ਜਲੰਧਰ ਦੇ ਰਹਿਣ ਵਾਲੇ ਬਲਵਿੰਦਰ ਵਿੱਕੀ ਉਰਫ਼ ਚਾਚਾ ਰੌਣਕੀ ਰਾਮ ਹਰ ਸ਼ੋਅ ਦੀ ਵਧਾਉਂਦੇ ਰਹੇ ਸ਼ਾਨ, ਹੁਣ ਪੁੱਤਰ ਵੀ ਨਿੱਤਰਿਆ ਅਦਾਕਾਰੀ ਦੇ ਖੇਤਰ ‘ਚ

Written by  Shaminder   |  May 07th 2020 03:24 PM  |  Updated: May 07th 2020 03:24 PM

ਜਲੰਧਰ ਦੇ ਰਹਿਣ ਵਾਲੇ ਬਲਵਿੰਦਰ ਵਿੱਕੀ ਉਰਫ਼ ਚਾਚਾ ਰੌਣਕੀ ਰਾਮ ਹਰ ਸ਼ੋਅ ਦੀ ਵਧਾਉਂਦੇ ਰਹੇ ਸ਼ਾਨ, ਹੁਣ ਪੁੱਤਰ ਵੀ ਨਿੱਤਰਿਆ ਅਦਾਕਾਰੀ ਦੇ ਖੇਤਰ ‘ਚ

ਬਲਵਿੰਦਰ ਵਿੱਕੀ ਉਰਫ਼ ਚਾਚਾ ਰੌਣਕੀ ਰਾਮ। ਜੀ ਹਾਂ ਇਹ ਉਹ ਨਾਂਅ ਹੈ ਜਿਸ ਨੇ ਉਸ ਸਮੇਂ ਟੀਵੀ ਇੰਡਸਟਰੀ ‘ਚ ਆਪਣਾ ਨਾਮ ਬਣਾਇਆ ਸੀ । ਜਦੋਂ ਇੱਕ ਲੰਮਾ ਸੰਘਰਸ਼ ਕਿਸੇ ਵੀ ਅਦਾਕਾਰ ਨੂੰ ਕਰਨਾ ਪੈਂਦਾ ਸੀ । ਟਾਵੇਂ ਟਾਵੇਂ ਲੋਕ ਹੀ ਇਸ ਮੁਕਾਮ ‘ਤੇ ਪਹੁੰਚਦੇ ਸਨ ਜਿਸ ‘ਤੇ ਚਾਚਾ ਰੌਣਕੀ ਰਾਮ ਪਹੁੰਚੇ ਸਨ । ਹੁਣ ਉਨ੍ਹਾਂ ਦਾ ਪੁੱਤਰ ਗੁਣਰਾਜ ਸਿੰਘ ਵੀ ਐਕਟਿੰਗ ਦੇ ਖੇਤਰ ‘ਚ ਨਿੱਤਰ ਚੁੱਕਿਆ ਹੈ । ਇਸ ਦੇ ਨਾਲ ਹੀ ਕਵਿਤਾ ਵੀ ਲਿਖਦਾ ਹੈ । ਜਿਸਦਾ ਇੱਕ ਵੀਡੀਓ ਵੀ ਬਲਵਿੰਦਰ ਵਿੱਕੀ ਨੇ ਆਪਣੇ ਫੇਸਬੁੱਕ ਪੇਜ ‘ਤੇ ਸਾਂਝਾ ਕੀਤਾ ਹੈ ।

ਬਲਵਿੰਦਰ ਵਿੱਕੀ ਉਰਫ ਚਾਚਾ ਰੌਣਕੀ ਰਾਮ ਇੱਕ ਅਜਿਹਾ ਨਾਂਅ ਜਿਸ ਨੇ ਉਸ ਸਮੇਂ ਆਪਣੀ ਪਛਾਣ ਬਣਾਈ ਸੀ । ਜਿਸ ਸਮੇਂ ਕਿਸੇ ਵੀ ਕਲਾਕਾਰ ਨੂੰ ਆਪਣਾ ਹੁਨਰ ਵਿਖਾਉਣ ਲਈ ਇੱਕ ਲੰਬਾ ਸੰਘਰਸ਼ ਕਰਨਾ ਪੈਂਦਾ ਸੀ । ਦੂਰਦਰਸ਼ਨ 'ਤੇ ਆਪਣੀਆਂ ਹਾਸੋ ਹੀਣੀਆਂ ਗੱਲਾਂ ਨਾਲ ਲੋਕਾਂ ਦੇ ਢਿੱਡੀਂ ਪੀੜ੍ਹਾਂ ਪਾਉਣ ਵਾਲੀ ਇਹ ਸ਼ਖਸੀਅਤ ਜਲੰਧਰ ਦੇ ਰਹਿਣ ਵਾਲੇ ਹਨ ।ਉਨ੍ਹਾਂ ਨੂੰ ਜ਼ਿਆਦਾਤਰ ਲੋਕ ਚਾਚਾ ਰੌਣਕੀ ਰਾਮ ਦੇ ਨਾਂਅ ਨਾਲ ਜਾਣਦੇ ਹਨ ।

ਬਲਵਿੰਦਰ ਵਿੱਕੀ ਖਾਣਪੀਣ ਦੇ ਬੇਹੱਦ ਸ਼ੌਕੀਨ ਹਨ ਅਤੇ ਖਾਣਾ ਬਨਾਉਣ ਦੇ ਵੀ ਸ਼ੌਕੀਨ ਹਨ ਪਨੀਰ ਟਿੱਕਾ ਅਤੇ ਮਸ਼ਰੂਮ ਟਿੱਕਾ ਬਹੁਤ ਵਧੀਆ ਬਣਾਉਂਦੇ ਨੇ ਅਤੇ ਟਿੱਕਾ ਬਨਾਉਣ 'ਚ ਉਹ ਏਨੇ ਮਾਹਿਰ ਨੇ ਕਿ ਵੱਡੇ ਵੱਡੇ ਸ਼ੈੱਫ ਨੂੰ ਉਹ ਮਾਤ ਦਿੰਦੇ ਨੇ ।ਉਨ੍ਹਾਂ ਦੀਆਂ ਚਾਰ ਭੈਣ ਹਨ ਅਤੇ ਉਨ੍ਹਾਂ ਦੇ ਬੇਟੇ ਨੇ ਥਾਪਰ ਕਾਲਜ ਪਟਿਆਲਾ ਤੋਂ ਬੀਟੈਕ ਕੀਤੀ ਹੈ। ਰੇਨੂ ਆਹਲੂਵਾਲੀਆ ਉਨ੍ਹਾਂ ਦੀ ਪਤਨੀ ਦਾ ਨਾਂਅ ਹੈ , ਚਾਰ ਭੈਣਾਂ ਦੇ ਉਹ ਵੱਡੇ ਭਰਾ ਨੇ ।

https://www.facebook.com/giflif/videos/221381475788866/UzpfSTEzMDUyOTg0MDM3MzQ1MjozMDE5MTU0OTQ4MTc3NTc5/

ਰੇਨੂੰ ਨਾਲ ਵਿਆਹ ਅਤੇ ਪਿਆਰ ਦਾ ਕਿੱਸਾ ਵੀ ਬੇਹੱਦ ਦਿਲਚਸਪ ਹੈ ਜਦੋਂ ਉਹ ਰੌਣਕ ਮੇਲਾ ਨਾਂਅ ਦਾ ਪ੍ਰੋਗਰਾਮ ਕਰਦੇ ਹੁੰਦੇ ਸੀ ਤਾਂ ਉਨ੍ਹਾਂ ਨੂੰ ਸ਼ੂਟਿੰਗ ਲਈ ਘਰ ਦੀ ਜ਼ਰੂਰਤ ਸੀ ।ਰੇਨੂੰ ਦੇ ਘਰ ਉਨ੍ਹਾਂ ਦੇ ਉਸ ਪ੍ਰੋਗਰਾਮ 'ਚ ਆਉਣ ਵਾਲੀ ਸਕਿੱਟ ਦਾ ਸ਼ੂਟ ਹੋਣਾ ਸੀ । ਜਦੋਂ ਉਹ ਸ਼ੂਟ ਕਰਨ ਪਹੁੰਚੇ ਤਾਂ ਉੱਥੇ ਹੀ ਉਨ੍ਹਾਂ ਨੇ ਰੇਨੂੰ ਨੂੰ ਵੇਖਿਆ ਅਤੇ ਇਸ ਤੋਂ ਬਾਅਦ ਹੀ ਦੋਨਾਂ ਦੀ ਪ੍ਰੇਮ ਕਹਾਣੀ ਸ਼ੁਰੂ ਹੋ ਗਈ ਚਾਚਾ ਰੌਣਕੀ ਰਾਮ ਚੋਰ ਦਾ ਹੀ ਕਿਰਦਾਰ ਸਕਿੱਟ 'ਚ ਨਿਭਾਉਣ ਜਾ ਰਹੇ ਸਨ, ਪਰ ਉੱਥੋਂ ਹੀ ਉਨ੍ਹਾਂ ਨੇ ਰੇਨੂੰ ਦਾ ਦਿਲ ਚੋਰੀ ਕਰ ਲਿਆ  ਅਤੇ ਇਸ ਤੋਂ ਬਾਅਦ ਦੋਨਾਂ ਨੇ ਵਿਆਹ ਕਰਵਾ ਲਿਆ,ਰੇਨੂੰ ਇਕਨਾਮਿਕਸ ਦੇ ਲੈਕਚਰਾਰ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network