Advertisment

ਪਟਿਆਲਾ ਦੀ ਜੰਮਪਲ ਇਸ ਅਦਾਕਾਰਾ ਨੇ ਪਾਲੀਵੁੱਡ ਨੂੰ ਦਿੱਤੀਆਂ ਕਈ ਹਿੱਟ ਫ਼ਿਲਮਾਂ,ਪੰਜਾਬੀ ਯੂਨੀਵਰਸਿਟੀ 'ਚ ਹਨ ਪ੍ਰੋਫੈਸਰ

author-image
By Shaminder
New Update
ਪਟਿਆਲਾ ਦੀ ਜੰਮਪਲ ਇਸ ਅਦਾਕਾਰਾ ਨੇ ਪਾਲੀਵੁੱਡ ਨੂੰ ਦਿੱਤੀਆਂ ਕਈ ਹਿੱਟ ਫ਼ਿਲਮਾਂ,ਪੰਜਾਬੀ ਯੂਨੀਵਰਸਿਟੀ 'ਚ ਹਨ ਪ੍ਰੋਫੈਸਰ
Advertisment
ਅਦਾਕਾਰਾ ਸੁਨੀਤਾ ਧੀਰ ਜਿਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ 'ਚ ਖ਼ਾਸ ਜਗ੍ਹਾ ਬਣਾਈ ਹੈ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਹੁਤ ਹੀ ਛੋਟੀ ਜਿਹੀ ਉਮਰ 'ਚ ਕਰ ਦਿੱਤੀ ਸੀ । ਪਟਿਆਲਾ ਦੀ ਜੰਮਪਲ ਇਸ ਅਦਾਕਾਰਾ ਨੇ ਚੰਨ ਪ੍ਰਦੇਸੀ ਫ਼ਿਲਮ ਤੋਂ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ।ਉਨ੍ਹਾਂ ਦੇ ਜੱਦੀ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਸੰਗਰੂਰ ਦੇ ਕੋਲ ਧੂਰੀ ਉਨ੍ਹਾਂ ਦਾ ਜੱਦੀ ਘਰ ਹੈ  । ਹੋਰ ਵੇਖੋ:ਪਾਲੀਵੁੱਤ ਤੋਂ ਬਾਲੀਵੁੱਡ ਤੱਕ ਚਲਦਾ ਹੈ ਸੁਵਿੰਦਰ ਵਿੱਕੀ ਦਾ ਸਿੱਕਾ, ਵਿਰਾਸਤ ‘ਚ ਮਿਲੀ ਅਦਾਕਾਰੀ
Advertisment
ਉਨ੍ਹਾਂ ਨੂੰ ਬਚਪਨ ਤੋਂ ਹੀ ਐਕਟਿੰਗ ਦਾ ਸੌਂਕ ਸੀ ਇਹੀ ਸ਼ੌਂਕ ਉਨ੍ਹਾਂ ਨੂੰ ਥੀਏਟਰ ਵੱਲ ਲੈ ਆਇਆ । ਉਨ੍ਹਾਂ ਨੇ ਪਹਿਲੀ ਵਾਰ ਨੌਂਵੀ ਕਲਾਸ 'ਚ ਫੈਂਸੀ ਡਰੈੱਸ ਕੰਪੀਟੀਸ਼ਨ 'ਚ ਭਾਗ ਲਿਆ ਸੀ । ਆਪਣੇ ਪਰਿਵਾਰ 'ਚ ਸੁਨੀਤਾ ਧੀਰ ਸਭ ਤੋਂ ਵੱਡੇ ਸਨ ਅਤੇ ਇਸ ਤੋਂ ਇਲਾਵਾ ਉਨ੍ਹਾਂ ਦੀਆਂ ਤਿੰਨ ਭੈਣਾਂ ਅਤੇ ਭਰਾ ਹੋਰ ਹਨ । ਸਭ ਤੋਂ ਪਹਿਲਾਂ ਉਨ੍ਹਾਂ ਨੇ ਮਿਰਜ਼ਾ ਸਾਹਿਬ ਦਾ ਇੱਕ ਸ਼ੋਅ ਕੀਤਾ ਸੀ । ਇੱਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਇਸ ਸ਼ੋਅ ਨੂੰ ਉਸ ਸਮੇਂ ਗਿਆਨੀ ਜ਼ੈਲ ਸਿੰਘ ਵੀ  ਵੇਖਣ ਆਏ ਸਨ । ਪਰ ਇਸ ਖੇਤਰ 'ਚ ਆਉਣ ਤੋਂ ਪਹਿਲਾਂ ਉਨ੍ਹਾਂ ਨੂੰ ਘਰ ਦਿਆਂ ਖ਼ਾਸ ਤੌਰ 'ਤੇ ਮਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਉਹ ਨਹੀਂ ਸਨ ਚਾਹੁੰਦੇ ਕਿ ਸੁਨੀਤਾ ਧੀਰ ਇਸ ਖੇਤਰ 'ਚ ਆਉਣ। ਪਰ ਪਿਤਾ ਦੀ ਉਨ੍ਹਾਂ ਨੂੰ ਪੂਰਾ ਸਹਿਯੋਗ ਮਿਲਿਆ ਅਤੇ ਇਸੇ ਦੀ ਬਦੌਲਤ ਉਹ ਇਸ ਖੇਤਰ 'ਚ ਆ ਸਕੇ ।ਪਹਿਲਾਂ ਚਾਰ ਸਾਲ ਚੰਡੀਗੜ੍ਹ ਥੀਏਟਰ ਕੀਤਾ ਅਤੇ ਕਈ ਨਾਟਕ ਕੀਤੇ । ਅਨੁਪਮ ਖੇਰ ਉਨ੍ਹਾਂ ਦੇ ਕਲਾਸ ਮੈਟ ਸਨ ਅਤੇ ਇਸੇ ਦੌਰਾਨ ਹੀ ਉਨ੍ਹਾਂ ਨੇ ਚੰਨ ਪ੍ਰਦੇਸੀ ਫ਼ਿਲਮ ਕਰਨ ਦਾ ਮਨ ਬਣਾਇਆ  । ਫ਼ਿਲਮਾਂ ਅਤੇ ਥੀਏਟਰ ਦੇ ਨਾਲ-ਨਾਲ ਸੁਨੀਤਾ ਧੀਰ ਨੇ ਆਪਣੀ ਪੜ੍ਹਾਈ ਵੀ ਜਾਰੀ ਰੱਖੀ ਅਤੇ ਐੱਮ ਏ 'ਚ ਦਾਖਲਾ ਲਿਆ ।
Advertisment
broadway broadway ਇਸੇ ਦੌਰਾਨ ਉਹ ਸ਼ੂਟਿੰਗ ਵੀ ਕਰਦੇ ਅਤੇ ਐੱਮਏ,ਐੱਮ ਫਿਲ ਅਤੇ ਫਿਰ ਪੀਐੱਚਡੀ ਕੀਤੀ। ਚੰਨ ਪ੍ਰਦੇਸੀ 'ਚ ਉਨ੍ਹਾਂ ਵੱਲੋਂ ਨਿਭਾਏ ਗਏ ਰੋਲ ਲਈ ਬਹੁਤ ਹੀ ਪਸੰਦ ਕੀਤਾ ਗਿਆ ਸੀ ਇਸ ਤੋਂ ਬਾਅਦ ਉਨ੍ਹਾਂ ਕੋਲ ਇੱਕ ਤੋਂ ਬਾਅਦ ਇੱਕ ਫ਼ਿਲਮਾਂ 'ਚ ਕੰਮ ਕਰਨ ਲਈ ਆਫਰ ਆਉਣ ਲੱਗ ਪਏ ਸਨ । ਪਰ ਸੁਨੀਤਾ ਧੀਰ ਨੇ ਪੜ੍ਹਾਈ ਨੂੰ ਹੀ ਅਹਿਮੀਅਤ ਦਿੱਤੀ । ਉਹ ਆਪਣੇ ਪਰਿਵਾਰ ਦੇ ਕੋਲ ਰਹਿਣਾ ਚਾਹੁੰਦੇ ਸਨ ਅਤੇ ਪੰਜਾਬ ਰਹਿ ਕੇ ਹੀ ਉਨ੍ਹਾਂ ਨੇ ਪ੍ਰੋਫੈਸਰ ਦੇ ਤੌਰ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਨਾਲ ਨਾਲ ਦੀ ਫ਼ਿਲਮਾਂ 'ਚ ਕੰਮ ਕਰਨਾ ਜਾਰੀ ਰੱਖਿਆ ਅਤੇ ਇਸ ਦੌਰਾਨ ਉਨ੍ਹਾਂ ਨੇ 'ਖਰਾ ਦੁੱਧ' ਨਾਂਅ ਦੀ ਟੈਲੀਫ਼ਿਲਮ ਵੀ ਬਣਾਈ ।ਖਰਾ ਦੁੱਧ ਤੋਂ ਬਾਅਦ ਉਨ੍ਹਾਂ ਨੂੰ ੨੦੦੪ 'ਚ  ਮਨਮੋਹਨ ਸਿੰਘ ਨਾਲ ਯਾਰਾਂ ਨਾਲ ਬਹਾਰਾਂ 'ਚ ਕੰਮ ਕਰਨ ਦਾ ਮੌਕਾ ਮਿਲਿਆ । ਇਸ ਫ਼ਿਲਮ 'ਚ ਉਨ੍ਹਾਂ ਨਾਲ ਰਾਜ ਬੱਬਰ ਸਨ । ਉਨ੍ਹਾਂ ਨੇ ਦਿਲ ਆਪਣਾ ਪੰਜਾਬੀ,ਆਪਣੀ ਬੋਲੀ ਆਪਣਾ ਦੇਸ 'ਚ ਮਾਂ ਦਾ ਰੋਲ ਨਿਭਾਇਆ ।ਮੇਲ ਕਰਾ ਦੇ ਰੱਬਾ,ਬਦਲਾ ਜੱਟੀ ਦਾ,ਲਲਕਾਰਾ ਜੱਟੀ ਦਾ, ਸਣੇ ਪਤਾ ਨਹੀਂ ਕਿੰਨੀਆਂ ਕੁ ਫ਼ਿਲਮਾਂ 'ਚ ਉਨ੍ਹਾਂ ਨੇ ਕੰਮ ਕੀਤਾ ਅਤੇ ਆਪਣੀ ਅਦਾਕਾਰੀ ਨਾਲ ਸਭ ਦਾ ਦਿਲ ਜਿੱਤਿਆ ।ਫ਼ਿਲਮਾਂ 'ਚ ਉਨ੍ਹਾਂ ਦੇ ਯੋਗਦਾਨ ਲਈ 2018 'ਚ ਉਨ੍ਹਾਂ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਵੀ ਨਵਾਜ਼ਿਆ ਗਿਆ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment