ਇਸ ਡਾਂਸਰ ਦਾ ਅੱਧਾ ਸਰੀਰ ਨਹੀਂ ਕਰਦਾ ਕੰਮ, ਪਰ ਇਸ ਤਰ੍ਹਾਂ ਕੌਮਾਂਤਰੀ ਪੱਧਰ ‘ਤੇ ਬਣਾਈ ਪਛਾਣ

written by Shaminder | July 03, 2020

ਦਿਲ ‘ਚ ਕੁਝ ਕਰਨ ਦਾ ਜਜ਼ਬਾ ਅਤੇ ਜਨੂੰਨ ਹੋਵੇ ਤਾਂ ਕੋਈ ਵੀ ਕੰਮ ਮੁਸ਼ਕਿਲ ਨਹੀਂ ਹੁੰਦਾ । ਇਹ ਸਾਬਿਤ ਕਰ ਵਿਖਾਇਆ ਹੈ ਗੁਜਰਾਤ ਦੇ ਰਹਿਣ ਵਾਲੇ ਇੱਕ ਸ਼ਖਸ ਨੇ । ਜਿਨ੍ਹਾਂ ਦਾ ਨਾਂਅ ਹੈ ਕਮਲੇਸ਼ ਪਟੇਲ । ਕਮਲੇਸ਼ ਪਟੇਲ ਦੇ ਸਰੀਰ ਦਾ ਅੱਧਾ ਹਿੱਸਾ ਕੰਮ ਨਹੀਂ ਕਰਦਾ, ਪਰ ਉਸ ਦੇ ਦਿਲ ‘ਚ ਡਾਂਸ ਪ੍ਰਤੀ ਏਨਾ ਕੁ ਜਨੂੰਨ ਸੀ ਕਿ ਇ ਸਭ ਦੇ ਬਾਵਜੂਦ ਉਸ ਨੇ ਕਦੇ ਵੀ ਹਾਲਾਤਾਂ ਦੇ ਅੱਗੇ ਹਾਰ ਨਹੀਂ ਮੰਨੀ ।

ਕਮਲੇਸ਼ ਦਾ ਕਹਿਣਾ ਹੈ ਕਿ ਇੱਕ ਸ਼ੋਅ ਦੌਰਾਨ ਜਦੋਂ ਉਹ ਕਿਤੇ ਪਰਫਾਰਮ ਕਰਨ ਗਿਆ ਸੀ ਤਾਂ ਉਸ ਨੂੰ ਮੁਕਾਬਲੇ ‘ਚ ਭਾਗ ਲੈਣ ਵਾਲੇ ਪ੍ਰਤੀਭਾਗੀ ਉਸ ‘ਤੇ ਹੱਸ ਰਹੇ ਸਨ ਅਤੇ ਕਹਿਣ ਲੱਗੇ ਕਿ ਲੰਗੜੇ ਤੂੰ ਕੀ ਡਾਂਸ ਕਰੇਂਗਾ। ਪਰ ਇਸ ਸਭ ਦੇ ਬਾਵਜੂਦ ਉਨ੍ਹਾਂ ਨੇ ਹੌਂਸਲਾ ਨਹੀਂ ਹਾਰਿਆ ਅਤੇ ਇੱਕ ਤੋਂ ਬਾਅਦ ਇੱਕ ਸ਼ੋਅਜ਼ ‘ਚ ਪਰਫਾਰਮ ਕੀਤਾ ਅਤੇ ਹੁਣ ਉਹ ਕੌਮਾਂਤਰੀ ਪੱਧਰ ਦੇ ਸ਼ੋਅਜ਼ ‘ਚ ਵੀ ਪਰਫਾਰਮ ਕਰਦੇ ਹਨ ।ਉਨ੍ਹਾਂ  ਭਾਰਤ ਹੀ ਨਹੀਂ ਪੂਰੀ ਦੁਨੀਆ ‘ਚ ਆਪਣੀ ਵੱਖਰੀ ਪਛਾਣ ਬਣਾਈ ਹੈ ।ਦੱਸ ਦਈਏ ਕਿ ਬਚਪਨ ‘ਚ ਹੀ ਉਨ੍ਹਾਂ ਦੇ ਸਰੀਰ ਦੇ ਨਿਚਲੇ ਹਿੱਸੇ ‘ਚ ਪੈਰਾਲਾਈਜ਼ ਹੋ ਗਿਆ ਸੀ ।

You may also like