ਸੰਨੀ ਦਿਓਲ ਦੀ ਹੀਰੋਇਨ ਰਹੀ ਪੂਨਮ ਢਿੱਲੋਂ ਨੇ 16 ਸਾਲ ਦੀ ਉਮਰ 'ਚ ਕੀਤੀ ਸੀ ਪਹਿਲੀ ਫ਼ਿਲਮ

Written by  Shaminder   |  March 22nd 2019 05:10 PM  |  Updated: March 22nd 2019 05:10 PM

ਸੰਨੀ ਦਿਓਲ ਦੀ ਹੀਰੋਇਨ ਰਹੀ ਪੂਨਮ ਢਿੱਲੋਂ ਨੇ 16 ਸਾਲ ਦੀ ਉਮਰ 'ਚ ਕੀਤੀ ਸੀ ਪਹਿਲੀ ਫ਼ਿਲਮ

ਪੂਨਮ ਢਿੱਲੋਂ ਇੱਕ ਅਜਿਹਾ ਨਾਂਅ ਜਿਸ ਨੇ ਬਾਲੀਵੁੱਡ 'ਚ ਇੱਕ ਲੰਮਾ ਸਮਾਂ ਰਾਜ ਕੀਤਾ । ਪੂਨਮ ਢਿੱਲੋਂ ਦਾ ਜਨਮ ੧੮ ਅਪ੍ਰੈਲ ਉੱਨੀ ਸੌ ਬਾਹਠ 'ਚ ਕਾਨਪੁਰ 'ਚ ਹੋਇਆ ਸੀ । ਪਰ ਉਨ੍ਹਾਂ ਦਾ ਪਾਲਣ ਪੋਸ਼ਣ ਚੰਡੀਗੜ 'ਚ ਹੋਇਆ । ਸੋਲਾਂ ਸਾਲ ਦੀ ਉਮਰ 'ਚ ਹੀ ਪੂਨਮ ਢਿੱਲੋਂ ਨੇ ਅਦਾਕਾਰੀ ਦੇ ਖੇਤਰ 'ਚ ਨਾਂਅ ਚਮਕਾਉਣਾ ਸ਼ੁਰੂ ਕਰ ਦਿੱਤਾ ਸੀ । ਯਸ਼ ਚੋਪੜਾ ਦੀ ਫ਼ਿਲਮ ਤ੍ਰਿਸ਼ੂਲ ਵਰਗੀ ਵੱਡੀ ਫ਼ਿਲਮ 'ਚ ਕੰਮ ਕਰਨ ਦਾ ਮੌਕਾ ਮਿਲਿਆ । ਪੂਨਮ ਢਿੱਲੋਂ ਪੜਾਈ 'ਚ ਬਹੁਤ ਹੁਸ਼ਿਆਰ ਸਨ ਅਤੇ ਉਨ੍ਹਾਂ ਨੇ ਫੈਮਿਨਾ ਮਿਸ ਇੰਡੀਆ ਲਈ ਫਾਰਮ ਫਿਲ ਕੀਤਾ ਗਿਆ ਅਤੇ ਉਨ੍ਹਾਂ ਦੇ ਨਾਂਅ ਦੀ ਚੋਣ ਵੀ ਹੋ ਗਈ ਸੀ ।

ਹੋਰ ਵੇਖੋ:ਪੰਜਾਬ ਦੇ ਰਹਿਣ ਵਾਲੇ ਵਿਨੋਦ ਮਹਿਰਾ ਦੇ ਸੁੱਹਪਣ ‘ਤੇ ਮਰ ਮਿਟੀਆਂ ਸਨ ਕਈ ਹੀਰੋਇਨਾਂ,ਜਾਣੋ ਪੂਰੀ ਕਹਾਣੀ

https://www.youtube.com/watch?v=LkoQeJRo_1E

ਜਿਸ ਤੋਂ ਬਾਅਦ ਇਨ੍ਹਾਂ ਨੂੰ ਦਿੱਲੀ ਬੁਲਾਇਆ ਗਿਆ ਅਤੇ ਫਿਰ ਇਸ ਮੁਕਾਬਲੇ ਲਈ ਮੁੰਬਈ ਪਹੁੰਚ ਗਈ। ਜਿਸ ਤੋਂ ਬਾਅਦ ਉਨ੍ਹਾਂ ਦੀਆਂ ਅਨੇਕਾਂ ਤਸਵੀਰਾਂ ਖਿੱਚੀਆਂ ਗਈਆਂ,ਫ਼ਿਲਮ ਸੋਹਣੀ ਮਹੀਂਵਾਲ 'ਚ ਕੰਮ ਕਰਨ ਦਾ ਮੌਕਾ ਵੀ ਮਿਲਿਆ । ਇਸ ਫ਼ਿਲਮ 'ਚ ਉਨ੍ਹਾਂ ਨੂੰ ਪਹਿਲਾਂ ਡਿੰਪਲ ਕਪਾਡੀਆ ਨੂੰ ਲੈਣਾ ਸੀ,ਸੰਨੀ ਦਿਓਲ ਦੇ ਨਾਲ ਉਨ੍ਹਾਂ ਨੇ ਕੰਮ ਕੀਤਾ, ਕੁਮਾਰ ਗੌਰਵ ਨਾਲ  ਤੇਰੀ ਕਸਮ 'ਚ ਨਜ਼ਰ ਆਈ ਸੀ ।

