Advertisment

ਚਾਚਾ ਰੌਣਕੀ ਰਾਮ ਦੀ ਰੇਨੂੰ ਨਾਲ ਕਿਵੇਂ ਸ਼ੁਰੂ ਹੋਈ ਸੀ ਪ੍ਰੇਮ ਕਹਾਣੀ,ਜਾਣੋ ਪੂਰੀ ਕਹਾਣੀ  

author-image
By Shaminder
New Update
ਚਾਚਾ ਰੌਣਕੀ ਰਾਮ ਦੀ ਰੇਨੂੰ ਨਾਲ ਕਿਵੇਂ ਸ਼ੁਰੂ ਹੋਈ ਸੀ ਪ੍ਰੇਮ ਕਹਾਣੀ,ਜਾਣੋ ਪੂਰੀ ਕਹਾਣੀ  
Advertisment
ਬਲਵਿੰਦਰ ਵਿੱਕੀ ਉਰਫ ਚਾਚਾ ਰੌਣਕੀ ਰਾਮ ਇੱਕ ਅਜਿਹਾ ਨਾਂਅ ਜਿਸ ਨੇ ਉਸ ਸਮੇਂ ਆਪਣੀ ਪਛਾਣ ਬਣਾਈ ਸੀ । ਜਿਸ ਸਮੇਂ ਕਿਸੇ ਵੀ ਕਲਾਕਾਰ ਨੂੰ ਆਪਣਾ ਹੁਨਰ ਵਿਖਾਉਣ ਲਈ ਇੱਕ ਲੰਬਾ ਸੰਘਰਸ਼ ਕਰਨਾ ਪੈਂਦਾ ਸੀ । ਦੂਰਦਰਸ਼ਨ 'ਤੇ ਆਪਣੀਆਂ ਹਾਸੋ ਹੀਣੀਆਂ ਗੱਲਾਂ ਨਾਲ ਲੋਕਾਂ ਦੇ ਢਿੱਡੀਂ ਪੀੜ੍ਹਾਂ ਪਾਉਣ ਵਾਲੀ ਇਹ ਸ਼ਖਸੀਅਤ ਜਲੰਧਰ ਦੇ ਰਹਿਣ ਵਾਲੇ ਹਨ ।ਉਨ੍ਹਾਂ ਨੂੰ ਜ਼ਿਆਦਾਤਰ ਲੋਕ ਚਾਚਾ ਰੌਣਕੀ ਰਾਮ ਦੇ ਨਾਂਅ ਨਾਲ ਜਾਣਦੇ ਹਨ । ਹੋਰ ਵੇਖੋ:ਪੀਟੀਸੀ ਸ਼ੋਅਕੇਸ ‘ਚ ਮਿਲੋ ‘ਰੱਬ ਦਾ ਰੇਡੀਓ-2’ ਦੇ ਸਟਾਰਕਾਸਟ ਤਰਸੇਮ ਜੱਸੜ ਤੇ ਸਿੰਮੀ ਚਾਹਲ ਨਾਲ
Advertisment
ਬਲਵਿੰਦਰ ਵਿੱਕੀ ਖਾਣਪੀਣ ਦੇ ਬੇਹੱਦ ਸ਼ੌਕੀਨ ਹਨ ਅਤੇ ਖਾਣਾ ਬਨਾਉਣ ਦੇ ਵੀ ਸ਼ੌਕੀਨ ਹਨ ਪਨੀਰ ਟਿੱਕਾ ਅਤੇ ਮਸ਼ਰੂਮ ਟਿੱਕਾ ਬਹੁਤ ਵਧੀਆ ਬਣਾਉਂਦੇ ਨੇ ਅਤੇ ਟਿੱਕਾ ਬਨਾਉਣ 'ਚ ਉਹ ਏਨੇ ਮਾਹਿਰ ਨੇ ਕਿ ਵੱਡੇ ਵੱਡੇ ਸ਼ੈੱਫ ਨੂੰ ਉਹ ਮਾਤ ਦਿੰਦੇ ਨੇ ।ਉਨ੍ਹਾਂ ਦੀਆਂ ਚਾਰ ਭੈਣ ਹਨ ਅਤੇ ਉਨ੍ਹਾਂ ਦੇ ਬੇਟੇ ਨੇ ਥਾਪਰ ਕਾਲਜ ਪਟਿਆਲਾ ਤੋਂ ਬੀਟੈਕ ਕੀਤੀ ਹੈ। ਰੇਨੂ ਆਹਲੂਵਾਲੀਆ ਉਨ੍ਹਾਂ ਦੀ ਪਤਨੀ ਦਾ ਨਾਂਅ ਹੈ , ਚਾਰ ਭੈਣਾਂ ਦੇ ਉਹ ਵੱਡੇ ਭਰਾ ਨੇ । ਹੋਰ ਵੇਖੋ:ਗੁਰਵਿੰਦਰ ਬਰਾੜ ਦਾ ਗੀਤ “ਯਾਦਾਂ” ਹਰ ਕਿਸੇ ਨੂੰ ਕਰਦਾ ਹੈ ਭਾਵੁਕ,ਵੇਖੋ ਵੀਡੀਓ ਰੇਨੂੰ ਨਾਲ ਵਿਆਹ ਅਤੇ ਪਿਆਰ ਦਾ ਕਿੱਸਾ ਵੀ ਬੇਹੱਦ ਦਿਲਚਸਪ ਹੈ ਜਦੋਂ ਉਹ ਰੌਣਕ ਮੇਲਾ ਨਾਂਅ ਦਾ ਪ੍ਰੋਗਰਾਮ ਕਰਦੇ ਹੁੰਦੇ ਸੀ ਤਾਂ ਉਨ੍ਹਾਂ ਨੂੰ ਸ਼ੂਟਿੰਗ ਲਈ ਘਰ ਦੀ ਜ਼ਰੂਰਤ ਸੀ ।ਰੇਨੂੰ ਦੇ ਘਰ ਉਨ੍ਹਾਂ ਦੇ ਉਸ ਪ੍ਰੋਗਰਾਮ 'ਚ ਆਉਣ ਵਾਲੀ ਸਕਿੱਟ ਦਾ ਸ਼ੂਟ ਹੋਣਾ ਸੀ । ਜਦੋਂ ਉਹ ਸ਼ੂਟ ਕਰਨ ਪਹੁੰਚੇ ਤਾਂ ਉੱਥੇ ਹੀ ਉਨ੍ਹਾਂ ਨੇ ਰੇਨੂੰ ਨੂੰ ਵੇਖਿਆ ਅਤੇ ਇਸ ਤੋਂ ਬਾਅਦ ਹੀ ਦੋਨਾਂ ਦੀ ਪ੍ਰੇਮ ਕਹਾਣੀ ਸ਼ੁਰੂ ਹੋ ਗਈ ਚਾਚਾ ਰੌਣਕੀ ਰਾਮ ਚੋਰ ਦਾ ਹੀ ਕਿਰਦਾਰ ਸਕਿੱਟ 'ਚ ਨਿਭਾਉਣ ਜਾ ਰਹੇ ਸਨ, ਪਰ ਉੱਥੋਂ ਹੀ ਉਨ੍ਹਾਂ ਨੇ ਰੇਨੂੰ ਦਾ ਦਿਲ ਚੋਰੀ ਕਰ ਲਿਆ  ਅਤੇ ਇਸ ਤੋਂ ਬਾਅਦ ਦੋਨਾਂ ਨੇ ਵਿਆਹ ਕਰਵਾ ਲਿਆ,ਰੇਨੂੰ ਇਕਨਾਮਿਕਸ ਦੇ ਲੈਕਚਰਾਰ ਹਨ। ਹੋਰ ਵੇਖੋ :
Advertisment
ਸਤਿੰਦਰ ਸੱਤੀ ਦਾ ਨਵਾਂ ਗੀਤ ਤੇਰੇ ਆਲੀ ਸਰਦਾਰਨੀ ਦਾ ਪੀਟੀਸੀ ਪੰਜਾਬੀ ‘ਤੇ ਹੋਏਗਾ ਪ੍ਰੀਮੀਅਰ publive-image ਦੋਆਬਾ ਕਾਲਜ 'ਚ ਉਨ੍ਹਾਂ ਨੇ ਆਪਣੀ ਪੜਾਈ ਕੀਤੀ ਅਤੇ ਇੱਥੋਂ ਹੀ ਬਲਵਿੰਦਰ ਵਿੱਕੀ ਉਰਫ ਚਾਚਾ ਰੌਣਕੀ ਰਾਮ  ਨੇ ਕਲਾ ਦੇ ਗੁਰ ਸਿੱਖੇ। ਯਸ਼ਰਾਜ ਚੋਪੜਾ ਵੀ ਇਸੇ ਕਾਲਜ 'ਚ ਸਿੱਖਿਆ ਹਾਸਲ ਕੀਤੀ ਸੀ । ਓਪੀ ਮੋਹਨ ਪ੍ਰਿੰਸੀਪਲ ਨੇ ਹੀ ਕਲਾ ਦੇ ਖੇਤਰ ਵੱਲ ਬਲਵਿੰਦਰ ਵਿੱਕੀ ਨੂੰ ਤੋਰਿਆ ਉਂਝ ਚਾਚਾ ਰੌਣਕੀ ਰਾਮ ਕ੍ਰਿਕੇਟ ਖੇਡਣ ਦੇ ਵੀ ਸ਼ੌਕੀਨ ਨੇ। chacha raunki ram chacha raunki ram ਉਨ੍ਹਾਂ ਨੇ ਕਈ ਪੰਜਾਬੀ ਪ੍ਰੋਗਰਾਮਾਂ 'ਚ ਹਿੱਸਾ ਲਿਆ ਅਤੇ ਨੱਬੇ ਦੇ ਦਹਾਕੇ 'ਚ ਉਨ੍ਹਾਂ ਦੇ ਅਨੇਕਾਂ ਪ੍ਰੋਗਰਾਮ ਸਨ ਜੋ ਕਿ ਦੂਰਦਰਸ਼ਨ 'ਤੇ ਪ੍ਰਸਾਰਿਤ ਹੁੰਦੇ ਸਨ ।ਨਵੇਂ ਸਾਲ ਦਾ ਜਸ਼ਨ ਹੋਵੇ ਜਾਂ ਫਿਰ ਕੋਈ ਤਿਉਹਾਰ ਹਰ ਮੌਕੇ 'ਤੇ ਬਲਵਿੰਦਰ ਵਿੱਕੀ ਆਪਣੀਆਂ ਸਕਿੱਟਾਂ ਨਾਲ ਲੋਕਾਂ ਦਾ ਮਨੋਰੰਜਨ ਕਰਦੇ । ਉਨ੍ਹਾਂ ਦਾ ਸਾਥ ਦਿੰਦੇ ਸਨ ਗੁਰਪ੍ਰੀਤ ਘੁੱਗੀ,ਚਾਚਾ ਰੌਣਕੀ ਰਾਮ ਦੇ ਗੁਰਪ੍ਰੀਤ ਘੁੱਗੀ ਸ਼ਾਗਿਰਦ ਰਹੇ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment