ਇਹ ਪੰਜਾਬਣ ਬਾਲੀਵੁੱਡ ਦੇ ਨਾਲ-ਨਾਲ ਦੱਖਣ ਦੀਆਂ ਫ਼ਿਲਮਾਂ ਦੀ ਹੈ ਰਾਣੀ,ਜਾਣੋ ਰਕੁਲਪ੍ਰੀਤ ਦੇ ਜੀਵਨ ਅਤੇ ਫ਼ਿਲਮ ਕਰੀਅਰ ਬਾਰੇ    

Written by  Shaminder   |  August 01st 2019 03:43 PM  |  Updated: August 01st 2019 03:43 PM

ਇਹ ਪੰਜਾਬਣ ਬਾਲੀਵੁੱਡ ਦੇ ਨਾਲ-ਨਾਲ ਦੱਖਣ ਦੀਆਂ ਫ਼ਿਲਮਾਂ ਦੀ ਹੈ ਰਾਣੀ,ਜਾਣੋ ਰਕੁਲਪ੍ਰੀਤ ਦੇ ਜੀਵਨ ਅਤੇ ਫ਼ਿਲਮ ਕਰੀਅਰ ਬਾਰੇ    

ਰਕੁਲਪ੍ਰੀਤ ਸਿੰਘ ਦਾ ਜਨਮ ਅਕਤੂਬਰ 1990 ਨੂੰ ਦਿੱਲੀ 'ਚ ਹੋਇਆ । ਉਨ੍ਹਾਂ ਦੇ ਪਿਤਾ ਦਾ ਨਾਂਅ ਰਜਿੰਦਰ ਸਿੰਘ ਹੈ ਜੋ ਕਿ ਇੱਕ ਆਰਮੀ ਅਫ਼ਸਰ ਰਹੇ ਹਨ ।ਜਦਕਿ ਮਾਂ ਦਾ ਨਾਂਅ ਕੁਲਵਿੰਦਰ ਹੈ ਜੋ ਕਿ ਹਾਊਸ ਵਾਈਫ਼ ਹਨ । ਉਨ੍ਹਾਂ ਦਾ ਇੱਕ ਭਰਾ ਵੀ ਹੈ ਆਪਣੇ ਭਰਾ ਅਮਨ ਸਿੰਘ ਨਾਲ ਉਨ੍ਹਾਂ ਦਾ ਖ਼ਾਸ ਲਗਾਅ ਹੈ ।ਦਿੱਲੀ ਦੇ ਧੌਲਾ ਕੂੰਆਂ ਸਥਿਤ ਆਰਮੀ ਸਕੂਲ 'ਚ ਉਨ੍ਹਾਂ ਨੇ ਪੜ੍ਹਾਈ ਕੀਤੀ ਅਤੇ ਉਚੇਰੀ ਸਿੱਖਿਆ ਜੀਜ਼ਸ ਐਂਡ ਮੈਰੀ ਕਾਲਜ 'ਚ ਹਾਸਲ ਕੀਤੀ ।

ਹੋਰ ਵੇਖੋ :ਮੰਗੀ ਮਾਹਲ ਦਾ ਨਵਾਂ ਗਾਣਾ ‘ਬਾਪੂ’ ਲੋਕਾਂ ਨੂੰ ਆ ਰਿਹਾ ਹੈ ਖੂਬ ਪਸੰਦ

https://www.instagram.com/p/B0FhLG1hqV9/

ਰਕੁਲਪ੍ਰੀਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2009 'ਚ ਕੰਨੜ ਫ਼ਿਲਮ ਗਿਲੀ ਨਾਲ ਕੀਤੀ ਸੀ । ਜਦਕਿ ਬਾਲੀਵੁੱਡ 'ਚ ਉਨ੍ਹਾਂ ਨੇ ਬਾਲੀਵੁੱਡ 'ਚ ਫ਼ਿਲਮ 'ਯਾਰੀਆਂ' ਨਾਲ ਐਂਟਰੀ ਕੀਤੀ । ਪਸੰਦੀਦਾ ਅਦਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਕਿੰਗ ਖ਼ਾਨ ਯਾਨੀ ਐੱਸਆਰ ਕੇ ਅਤੇ ਰਣਬੀਰ ਕਪੂਰ ਉਨ੍ਹਾਂ ਦੇ ਪਸੰਦੀਦਾ ਅਦਾਕਾਰ ਹਨ । ਹੀਰੋਇਨਾਂ 'ਚ ਉਨ੍ਹਾਂ ਨੂੰ ਦੀਪਿਕਾ ਪਾਦੂਕੋਣ ਦੀ ਐਕਟਿੰਗ ਵਧੀਆ ਲੱਗਦੀ ਹੈ । ਇਸ ਦੇ ਨਾਲ ਹੀ ਸੋਨਮ ਕਪੂਰ ਉਨ੍ਹਾਂ ਦੇ ਸਟਾਈਲ ਆਈਕਨ ਹਨ ।

ਵਿਹਲੇ ਸਮੇਂ 'ਚ ਉਹ ਗੋਲਫ ਅਤੇ ਸਵਿਮਿੰਗ ਦੇ ਸ਼ੁਕੀਨ ਹਨ । ਖਾਣੇ 'ਚ ਰਕੁਲਪ੍ਰੀਤ ਨੂੰ ਆਲੂ ਦਾ ਪਰੌਂਠਾ ਅਤੇ ਗੁਲਾਬ ਜਾਮੁਨ ਬਹੁਤ ਪਸੰਦ ਹੈ । ਰਕੁਲਪ੍ਰੀਤ ਨੇ 2011 'ਚ ਫੇਮਿਨਾ ਮਿਸ ਇੰਡੀਆ 'ਚ ਚਾਰ ਟਾਈਟਲ ਆਪਣੇ ਨਾਂਅ ਕੀਤੇ ਸਨ । ਜਿਸ 'ਚ ਮਿਸ ਫਰੈਸ਼ ਫੇਸ,ਮਿਸ ਬਿਊਟੀਫੁਲ ਸਮਾਈਲ,ਮਿਸ ਟੈਲੇਂਟਡ ਅਤੇ ਮਿਸ ਬਿਊਟੀਫੁਲ ਆਈਜ਼।

ਹਾਲ 'ਚ ਅਜੈ ਦੇਵਗਨ ਨਾਲ ਉਨ੍ਹਾਂ ਦੀ ਫ਼ਿਲਮ ਆਈ ਸੀ 'ਦੇ ਦੇ ਪਿਆਰ ਦੇ' ਇਸ ਫ਼ਿਲਮ 'ਚ ਉਹ ਅਜੈ ਨਾਲ ਰੋਮਾਂਸ ਕਰਦੀ ਹੋਈ ਨਜ਼ਰ ਆਈ ਸੀ ।ਆਪਣੇ ਉਮਰ ਤੋਂ ਕਿਤੇ ਵੱਡੇ ਅਜੈ ਦੇਵਗਨ ਨਾਲ ਰਕੁਲ ਨੇ ਇਹ ਫ਼ਿਲਮ ਕਰ ਕੇ ਆਪਣੀ ਇਮੇਜ਼ ਬੀ-ਟਾਊਨ ਵਿਚ ਸ਼ਾਨਦਾਰ ਬਣਾ ਲਈ ਹੈ। 18 ਸਾਲ ਦੀ ਉਮਰ ਤੋਂ ਹੀ ਮਾਡਲਿੰਗ ਨਾਲ ਜੁੜਨ ਵਾਲੀ ਪੰਜਾਬਣ ਰਕੁਲਪ੍ਰੀਤ ਦੱਖਣ ਦੀ ਰਾਣੀ ਹੈ ਤੇ ਉਥੇ ਪ੍ਰਸੰਸਕ ਉਸ ਦੀ ਇਕ ਝਲਕ ਲਈ ਮਰਨ ਤੱਕ ਜਾਂਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network