ਇਸ ਗੀਤ ਨੂੰ ਸ਼ੂਟ ਕਰਦੇ ਸਮੇਂ ਡਿੱਗਦੀ-ਡਿੱਗਦੀ ਬਚੀ ਸੀ ਰੁਪਿੰਦਰ ਹਾਂਡਾ, ਇੰਡਸਟਰੀ ਬਾਰੇ ਕੀਤਾ ਇਹ ਵੱਡਾ ਖੁਲਾਸਾ

written by Shaminder | January 13, 2020

ਰੁਪਿੰਦਰ ਹਾਂਡਾ ਪੰਜਾਬੀ ਇੰਡਸਟਰੀ 'ਚ ਅਜਿਹਾ ਨਾਂਅ ਜਿਨ੍ਹਾਂ ਨੇ ਆਪਣੀ ਮਿਹਨਤ ਦੀ ਬਦੌਲਤ ਗਾਇਕੀ ਦੀਆਂ ਬੁਲੰਦੀਆਂ ਨੂੰ ਛੂਹਿਆ ਹੈ ।ਇੱਕ ਰਿਆਲਿਟੀ ਸ਼ੋਅ ਚੋਂ ਨਿਕਲੀ ਰੁਪਿੰਦਰ ਹਾਂਡਾ ਦੇ ਘਰ 'ਚ ਉਸ ਦੇ ਵੱਡੇ ਭਰਾ ਨੂੰ ਗਾਉਣ ਦਾ ਸ਼ੌਂਕ ਸੀ । ਜਿਸ ਕਾਰਨ ਉਨ੍ਹਾਂ ਦੀ ਰੂਚੀ ਵੀ ਗਾਇਕੀ ਵੱਲ ਵਧੀ । ਸਕੂਲ 'ਚ ਪ੍ਰਿੰਸੀਪਲ ਵੱਲੋਂ ਉਨ੍ਹਾਂ ਨੂੰ ਗਾਉਣ ਲਈ ਪ੍ਰੇਰਿਆ ਸਕੂਲ ਪੱਧਰ 'ਤੇ ਹੀ ਹੋਣ ਵਾਲੇ ਮੁਕਾਬਲਿਆਂ 'ਚ ਉਹ ਅਕਸਰ ਭਾਗ ਲੈਂਦੇ ਹੁੰਦੇ ਸਨ ।
ਸਕੂਲ 'ਚ ਹਰ ਵਾਰ ਗਾਇਕੀ ਦੇ ਮੁਕਾਬਲੇ 'ਚ ਹਮੇਸ਼ਾ ਫਸਟ ਆਉਂਦਾ ਸੀ ਅਤੇ ਰੁਪਿੰਦਰ ਸੈਕਿੰਡ,ਪਰ ਰੁਪਿੰਦਰ ਨੇ ਮਨ 'ਚ ਧਾਰ ਲਿਆ ਸੀ ਕਿ ਉਹ ਫਸਟ ਆ ਕੇ ਵਿਖਾਉਣਗੇ ।ਚਾਰ ਸਾਲ ਬਾਅਦ ਆਖਿਰ ਰੁਪਿੰਦਰ ਆਪਣੇ ਬਚਪਨ ਦੇ ਇਸ ਸੁਫ਼ਨੇ ਨੂੰ ਸਾਕਾਰ ਕਰ ਸਕੀ ਅਤੇ ਫਸਟ ਆਈ । ਰੁਪਿੰਦਰ ਹਾਂਡਾ ਦਾ ਮੰਨਣਾ ਹੈ ਕਿ ਅੱਜ ਵੀ ਫੀਮੇਲ ਸਿੰਗਰਸ 'ਤੇ ਮੇਲ ਸਿੰਗਰਸ ਹਾਵੀ ਹਨ ਕਿਉਂਕਿ ਜਦੋਂ ਕਿਤੇ ਸ਼ੋਅ ਬੁੱਕ ਹੋਣ ਦੀ ਗੱਲ ਆਉਂਦੀ ਹੈ ਤਾਂ ਜੇ ਮੁੰਡਾ ਕੋਈ ਗਾਇਕ ਸੱਤ ਲੱਖ ਦੀ ਮੰਗ ਕਰਦਾ ਹੈ ਤਾਂ ਉਸ ਨੂੰ ਮਿਲ ਜਾਂਦਾ ਹੈ ਪਰ ਜੇ ਫੀਮੇਲ ਗਾਇਕਾ ਮੰਗਦੀ ਹੈ ਤਾਂ ਅਜਿਹਾ ਨਹੀਂ ਹੁੰਦਾ। 