ਪੰਜਾਬੀ ਫ਼ਿਲਮ ਇੰਡਸਟਰੀ ਦੇ ਨਾਲ-ਨਾਲ ਛੋਟੇ ਪਰਦੇ ਦਾ ਵੀ ਸਰਦਾਰ ਰਿਹਾ ਹੈ ਸਰਦਾਰ ਸੋਹੀ,ਵਧੀਆ ਐਕਟਰ ਦੇ ਨਾਲ-ਨਾਲ ਡਾਇਲਾਗਸ ਰਾਈਟਰ ਵੀ ਹਨ ਸਰਦਾਰ ਸੋਹੀ 

Written by  Shaminder   |  August 16th 2019 03:40 PM  |  Updated: August 16th 2019 03:53 PM

ਪੰਜਾਬੀ ਫ਼ਿਲਮ ਇੰਡਸਟਰੀ ਦੇ ਨਾਲ-ਨਾਲ ਛੋਟੇ ਪਰਦੇ ਦਾ ਵੀ ਸਰਦਾਰ ਰਿਹਾ ਹੈ ਸਰਦਾਰ ਸੋਹੀ,ਵਧੀਆ ਐਕਟਰ ਦੇ ਨਾਲ-ਨਾਲ ਡਾਇਲਾਗਸ ਰਾਈਟਰ ਵੀ ਹਨ ਸਰਦਾਰ ਸੋਹੀ 

ਸਰਦਾਰ ਸੋਹੀ ਜਿਨ੍ਹਾਂ ਨੇ ਪੰਜਾਬੀ ਫ਼ਿਲਮ ਇੰਡਸਟਰੀ ਹੀ ਨਹੀਂ ਬਾਲੀਵੁੱਡ 'ਚ ਵੀ ਆਪਣੀ ਅਦਾਕਾਰੀ ਦੇ ਜ਼ਰੀਏ ਪਛਾਣ ਬਣਾਈ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਜੀਵਨ ਬਾਰੇ ਦੱਸਾਂਗੇ ਕਿ ਕਿਸ ਤਰ੍ਹਾਂ ਸੰਘਰਸ਼ ਕਰਕੇ ਉਹ ਅਦਾਕਾਰੀ ਦੇ ਖੇਤਰ 'ਚ ਆਏ । ਜੱਟ ਪਰਿਵਾਰ 'ਚ ਜਨਮ ਲੈਣ ਵਾਲੇ ਸਰਦਾਰ ਸੋਹੀ ਦਾ ਅਸਲੀ ਨਾਂਅ ਪਰਮਜੀਤ ਸਿੰਘ ਹੈ । ਸਰਦਾਰ ਸੋਹੀ ਨਾਂਅ ਉਨ੍ਹਾਂ ਨੂੰ ਹਰਪਾਲ ਟਿਵਾਣਾ ਨੇ ਦਿੱਤਾ ਸੀ  ।

https://www.youtube.com/watch?v=xAsjNL1hQdo

ਦਰਅਸਲ ਹਰਪਾਲ ਟਿਵਾਣਾ ਦੇ ਨਾਲ ਥੀਏਟਰ ਕਰਦੇ ਹੋਏ ਉਹ ਆਪਣੀ ਅਦਾਕਾਰੀ 'ਚ ਏਨੇ ਪ੍ਰਪੱਕ ਹੋ ਗਏ ਸਨ ਕਿ ਉਨ੍ਹਾਂ ਨੂੰ ਹਰਪਾਲ ਜਦੋਂ ਵੀ ਕਿਸੇ ਨਾਲ ਮਿਲਵਾਉਂਦੇ ਤਾਂ ਇਹੀ ਕਹਿੰਦੇ ਕਿ ਇਹ ਸਾਰੇ ਐਕਟਰਾਂ ਦਾ ਸਰਦਾਰ ਹੈ ਸਰਦਾਰ ਸੋਹੀ,ਬਸ ਉਦੋਂ ਤੋਂ ਹੀ ਪੰਜਾਬੀ ਇੰਡਸਟਰੀ 'ਚ ਉਹ ਸਰਦਾਰ ਸੋਹੀ ਦੇ ਨਾਂਅ ਤੋਂ ਜਾਣੇ ਜਾਣ ਲੱਗ ਪਏ ।ਸਰਦਾਰ ਸੋਹੀ ਹੋਰਾਂ ਨੇ 12-14 ਸਾਲ ਤੱਕ ਥੀਏਟਰ 'ਚ ਕੰਮ ਕੀਤਾ ।

