ਸੰਨੀ ਦਿਓਲ ਦੀ ਹੀਰੋਇਨ ਰਹੀ ਇਹ ਅਦਾਕਾਰਾ ਕਿਉਂ ਹੋਈ ਇੰਡਸਟਰੀ ਤੋਂ ਦੂਰ, ਜਾਣੋ ਕਿੱਥੇ ਹੈ ਅੱਜ ਕੱਲ੍ਹ

written by Shaminder | September 20, 2019

80 ਅਤੇ 90  ਦੇ ਦਹਾਕੇ 'ਚ ਬਾਲੀਵੁੱਡ ਫ਼ਿਲਮਾਂ 'ਚ ਆਪਣੀ ਅਦਕਾਰੀ ਦਾ ਲੋਹਾ ਮਨਵਾਉਣ ਵਾਲੀ ਅਦਾਕਾਰਾ ਮੀਨਾਕਸ਼ੀ ਸ਼ੇਸ਼ਾਧਰੀ ਪਿਛਲੇ ਲੰਬੇ ਸਮੇਂ ਤੋਂ ਇੰਡਸਟਰੀ ਅਤੇ ਲਾਈਮ ਲਾਈਟ ਤੋਂ ਦੂਰ ਹੈ ।  ਅੱਜ ਅਸੀਂ ਤੁਹਾਨੂੰ ਇਸ ਅਦਾਕਾਰਾ ਬਾਰੇ ਦੱਸਾਂਗੇ ਕਿ ਕਿਸੇ ਜ਼ਮਾਨੇ 'ਚ ਸੰਨੀ ਦਿਓਲ ਦੇ ਨਾਲ 'ਘਾਤਕ',ਘਾਇਲ ਸਣੇ ਹੋਰ ਕਈ ਹਿੱਟ ਫ਼ਿਲਮਾਂ ਦੇਣ ਵਾਲੀ ਇਹ ਅਦਾਕਾਰਾ ਆਖਿਰ ਹੈ ਕਿੱਥੇ ।

ਹੋਰ ਵੇਖੋ:ਬਾਲੀਵੁੱਡ ਦੀ ਇਸ ਅਦਾਕਾਰਾ ਨੂੰ ਪਹਿਚਾਨਣਾ ਵੀ ਹੋਇਆ ਮੁਸ਼ਕਿਲ, ਇੱਕ ਸਮੇਂ ’ਚ ਇਸ ਅਦਾਕਾਰਾ ਦੀ ਫ਼ਿਲਮ ਦੇ ਗਾਣੇ ਸਨ ਹਰ ਇੱਕ ਦੀ ਪਹਿਲੀ ਪਸੰਦ

meenakshi sheshadri के लिए इमेज परिणाम

ਦਰਅਸਲ ਮੀਨਾਕਸ਼ੀ ਦੇਸ਼ ਛੱਡ ਕੇ ਵਿਦੇਸ਼ 'ਚ ਵੱਸ ਚੁੱਕੀ ਹੈ । ਉਨ੍ਹਾਂ ਨੇ 1995 'ਚ ਇਨਵੈਸਟਮੈਂਟ ਬੈਂਕਰ ਹਰੀਸ਼ ਮਾਇਰ ਨਾਲ ਵਿਆਹ ਕਰਵਾ ਲਿਆ ਸੀ । ਦੋਨਾਂ ਦੀ ਮੁਲਾਕਾਤ ਇੱਕ ਫ਼ਿਲਮ ਦੀ ਪਾਰਟੀ 'ਚ ਹੋਈ ਸੀ ।

meenakshi sheshadri के लिए इमेज परिणाम

ਦੋਨਾਂ 'ਚ ਪਿਆਰ ਹੋਇਆ ਅਤੇ ਦੋਵਾਂ ਨੇ ਹੀ ਗੁਪਤ ਤਰੀਕੇ ਨਾਲ ਵਿਆਹ ਕਰਵਾ ਲਿਆ । ਹਰੀਸ਼ ਨਾਲ ਵਿਆਹ ਤੋਂ ਬਾਅਦ ਮੀਨਾਕਸ਼ੀ ਨੇ ਦੋ ਰਾਹੇਂ ਫ਼ਿਲਮ 'ਚ ਵੀ ਕੰਮ ਕੀਤਾ ਸੀ । ਇਹ ਉਨ੍ਹਾਂ ਦੀ ਆਖਰੀ ਫ਼ਿਲਮ ਸੀ ਜੋ ਰਿਲੀਜ਼ ਨਹੀਂ ਸੀ ਹੋ ਸਕੀ ।

meenakshi sheshadri के लिए इमेज परिणाम

ਅੱਜ ਕੱਲ੍ਹ ਉਹ ਅਮਰੀਕਾ 'ਚ ਹੀ ਰਹਿ ਰਹੀ ਹੈ ਅਤੇ ਕਲਾਸੀਕਲ ਡਾਂਸ ਦਾ ਸਕੂਲ ਖੋਲ ਕੇ ਆਪਣੀ ਘਰ ਗ੍ਰਹਿਸਥੀ 'ਚ ਰੁੱਝੀ ਹੋਈ ਹੈ ।

You may also like