2006 'ਚ ਰੁਪਿੰਦਰ ਹਾਂਡਾ ਦੀ ਪਹਿਲੀ ਐਲਬਮ ਆਈ ਸੀ 'ਮੇਰੇ ਹਾਣੀਆਂ',ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਪੜ੍ਹਾਈ ਪੂਰੀ ਕੀਤੀ । ਪੀਟੀਸੀ ਪੰਜਾਬੀ ਦੇ ਸ਼ੋਅ 'ਚ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਨਾਲ ਸਬੰਧਤ ਕਈ ਗੱਲਾਂ ਸਾਂਝੀਆਂ ਕੀਤੀਆਂ । ਰੁਪਿੰਦਰ ਹਾਂਡਾ ਆਪਣੇ ਗੀਤਾਂ 'ਚ ਅਕਸਰ ਤਜ਼ਰਬੇ ਕਰਦੇ ਰਹਿੰਦੇ ਹਨ ਅਤੇ 'ਤੇਰੇ ਦਿਲ ਵਿੱਚ ਰਹਿਣਾ' ਗੀਤ ਨੂੰ ਚੱਲਦੇ ਟਰਾਲੇ 'ਚ ਸ਼ੂਟ ਕੀਤਾ ਗਿਆ ਸੀ ਜਿਸ ਕਾਰਨ ਰੁਪਿੰਦਰ ਡਿੱਗਦੇ–ਡਿੱਗਦੇ ਬਚੀ ਸੀ । 'ਪਿੰਡ ਦੇ ਗੇੜੇ' 'ਚ ਉਨ੍ਹਾਂ ਦੇ ਸੂਟਾਂ ਦੀ ਕਾਫੀ  ਤਾਰੀਫ਼ ਹੋਈ ਸੀ,ਉਨ੍ਹਾਂ ਦਾ ਕਹਿਣਾ ਹੈ ਕਿ ਹਾਲਾਂਕਿ ਇਸ ਗੀਤ 'ਚ ਉਨ੍ਹਾਂ ਨੇ ਬਹੁਤ ਹੀ ਪੁਰਾਣਾ ਸੂਟ ਪਾਇਆ ਸੀ । ਬ੍ਰੈਂਡੇਡ ਕੱਪੜਿਆਂ ਦਾ ਰੁਪਿੰਦਰ ਹਾਂਡਾ ਨੂੰ ਜ਼ਿਆਦਾ ਸ਼ੌਂਕ ਨਹੀਂ ਹੈ ਉਨ੍ਹਾਂ ਦਾ ਮੰਨਣਾ ਹੈ ਕਿ ਜਿਨ੍ਹਾਂ ਕੱਪੜਿਆਂ 'ਚ ਤੁਸੀਂ ਖੁਦ ਨੂੰ ਅਰਾਮਦਾਇਕ ਮਹਿਸੂਸ ਕਰਦੇ ਹੋ ਉਹੀ ਪਾਉਣੇ ਚਾਹੀਦੇ ਹਨ ।ਗੱਲ ਜੇ ਉਨ੍ਹਾਂ ਦੀ ਪਸੰਦੀਦਾ ਅਦਾਕਾਰਾ ਦੀ ਕੀਤੀ ਜਾਵੇ ਤਾਂ ਨੀਰੂ ਬਾਜਵਾ ਦੀ ਐਕਟਿੰਗ ਉਨ੍ਹਾਂ ਨੂੰ ਬਹੁਤ ਪਸੰਦ ਹੈ ਅਤੇ ਇਸ ਤੋਂ ਇਲਾਵਾ ਉਨ੍ਹਾਂ ਨੂੰ ਬਾਲੀਵੁੱਡ ਚੋਂ ਕਾਜੋਲ ਬੇਹੱਦ ਪਸੰਦ ਹੈ ।ਰੁਪਿੰਦਰ ਹਾਂਡਾ ਨੂੰ ਆਪਣੇ ਖੁਦ ਦੇ ਗੀਤ 'ਨਾ ਰੁੱਸਦੀ','ਪਿੰਡ ਦੇ ਗੇੜੇ' ਬਹੁਤ ਪਸੰਦ ਹਨ ।  
 

0 Comments
0

You may also like