https://www.youtube.com/watch?v=dN4EjMcnrUM

ਇਸ ਤੋਂ ਬਾਅਦ ਉਹ ਅਦਾਕਾਰੀ ਦੇ ਖੇਤਰ 'ਚ ਕਿਸਮਤ ਅਜ਼ਮਾਉਣ ਲਈ ਮੁੰਬਈ ਚਲੇ ਗਏ । ਉੱਥੇ ਹੀ ਉਨ੍ਹਾਂ ਨੂੰ ਕਈ ਵੱਡੀਆਂ ਹਸਤੀਆਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਜਿਸ 'ਚ ਸਭ ਤੋਂ ਪਹਿਲਾਂ ਨਾਂਅ ਆਉਦਾ ਹੈ ਗੁਲਜ਼ਾਰ ਸਾਹਿਬ ਦਾ । ਜਿਨ੍ਹਾਂ ਨਾਲ ਉਨ੍ਹਾਂ ਨੇ ਮਿਰਜ਼ਾ ਗਾਲਿਬ ਸੀਰੀਅਲ 'ਚ ਕੰਮ ਕੀਤਾ । ਫਾਕੇ ਦੇ ਦਿਨਾਂ 'ਚ ਓਮਪੁਰੀ ਦੇ ਨਾਲ ਤਿੰਨ ਮਹੀਨੇ ਤੱਕ ਉਨ੍ਹਾਂ ਦੇ ਘਰ ਰਹੇ ।

https://www.youtube.com/watch?v=RMbnUnA2csM&feature=youtu.be

ਗਿਰਿਜਾ ਸ਼ੰਕਰ ਵਰਗੇ ਕਲਾਕਾਰ ਸਰਦਾਰ ਸੋਹੀ ਦੇ ਨਾਲ ਥੀਏਟਰ ਕਰਦੇ ਸਨ । ਹਰਪਾਲ ਟਿਵਾਣਾ ਦੀ ਫ਼ਿਲਮ ਲੌਂਗ ਦਾ ਲਿਸ਼ਾਕਾਰਾ 'ਚ ਕੰਮ ਕੀਤਾ ਸੀ ।ਇਹ ਉਨ੍ਹਾਂ ਦੀ ਪਹਿਲੀ ਪੰਜਾਬੀ ਫ਼ਿਲਮ ਸੀ , ਦੇਵ ਅਨੰਦ ਦੇ ਭਰਾ ਨਾਲ ਤਹਕੀਕਾਤ ਸੀਰੀਅਲ 'ਚ ਵੀ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਅਨੇਕਾਂ ਹੀ ਛੋਟੇ ਮੋਟੇ ਰੋਲ ਅਣਗਿਣਤ ਸੀਰੀਅਲਸ 'ਚ ਉਨ੍ਹਾਂ ਨੇ ਕਿਰਦਾਰ ਨਿਭਾਏ ।

https://www.youtube.com/watch?v=I5-HsdRFRTQ

ਸਰਦਾਰ ਸੋਹੀ ਸੁਭਾਅ ਤੋਂ ਬਹੁਤ ਹੀ ਸ਼ਰਮੀਲੇ ਹਨ ਅਤੇ ਵਿਹਲੇ ਸਮੇਂ 'ਚ ਉਹ ਇੱਕਲੇ ਰਹਿਣਾ ਪਸੰਦ ਕਰਦੇ ਨੇ ।ਇਸ ਦੇ ਨਾਲ ਹੀ ਪੜਨ ਦਾ ਸ਼ੌਂਕ ਵੀ ਰੱਖਦੇ ਹਨ । ਲੌਂਗ ਦਾ ਲਿਸ਼ਕਾਰਾ ਜਦੋਂ ਰਿਲੀਜ਼ ਹੋਈ ਤਾਂ ਦਲੀਪ ਸਿੰਘ ਮਸਤ ਜਿਨ੍ਹਾਂ ਦਾ ਸਰਦਾਰ ਸੋਹੀ ਦੀ ਜ਼ਿੰਦਗੀ 'ਤੇ ਖ਼ਾਸਾ ਅਸਰ ਹੈ ਜਦੋਂ ਲੌਂਗ ਦਾ ਲਿਸ਼ਕਾਰਾ ਵੇਖੀ ਤਾਂ ਖੂਬ ਤਾਰੀਫ ਕੀਤੀ । ਇਹ ਵੇਖ ਕੇ ਉਨ੍ਹਾਂ ਦੇ ਪਿਤਾ ਦੀਆਂ ਅੱਖਾਂ ਚੋਂ ਹੰਝੂ ਆ ਗਏ ਸਨ ।

https://www.youtube.com/watch?v=KZxxwRJsNxg

ਸਰਦਾਰ ਸੋਹੀ ਨੇ ਪੀਟੀਸੀ ਨੂੰ ਇੰਟਰਵਿਊ ਦੌਰਾਨ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਤਾਂ ਉਨ੍ਹਾਂ ਦੀ ਕਾਮਯਾਬੀ ਨੂੰ ਸਾਕਾਰ ਹੁੰਦਿਆਂ ਵੇਖਿਆ ਹੈ ਪਰ ਮਾਂ ਉਨ੍ਹਾਂ ਦੀ ਕਾਮਯਾਬੀ ਨੂੰ ਨਹੀਂ ਵੇਖ ਸਕੇ ਜਿਸ ਦਾ ਮਲਾਲ ਉਨ੍ਹਾਂ ਨੂੰ ਜ਼ਿੰਦਗੀ ਭਰ ਰਹੇਗਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network