ਇਸ ਗਾਇਕਾ ਨੇ ਦਿੱਤੇ ਕਈ ਹਿੱਟ ਗੀਤ,ਕਿੰਨਾ ਬਦਲ ਗਈ ਹੈ ਰਾਣੀ ਰਣਦੀਪ,ਤਸਵੀਰਾਂ ਆਈਆਂ ਸਾਹਮਣੇ 

written by Shaminder | August 01, 2019

ਰਾਣੀ ਰਣਦੀਪ ਇੱਕ ਅਜਿਹੀ ਗਾਇਕਾ ਜਿਸ ਨੇ ਆਪਣੀ ਆਵਾਜ਼ ਦੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਕਾਮਯਾਬੀ ਦੀ ਅਜਿਹੀ ਇਬਾਰਤ ਲਿਖੀ ਕਿ ਅੱਜ ਵੀ ਬੁਲੰਦ ਆਵਾਜ਼ ਦੀ ਮਾਲਿਕ ਰਾਣੀ ਰਣਦੀਪ ਦੇ ਗੀਤਾਂ ਨੂੰ ਲੋਕ ਬੜੇ ਹੀ ਚਾਅ ਨਾਲ ਸੁਣਦੇ ਨੇ । 'ਇਸ਼ਕੇ ਦੀ ਮਾਰ' ਨਾਲ ਪੰਜਾਬੀ ਇੰਡਸਟਰੀ 'ਚ ਆਪਣੀ ਪਛਾਣ ਬਨਾਉਣ ਵਾਲੀ ਇਸ ਗਾਇਕਾ ਨੇ 90 ਅਤੇ 2000 ਦੇ ਦਹਾਕੇ 'ਚ ਅਜਿਹੇ ਕਈ ਹਿੱਟ ਗੀਤ ਦਿੱਤੇ  ।

ਹੋਰ ਵੇਖੋ:ਸਿੱਖੀ ਸਰੂਪ ਨੇ ਅਦਾਕਾਰ ਰਣਦੀਪ ਹੁੱਡਾ ਨੂੰ ਅੰਦਰੋਂ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ !

ਪਰ ਪਿਛਲੇ ਲੰਬੇ ਸਮੇਂ ਤੋਂ ਉਹ ਪੰਜਾਬੀ ਗਾਇਕੀ 'ਚ ਸਰਗਰਮ ਨਹੀਂ ਹਨ । ਰਾਣੀ ਰਣਦੀਪ ਅਤੇ ਦੀਪਕ ਢਿੱਲੋਂ ਨੇ ਇੱਕਠਿਆਂ ਹੀ ਆਪਣੇ ਸੰਗੀਤਕ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਦੀਪਕ ਢਿੱਲੋਂ ਤਾਂ ਕਿਸੇ ਨਾ ਕਿਸੇ ਗੀਤ 'ਚ ਅਕਸਰ ਨਜ਼ਰ ਆ ਜਾਂਦੇ ਹਨ ।

ਪਰ ਰਾਣੀ ਰਣਦੀਪ ਪੰਜਾਬੀ ਇੰਡਸਟਰੀ ਚੋਂ ਗਾਇਬ ਹੀ ਹੋ ਗਏ ਸਨ । ਪਿੱਛੇ ਜਿਹੇ ਗਾਇਕ  ਰਾਜ ਬਾਜਵਾ ਦੇ ਗੀਤ ਗੇਮ' 'ਚ ਉਨ੍ਹਾਂ ਦੀ ਆਵਾਜ਼ ਸੁਣਨ ਨੂੰ ਮਿਲੀ ਸੀ ।
ਪਰ ਇਸ ਤੋਂ ਇਲਾਵਾ ਸ਼ਾਇਦ ਹੀ ਉਨ੍ਹਾਂ ਨੇ ਕੋਈ ਗੀਤ ਕੱਢਿਆ ਹੋਵੇ ।

ਉਨ੍ਹਾਂ ਦੇ ਪੁਰਾਣੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ 'ਇਸ਼ਕੇ ਦੀ ਮਾਰ',ਦਿਲ ਕੱਚ ਦਾ,ਜੋਰਾ ਜੋਰੀ ਜਾ ਲੜੀਆਂ ,ਤੂੰ ਕੀ ਥਾਣੇਦਾਰ ਲੱਗਿਆ,ਕਾਸੇ 'ਚ ਦਿਲ ਰੱਖ ਦੇ ਟੁੱਟੇ ਦਿਲਾਂ ਦੀ ਗੱਲ ਕਰਨ ਰਾਣੀ ਰਣਦੀਪ ਨੇ ਆਪਣੇ ਦੌਰ 'ਚ ਕਈ ਹਿੱਟ ਗੀਤਾਂ ਨਾਲ ਸਰੋਤਿਆਂ ਦਾ ਦਿਲ ਜਿੱਤਿਆ ਹੈ ।

https://www.facebook.com/126156690735706/photos/ms.c.eJw9y8EJADAIBMGOgudp1P4bC0T0OSwLKk2zbiTD9eC7pI0xaC6GGKsAIcl197v~_v9WY3f0B40kWTw~-~-.bps.a.132341763450532/132342896783752/?type=3&theater

ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀਆਂ ਕੁਝ ਤਸਵੀਰਾਂ ਦਿਖਾਉਣ ਜਾ ਰਹੇ ਹਾਂ । ਇਸ ਦੇ ਨਾਲ ਹੀ ਉਨ੍ਹਾਂ ਦੇ ਨਾਂ ਭੁੱਲਣ ਵਾਲੇ ਕੁਝ ਗੀਤ ਵੀ ਸਾਂਝੇ ਕਰ ਰਹੇ ਹਾਂ ਤਾਂ ਕਿ ਤੁਸੀਂ ਇਸ ਗਾਇਕਾ ਬਾਰੇ ਜਾਣ ਸਕੋ ।

https://www.instagram.com/p/BptHaT4lU65/

https://www.instagram.com/p/BwH7p08gvgG/

You may also like