ਮਿਸ ਪੂਜਾ ਨਾਲ 'ਮਿੱਤਰਾਂ ਦੇ ਨੰਬਰ ਮਿਲਾਉਣ ਵਾਲੀਏ' ਸਣੇ ਕਈ ਹਿੱਟ ਗੀਤ ਦੇਣ ਵਾਲੇ ਦਰਸ਼ਨ ਖੇਲਾ ਅੱਜਕੱਲ੍ਹ ਇਸ ਤਰ੍ਹਾਂ ਬਿਤਾ ਰਹੇ ਜ਼ਿੰਦਗੀ

written by Shaminder | January 03, 2020

ਦਰਸ਼ਨ ਖੇਲਾ ਅਜਿਹੇ ਗਾਇਕ ਜਿਨ੍ਹਾਂ ਨੇ ਮਿਸ ਪੂਜਾ ਦੇ ਨਾਲ ਕਈ ਸੁਪਰਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਜਨਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਜਨਮ ਮਾਤਾ ਅਮਰਜੀਤ ਕੌਰ ਅਤੇ ਪਿਤਾ ਮਾਸਟਰ ਬਲਵੰਤ ਸਿੰਘ ਦੇ ਘਰ ਤਲਵੰਡੀ ਖੁਰਦ ਜ਼ਿਲ੍ਹਾ ਲੁਧਿਆਣਾ 'ਚ ਹੋਇਆ ਸੀ ।ਉਨ੍ਹਾਂ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ ਅਤੇ ਉਹ ਅਕਸਰ ਆਪਣੇ ਫਨ ਦਾ ਮੁਜ਼ਾਹਰਾ ਸਕੂਲ 'ਚ ਹੋਣ ਵਾਲੀ ਬਾਲ ਸਭਾ 'ਚ ਕਰਦੇ ਰਹਿੰਦੇ ਸਨ । ਹੋਰ ਵੇਖੋ:ਦੂਰਦਰਸ਼ਨ ਦੇ ਇਸ ਸੀਰੀਅਲ ਨਾਲ ਅਨੀਤਾ ਦੇਵਗਨ ਨੇ ਕੀਤੀ ਸੀ ਐਕਟਿੰਗ ਦੀ ਸ਼ੁਰੂਆਤ,ਫ਼ਿਲਮ ਹਸ਼ਰ ਤੋਂ ਬਣੀ ਪੰਜਾਬੀ ਇੰਡਸਟਰੀ ‘ਚ ਪਛਾਣ,ਇਸ ਡਾਇਲਾਗ ਕਰਕੇ ਪੁੱਤਰ ਹੋ ਗਿਆ ਸੀ ਨਰਾਜ਼ ਇਸ ਤੋਂ ਇਲਾਵਾ ਉਹ ਸੱਭਿਆਚਾਰਕ ਸੱਥਾਂ ਅਤੇ ਮੇਲਿਆਂ 'ਚ ਵੀ ਗਾਉਂਦੇ ਹੁੰਦੇ ਸਨ । ਸਕੂਲ ਦੀ ਪੜ੍ਹਾਈ ਪੁਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਉਚੇਰੀ ਸਿੱਖਿਆ ਹਾਸਿਲ ਕੀਤੀ ।ਉਨ੍ਹਾਂ ਨੂੰ ਗਾਇਕੀ ਦਾ ਸ਼ੌਂਕ ਸੀ ਪਰ ਉਹ ਕਦੇ ਪ੍ਰੋਫੈਸ਼ਨਲ ਗਾਇਕ ਬਣਨਗੇ ਇਸ ਬਾਰੇ ਉਨ੍ਹਾਂ ਨੇ ਕਦੇ ਨਹੀਂ ਸੀ ਸੋਚਿਆ । ਪਰ ਜਦੋਂ ਉਹ ਕੈਨੇਡਾ ਗਏ ਤਾਂ ਉੱਥੇ ਇੱਕ ਗਾਇਕ ਨੇ ਬਹੁਤ ਹੀ ਵਧੀਆ ਪਰਫਾਰਮ ਕੀਤਾ ਅਤੇ ਉਸ ਦੀ ਪਰਫਾਰਮੈਂਸ ਤੋਂ ਉਹ ਏਨਾ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਗਾਇਕੀ ਦੇ ਗੁਰ ਸਿੱਖਣ ਦਾ ਫ਼ੈਸਲਾ ਕਰ ਲਿਆ ।ਉਨ੍ਹਾਂ ਨੇ ਗਾਇਕੀ ਦੇ ਖੇਤਰ 'ਚ ਬਹੁਤ ਮਿਹਨਤ ਕੀਤੀ  ਅਤੇ ਨਿਸ਼ੀਕਾਂਤ ਬਾਲੀ ਤੋਂ ਗਾਇਕੀ ਦੇ ਗੁਰ ਸਿੱਖੇ ।ਕਰੀਅਰ ਦੇ ਸ਼ੁਰੂਆਤੀ ਦੌਰ 'ਚ ਆਰਕੈਸਟਰਾ ਨਾਲ ਵੀ ਗਾਉਂਦੇ ਰਹੇ । ਸੰਨ 2005 'ਚ ਤੇਰਾ ਘੱਗਰਾ ਕਰੇ ਕਲੋਲ ,ਫੇਰ ਕਦੋਂ ਮੇਲੇ ਹੋਣਗੇ ਸਣੇ ਕਈ ਗੀਤ ਗਾਏ । ਮਿਸ ਪੂਜਾ ਨੂੰ ਹੀ ਦਰਸ਼ਨ ਖੇਲਾ ਗਾਇਕੀ ਦੇ ਖੇਤਰ 'ਚ ਲੈ ਕੇ ਆਏ ਸਨ । ਉਨ੍ਹਾਂ ਦੇ ਗੀਤ 'ਸਰਦਾਰਨੀ',ਇੱਕ ਦਿਨ ਤਰਸੇਂਗੀ ਅਤੇ ਉਨ੍ਹਾਂ ਦਾ ਜਲਦ ਹੀ ਨਵਾਂ ਗੀਤ ਦੀਪ ਢਿੱਲੋਂ ਦੇ ਨਾਲ ਆਉਣ ਵਾਲਾ ਹੈ ਜਿਸ ਦਾ ਸਰੋਤਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ । ਇਸ ਤੋਂ ਇਲਾਵਾ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਵਿਆਹ ਹੋ ਚੁੱਕਿਆ ਹੈ ਤੇ ਅੱਜਕੱਲ੍ਹ ਉਹ ਕੈਲਗਰੀ ਕੈਨੇਡਾ 'ਚ ਰਹਿ ਰਹੇ ਹਨ ਅਤੇ ਉਨ੍ਹਾਂ ਦੀਆਂ ਦੋ ਧੀਆਂ ਅਤੇ ਇੱਕ ਪੁੱਤਰ ਹੈ ।  

0 Comments
0

You may also like