ਜੈਜ਼ੀ ਬੀ ਦੇ ਸਟਾਈਲ ਨੂੰ ਲੈ ਕੇ ਕੁਝ ਲੋਕ ਕਰਦੇ ਹਨ ਕਮੈਂਟ, ਜੈਜ਼ੀ ਇਸ ਤਰ੍ਹਾਂ ਦਿੰਦੇ ਹਨ ਕਮੈਂਟਸ ਦਾ ਜਵਾਬ 

written by Shaminder | June 29, 2019

ਜੈਜ਼ੀ ਬੀ ਜਿਨ੍ਹਾਂ ਨੇ ਆਪਣੇ ਗੀਤਾਂ ਰਾਹੀਂ ਲੋਕਾਂ ਦੇ ਦਿਲਾਂ 'ਤੇ ਰਾਜ ਕੀਤਾ ਹੈ ਅਤੇ ਲੰਬੇ ਸਮੇਂ ਤੋਂ ਆਪਣੇ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਨੇ । ਪਰ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਨ੍ਹਾਂ ਦੇ ਸਟਾਈਲ ਬਾਰੇ । ਜੈਜ਼ੀ ਬੀ ਦੇ ਸਟਾਈਲ ਕਰਕੇ ਉਨ੍ਹਾਂ ਨੂੰ ਕਈ ਵਾਰ ਅਲੋਚਨਾ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ । ਉਨ੍ਹਾਂ ਦੀ ਧੀ ਆਇਸ਼ਾ ਅਤੇ ਪੁੱਤਰ ਜੋਬਨ ਵੀ ਉਨ੍ਹਾਂ ਦੇ ਸਟਾਈਲ ਨੂੰ ਲੈ ਕੇ ਆਪੋ ਆਪਣਾ ਪ੍ਰਤੀਕਰਮ ਉਨ੍ਹਾਂ ਨੂੰ ਦਿੰਦੇ ਰਹਿੰਦੇ ਹਨ ।

ਹੋਰ ਵੇਖੋ :ਜਦੋਂ ਜੈਜ਼ੀ ਬੀ ਨੂੰ ਮਿਲਣ ਲਈ ਨਿੱਕੇ ਪ੍ਰੰਸ਼ਸਕ ਹੋਏ ਪੱਬਾਂ ਭਾਰ

https://www.instagram.com/p/BzHxIt-FSDm/

ਉਨ੍ਹਾਂ ਦੇ ਪੁੱਤਰ ਦੀ ਗੱਲ ਕਰੀਏ ਤਾਂ ਉਹ ਫੁੱਟਬਾਲ ਦਾ ਚੰਗਾ ਖਿਡਾਰੀ ਹੈ ਅਤੇ ਪਿਤਾ ਦੇ ਫੰਕੀ ਸਟਾਈਲ ਨੂੰ ਕਾਫੀ ਪਸੰਦ ਕਰਦਾ ਹੈ । ਜੈਜ਼ੀ ਬੀ ਇਹ ਖੁਦ ਵੀ ਦੱਸਦੇ ਹਨ ਕਿ ਉਨ੍ਹਾਂ ਨੂੰ ਆਪਣੇ ਵਾਲਾਂ ਦੇ ਸਟਾਈਲ ਕਾਰਨ ਕਈ ਵਾਰ ਘਰ ਵਾਲਿਆਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਸੀ ਪਰ ਉਨ੍ਹਾਂ ਦੇ ਚਾਚਾ ਜੀ ਕਾਫੀ ਸ਼ੁਕੀਨ ਸਨ ਅਤੇ ਉਨ੍ਹਾਂ ਨੂੰ ਕੁੜਤਾ ਚਾਦਰਾ ਪੁਆ ਕੇ ਚਾਰ ਸਾਲ ਦੀ ਉਮਰ 'ਚ ਕੁਲਦੀਪ ਮਾਣਕ ਦਾ ਅਖਾੜਾ ਵਿਖਾਉਣ ਲਈ ਲੈ ਕੇ ਗਏ ਸਨ ਅਤੇ ਉਦੋਂ ਤੋਂ ਹੀ ਉਹ ਕੁਲਦੀਪ ਮਾਣਕ ਦੇ ਫੈਨ ਹੋ ਗਏ ਸਨ ।

https://www.youtube.com/watch?v=sUoEwhwN4gk

ਜੈਜ਼ੀ ਬੀ ਦਾ ਕਹਿਣਾ ਹੈ ਕਿ ਕਈ ਵਾਰ ਲੋਕ ਉਨ੍ਹਾਂ ਦੇ ਸਟਾਈਲ ਨੂੰ ਲੈ ਕੇ ਆਖਦੇ ਹਨ ਕਿ,ਕੀ ਜਲੂਸ ਕੱਢਿਆ ਹੈ ਜਿਸ ਦੇ ਉੱਤਰ ਵਿੱਚ ਕਹਿੰਦੇ ਹਨ ਕਿ "ਜੇ ਇਹ ਜਲੂਸ ਹੈ ਤਾਂ ਇਸ ਤਰ੍ਹਾਂ ਦਾ ਜਲੂਸ ਮਾਲਕ ਕੱਢੀ ਰੱਖੇ"। ਜੈਜ਼ੀ ਬੀ ਨੂੰ ਉਨ੍ਹਾਂ ਦੇ ਮਾਪਿਆਂ ਨੇ ਵੀ ਇਸ ਫੰਕੀ ਸਟਾਈਲ ਨੂੰ ਲੈ ਕੇ ਕਈ ਵਾਰ ਟੋਕਿਆ ਸੀ ਪਰ ਸਮੇਂ ਦੇ ਨਾਲ-ਨਾਲ ਉਨ੍ਹਾਂ ਦੀ ਸੋਚ 'ਚ ਬਦਲਾਅ ਆ ਗਿਆ । ਜੈਜ਼ੀ ਬੀ ਆਪਣੇ ਵਾਲਾਂ ਦਾ ਖ਼ਾਸ ਖ਼ਿਆਲ ਰੱਖਦੇ ਹਨ ।ਉਹ ਇੰਗਲੈਂਡ 'ਚ ਜਾ ਕੇ ਆਪਣੇ ਵਾਲਾਂ ਨੂੰ ਸੈੱਟ ਕਰਵਾਉਂਦੇ ਹਨ ।

[embed]https://www.instagram.com/p/Byn2CWIlhFt/[/embed]

 

 

You may also like