ਲੁਧਿਆਣਾ ਦੇ ਇੱਕ ਪਿੰਡ ਦੀ ਰਹਿਣ ਵਾਲੀ ਮਾਡਲ ਅਤੇ ਅਦਾਕਾਰਾ ਪ੍ਰਭ ਗਰੇਵਾਲ ਨੂੰ ਇੱਕ ਸ਼ਖਸ ਨੇ ਦਿਵਾਇਆ ਸੀ ਮੌਕਾ, ਜਿਸ ਦੀ ਵਜ੍ਹਾ ਕਰਕੇ ਪਾਲੀਵੁੱਡ ‘ਚ ਹਰ ਪਾਸੇ ਛਾਈ

Written by  Shaminder   |  May 23rd 2020 01:58 PM  |  Updated: May 23rd 2020 01:58 PM

ਲੁਧਿਆਣਾ ਦੇ ਇੱਕ ਪਿੰਡ ਦੀ ਰਹਿਣ ਵਾਲੀ ਮਾਡਲ ਅਤੇ ਅਦਾਕਾਰਾ ਪ੍ਰਭ ਗਰੇਵਾਲ ਨੂੰ ਇੱਕ ਸ਼ਖਸ ਨੇ ਦਿਵਾਇਆ ਸੀ ਮੌਕਾ, ਜਿਸ ਦੀ ਵਜ੍ਹਾ ਕਰਕੇ ਪਾਲੀਵੁੱਡ ‘ਚ ਹਰ ਪਾਸੇ ਛਾਈ

ਮਾਡਲ ਅਤੇ ਅਦਾਕਾਰਾ ਪ੍ਰਭ ਗਰੇਵਾਲ ਜੋ ਅੱਜ ਕੱਲ੍ਹ ਹਰ ਦੂਜੇ ਗੀਤ ‘ਚ ਨਜ਼ਰ ਆਉਂਦੇ ਹਨ ।ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਬਾਰੇ ਦੱਸਾਂਗੇ ।ਪ੍ਰਭ ਗਰੇਵਾਲ ਲੁਧਿਆਣਾ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਚੁੱਕਿਆ ਹੈ।ਘਰ ‘ਚ ਉਨ੍ਹਾਂ ਤੋਂ ਇਲਾਵਾ ਉਨ੍ਹਾਂ ਦੇ ਮਾਤਾ ਜੀ ਅਤੇ ਭਰਾ ਹਨ ।ਉਨ੍ਹਾਂ ਨੂੰ ਇਸ ਖੇਤਰ ‘ਚ ਲਿਆਉਣ ਦਾ ਸਿਹਰਾ ਉਹ ਆਪਣੇ ਇੱਕ ਦੋਸਤ ਨੂੰ ਦਿੰਦੇ ਹਨ ।

https://www.instagram.com/p/B__1wzoAz_o/

ਜਿਨ੍ਹਾਂ ਦੀ ਬਦੌਲਤ ਉਹ ਅੱਜ ਇਸ ਮੁਕਾਮ ‘ਤੇ ਪਹੁੰਚੇ ਹਨ । ਪ੍ਰਭ ਗਰੇਵਾਲ ਦਾ ਕਹਿਣਾ ਹੈ ਕਿ ਕਾਲਜ ਦੇ ਯੂਥ ਫੈਸਟੀਵਲਾਂ ‘ਚ ਉਹ ਅਕਸਰ ਪਰਫਾਰਮ ਕਰਦੇ ਹੁੰਦੇ ਸਨ ।

https://www.instagram.com/p/CAHgvwcAeHh/

ਇਸੇ ਤਰ੍ਹਾਂ ਕਾਲਜ ‘ਚ ਪ੍ਰਿੰਸੀਪਲ ਵੱਲੋਂ ਇੱਕ ਵੀਡੀਓ ਬਨਾਉਣਾ ਸੀ ਜਿਸ ਦੇ ਲਈ ਉਨ੍ਹਾਂ ਦੇ ਇੱਕ ਦੋਸਤ ਯੁੱਧਵੀਰ ਨੇ ਉਨ੍ਹਾਂ ਦਾ ਨਾਮ ਦੱਸਿਆ ਸੀ । ਜਿਸ ਤੋਂ ਬਾਅਦ ਪ੍ਰਭ ਨੇ ਆਪਣੇ ਘਰ ਗੱਲ ਕੀਤੀ ।

