ਪੰਜਾਬ ਦੀ ਗਾਇਕਾ ਮਨਪ੍ਰੀਤ ਅਖ਼ਤਰ ਸੰਗੀਤ 'ਚ ਸੀ ਗੋਲਡ ਮੈਡਲਿਸਟ,ਭਰਾ ਵੀ ਰਿਹਾ ਸੀ ਪ੍ਰਸਿੱਧ ਗਾਇਕ,ਬਾਲੀਵੁੱਡ 'ਚ  ਬਣਾਈ ਸੀ ਪਹਿਚਾਣ 

Written by  Shaminder   |  April 17th 2019 12:08 PM  |  Updated: May 02nd 2020 05:24 PM

ਪੰਜਾਬ ਦੀ ਗਾਇਕਾ ਮਨਪ੍ਰੀਤ ਅਖ਼ਤਰ ਸੰਗੀਤ 'ਚ ਸੀ ਗੋਲਡ ਮੈਡਲਿਸਟ,ਭਰਾ ਵੀ ਰਿਹਾ ਸੀ ਪ੍ਰਸਿੱਧ ਗਾਇਕ,ਬਾਲੀਵੁੱਡ 'ਚ  ਬਣਾਈ ਸੀ ਪਹਿਚਾਣ 

ਮਨਪ੍ਰੀਤ ਅਖ਼ਤਰ ਇੱਕ ਅਜਿਹੀ ਫ਼ਨਕਾਰ ਜਿਨ੍ਹਾਂ ਨੇ ਆਪਣੇ ਗੀਤਾਂ ਰਾਹੀਂ ਸਰੋਤਿਆਂ ਨੂੰ ਝੂਮਣ ਲਾ ਦਿੱਤਾ । ਅੱਜ ਅਸੀਂ ਤੁਹਾਨੂੰ ਇਸ ਫ਼ਨਕਾਰ ਬਾਰੇ ਦੱਸਣ ਜਾ ਰਹੇ ਹਾਂ । ਜਿਨ੍ਹਾਂ ਨੇ ਆਪਣੀ ਗਾਇਕੀ ਨਾਲ ਆਪਣੀ ਵੱਖਰੀ ਪਹਿਚਾਣ ਨਾ ਸਿਰਫ਼ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਬਣਾਈ ਬਲਕਿ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਲਈ ਵੀ ਗੀਤ ਗਾਏ ।

ਹੋਰ ਵੇਖੋ :ਗਾਇਕ ਦਿਲਸ਼ਾਦ ਅਖਤਰ ਨੂੰ ਅਖਾੜੇ ‘ਚ ਹੀ ਮਾਰ ਦਿੱਤੀ ਗਈ ਸੀ ਗੋਲੀ ,ਆਖਿਰ ਕੀ ਸੀ ਕਾਰਨ ,ਜਾਣੋ ਪੂਰੀ ਕਹਾਣੀ

https://www.youtube.com/watch?v=vlqXGk83qP4

ਜੋ ਕਿ ਯਾਦਗਾਰ ਹੋ ਨਿੱਬੜੇ ਹਨ ,ਪੰਜਾਬੀ,ਹਿੰਦੀ ਅਤੇ ਉਰਦੂ ਭਾਸ਼ਾਵਾਂ ਅਤੇ ਲੋਕ ਗਾਇਕੀ 'ਤੇ ਕਲਾਸੀਕਲ ਗਾਇਕੀ ਦੋਹਾਂ 'ਚ ਕਾਮਯਾਬ ਰਹੇ ਨੇ ।ਮਨਪ੍ਰੀਤ ਅਖ਼ਤਰ ਦਾ ਪੰਜਾਬ ਨਾਲ ਮੋਹ ਏਨਾ ਜ਼ਿਆਦਾ ਸੀ ਕਿ ਉਨ੍ਹਾਂ ਨੇ ਆਪਣੀ ਜਨਮ ਅਤੇ ਕਰਮ ਭੂਮੀ ਪੰਜਾਬ ਨੂੰ ਛੱਡਣ ਤੋਂ ਇਨਕਾਰ ਕਰ ਦਿੱਤਾ ,ਪਰ ਇਸ ਦੇ ਬਾਵਜੂਦ ਬਾਲੀਵੁੱਡ 'ਚ ਆਪਣੀ ਖ਼ਾਸ ਜਗ੍ਹਾ ਬਣਾਈ । ਗਾਇਕੀ ਦੀ ਗੁੜ੍ਹਤੀ ਉਨ੍ਹਾਂ ਨੂੰ ਆਪਣੇ ਘਰੋਂ ਹੀ ਮਿਲੀ ।

ਹੋਰ ਵੇਖੋ :ਪਤੀ-ਪਤਨੀ ਦੀ ਨੋਕ ਝੋਕ ਨੂੰ ਬਿਆਨ ਕਰਦਾ ਹੈ ਰਵਿੰਦਰ ਗਰੇਵਾਲ ਅਤੇ ਗੁਰਲੇਜ਼ ਅਖ਼ਤਰ ਦਾ ਨਵਾਂ ਗੀਤ

https://www.youtube.com/watch?v=xe0YABQ1TJc

ਮਨਪ੍ਰੀਤ ਅਖ਼ਤਰ ਨੂੰ ਪਿਤਾ ਜਨਾਬ ਕੀੜੇ ਖ਼ਾਂ ਸ਼ੌਕੀਨ ਤੋਂ ਹੀ ਗਾਇਕੀ ਦੇ ਗੁਰ ਸਿੱਖਣ ਦਾ ਮੌਕਾ ਮਿਲਿਆ,ਪਰ ਗਾਇਕੀ ਦੀ ਇਸ ਕਲਾ ਨੂੰ ਵਿਗਸਣ ਦਾ ਮੌਕਾ ਵਿਆਹ ਤੋਂ ਬਾਅਦ ਹੀ ਮਿਲਿਆ ।ਕਿਉਂਕਿ ਪੇਕੇ ਪਰਿਵਾਰ 'ਚ ਕੁਆਰੀਆਂ ਕੁੜ੍ਹੀਆਂ ਨੂੰ ਗਾਇਕੀ ਦੇ ਖੇਤਰ 'ਚ ਜਾਣ ਨੂੰ ਚੰਗਾ ਨਹੀਂ ਸੀ ਸਮਝਿਆ ਜਾਂਦਾ ।ਸਗੋਂ ਉਨ੍ਹਾਂ ਨੂੰ ਗਾਇਕੀ ਤੋਂ ਰੋਕਿਆ ਜਾਂਦਾ ਸੀ ,ਪਰ ਜਦੋਂ ਪਿੰਡ ਕੱਦੋਂ ਜ਼ਿਲ੍ਹਾ ਲੁਧਿਆਣਾ ਦੇ ਵਲਾਇਤੀ ਰਾਮ ਦੇ ਮੁੰਡੇ ਸੰਜੀਵ ਕੁਮਾਰ ਨਾਲ ਉਨ੍ਹਾਂ ਦਾ ਵਿਆਹ ਹੋਇਆ ਤਾਂ ਉਨ੍ਹਾਂ ਦੀ ਗਾਇਕੀ ਦੀ ਇਸ ਕਲਾ ਨੂੰ ਵਿਗਸਣ ਦਾ ਮੌਕਾ  ਮਿਲਿਆ । ਮਨਪ੍ਰੀਤ ਅਖ਼ਤਰ ਦਾ ਭਰਾ ਦਿਲਸ਼ਾਦ ਅਖ਼ਤਰ ਵੀ ਆਪਣੇ ਸਮੇਂ 'ਚ ਚੋਟੀ ਦਾ ਗਾਇਕ ਸੀ ।

ਹੋਰ ਵੇਖੋ:ਗੁਰਲੇਜ਼ ਅਖ਼ਤਰ ਨੇ ਗਾਇਆ ਗੀਤ ਅਤੇ ਉਨ੍ਹਾਂ ਦੇ ਪੁੱਤਰ ਨੇ ਕੀਤਾ ਡਾਂਸ

https://www.youtube.com/watch?v=M9nXfX6d4m8

ਉਨ੍ਹਾਂ ਦੀ ਮੁੱਢਲੀ ਪੜ੍ਹਾਈ ਕੋਟਕਪੁਰਾ 'ਚ ਹੀ ਹੋਈ ਸੀ ਅਤੇ ਉੱਚ ਸਿੱਖਿਆ ਲਈ ਉਹ ਪਟਿਆਲਾ ਦੇ ਵਿਮੈਨ ਕਾਲਜ 'ਚ ਦਾਖਲਾ ਲੈ ਲਿਆ । ਜਿੱਥੇ ਕਾਲਜ ਦੀ ਪ੍ਰਿੰਸੀਪਲ ਨੇ ਉਨ੍ਹਾਂ ਦੀ ਪ੍ਰਤਿਭਾ ਨੂੰ ਪਛਾਣਿਆ ਅਤੇ ਯੂਨੀਵਰਸਿਟੀ ਅਤੇ ਕਾਲਜ ਦੇ ਯੂਥ ਫੈਸਟੀਵਲਾਂ ਤੋਂ ਹੀ ਉਨ੍ਹਾਂ ਦੀ ਗਾਇਕੀ ਦੀ ਸ਼ੁਰੂਆਤ ਹੋਈ ਸੀ ।ਉਨ੍ਹਾਂ ਪੰਜਾਬੀ ਯੂਨੀਵਰਸਿਟੀ ਵਿਚੋਂ 1985 ਵਿਚ ਸੰਗੀਤ ਦੀ ਐਮ.ਏ.ਵਿਚੋਂ ਗੋਲਡ ਮੈਡਲ ਪ੍ਰਾਪਤ ਕੀਤਾ।

ਹੋਰ ਵੇਖੋ:ਕੌਰ ਬੀ ਅਤੇ ਗੈਰੀ ਸੰਧੂ ਦੇ ਗੀਤ ‘ਦੁਆਬੇ ਵਾਲਾ’ ‘ਚ ਜੱਟ ਦੇ ਰੌਅਬ ਨੂੰ ਦਰਸਾਇਆ ਗਿਆ

https://www.youtube.com/watch?v=qNcSebhACAM

ਉਸਨੇ ਐਮ. ਫਿਲ ਅਤੇ ਐਮ.ਐਡ.ਵੀ ਕੀਤੀ ਹੋਈ ਸੀ, ਕਹਿਣ ਤੋਂ ਭਾਵ ਸੰਗੀਤ ਦੀ ਪੂਰੀ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਹੀ ਗਾਇਕੀ ਦੇ ਖੇਤਰ ਨੂੰ ਅਪਣਾਇਆ ਸੀ। ਉਸਦਾ ਭਰਾ ਦਿਲਸ਼ਾਦ ਅਖ਼ਤਰ ਵੀ ਚੋਟੀ ਦਾ ਗਾਇਕ ਸੀ। ਦੂਜਾ ਭਰਾ ਗੁਰਾਂਦਿੱਤਾ ਵੀ ਗਾਇਕ ਹੈ। ਸਕੂਲ ਸਮੇਂ ਤੋਂ ਹੀ ਉਹ ਲੁਕ ਛਿਪ ਕੇ ਆਪਣੀਆਂ ਸਹੇਲੀਆਂ ਦੇ ਸਾਥ ਵਿਚ ਗਾਇਕੀ ਦੀ ਕਲਾ ਦਾ ਪ੍ਰਗਟਾਵਾ ਕਰਦੀ ਰਹਿੰਦੀ ਸੀ।

ਹੋਰ ਵੇਖੋ:ਗੈਰੀ ਦਾ ਨਵਾਂ ਗੀਤ ‘ਹਮਰ’ ਹੋਇਆ ਰਿਲੀਜ਼,ਹਿਮਾਂਸ਼ੀ ਖੁਰਾਣਾ ਨੇ ਸਾਂਝਾ ਕੀਤਾ ਵੀਡੀਓ

https://www.youtube.com/watch?v=IyAwR3_1svA

ਮਨਪ੍ਰੀਤ ਅਖ਼ਤਰ ਨੇ ਪੰਜਾਬੀ ਅਤੇ ਹਿੰਦੀ ਫਿਲਮਾਂ ਵਿਚ ਵੀ ਗਾਣੇ ਗਾਏ। ਮਨਪ੍ਰੀਤ ਅਖ਼ਤਰ ਸ਼ਾਹਰੁਖ਼ ਖ਼ਾਨ ਦੀ ਮੁੱਖ ਭੂਮਿਕਾ ਵਾਲੀ ਹਿੰਦੀ ਫ਼ਿਲਮ ‘‘ਕੁਛ ਕੁਛ ਹੋਤਾ ਹੈ ’’ ਵਿਚ ‘ ਤੁਝੇ ਯਾਦ ਨਾ ਮੇਰੀ ਆਈ , ਕਿਸੀ ਕੋ ਅਬ ਕਿਆ ਕਹਿਨਾ’ ਨਾਲ ਮਨਪ੍ਰੀਤ ਪ੍ਰਸਿਧੀ ਦੀਆਂ ਸਿਖ਼ਰਾਂ ਨੂੰ ਛੋਹ ਗਈ।

ਹੋਰ ਵੇਖੋ:ਰਣਬੀਰ ਕਪੂਰ ਦੇ ਇਸ਼ਕ ‘ਚ ਪਾਗਲ ਹੋਈ ਆਲੀਆ, ਹਰ ਪਾਸੇ ਦਿਖਾਈ ਦਿੰਦਾ ਹੈ ਰਣਬੀਰ, ਵੀਡਿਓ ਵਾਇਰਲ

https://www.youtube.com/watch?v=QgJuUYQ4ewo

ਇਸ ਤੋਂ ਇਲਾਵਾ ਹਰਭਜਨ ਮਾਨ ਦੀਆਂ ਪੰਜਾਬੀ ਫ਼ਿਲਮਾਂ ਜੀਅ ਆਇਆਂ ਨੂੰ ਅਤੇ ਹਾਣੀ ਵਿਚ ਵੀ ਗੀਤ ਗਾਏ। ਗੁਰਦਾਸ ਮਾਨ ਦੀ ਹਿੰਦੀ ਫਿਲਮ ‘ ਜ਼ਿੰਦਗੀ ਖ਼ੂਬਸੂਰਤ ਹੈ’ ਵਿਚ ਗੀਤ ਗਾਇਆ ਜਿਸਦੇ ਬੋਲ ਹਨ-‘ ਤੁਮ ਗਏ ਗ਼ਮ ਨਹੀਂ ਆਂਖ ਜੇ ਨਮ ਨਹੀਂ’ਆਖਿਰਕਾਰ ਪੰਜਾਬੀ ਗਾਇਕੀ ਦੀ ਇਹ ਸਿਰਮੌਰ ਗਾਇਕਾ ਨੇ ਸੋਲਾਂ ਜਨਵਰੀ ਦੋ ਹਜ਼ਾਰ ਸੋਲਾਂ 'ਚ ਇਸ ਫ਼ਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network