ਜਿੰਮੀ ਸ਼ੇਰਗਿੱਲ ਨਾਲ 21ਵੀਂ ਸਦੀ ਦੀ ਮਸ਼ਹੂਰ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ ਦਾ ਹੈ ਗੂੜ੍ਹਾ ਰਿਸ਼ਤਾ,ਜਾਣੋ ਕੌਣ ਸੀ ਅੰਮ੍ਰਿਤਾ ਸ਼ੇਰਗਿੱਲ 

Written by  Shaminder   |  April 17th 2019 03:20 PM  |  Updated: April 17th 2019 03:20 PM

ਜਿੰਮੀ ਸ਼ੇਰਗਿੱਲ ਨਾਲ 21ਵੀਂ ਸਦੀ ਦੀ ਮਸ਼ਹੂਰ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ ਦਾ ਹੈ ਗੂੜ੍ਹਾ ਰਿਸ਼ਤਾ,ਜਾਣੋ ਕੌਣ ਸੀ ਅੰਮ੍ਰਿਤਾ ਸ਼ੇਰਗਿੱਲ 

ਅੰਮ੍ਰਿਤਾ ਸ਼ੇਰਗਿੱਲ  ਇੱਕ ਅਜਿਹੀ ਕਲਾਕਾਰ ਜਿਸ ਨੇ ਵੀਹਵੀਂ ਸਦੀ 'ਚ ਅਜਿਹੇ ਫ਼ੈਸਲੇ ਲਏ ਸਨ । ਜੋ ਕਿ ਕਿਸੇ ਔਰਤ ਲਈ ਬਹੁਤ ਹੀ ਔਖੇ ਹੁੰਦੇ ਹਨ । ਪੰਜਾਂ ਕੁ ਸਾਲਾਂ ਦੀ ਇਸ ਬੱਚੀ ਨੇ ਬਚਪਨ 'ਚ ਮਾਂ ਕੋਲੋਂ ਸੁਣੀਆਂ ਕਹਾਣੀਆਂ ਅਤੇ ਪਰੀ ਕਥਾਵਾਂ ਦੇ ਚਿੱਤਰ ਉਲੀਕ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ । ਅੱਠ ਸਾਲ ਦੀ ਉਮਰ 'ਚ ਉਨ੍ਹਾਂ ਨੇ ਪਿਆਨੋ ਵਜਾਉਣਾ,ਕੈਨਵਸ 'ਤੇ ਆਪਣੇ ਹੱਥਾਂ ਨਾਲ ਕਲਾ ਕ੍ਰਿਤੀਆਂ ਬਨਾਉਣ ਦੀ ਸ਼ੁਰੂਆਤ ਕਰ ਦਿੱਤੀ ਸੀ ।

ਹੋਰ ਵੇਖੋ :ਭੱਟੀ ਭੜੀਵਾਲਾ ਦਾ ਲਿਖਿਆ ਹਰ ਗੀਤ ਹੁੰਦਾ ਹੈ ਹਿੱਟ, ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਗਾਇਕਾਂ ਨੇ ਗਾਏ ਹਨ ਭੜੀਵਾਲਾ ਦੇ ਗੀਤ

amrita paintings amrita paintings

ਉਨ੍ਹਾਂ ਦਾ ਜਨਮ ਪੰਜਾਬੀ ਪਰਿਵਾਰ ਸੰਸਕ੍ਰਿਤ ਅਤੇ ਫਾਰਸੀ ਦੇ ਵਿਦਵਾਨ ਉਮਰਾਓ ਸਿੰਘ ਸ਼ੇਰਗਿੱਲ ਮਜੀਠੀਆ ਦੇ ਘਰ ਹੰਗਰੀ ਦੇ ਬੁੱਡਾਪੇਸਟ 'ਚ ਤੀਹ ਜਨਵਰੀ ਉੱਨੀ ਸੌ ਤੇਰਾਂ ਨੂੰ ਹੋਇਆ ਸੀ ।ਉਨ੍ਹਾਂ ਦੀ ਮਾਂ ਯਹੂਦੀ ਮੂਲ ਦੀ ਗਾਇਕਾ ਮਾਰੀਆ ਐਂਟੋਨੀ ਸੀ।ਅੰਮ੍ਰਿਤਾ ਸ਼ੇਰਗਿੱਲ ਨੇ ਪੈਰਿਸ ਅਤੇ ਫਲੋਰੈਂਸ ਅਤੇ ਅੰਨੁਜਿਆਤਾ ਆਰਟ ਸਕੂਲ ਵਿੱਚੋਂ ਟ੍ਰੇਨਿੰਗ ਲਈ ਸੀ ।

ਹੋਰ ਵੇਖੋ :ਕੌਰ ਬੀ ਅਤੇ ਗੈਰੀ ਸੰਧੂ ਦੇ ਗੀਤ ‘ਦੁਆਬੇ ਵਾਲਾ’ ‘ਚ ਜੱਟ ਦੇ ਰੌਅਬ ਨੂੰ ਦਰਸਾਇਆ ਗਿਆ

amrita paintings amrita paintings

ਅੰਮ੍ਰਿਤਾ ਨੇ ਚਿੱਤਰਕਾਰੀ ਵਾਲੇ ਪਾਸੇ ਉਦੋਂ ਆਪਣਾ ਕਦਮ ਰੱਖਿਆ ਜਦੋਂ ਕਿਸੇ ਔਰਤ ਵੱਲੋਂ ਚਿੱਤਰਕਾਰੀ 'ਚ ਕੋਈ ਨਾਮੋ ਨਿਸ਼ਾਨ ਤੱਕ ਨਹੀਂ ਸੀ । ਆਪਣੇ ਮਾਪਿਆਂ ਨਾਲ ਅੰਮ੍ਰਿਤਾ ਜੂਨ ਉੱਨੀ ਸੌ ਚੌਵੀ ਨੂੰ ਭਾਰਤ ਆਈ । ਇਹ ਪਰਿਵਾਰ ਉੱਨੀ ਸੌ ਅਠਾਈ ਤੱਕ ਸਮਰ ਹਿੱਲ ਸ਼ਿਮਲਾ 'ਚ ਰਿਹਾ । ਅੰਮ੍ਰਿਤਾ ਨੇ ਇੱਕੀ ਸਾਲ ਦੀ ਉਮਰ 'ਚ ਉੱਨੀ ਸੌ ਚੌਂਤੀ ਨੂੰ ਇੱਕੀ ਸਾਲ ਦੀ ਉਮਰ 'ਚ ਆਪਣਾ ਸਟੂਡੀਓ ਬਣਾਇਆ ।

ਹੋਰ ਵੇਖੋ :ਪੰਜਾਬ ਦੀ ਗਾਇਕਾ ਮਨਪ੍ਰੀਤ ਅਖ਼ਤਰ ਸੰਗੀਤ ‘ਚ ਸੀ ਗੋਲਡ ਮੈਡਲਿਸਟ,ਭਰਾ ਵੀ ਰਿਹਾ ਸੀ ਪ੍ਰਸਿੱਧ ਗਾਇਕ,ਬਾਲੀਵੁੱਡ ‘ਚ ਬਣਾਈ ਸੀ ਪਹਿਚਾਣ

amrita paintings amrita paintings

ਉਨ੍ਹਾਂ ਨੇ ਉੱਨੀ ਸੌ ਛੱਤੀ 'ਚ ਅਜੰਤਾ,ਪਹਾੜੀ ਭਾਰਤੀ ਚਿੱਤਰਕਲਾ ਨੂੰ ਸਮਝਿਆ ਅਤੇ ਭਾਰਤੀ ਪੇਂਡੂ ਔਰਤਾਂ ਦੇ ਚਿੱਤਰ ਆਪਣੀ ਕੈਨਵਸ 'ਤੇ ਉਕੇਰੇ । 'ਯੰਗ ਗਰਲਜ਼' ਨਾਂਅ ਦੀ ਪੇਂਟਿੰਗ ਨਾਲ ਉੱਨੀ ਸੌ ਚੌਂਤੀ 'ਚ ਗਰਾਂਡ ਸੋਲੇਨ ਸੰਸਥਾ ਦੀ ਮੈਂਬਰ ਬਣਨ ਵਾਲੀ ਏਸ਼ੀਆ ਦੀ ਪਹਿਲੀ ਲੜਕੀ ਬਣੀ ਸੀ ।ਦੱਸ ਦਈਏ ਕਿ ਪ੍ਰਸਿੱਧ ਅਦਾਕਾਰ ਜਿੰਮੀ ਸ਼ੇਰਗਿੱਲ ਦੀ ਅੰਮ੍ਰਿਤਾ ਸ਼ੇਰਗਿੱਲ ਅੰਟੀ ਲੱਗਦੇ ਸਨ ।  ਮਾਰਚ 1936 ਅਤੇ ਨਵੰਬਰ 1938 ਦੇ ਇਨਾਮ ਸਨਮਾਨ ਉਸ ਦਾ ਹੌਂਸਲਾ ਬਣੇ ਉਸ ਨੇ ਆਪਣੇ 30 ਚਿਤਰਾਂ ਦੀ ਪਹਿਲੀ ਪ੍ਰਦਰਸ਼ਨੀ 1937 ਨੂੰ ਲਾਹੌਰ ਵਿੱਚ ਲਾਈ, ਅਗਲੇ ਸਾਲ 18 ਜੁਲਾਈ 1938 ਨੂੰ ਅੰਮ੍ਰਿਤਾ ਨੇ ਵਿਰੋਧਾਂ ਦੇ ਬਾਵਜੂਦ ਆਪਣੇ ਹੰਗੇਰੀਅਨ ਚਚੇਰੇ ਭਰਾ ਡਾਕਟਰ ਵਿਕਟਰ ਇਗਾਨ ਨਾਲ ਵਿਆਹ ਕਰਵਾ ਲਿਆ। ਫਿਰ ਉਹ ਆਪਣੇ ਪੁਸ਼ਤੈਨੀ ਘਰ ਗੋਰਖਪੁਰ ਵਿੱਚ ਜਾ ਵਸੀ। ਆਪਣੇ ਪਤੀ ਨਾਲ ਲਾਹੌਰ ਗਈ ਅੰਮ੍ਰਿਤਾ 5 ਦਸੰਬਰ 1941 ਨੂੰ ਅਚਾਨਕ ਹੀ 28 ਵਰ੍ਹਿਆਂ ਦੀ ਉਮਰ ਵਿੱਚ ਚੱਲ ਵਸੀ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network