https://www.instagram.com/p/B9-uDNYpcyE/

ਪਹਿਲਾਂ ਤਾਂ ਘਰ ਵਾਲਿਆਂ ਨੇ ਇਹੀ ਕਿਹਾ ਕਿ ਪਿੰਡ ਦੇ ਲੋਕ ਕੀ ਕਹਿਣਗੇ ਕਿਉਂਕਿ ਇਸ ਕੰਮ ਨੂੰ ਇੱਜ਼ਤ ਦੀ ਨਜ਼ਰ ਨਾਲ ਨਹੀਂ ਵੇਖਿਆ ਜਾਂਦਾ । ਇਸ ਤੋਂ ਬਾਅਦ ਭਰਾ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਜਿਸ ਤਰ੍ਹਾਂ ਤੈਨੂੰ ਠੀਕ ਲੱਗਦਾ ਹੈ ਕਰ।ਜਿਸ ਤੋਂ ਬਾਅਦ ਯੁੱਧਵੀਰ ਨੇ ਪ੍ਰਭ ਦੇ ਘਰ ਆ ਕੇ ਉਨ੍ਹਾਂ ਦੀ ਮੰਮੀ ਨੂੰ ਕਾਫੀ ਸਮਝਾਇਆ ਅਤੇ ਇਹ ਗੱਲ ਵੀ ਆਖੀ ਕਿ ਉਹ ਖੁਦ ਜਾ ਕੇ ਵੇਖਣ ਜੇ ਉਨ੍ਹਾਂ ਨੂੰ ਠੀਕ ਲੱਗੇ ਤਾਂ ਪ੍ਰਭ ਗਰੇਵਾਲ ਕੰਮ ਕਰੇਗੀ ।

ਜਿਸ ਤੋਂ  ਬਾਅਦਪ੍ਰਭ ਦੇ ਨਾਲ ਉਨ੍ਹਾਂ ਦੇ ਮਾਤਾ ਜੀ ਵੀ ਗਏ ।ਪਰ ਉਹ ਵੀਡੀਓ ਤਕਨੀਕੀ ਵਜ੍ਹਾ ਕਰਕੇ ਰਿਲੀਜ਼ ਨਹੀਂ ਹੋ ਸਕਿਆ, ਪਰ ਕਿਸੇ ਮੇਕਅੱਪ ਆਰਟਿਸਟ ਨੇ ਰਵਿੰਦਰ ਗਰੇਵਾਲ ਨੂੰ ਇਸ ਬਾਰੇ ਦੱਸਿਆ ।ਜਿਸ ਤੋਂ ਬਾਅਦ ਰਵਿੰਦਰ ਗਰੇਵਾਲ ਦੇ ਨਾਲ ਉਨ੍ਹਾਂ ਨੇ ਪਹਿਲਾ ਗੀਤ ਬਤੌਰ ਮਾਡਲ ਕੀਤਾ ਸੀ ਜਿਸ ਦਾ ਟਾਈਟਲ ਸੀ ‘ਤੇਰਾ ਲੱਗਣਾ ਨੀਂ ਜੀ’ ਇਹ ਪ੍ਰਭ ਗਰੇਵਾਲ ਦਾ ਪਹਿਲਾ ਵੀਡੀਓ ਸੌਂਗ ਸੀ ।ਇਸ ਤੋਂ ਬਾਅਦ ਹਰਜੀਤ ਹਰਮਨ ਦੇ ਨਾਲ ਗੀਤ ਮਾਏਂ ਨੀ ਮਾਏਂ ਕੀਤਾ ।ਜਿਸ ਤੋਂ ਬਾਅਦ ਪ੍ਰਭ ਗਰੇਵਾਲ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ।

ਡਿਫਾਲਟਰ, ਜੱਟਵਾਦ, ਮੈਂ ਤੇ ਮੇਰੀ ਜਾਨ ਜੋ ਕਿ ਸਤਿੰਦਰ ਸਰਤਾਜ ਦੇ ਨਾਲ ਕੀਤਾ ਸੀ ਅਸਲ ਪਛਾਣ ਇਸ ਗੀਤ ਤੋਂ ਹੀ ਮਿਲੀ ।

ਫ਼ਿਲਮ ‘ਕਾਕੇ ਦਾ ਵਿਆਹ’ ‘ਚ ਵੀ ਪ੍ਰਭ ਗਰੇਵਾਲ ਜੌਰਡਨ ਸੰਧੂ ਦੇ ਨਾਲ ਨਜ਼ਰ ਆ ਚੁੱਕੇ ਹਨ । ਪ੍ਰਭ ਗਰੇਵਾਲ ਨੇ ਥਿਏਟਰ ਵੀ ਕੀਤਾ ਹੈ ਅਤੇ ਇਸੇ ਦੀ ਬਦੌਲਤ ਨਿਰਮਲ ਰਿਸ਼ੀ ਨੇ ਉਨ੍ਹਾਂ ਨੂੰ ਇਸ ਫ਼ਿਲਮ ‘ਚ ਕੰਮ ਕਰਨ ਦਾ ਮੌਕਾ ਦਿਵਾਇਆ ਸੀ । ਗਾਉਣ ਦਾ ਸ਼ੌਂਕ ਵੀ ਰੱਖਦੀ ਹੈ ਪ੍ਰਭ ਗਰੇਵਾਲ ਉਨ੍ਹਾਂ ਦਾ ਕਹਿਣਾ ਹੈ ਕਿ ਜੇ ਕਦੇ ਉਨ੍ਹਾਂ ਨੂੰ ਗਾਉਣ ਦਾ ਮੌਕਾ ਮਿਲਿਆ ਤਾਂ ਉਹ ਜ਼ਰੂਰ ਗਾਉਣਗੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network