ਹੋਰ ਵੇਖੋ :ਆਪਣੇ ਸਮੇਂ ‘ਚ ਮਸ਼ਹੂਰ ਰਹੀ ਗਾਇਕਾ ਰਣਜੀਤ ਕੌਰ ਨੇ ਮੁਹੰਮਦ ਰਫ਼ੀ ਨਾਲ ਵੀ ਗਾਏ ਨੇ ਗੀਤ

https://www.youtube.com/watch?v=tsfqSetGiiM

ਰਾਜੇਸ਼ ਖੰਨਾ ਨਾਲ ਪੂਨਮ ਢਿੱਲੋਂ ਨੇ 6 ਫਿਲਮਾਂ ਕੀਤੀ। ਉਨ੍ਹਾਂ ਦੀ ਰੋਮਾਂਟਿਕ ਇਮੇਜ ਨੇ ਸਭ ਦਾ ਦਿਲ ਜਿੱਤ ਲਿਆ ਸੀ ।ਰਿਸ਼ੀ ਕਪੂਰ,ਅਨਿਲ ਕਪੂਰ,ਅਮਿਤਾਭ ਬੱਚਨ,ਹੇਮਾ ਮਾਲਿਨੀ ਸਫਲਤਾ ਦੀਆਂ ਪੌੜੀਆਂ ਚੜ ਹੀ ਰਹੀ ਸੀ ਕਿ ਇੱਕ ਦੁਖਾਂਤ ਨੇ ਆ ਘੇਰਿਆ ਸੀ ।ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ,ਜਿਸ ਕਾਰਨ ਪੂਨਮ ਢਿੱਲੋਂ ਡਿਪ੍ਰੈਸ਼ਨ 'ਚ ਆ ਗਈ,ਪਰ ਇਸੇ ਦੌਰਾਨ ਉਨ੍ਹਾਂ ਦੀ ਜ਼ਿੰਦਗੀ 'ਚ ਆਇਆ ਇੱਕ ਸ਼ਖਸ।ਉਨ੍ਹਾਂ ਦੀ ਅਸ਼ੋਕ ਠਕੇਰੀਆ ਦੇ ਨਾਲ ਮੁਲਾਕਾਤ ਹੋਈ,ਇਹ ਮੁਲਾਕਾਤ ਬਹੁਤ ਹੀ ਜਲਦ ਪਿਆਰ 'ਚ ਤਬਦੀਲ ਹੋ ਗਈ ।

ਹੋਰ ਵੇਖੋ :ਆਮਿਰ ਖ਼ਾਨ ਦਾ ਇਹ ਵੀਡਿਓ ਬਾਲੀਵੁੱਡ ਦੇ ਖੋਲਦਾ ਹੈ ਕਈ ਭੇਦ, ਦੇਖੋ ਵੀਡਿਓ

https://www.youtube.com/watch?v=WajEqElQtfs

ਉਮੇਸ਼ ਮਹਿਰਾ ਨੇ ਦੋਨਾਂ ਦੀ ਮੁਲਕਾਤ ਕਰਵਾਈ ਸੀ । ਵਿਆਹ ਤੋਂ ਬਾਅਦ ਦੋਨਾਂ ਦੇ ਘਰ ਦੋ ਬੱਚੇ ਹੋਏ ਬੇਟਾ ਅਨਮੋਲ 'ਤੇ ਇੱਕ ਬੇਟੀ ।ਵਿਆਹ ਤੋਂ ਕੁਝ ਸਮਾਂ ਬਾਅਦ ਤਾਂ ਕੁਝ ਸਾਲ ਵਧੀਆ ਬੀਤੇ ਪਰ ਅਸ਼ੋਕ ਕਥੇਰੀਆ ਆਪਣੇ ਕੰਮ-ਕਾਜ 'ਚ ਏਨੇ ਰੁੱਝ ਗਏ ਸਨ ਜਿਸ ਕਾਰਨ ਪੂਨਮ ਇਕੱਲਾਪਣ ਮਹਿਸੂਸ ਕਰਨ ਲੱਗ ਪਈ ਸੀ,ਫਿਰ ਹੋਇਆ ਉਹੀ ਜਿਸ ਦਾ ਡਰ ਸੀ । ਦੋਨਾਂ ਦਾ ਤਲਾਕ ਹੋ ਗਿਆ । ਜਿਸ ਤੋਂ ਬਾਅਦ ਪੂਨਮ ਢਿੱਲੋਂ ਨੇ ਮੁੜ ਤੋਂ ਅਦਾਕਾਰੀ ਦਾ ਰੁਖ ਕੀਤਾ । ਸਿਲਵਰ ਸਕਰੀਨ ਤੋਂ ਪਹਿਲਾਂ ਉਨ੍ਹਾਂ ਨੇ ਟੀਵੀ ਅਤੇ ਥਿਏਟਰ 'ਚ ਵੀ ਕੰਮ ਕੀਤਾ,ਜਿਸ 'ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਣਾ ਮਿਲੀ । ਉਨ੍ਹਾਂ ਦੇ ਦੋਨੇ ਬੱਚੇ ਡਾਕਟਰ ਹਨ,ਉਨ੍ਹਾਂ ਨੂੰ ਫ਼ਿਲਮ ਇੰਡਸਟਰੀ ਦਾ ਕਾਫੀ ਤਜ਼ਰਬਾ ਸੀ,ਇਸ ਲਈ ਉਨ੍ਹਾਂ ਨੇ ਆਪਣਾ ਬਿਜਨੈਸ ਸ਼ੁਰੂ ਕੀਤਾ ਅਤੇ  ਫ਼ਿਲਮ ਮੈਕਅੱਪ ਵੈਨਸ ਦੇ ਕਾਰੋਬਾਰ ਨੂੰ ਅੱਗੇ ਵਧਾਇਆ,ਬਾਲੀਵੁੱਡ 'ਚ ਉਨ੍ਹਾਂ ਦੀਆਂ ਵੈਨਿਟੀ ਵੈਨਸ ਕਾਫੀ ਮਸ਼ਹੂਰ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network