ਗੁਲਜ਼ਾਰ ਲਾਹੌਰੀਆ ਹੈ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਸਿਰਮੌਰ ਸਿਤਾਰਾ,ਲੰਬੇ ਸਮੇਂ ਤੋਂ ਇੰਡਸਟਰੀ ਤੋਂ ਹੈ ਦੂਰ,ਜਾਣੋਂ ਕਿੱਥੇ ਹੈ ਅੱਜਕੱਲ੍ਹ

written by Shaminder | July 05, 2019

ਪੰਜਾਬ ਦੀ ਜਰਖੇਜ਼ ਧਰਤੀ ਜਿੱਥੇ ਅਨੇਕਾਂ ਹੀ ਕਲਾਕਾਰ ਪੈਦਾ ਹੋਏ । ਇਨ੍ਹਾਂ ਕਲਾਕਾਰਾਂ ਨੇ ਪੰਜਾਬ ਦਾ ਨਾਂਅ ਦੇਸ਼ ਹੀ ਨਹੀਂ ਵਿਦੇਸ਼ ਵਿੱਚ ਵੀ ਚਮਕਾਇਆ ਹੈ । ਪੰਜਾਬੀ ਗਾਇਕੀ ਦੀ ਗੱਲ ਕੀਤੀ ਜਾਵੇ ਤਾਂ  ਗਾਇਕੀ ਦੇ ਖੇਤਰ 'ਚ ਅਨੇਕਾਂ ਹੀ ਗਾਇਕਾਂ ਨੇ ਨਾਮ ਕਮਾਇਆ ਹੈ । ਪਰ ਕੁਝ ਗਾਇਕ ਅਜਿਹੇ ਵੀ ਹਨ ਜੋ ਆਪਣੇ ਸਮੇਂ 'ਚ ਤਾਂ ਮਸ਼ਹੂਰ ਅਤੇ ਚੋਟੀ ਦੇ ਗਾਇਕ ਰਹੇ । ਹੋਰ ਵੇਖੋ :ਹਾਲੀਵੁੱਡ ‘ਚ ਵੀ ਚੱਲਦਾ ਹੈ ਪੰਜਾਬੀਆਂ ਦਾ ਡੰਕਾ, ਗੁਲਜ਼ਾਰ ਇੰਦਰ ਚਾਹਲ ਦੀ 21 ਜੂਨ ਨੂੰ ਰਿਲੀਜ਼ ਹੋ ਰਹੀ ਹੈ ਫ਼ਿਲਮ ਪਰ ਉਹ ਗਾਇਕ ਅੱਜ ਕਿਤੇ ਗਾਇਬ ਹੋ ਚੁੱਕੇ ਨੇ ਜਾਂ ਇੰਝ ਕਹਿ ਲਓ ਕਿ ਉਹ ਬਹੁਤ ਹੀ ਘੱਟ ਨਜ਼ਰ ਆ ਰਹੇ ਹਨ । ਉਨ੍ਹਾਂ ਵਿੱਚੋਂ ਹੀ ਇੱਕ ਗਾਇਕ ਹਨ ਗੁਲਜ਼ਾਰ ਲਹੌਰੀਆ ਜੋ ਆਪਣੇ ਸਮੇਂ 'ਚ ਮਸ਼ਹੂਰ ਗਾਇਕ ਰਹੇ ਹਨ,ਪਰ ਉਹ ਹੁਣ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਬਹੁਤ ਹੀ ਘੱਟ ਨਜ਼ਰ ਆ ਰਹੇ ਹਨ । ਅੱਜ ਅਸੀਂ ਤੁਹਾਨੂੰ ਇਸ ਫ਼ਨਕਾਰ ਬਾਰੇ ਦੱਸਣ ਜਾ ਰਹੇ ਹਾਂ । ਗੁਲਜ਼ਾਰ ਲਾਹੌਰੀਆ ਦਾ ਜਨਮ ਕਪੂਰਥਲਾ ਦੇ ਪਿੰਡ ਨਡਾਲੀ 'ਚ ਇੱਕ ਲੁਬਾਣਾ ਸਿੱਖ ਪਰਿਵਾਰ 'ਚ ਹੋਇਆ ਸੀ । ਇਸ ਪਿੰਡ 'ਚ ਜ਼ਿਆਦਾਤਰ ਉਹੀ ਲੋਕ ਰਹਿੰਦੇ ਹਨ ਜੋ ਪਾਕਿਸਤਾਨ ਤੋਂ ਆ ਕੇ ਇੱਥੇ ਵੱਸੇ ਹੋਏ ਹਨ ।ਗੁਲਜ਼ਾਰ ਲਹੌਰੀਆ ਨੂੰ ਕੈਨੇਡੀਅਨ ਸਿਟੀਜ਼ਨਸ਼ਿਪ ਵੀ ਮਿਲੀ ਹੋਈ ਹੈ ।ਪਰ ਉਹ ਜਲੰਧਰ ਰਹਿੰਦੇ ਨੇ ,ਘਰ 'ਚ ਉਨ੍ਹਾਂ ਦੇ ਪਿਤਾ ਗੁਲਜ਼ਾਰ ਘਰ 'ਚ ਸਭ ਤੋਂ ਸੋਹਣੇ ਸਨ ਜਿਸ ਕਰਕੇ ਉਨ੍ਹਾਂ ਦਾ ਨਾਂਅ ਗੁਲਜ਼ਾਰ ਲਾਹੌਰੀਆ ਰੱਖਿਆ ਗਿਆ । ਗੁਲਜ਼ਾਰ ਸਕੂਲ 'ਚ ਹੋਣ ਵਾਲੇ ਪ੍ਰੋਗਰਾਮ 'ਚ ਸ਼ਨੀਵਾਰ ਨੂੰ ਆਪਣੇ ਅਧਿਆਪਕਾਂ ਨੂੰ ਗਾ ਕੇ ਸੁਣਾਇਆ ਕਰਦੇ। ਛੋਟੇ ਹੁੰਦੇ ਹੀ ਗੁਲਜ਼ਾਰ ਟੋਰਾਂਟੋ ਚਲੇ ਗਏ ਸਨ। ਉਨ੍ਹਾਂ ਦੇ ਪਿਤਾ ਦਾ  ਨਾਂਅ ਜਗੀਰ ਸਿੰਘ ਲਾਹੌਰੀਆ ਹੈ । ਉਨ੍ਹਾਂ ਨੇ ਆਪਣੇ ਹਰ ਗਾਣੇ 'ਚ ਲੋਕਾਂ ਨੂੰ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ । ਗੁਲਜ਼ਾਰ ਸੱਭਿਆਚਾਰਕ ਅਤੇ ਪਰਿਵਾਰਕ ਗੀਤ ਗਾਉਣ 'ਚ ਵਿਸ਼ਵਾਸ਼ ਰੱਖਦੇ ਹਨ । ਗੁਲਜ਼ਾਰ ਨੇ ਹੰਸ ਰਾਜ ਹੰਸ,ਕੁਲਦੀਪ ਮਾਣਕ,ਗੁਰਦਾਸ ਮਾਨ ਸਣੇ ਕਈ ਵੱਡੇ ਗਾਇਕਾਂ ਦੀ ਸੁਹਬਤ ਹਾਸਲ ਕੀਤੀ ।ਉਨ੍ਹਾਂ ਨੇ ਸੰਗੀਤ ਦੀ ਸਿੱਖਿਆ ਸ੍ਰੀ ਰਾਜਿੰਦਰ ਸਿੰਘ ਰਾਜ ਤੋਂ ਲਈ ।ਉਨ੍ਹਾਂ ਦੀ ਪੜ੍ਹਾਈ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੀ ਪੜ੍ਹਾਈ ਸਕੌਟਲੈਂਡ ਕੈਨੇਡਾ 'ਚ ਹੀ ਹੋਈ ਹੈ । ਇਸ ਦੇ ਨਾਲ ਹੀ ਸੰਗੀਤ ਸਮਰਾਟ ਸ੍ਰੀ ਚਰਨਜੀਤ ਆਹੁਜਾ ਤੋਂ ਵੀ ਸੰਗੀਤ ਦੀਆਂ ਬਰੀਕੀਆਂ ਸਿੱਖੀਆਂ ।ਉਨ੍ਹਾਂ ਨੇ ਦਿਲਾਂ ਦੇ ਮਾਮਲੇ,ਇਸ਼ਕ ਪੜ੍ਹਾਈਆਂ ,ਅੰਬੀਆਂ ਨੂੰ ਬੂਰ ਪਿਆ,ਦਿਲਾਂ ਦੇ ਮਾਮਲੇ ਸਣੇ ਦੇਬੀ ਮਖਸੂਸਪੁਰੀ,ਸੁਖਚੈਨ ਸਿੰਘ ਸਣੇ ਹੋਰ ਕਈ ਵੱਡੇ ਗੀਤਕਾਰਾਂ ਦੇ ਲਿਖੇ ਗੀਤ ਗਾਏ ।  

0 Comments
0

You may also like