ਇਹ ਹਨ ਉਹ ਹਨ ਪ੍ਰੇਮੀ ਜੋੜੇ ਜਿਨ੍ਹਾਂ ਦਾ ਹਾਲ ਹੋਇਆ ਹੀਰ ਰਾਂਝੇ ਵਰਗਾ,ਜਾਣੋ ਕੌਣ ਸੀ ਪਿਆਰ ਦਾ ਦੁਸ਼ਮਣ ! 

Written by  Shaminder   |  April 25th 2019 11:55 AM  |  Updated: April 25th 2019 11:55 AM

ਇਹ ਹਨ ਉਹ ਹਨ ਪ੍ਰੇਮੀ ਜੋੜੇ ਜਿਨ੍ਹਾਂ ਦਾ ਹਾਲ ਹੋਇਆ ਹੀਰ ਰਾਂਝੇ ਵਰਗਾ,ਜਾਣੋ ਕੌਣ ਸੀ ਪਿਆਰ ਦਾ ਦੁਸ਼ਮਣ ! 

ਇਸ਼ਕ ਅਤੇ ਮੁਸ਼ਕ ਛੁਪਾਇਆਂ ਨਹੀਂ ਛਿਪਦਾ । ਜੀ ਹਾਂ ਇਸ਼ਕ ਨੂੰ ਤੁਸੀਂ ਕਿੰਨਾ ਵੀ ਕਿਉਂ ਨਾ ਲੁਕਾ-ਲੁਕਾ ਕੇ ਰੱਖ ਲਓ ਦੁਨੀਆਂ ਨੂੰ ਇਸ ਦੀ ਖ਼ਬਰ ਮਿਲ ਹੀ ਜਾਂਦੀ ਹੈ । ਅੱਜ ਅਸੀਂ ਤੁਹਾਨੂੰ ਬਾਲੀਵੁੱਡ ਦੀਆਂ ਉਨ੍ਹਾਂ ਦਸ ਨਾਕਾਮ ਪ੍ਰੇਮ ਕਹਾਣੀਆਂ ਬਾਰੇ ਦੱਸਾਂਗੇ ਜੋ ਚਾਹੁੰਦੇ ਹੋਏ ਵੀ ਇੱਕ ਨਹੀਂ ਸਨ ਹੋ ਸਕੇ । ਇਨ੍ਹਾਂ ਵੱਲੋਂ ਕਦੋਂ ਇੱਕ ਦੂਜੇ ਨਾਲ ਇਸ਼ਕ ਦੀਆਂ ਪੀਂਘਾਂ ਚੜ੍ਹਾਈਆਂ ਗਈਆਂ ਅਤੇ ਕਦੋਂ ਪਿਆਰ ਦੀਆਂ ਇਹ ਪੀਂਘਾਂ ਹਮੇਸ਼ਾ ਲਈ ਟੁੱਟ ਗਈਆਂ ਇਸ ਬਾਰੇ ਸ਼ਾਇਦ ਬਹੁਤ ਹੀ ਘੱਟ ਲੋਕ ਜਾਣਦੇ ਹੋਣਗੇ ।ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਰਣਵੀਰ ਸਿੰਘ ਅਤੇ ਆਹਨਾ ਦਿਓਲ ਦੀ । ਰਣਵੀਰ ਸਿੰਘ ਦਾ ਹੁਣ ਦੀਪਿਕਾ ਪਾਦੂਕੋਣ ਨਾਲ ਵਿਆਹ ਹੋ ਚੁੱਕਿਆ ਹੈ ਪਰ ਕਦੇ ਸਮਾਂ ਹੁੰਦਾ ਸੀ ਕਿ ਰਣਵੀਰ ਸਿੰਘ ਅਤੇ ਆਹਨਾ ਦਿਓਲ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ । ਪਰ ਦੋਨਾਂ ਦਾ ਇਹ ਰਿਸ਼ਤਾ ਜ਼ਿਆਦਾ ਦਿਨ ਤੱਕ ਨਹੀਂ ਸੀ ਚੱਲ ਪਾਇਆ ਅਤੇ ਦੋਨਾਂ ਨੇ ਆਪੋ ਆਪਣਾ ਹਮਸਫ਼ਰ ਚੁਣ ਲਿਆ ਹੈ ।

ਹੋਰ ਵੇਖੋ :ਇਹ ਹਨ ਉਹ ਫ਼ਿਲਮਾਂ ਜਿਨ੍ਹਾਂ ਨੂੰ ਰਿਲੀਜ਼ ਹੋਣ ਲਈ ਲੱਗਿਆ ਇੱਕ ਦਹਾਕੇ ਤੋਂ ਵੱਧ ਦਾ ਸਮਾਂ, ਫ਼ਿਲਮਾਂ ‘ਚ ਅਮਿਤਾਭ ਬੱਚਨ, ਅਜੈ ਦੇਵਗਨ ਤੇ ਪ੍ਰਿਯੰਕਾ ਚੋਪੜਾ ਵਰਗੇ ਅਦਾਕਾਰਾਂ ਨੇ ਨਿਭਾਈ ਅਹਿਮ ਭੂਮਿਕਾ

ahana deol and ranveer के लिए इमेज परिणाम

ਉਦੈ ਚੋਪੜਾ ਅਤੇ ਤਨੀਸ਼ਾ ਮੁਖਰਜੀ ਜੋ ਕਿ ਹੁਣ ਫ਼ਿਲਮਾਂ ਤੋਂ ਦੂਰ ਹਨ ਪਰ ਦੋਨਾਂ ਨੇ ਕਾਫੀ ਸਮਾਂ ਇੱਕ ਦੂਜੇ ਨੂੰ ਡੇਟ ਕੀਤਾ ਸੀ । ਦੀਨੋ ਮੋਰੀਆ ਅਤੇ ਲਾਰਾ ਦੱਤਾ ਨੇ ਵੀ ਲੰਬਾ ਸਮਾਂ ਡੇਟ ਕੀਤਾ ਸੀ ।ਪਰ ਬਾਅਦ 'ਚ ਲਾਰਾ ਦੱਤਾ ਨੇ ਟੈਨਿਸ ਪਲੇਅਰ ਮਹੇਸ਼ ਭੂਪਤੀ ਨਾਲ ਵਿਆਹ ਕਰਵਾ ਲਿਆ ਸੀ ।

ਹੋਰ ਵੇਖੋ :ਰਾਖੀ ਸਾਵੰਤ ਦਾ ਇੱਕ ਹੋਰ ਡਰਾਮਾ ਆਇਆ ਸਾਹਮਣੇ , ਦੇਖੋ ਵੀਡਿਓ

lara and maahesh के लिए इमेज परिणाम

ਦੀਨੋ ਮੋਰੀਆ ਨੇ ਲੰਬਾ ਸਮਾਂ ਬਿਪਾਸ਼ਾ ਬਾਸੂ ਨੂੰ ਵੀ ਡੇਟ ਕੀਤਾ ਸੀ ਦੋਨਾਂ ਦੀ ਆਪਸ 'ਚ ਕਾਫੀ ਵਧੀਆ ਬਾਂਡਿੰਗ ਸੀ । ਪਰ ਦੋਨਾਂ ਦੀ ਜ਼ਿਆਦਾ ਦਿਨ ਤੱਕ ਨਹੀਂ ਨਿਭ ਸਕੀ ਅਤੇ ਹੁਣ ਹਾਲ ਹੀ 'ਚ ਬਿਪਾਸ਼ਾ ਬਾਸੂ ਨੇ ਕਰਨ ਸਿੰਘ ਗਰੋਵਰ ਨਾਲ ਵਿਆਹ ਕਰਵਾਇਆ ਹੈ ।

ਹੋਰ ਵੇਖੋ :ਫਿਲਮ ‘ਆਦਤ’ ‘ਚ ਸਿਲਵਰ ਸਕਰੀਨ ‘ਤੇ ਬਿਪਾਸ਼ਾ ਬਸੂ–ਕਰਣ ਸਿੰਘ ਕਰਨਗੇ ਰੋਮਾਂਸ

bipasha and karan के लिए इमेज परिणाम

ਚਾਕਲੇਟੀ ਬੁਆਏ ਰਣਬੀਰ ਕਪੂਰ ਜੋ ਹੁਣ ਆਲੀਆ ਭੱਟ ਦੇ ਨਾਲ ਪਿਆਰ ਦੀਆਂ ਪੀਂਘਾਂ ਝੁਟ ਰਹੇ ਨੇ । ਕਦੇ ਉਨ੍ਹਾਂ ਦਾ ਅਵੰਤਿਕਾ ਮਲਿਕ ਨਾਲ ਰਿਲੇਸ਼ਨਸ਼ਿਪ 'ਚ ਸਨ । ਪਰ ਦੋਨਾਂ ਦਾ ਇਹ ਰਿਸ਼ਤਾ ਜ਼ਿਆਦਾ ਸਮੇਂ ਤੱਕ ਨਹੀਂ ਸੀ ਚੱਲ ਸਕਿਆ।ਅਵੰਤਿਕਾ ਆਮਿਰ ਖ਼ਾਨ ਦੇ ਭਾਣਜੇ ਇਮਰਾਨ ਖ਼ਾਨ ਨਾਲ ਵਿਆਹ ਕਰਵਾ ਚੁੱਕੀ ਹੈ ।

ਹੋਰ ਵੇਖੋ :ਰਣਬੀਰ ਕਪੂਰ ਦੇ ਇਸ਼ਕ ‘ਚ ਪਾਗਲ ਹੋਈ ਆਲੀਆ, ਹਰ ਪਾਸੇ ਦਿਖਾਈ ਦਿੰਦਾ ਹੈ ਰਣਬੀਰ, ਵੀਡਿਓ ਵਾਇਰਲ

ranbeer and avantika malik के लिए इमेज परिणाम

ਸ਼ਾਹਿਦ ਕਪੂਰ ਅਤੇ ਹਰਸ਼ਿਤਾ ਭੱਟ ਦਾ ਰਿਸ਼ਤਾ ਵੀ ਕਦੇ ਸੁਰਖੀਆਂ 'ਚ ਰਿਹਾ ਸੀ । ਪਰ ਇਹ ਜੋੜੀ ਵੀ ਜ਼ਿਆਦਾ ਦਿਨ ਤੱਕ ਨਹੀਂ ਸੀ ਚੱਲ ਸਕੀ । ਸ਼ਾਹਿਦ ਕਪੂਰ ਦਾ ਨਾਂਅ ਕਰੀਨਾ ਕਪੂਰ ਨਾਲ ਵੀ ਜੁੜਿਆ ਸੀ । ਪਰ ਕਰੀਨਾ ਨੇ ਸੈਫ਼ ਅਲੀ ਖ਼ਾਨ ਨਾਲ ਵਿਆਹ ਰਚਾ ਲਿਆ ਜਦਕਿ ਸ਼ਾਹਿਦ ਕਪੂਰ ਨੇ ਮੀਰਾ ਰਾਜਪੂਤ ਨਾਲ ਵਿਆਹ ਕਰਵਾ ਲਿਆ ਸੀ ।

shahid kapoor and ishita के लिए इमेज परिणाम

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network