ਹਰਭਜਨ ਸ਼ੇਰਾ ਮੁੜ ਤੋਂ ਪੰਜਾਬੀ ਇੰਡਸਟਰੀ 'ਚ ਹੋ ਰਹੇ ਨੇ ਸਰਗਰਮ,ਕਈ ਹਿੱਟ ਗੀਤ ਗਾਏ ਹਰਭਜਨ ਸ਼ੇਰਾ ਨੇ,ਕੀ ਤੁਸੀਂ ਸੁਣੇ ਹਨ ਹਰਭਜਨ ਸ਼ੇਰਾ ਦੇ ਗੀਤ

written by Shaminder | July 09, 2019

ਪੰਜਾਬੀ ਮਿਊਜ਼ਿਕ ਇੰਡਸਟਰੀ ਅਤੇ ਫ਼ਿਲਮ ਇੰਡਸਟਰੀ ਲਗਾਤਾਰ ਵੱਧ ਫੁਲ ਰਹੀ ਹੈ । ਆਏ ਦਿਨ ਨਵੇਂ ਸਟਾਰ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆ ਰਹੇ ਹਨ । ਪਰ ਕੁਝ ਅਜਿਹੇ ਵੀ ਸਿਤਾਰੇ ਹਨ ਜੋ ਆਪਣੇ ਸਮੇਂ 'ਚ ਮਸ਼ਹੂਰ ਰਹੇ ਹਨ । ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਮਸ਼ਹੂਰ ਫਨਕਾਰ ਬਾਰੇ ਦੱਸਣ ਜਾ ਰਹੇ ਹਾਂ । ਜੀ ਹਾਂ ਅਸੀਂ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਹਰਭਜਨ ਸ਼ੇਰਾ ਬਾਰੇ । ਹੋਰ ਵੇਖੋ: ‘ਮਿੰਦੋ ਤਸੀਲਦਾਰਨੀ’ ਰਾਹੀਂ ਡੈਬਿਊ ਕਰਨ ਜਾ ਰਹੇ ਨੇ ਗਾਇਕ ਹਰਭਜਨ ਸ਼ੇਰਾ, ਕਰਮਜੀਤ ਅਨਮੋਲ ਨੇ ਸਾਂਝੀ ਕੀਤੀ ਵੀਡੀਓ https://www.youtube.com/watch?v=pxx6GWd9hTk ਜਿਨ੍ਹਾਂ ਨੇ ਹਮੇਸ਼ਾ ਹੀ ਸਾਫ਼ ਸੁਥਰੇ ਗੀਤ ਗਾ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ । ਹਰਭਜਨ ਸ਼ੇਰਾ ਕਿਸੇ ਪਹਿਚਾਣ ਦੇ ਮੁਹਤਾਜ਼ ਨਹੀਂ ਹਨ । 'ਤੇਰੀ ਯਾਦ ਚੰਦਰੀਏ' ਗੀਤ ਨਾਲ ਸੰਗੀਤ ਜਗਤ 'ਚ ਤੜਥੱਲੀ ਮਚਾਉਣ ਵਾਲੇ ਇਸ ਫ਼ਨਕਾਰ ਦਾ ਪਿਛੋਕੜ ਲੁਧਿਆਣਾ ਜ਼ਿਲ੍ਹੇ ਦੇ ਮੁੱਲਾਂਪੁਰ ਨਾਲ ਜੁੜਿਆ ਹੋਇਆ ਹੈ । ਉਨ੍ਹਾਂ ਦਾ ਜਨਮ ਪਿਤਾ ਕਿਰਪਾਲ ਸਿੰਘ ਗਿੱਲ ਦੇ ਘਰ ਮਾਤਾ ਜਗਮੀਤ ਕੌਰ ਦੀ ਕੁੱਖੋਂ ਹੋਇਆ । ਉਨ੍ਹਾਂ ਦੇ ਪਿਤਾ ਏਅਰਫੋਰਸ 'ਚ ਸਰਵਿਸ ਕਰਦੇ ਸਨ ਜਿਸ ਕਾਰਨ ਉਨ੍ਹਾਂ ਦੇ ਪਿਤਾ ਦਿੱਲੀ 'ਚ ਰਹਿੰਦੇ ਸਨ । ਇਸ ਤੋਂ ਬਾਅਦ ਉਨ੍ਹਾਂ ਦੀ ਪੋਸਟਿੰਗ ਚੰਡੀਗੜ੍ਹ ਹੋ ਗਈ ਅਤੇ ਇੱਥੇ ਹੀ ਹਰਭਜਨ ਸ਼ੇਰਾ ਦਾ ਬਚਪਨ ਬੀਤਿਆ । ਉਨ੍ਹਾਂ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ ਅਤੇ ਸਕੂਲ 'ਚ ਹੋਣ ਵਾਲੇ ਪ੍ਰੋਗਰਾਮਾਂ 'ਚ ਭਾਗ ਲੈ ਕੇ ਉਹ ਅਕਸਰ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਦੇ ਰਹਿੰਦੇ ਸਨ । ਹਰਭਜਨ ਸ਼ੇਰਾ ਨੇ ਸੰਗੀਤ ਦੀ ਸਿੱਖਿਆ ਉਸਤਾਦ ਹਰਪਾਲ ਸਨੇਹੀ ਤੋਂ ਲਈ । ਇਸ ਤੋਂ ਇਲਾਵਾ ਮੁਹੰਮਦ ਸਦੀਕ ਤੋਂ ਵੀ ਸੰਗੀਤ ਦੀਆਂ ਬਾਰੀਕੀਆਂ ਸਿੱਖੀਆਂ । ਹਰਭਜਨ ਸ਼ੇਰਾ ਦੀ ਪਹਿਲੀ ਕੈਸੇਟ 1994 'ਚ ਆਈ ਸੀ । ਇਸ ਤੋਂ ਇਲਾਵਾ ਉਸ ਦੇ ਸੁਪਰ ਹਿੱਟ ਗੀਤ 'ਤੇਰੀ ਯਾਦ ਚੰਦਰੀਏ, ਆਜਾ ਆਜਾ ਨੀ ਪੜੋਸਣੇ, ਕਹਿੰਦੇ ਨੇ ਨੈਣਾਂ ਤੇਰੇ ਕੋਲ ਰਹਿਣਾ, ਨਦੀ ਕਿਨਾਰੇ ਬੁਲਬੁਲ ਬੈਠੀ ਦਾਣਾ ਚੁਗਦੀ ਛੱਲੀ ਦਾ, ਗੋਰੀ ਗੋਰੀ ਵੀਣੀ ਨੂੰ, ਕੀ ਕੀ ਤੈਨੂੰ ਦੁੱਖ ਦੱਸੀਏ, ਖ਼ਤ ਮੋੜ ਕੇ ਕਹਿੰਦੀ ਖ਼ਤ ਮੇਰੇ ਦੇ ਜਾਵੀਂ, ਆਜਾ ਵੇ ਮਾਹੀਆ, ਦੋ ਪਿੱਗ ਲਾਕੇ ਲੱਗਦਾ ਏ ਸਾਰਾ ਪਿੰਡ ਮਿੱਤਰਾਂ ਦਾ, ਕੰਮੋ ਨੀ ਤੇਰੇ ਨਖ਼ਰੇ ਨੇ ਸਣੇ ਕਈ ਹਿੱਟ ਗੀਤ ਗਾਏ । ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਇੰਡਸਟਰੀ ਤੋਂ ਦੂਰ ਸਨ ਪਰ ਹੁਣ ਮੁੜ ਤੋਂ ਉਹ ਇੰਡਸਟਰੀ 'ਚ ਸਰਗਰਮ ਹੋ ਰਹੇ ਹਨ ।  

0 Comments
0

You may also like