ਰੰਗਲੀ ਕੋਠੀ,ਕਾਲਾ ਚਸ਼ਮਾ ਸਣੇ ਕਈ ਹਿੱਟ ਗੀਤ ਦੇਣ ਵਾਲੇ ਅਮਰ ਅਰਸ਼ੀ ਨੇ ਕੀਤਾ ਲੰਮਾ ਸੰਘਰਸ਼,ਚਮਕੀਲੇ ਤੋਂ ਸਿੱਖੇ ਸਨ ਗਾਇਕੀ ਦੇ ਗੁਰ

written by Shaminder | November 06, 2019

ਅਮਰ ਅਰਸ਼ੀ ਜਿਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਕਾਲਾ ਚਸ਼ਮਾ,ਪਹਿਲੀ ਮੁਲਾਕਾਤ,ਰੰਗਲੀ ਕੋਠੀ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਹਨ । ਪਰ ਇਸ ਗਾਇਕ ਨੇ ਇਸ ਮੁਕਾਮ ਤੱਕ ਪਹੁੰਚਣ ਲਈ ਕਰੜਾ ਸੰਘਰਸ਼ ਕੀਤਾ ਹੈ । ਹੋਰ ਵੇਖੋ:Search ਅਮਰ ਅਰਸ਼ੀ ਅਮਰ ਅਰਸ਼ੀ ਗਾਉਣ ਦੇ ਨਾਲ ਨਾਲ ਕਰਦੇ ਰਹੇ ਹਨ ਇਹ ਕੰਮ, ਜਾਣਕੇ ਹੋ ਜਾਓਗੇ ਹੈਰਾਨ ਇੱਕ ਇੰਟਰਵਿਊ 'ਚ ਉਨ੍ਹਾਂ ਨੇ ਖੁਲਾਸਾ ਕੀਤਾ ਹੈ ਕਿ ਉਹ ਆਪਣੇ ਸੰਘਰਸ਼ ਦੇ ਦਿਨਾਂ ਦੌਰਾਨ 2-2 ਕਿਲੋਮੀਟਰ ਪੈਦਲ ਚੱਲ ਕੇ ਲੁਧਿਆਣਾ ਰੇਲਵੇ ਸਟੇਸ਼ਨ ਤੱਕ ਜਾਂਦੇ ਹੁੰਦੇ ਸਨ ਅਤੇ ਘਰ 'ਚ ਅੱਤ ਦੀ ਗਰੀਬੀ ਕਾਰਨ ਉਨ੍ਹਾਂ ਨੂੰ ਫਾਕੇ ਸਹਿਣੇ ਪਏ ਸਨ। ਉਨ੍ਹਾਂ ਨੇ ਕਈ ਵੱਡੇ ਕਲਾਕਾਰਾਂ ਨਾਲ ਉਸ ਸਮੇਂ ਘੜਾ ਵਜਾਉਣ ਦਾ ਕੰਮ ਵੀ ਕੀਤਾ । ਉਨ੍ਹਾਂ ਦੇ ਮਾਪੇ ਚਾਹੁੰਦੇ ਸਨ ਕਿ ਉਹ ਟੇਲਰ ਬਣਨ ਪਰ ਉਨ੍ਹਾਂ ਨੂੰ ਗਾਉਣ ਦਾ ਸ਼ੌਂਕ ਸੀ ਜਿਸ ਕਾਰਨ ਇਸ ਸ਼ੌਂਕ ਨੂੰ ਪੂਰਾ ਕਰਨ ਲਈ ਉਹ ਅਮਰ ਸਿੰਘ ਚਮਕੀਲਾ ਕੋਲ ਗਾਇਕੀ ਦੀਆਂ ਬਾਰੀਕੀਆਂ ਸਿੱਖਦੇ ਹੁੰਦੇ ਸਨ । ਅਮਰ ਅਰਸ਼ੀ ਨੂੰ ਇਸ ਗੱਲ ਦਾ ਬਹੁਤ ਮਲਾਲ ਹੈ ਕਿ ਉਹ ਅੱਜਕੱਲ੍ਹ ਦੇ ਗਾਇਕਾਂ ਨੂੰ ਕਦੇ ਆਪਣਾ ਗਾਣਾ ਸ਼ੇਅਰ ਕਰਨ ਲਈ ਕਹਿੰਦੇ ਹਨ ਤਾਂ ਉਹ ਗੱਲ ਵੀ ਨਹੀਂ ਕਰਦੇ ਕਿਉਂਕਿ ਉਨ੍ਹਾਂ ਨੇ ਆਪਣੇ ਅੱਗੇ ਅਸਿਟੈਂਟ ਰੱਖੇ ਹੋਏ ਹਨ ਜੋ ਗੱਲ ਕਰਦੇ ਹਨ ।  

0 Comments
0

You may also like