Advertisment

ਇਹ ਹੈ ਸੋਸ਼ਲ ਮੀਡੀਆ 'ਤੇ ਛਾਈ ਰਹਿਣ ਵਾਲੀ ਅਵਨੀਤ ਕੌਰ,ਇਸ ਤਰ੍ਹਾਂ ਸੋਸ਼ਲ ਮੀਡੀਆ ਨੇ ਬਦਲੀ ਕਿਸਮਤ

author-image
By Shaminder
New Update
ਇਹ ਹੈ ਸੋਸ਼ਲ ਮੀਡੀਆ 'ਤੇ ਛਾਈ ਰਹਿਣ ਵਾਲੀ ਅਵਨੀਤ ਕੌਰ,ਇਸ ਤਰ੍ਹਾਂ ਸੋਸ਼ਲ ਮੀਡੀਆ ਨੇ ਬਦਲੀ ਕਿਸਮਤ
Advertisment
ਬਾਲੀਵੁੱਡ 'ਚ ਕਈ ਅਜਿਹੇ ਸਟਾਰ ਹਨ ਜੋ ਆਪਣੀ ਐਕਟਿੰਗ ਲਈ ਨਹੀਂ ਸਗੋਂ ਉਹ ਸੋਸ਼ਲ ਮੀਡੀਆ ਦੇ ਸਟਾਰ ਹਨ ।ਇੱਕ ਅਜਿਹੀ ਹੀ ਸਟਾਰ ਹੈ ਅਵਨੀਤ ਕੌਰ,ਜਿਸ ਨੇ ਆਪਣੇ ਵੀਡੀਓਜ਼ ਅਤੇ ਤਸਵੀਰਾਂ ਨਾਲ ਸੋਸ਼ਲ ਮੀਡੀਆ 'ਤੇ ਤੜਥੱਲੀ ਮਚਾਈ ਹੋਈ ਹੈ । ਉਹ ਇੰਸਟਾਗ੍ਰਾਮ,ਯੂਟਿਊਬ,ਟਿਕਟੌਕ 'ਤੇ ਛਾਈ ਹੋਈ ਹੈ ਅਤੇ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹੈ । ਹੋਰ ਵੇਖੋ:ਇਸ ਪੰਜਾਬਣ ਨੇ ਛੋਟੀ ਉਮਰ ‘ਚ ਫ਼ਿਲਮ ਤੇ ਟੀਵੀ ਇੰਡਸਟਰੀ ‘ਚ ਕਮਾਇਆ ਹੈ ਵੱਡਾ ਨਾਂਅ ,ਕਈ ਅਵਾਰਡ ਜਿੱਤੇ
Advertisment
https://www.instagram.com/p/B8beOyQJGO0/ ਉਸ ਨੇ ਡਾਂਸ ਸ਼ੋਅ ਦੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।ਜਿਸ ਤੋਂ ਬਾਅਦ ਉਹ ਟੀਵੀ ਸੀਰੀਅਲਸ 'ਚ ਵੀ ਨਜ਼ਰ ਆ ਚੁੱਕੀ ਹੈ ।ਹਾਲ ਹੀ 'ਚ ਉਹ ਰਾਣੀ ਮੁਖਰਜੀ ਦੀ ਫ਼ਿਲਮ 'ਮਰਦਾਨੀ-੨' ਵਿੱਚ ਵੀ ਦਿਖਾਈ ਦਿੱਤੀ ਸੀ । https://www.instagram.com/p/B8Of3GWp0VJ/ ਬਹੁਮੁਖੀ ਹੁਨਰ ਦੀ ਮਾਲਕ ਅਵਨੀਤ ਜਿੱਥੇ ਸੋਸ਼ਲ ਮੀਡੀਆ 'ਤੇ ਆਪਣੇ ਵੀਡੀਓਜ਼ ਕਰਕੇ ਜਾਣੀ ਜਾਂਦੀ ਹੈ ਉੱਥੇ ਹੀ ਉਹ ਕੋਰੀਓਗ੍ਰਾਫਰ ਵੀ ਰਹਿ ਚੁੱਕੀ ਹੈ ।ਉਹ ਆਮਿਰ ਖ਼ਾਨ ਦੀ ਫ਼ਿਲਮ 'ਤਾਰੇ ਜ਼ਮੀਨ ਪਰ' ਤੋਂ ਪ੍ਰਸਿੱਧ ਹੋਏ ਬਾਲ ਕਲਾਕਾਰ ਦਰਸ਼ੀਲ ਸਫਾਰੀ ਦੀ ਕੋਰੀਓਗ੍ਰਾਫਰ ਪਾਟਨਰ ਵੀ ਬਣੀ ਸੀ । ਉਹ ਅਕਸਰ ਆਪਣੀਆਂ ਤਸਵੀਰਾਂ 'ਤੇ ਵੀਡੀਓਜ਼ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕਰਦੀ ਰਹਿੰਦੀ ਹੈ । https://www.instagram.com/p/B7QGUKKpgBW/ ਉਹ ਹੁਣ ਕਈ ਸੀਰੀਅਲਾਂ ਅਤੇ ਗਾਣਿਆਂ 'ਚ ਨਜ਼ਰ ਆਉਣ ਵਾਲੀ ਹੈ ।'ਡੇਲੀ ਡੇਲੀ' ਗਾਣੇ 'ਚ ਹੁਣ ਉਹ ਜਲਦ ਹੀ ਦਿਖਾਈ ਦੇਵੇਗੀ ।ਜਿਸ ਨੂੰ ਪ੍ਰਸਿੱਧ ਗਾਇਕਾ ਨੇਹਾ ਕੱਕੜ ਗਾਉਣਗੇ।
Advertisment

Stay updated with the latest news headlines.

Follow us:
Advertisment
Advertisment
Latest Stories
Advertisment