Advertisment

ਹਾਈਐਂਡ ਗੱਡੀਆਂ,ਮੂਡ,ਯਾਰ ਛੱਡਿਆ ਸਣੇ ਕਈ ਹਿੱਟ ਗੀਤ ਲਿਖਣ ਵਾਲਾ ਰੈਵ ਹੰਜਰਾ ਹੈ ਮਕੈਨੀਕਲ ਇੰਜੀਨਅਰਿੰਗ ਦਾ ਵਿਦਿਆਰਥੀ ਕਈ ਵੱਡੇ ਗਾਇਕਾਂ ਨੇ ਗਾਏ ਹਨ ਗੀਤ

author-image
By Shaminder
New Update
ਹਾਈਐਂਡ ਗੱਡੀਆਂ,ਮੂਡ,ਯਾਰ ਛੱਡਿਆ ਸਣੇ ਕਈ ਹਿੱਟ ਗੀਤ ਲਿਖਣ ਵਾਲਾ ਰੈਵ ਹੰਜਰਾ ਹੈ ਮਕੈਨੀਕਲ ਇੰਜੀਨਅਰਿੰਗ ਦਾ ਵਿਦਿਆਰਥੀ ਕਈ ਵੱਡੇ ਗਾਇਕਾਂ ਨੇ ਗਾਏ ਹਨ ਗੀਤ
Advertisment
ਰੈਵ ਹੰਜਰਾ ਇੱਕ ਅਜਿਹਾ ਗੀਤਕਾਰ ਜਿਸ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ 'ਕੰਮ ਮਿੱਤਰਾਂ ਦੇ ਵੱਡੇ ਬੱਲੀਏ',ਡਜ਼ ਨੌਟ ਮੈਟਰ,ਮੂਡ,ਯਾਰ ਛੱਡਿਆ,ਬਜਟ, ,ਫਾਲੋ ਸਣੇ ਕਈ ਹਿੱਟ ਗੀਤ ਲਿਖੇ ਹਨ ।ਪਰ ਉਹ ਸੋਸ਼ਲ ਮੀਡੀਆ 'ਤੇ ਜ਼ਿਆਦਾ ਐਕਟਿਵ ਨਹੀਂ ਰਹਿੰਦੇ ।ਪਰ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਉਹ ਪੰਜਾਬ ਨਹੀਂ ਬਲਕਿ ਹਰਿਆਣਾ ਦੇ ਜ਼ਿਲ੍ਹੇ ਕਰਨਾਲ ਦੇ ਪਿੰਡ ਰੰਭਾ ਦੇ ਰਹਿਣ ਵਾਲੇ ਹਨ । ਹੋਰ ਵੇਖੋ:Search ਰੈਵ ਹੰਜਰਾ ਦੇਖੋ ਇੰਝ ਹੋਇਆ ਸੋਨੀ ਕਰਿਉ ਨਾਲ ਦਿਲਜੀਤ ਦਾ ਗੀਤ ‘ਮਹਿਫ਼ਿਲ’ ਸ਼ੂਟ,ਵੀਡੀਓ ਹੋਇਆ ਵਾਇਰਲ
Advertisment
ਲੇਖਣੀ 'ਚ ਮਹਾਰਤ ਰੱਖਣ ਵਾਲਾ ਇਹ ਗੀਤਕਾਰ ਜ਼ਿਆਦਾਤਰ ਇਕਾਂਤ 'ਚ ਰਹਿਣਾ ਪਸੰਦ ਕਰਦਾ ਹੈ । ਉਸ ਨੇ ਸਕੂਲ ਸਮੇਂ ਦੌਰਾਨ ਹੀ ਲਿਖਣਾ ਸ਼ੁਰੂ ਕਰ ਦਿੱਤਾ ਸੀ ਅਤੇ ਜਦੋਂ 12ਵੀਂ ਜਮਾਤ ਦੇ ਪੇਪਰ ਦਿੱਤੇ ਸਨ ਤਾਂ ਉਸ ਸਮੇਂ ਹੀ ਇੱਕ ਗੀਤ ਲਿਖਿਆ ਸੀ ਜਿਸ ਨੂੰ ਲੈ ਕੇ ਉਸ ਨੇ ਕਈ ਗਾਇਕਾਂ ਤੱਕ ਗਾਣੇ ਨੂੰ ਲੈ ਕੇ ਅਪਰੋਚ ਕੀਤੀ । ਪਰ ਗੱਲ ਸਿਰੇ ਨਹੀਂ ਚੜੀ ਜਿਸ ਤੋਂ ਬਾਅਦ ਉਨ੍ਹਾਂ ਦਾ ਇੱਕ ਦੋਸਤ ਸੀ ਜੋ ਕਿ ਬਠਿੰਡਾ ਦਾ ਰਹਿਣ ਵਾਲਾ ਸੀ ਅਤੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਸੀ ਉਸ ਨੇ ਇਹ ਗਾਣਾ ਗਾਇਕ ਏਕੇ ਕੋਲ ਪਹੁੰਚਾਇਆ ਸੀ । ਜਿਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਕਾਮਯਾਬੀ ਦੀ ਪੌੜੀ ਉਹ ਚੜ੍ਹਦੇ ਗਏ । ਉਨ੍ਹਾਂ ਨੇ ਲਿਖੇ ਗੀਤ ਕਈ ਮਸ਼ਹੂਰ ਗਾਇਕਾਂ ਨੇ ਗਾਏ ਹਨ । ਜਿਸ 'ਚ ਗੁਰਜ ਸਿੱਧੂ,ਦਿਲਜੀਤ ਦੋਸਾਂਝ,ਸ਼ੈਰੀ ਮਾਨ,ਸਿੱਧੂ ਮੂਸੇਵਾਲਾ,ਜੌਰਡਨ ਸੰਧੂ, ਕੌਰ ਬੀ ,ਰਣਜੀਤ ਬਾਵਾ ਸਣੇ ਕਈ ਗਾਇਕ ਸ਼ਾਮਿਲ ਹਨ ।ਫ਼ਿਲਮ ਸੱਜਣ ਸਿੰਘ ਰੰਗਰੂਟ 'ਚ ਵੀ ਉਨ੍ਹਾਂ ਦਾ ਲਿਖਿਆ ਇੱਕ ਗੀਤ ਹੈ । ਹੁਣ ਗੱਲ ਕਰਦੇ ਹਾਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਉਹ ਹਰਿਆਣਾ ਦੇ ਰੰਭਾ ਪਿੰਡ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦਾ ਅਸਲ ਨਾਂਅ ਰਵਨੀਤ ਸਿੰਘ ਹੈ । ਰੈਵ ਨਾਂਅ ਉਨ੍ਹਾਂ ਨੂੰ ਕੈਨੇਡਾ 'ਚ ਰਹਿੰਦੇ ਉਨ੍ਹਾਂ ਦੇ ਭਰਾ ਨੇ ਦਿੱਤਾ ਹੈ । ਉਹ ਮਕੈਨੀਕਲ ਇੰਜੀਨੀਅਰਰਿੰਗ ਦੇ ਵਿਦਿਆਰਥੀ ਹਨ ।ਦਿਲਜੀਤ ਦੋਸਾਂਝ ਨਾਲ ਉਨ੍ਹਾਂ ਦੀ ਮੁਲਾਕਾਤ ਮੁੰਬਈ 'ਚ ਹੋਈ ਸੀ ਅਤੇ ਉਨ੍ਹਾਂ ਨਾਲ ਜਦੋਂ ਮੁਲਾਕਾਤ ਹੋਈ ਤਾਂ ਉਹ 10-12 ਦੇ ਕਰੀਬ ਗੀਤ ਲੈ ਕੇ ਗਏ ਸਨ ਜੋ ਕਿ ਦਿਲਜੀਤ ਨੂੰ ਸਾਰੇ ਹੀ ਪਸੰਦ ਆਏ ਸਨ ਅਤੇ ਦਿਲਜੀਤ ਨੇ ਉਨ੍ਹਾਂ ਦੇ ਸਾਰੇ ਹੀ ਗੀਤ ਗਾਏ ।  
#punjabi-industry #lyricist #rav-hanjra #songs
Advertisment

Stay updated with the latest news headlines.

Follow us:
Advertisment
Advertisment
Latest Stories
Advertisment