Advertisment

'ਮਣਕੇ ਟੁੱਟਦੇ ਜਾਂਦੇ ਆ' ਗੀਤ ਗਾਉਣ ਵਾਲੀ ਗਾਇਕਾ ਦੀਪਕ ਢਿੱਲੋਂ ਨੇ ਕਈ ਫ਼ਿਲਮਾਂ 'ਚ ਵੀ ਕੀਤਾ ਹੈ ਕੰਮ,ਬੱਬੂ ਮਾਨ ਦੀ ਇਸ ਫ਼ਿਲਮ 'ਚ ਦਿਖਾਈ ਸੀ ਅਦਾਕਾਰੀ 

author-image
By Shaminder
New Update
'ਮਣਕੇ ਟੁੱਟਦੇ ਜਾਂਦੇ ਆ' ਗੀਤ ਗਾਉਣ ਵਾਲੀ ਗਾਇਕਾ ਦੀਪਕ ਢਿੱਲੋਂ ਨੇ ਕਈ ਫ਼ਿਲਮਾਂ 'ਚ ਵੀ ਕੀਤਾ ਹੈ ਕੰਮ,ਬੱਬੂ ਮਾਨ ਦੀ ਇਸ ਫ਼ਿਲਮ 'ਚ ਦਿਖਾਈ ਸੀ ਅਦਾਕਾਰੀ 
Advertisment
ਪੰਜਾਬੀ ਗਾਇਕਾ ਦੀਪਕ ਢਿੱਲੋਂ ਦੇ ਨਾਂਅ ਨਾਲ ਪੰਜਾਬੀ ਇੰਡਸਟਰੀ 'ਚ ਜਾਣੀ ਜਾਂਦੀ ਦੀਪਕ ਦਾ ਅਸਲ ਨਾਂਅ ਵੀਰਪਾਲ ਕੌਰ ਹੈ ।ਪਰਿਵਾਰ 'ਚ ਉਨ੍ਹਾਂ ਦੇ ਪਿਤਾ ਛੋਟੀ ਭੈਣ,ਵੱਡੀ ਭੈਣ ਅਤੇ ਭਰਾ ਹਨ  ਅਤੇ ਉਨ੍ਹਾਂ ਦੀ ਇੱਕ ਭੈਣ ਨੂੰ ਵੀ ਗਾਉਣ ਦਾ ਸ਼ੌਂਕ ਹੈ ।ਉਨ੍ਹਾਂ ਦਾ ਬਚਪਨ ਗਿੱਦੜਬਾਹਾ 'ਚ ਹੀ ਬੀਤਿਆ ਅਤੇ ਗਾਉਣ ਦੀ ਚੇਟਕ ਉਨ੍ਹਾਂ ਨੂੰ ਬਚਪਨ ਤੋਂ ਹੀ ਸੀ ਅਤੇ ਸਕੂਲ 'ਚ ਉਹ ਆਪਣੀ ਇਸ ਕਲਾ ਨੂੰ ਵਿਖਾਉਂਦੇ ਰਹਿੰਦੇ ਸਨ । ਹੋਰ ਵੇਖੋ:ਗਾਇਕ ਮੰਗੀ ਮਾਹਲ ਲੈ ਕੇ ਆ ਰਹੇ ਹਨ ਆਪਣਾ ਨਵਾਂ ਗਾਣਾ ‘ਬਾਪੂ’
Advertisment
ਦੀਪਕ ਢਿੱਲੋਂ ਨੂੰ ਆਪਣਾ ਸੰਗੀਤਕ ਸਫ਼ਰ ਦੀ ਸ਼ੁਰੂਆਤ ਕਰਨ 'ਤੇ ਵੀ ਘਰ ਵਾਲਿਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ । ਪਰ ਇਸ ਦੇ ਬਾਵਜੂਦ ਦੀਪਕ ਨੇ ਹਿੰਮਤ ਨਹੀਂ ਹਾਰੀ ਅਤੇ ਲਗਾਤਾਰ ਆਪਣੇ ਟੀਚੇ ਵੱਲ ਵੱਧਦੇ ਗਏ ਅਤੇ ਆਖਿਰਕਾਰ ਇਸ 'ਚ ਕਾਮਯਾਬ ਵੀ ਰਹੇ । ਉਨ੍ਹਾਂ ਨੇ ਆਪਣਾ ਗੀਤ 'ਮਣਕੇ ਟੁੱਟਦੇ ਜਾਂਦੇ ਆ' ਗੀਤ ਕੱਢਿਆ । ਹੌਲੀ-ਹੌਲੀ ਘਰ ਵਾਲਿਆਂ ਦਾ ਵਿਰੋਧ ਵੀ ਘੱਟਦਾ ਗਿਆ । ਆਪਣੀ ਸਾਫ਼ ਸੁਥਰੀ ਗਾਇਕੀ ਲਈ ਜਾਣੇ ਜਾਂਦੀ ਦੀਪਕ ਢਿੱਲੋਂ ਨੇ ਹਮੇਸ਼ਾ ਹੀ ਵਧੀਆ ਗਾਇਕੀ ਨੂੰ ਤਰਜੀਹ ਦਿੱਤੀ ਹੈ । ਗਾਇਕਾਂ 'ਚ ਉਸ ਨੂੰ ਲਤਾ ਮੰਗੇਸ਼ਕਰ,ਕੁਲਦੀਪ ਮਾਣਕ,ਸੁਰਿੰਦਰ ਕੌਰ,ਨਰਿੰਦਰ ਬੀਬਾ ਬਹੁਤ ਪਸੰਦ ਹਨ । ਪੈਸੇ ਕਮਾਉਣ ਲਈ ਕਦੇ ਵੀ ਉਨ੍ਹਾਂ ਨੇ ਆਪਣੀ ਗਾਇਕੀ ਨਾਲ ਕੋਈ ਸਮਝੌਤਾ ਨਹੀਂ ਕੀਤਾ । ਦੀਪਕ ਢਿੱਲੋਂ ਗਾਉਣ ਦੇ ਨਾਲ-ਨਾਲ ਵਧੀਆ ਲੇਖਣੀ ਦੇ ਮਾਲਕ ਵੀ ਹਨ ।ਪੰਜਾਬੀ ਗਾਇਕਾਵਾਂ ਵਿੱਚੋਂ ਦੀਪਕ ਢਿੱਲੋਂ ਹੀ ਹੈ ਜੋ ਆਪਣੇ ਬਹੁਤੇ ਗੀਤ ਆਪ ਲਿਖਦੀ ਹੈ। ਲਫ਼ਜ਼ਾਂ ਨਾਲ ਖੇਡਣ ਦਾ ਉਸ ਦਾ ਆਪਣਾ ਹੀ ਸਲੀਕਾ ਹੈ। ਉਸ ਦੇ ਗੀਤਾਂ ਦੇ ਮੁੱਖੜੇ ਆਮ ਲੋਕਾਂ ਦੀ ਜ਼ੁਬਾਨ ’ਤੇ ਚੜ੍ਹਨ ਵਾਲੇ ਹੁੰਦੇ ਹਨ ਜਦੋਂਕਿ ਅੰਤਰਿਆਂ ਵਿੱਚ ਸਾਹਿਤਕਤਾ ਤੇ ਵਿਦਵਤਾ ਦੀ ਛੋਹ ਲਾਜ਼ਮੀ ਹੁੰਦੀ ਹੈ। ਉਨ੍ਹਾਂ ਦੀ ਇੱਕ ਭੈਣ ਜੁਗਣੀ ਢਿੱਲੋਂ ਵੀ ਗਾਇਕਾ ਹਨ । ਆਪਣੇ ਵਿਹਲੇ ਸਮੇਂ 'ਚ ਦੀਪਕ ਢਿੱਲੋਂ ਕਿਤਾਬਾਂ ਪੜ੍ਹਨਾ,ਪੇਟਿੰਗ ਕਰਨਾ ਪਸੰਦ ਕਰਦੇ ਹਨ । ਉਨ੍ਹਾਂ ਨੇ ਗਾਇਕੀ ਦੇ ਨਾਲ-ਨਾਲ ਪੰਜਾਬੀ ਫ਼ਿਲਮਾਂ 'ਚ ਵੀ ਰੋਲ ਕੀਤੇ ਹਨ । ਬੱਬੂ ਮਾਨ ਨੇ ਉਨ੍ਹਾਂ ਨੂੰ ਇੱਕ ਫ਼ਿਲਮ ਦੇਸੀ ਰੋਮੀਓ 'ਚ ਕੰਮ ਕਰਨ ਦਾ ਮੌਕਾ ਵੀ ਦਿੱਤਾ ਸੀ । ਇਸ ਤੋਂ ਇਲਾਵਾ ਦੀਪਕ ਨੇ ਹੋਰ ਵੀ ਕਈ ਫ਼ਿਲਮਾਂ 'ਚ ਕੰਮ ਕੀਤਾ ਹੈ ਅਤੇ ਹੁਣ ਉਹ ਵੀਤ ਬਲਜੀਤ ਨਾਲ ਫ਼ਿਲਮ ਭਾਖੜਾ ਮੈਂ ਤੇ ਤੂੰ 'ਚ ਵੀ ਕੰਮ ਕਰ ਰਹੇ ਹਨ । ਇਸ ਤੋਂ ਇਲਾਵਾ ਕਈ ਗੀਤ ਵੀ ਕੱਢ ਰਹੇ ਨੇ ਅਤੇ ਪੰਜਾਬੀ ਇੰਡਸਟਰੀ 'ਚ ਸਰਗਰਮ ਹਨ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment