ਜਾਣੋਂ ਬੱਬੂ ਮਾਨ ਨੇ ਕਿਉਂ ਰੀਝਾਂ ਨਾਲ ਲਾਇਆ ਬਾਗ ਪੁੱਟਵਾ ਕੇ ਲਵਾ ਦਿੱਤਾ ਝੋਨਾ! 

Written by  Shaminder   |  July 24th 2019 04:45 PM  |  Updated: July 24th 2019 04:45 PM

ਜਾਣੋਂ ਬੱਬੂ ਮਾਨ ਨੇ ਕਿਉਂ ਰੀਝਾਂ ਨਾਲ ਲਾਇਆ ਬਾਗ ਪੁੱਟਵਾ ਕੇ ਲਵਾ ਦਿੱਤਾ ਝੋਨਾ! 

ਬੱਬੂ ਮਾਨ ਨੂੰ ਆਪਣੇ ਪਿੰਡ ਖੰਟ ਨਾਲ ਖ਼ਾਸਾ ਮੋਹ ਹੈ ਅਤੇ ਪਿੰਡ ਨਾਲ ਮੋਹ ਦਾ ਜ਼ਿਕਰ ਉਨ੍ਹਾਂ ਦੇ ਗੀਤਾਂ 'ਚ ਵੀ ਆਉਂਦਾ ਹੈ । ਪਿੰਡ ਖੰਟ 'ਚ ਉਨ੍ਹਾਂ ਦੀ ਜ਼ਮੀਨ ਹੈ ,ਪਿੰਡ 'ਚ ਡੇਢ ਕਿੱਲੇ 'ਚ ਉਨ੍ਹਾਂ ਨੇ ਫਲਾਂ ਦੇ ਰੁੱਖ ਲਗਵਾਏ ਸਨ । ਜਿਸ 'ਚ ਕਿੰਨੂ,ਅਨਾਰ ਸਣੇ ਕਈ ਫਲਾਂ ਦੇ ਰੁੱਖ ਲਗਾਏ ਗਏ ਸਨ ।ਪਰ ਪਿੱਛੇ ਜਿਹੇ ਉਨ੍ਹਾਂ ਨੇ ਇਹ ਬਾਗ ਪੁੱਟਵਾ ਦਿੱਤਾ ਹੈ । ਪਿੰਡ ਦੇ ਲੋਕਾਂ ਮੁਤਾਬਕ ਉਨ੍ਹਾਂ ਨੇ ਬਾਗ ਪੁੱਟਵਾ ਕੇ ਉਸ 'ਚ ਝੋਨਾ ਲਗਵਾ ਦਿੱਤਾ ਹੈ ।

ਹੋਰ ਵੇਖੋ  :ਬੱਬੂ ਮਾਨ ਨੇ ਸ਼ਬਦ ਗਾ ਕੇ ਲੋਕਾਂ ਨੂੰ ਭਗਤੀ ਦੇ ਰੰਗ ‘ਚ ਰੰਗਿਆ

https://www.instagram.com/p/Bpj0ShSgL4K/

ਪਿੰਡ ਦੇ ਲੋਕਾਂ ਮੁਤਾਬਕ ਬਾਗ 'ਚ ਕਈ ਰੁੱਖਾਂ ਨੂੰ ਸਿਊਂਕ ਲੱਗ ਗਈ ਸੀ । ਜਿਸ ਕਾਰਨ ਬੱਬੂ ਮਾਨ ਨੇ ਇਨ੍ਹਾਂ ਰੁੱਖਾਂ ਨੂੰ ਪੁੱਟਵਾ ਕੇ ਝੋਨਾ ਲਗਵਾ ਦਿੱਤਾ ਹੈ । ਦੱਸ ਦਈਏ ਕਿ ਬੱਬੂ ਮਾਨ ਆਪਣੇ ਪਿੰਡ ਖੰਟ ਦਾ ਜ਼ਿਕਰ ਆਪਣੇ ਗੀਤਾਂ 'ਚ ਵੀ ਕਰਦੇ ਰਹਿੰਦੇ ਨੇ ਤੇ ਇੱਥੇ ਉਨ੍ਹਾਂ ਨੇ ਇੱਕ ਸਟੂਡੀਓ ਵੀ ਬਣਾਇਆ ਸੀ ।ਬੱਬੂ ਮਾਨ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।

https://www.instagram.com/p/Bo36sOnApLC/

ਜਿਸ 'ਚ ਬੀਟ ਤੋਂ ਲੈ ਕੇ ਸੈਡ ਸੌਂਗ,ਕਿਰਸਾਨੀ ਖੇਤੀ ਅਤੇ ਧਾਰਮਿਕ ਗੀਤ ਵੀ ਸ਼ਾਮਿਲ ਹਨ । ਸਰੋਤਿਆਂ ਵੱਲੋਂ ਉਨ੍ਹਾਂ ਦੇ ਗੀਤਾਂ ਨੂੰ ਵੀ ਖ਼ਾਸਾ ਪਸੰਦ ਕੀਤਾ ਜਾਂਦਾ ਹੈ । ਸੋਸ਼ਲ ਮੀਡੀਆ 'ਤੇ ਲੱਖਾਂ ਦੀ ਗਿਣਤੀ 'ਚ ਉਨ੍ਹਾਂ ਦੀ ਫੈਨ ਫਾਲੋਵਿੰਗ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network