60 ਸਾਲ ਦੀ ਉਮਰ 'ਚ ਇਹ ਸ਼ਖਸ ਇੰਝ ਬਣਿਆ ਸੁਪਰ ਮਾਡਲ,ਕਈ ਪੰਜਾਬੀ ਗੀਤਾਂ ਅਤੇ ਫ਼ਿਲਮਾਂ 'ਚ ਆ ਚੁੱਕਿਆ ਹੈ ਨਜ਼ਰ

written by Shaminder | January 16, 2020

ਕੋਈ ਵੀ ਕੰਮ ਮੁਸ਼ਕਿਲ ਨਹੀਂ ਹੁੰਦਾ ਇਨਸਾਨ 'ਚ ਹਿੰੰਮਤ ਹੋਵੇ ਤਾਂ ਔਖੀਆਂ ਅਤੇ ਦੁਸ਼ਵਾਰ ਰਾਹਾਂ ਵੀ ਉਸ ਦੇ ਰਾਹ ਦਾ ਰੋੜਾ ਨਹੀਂ ਬਣ ਸਕਦੀਆਂ । ਇਹ ਸਾਬਿਤ ਕਰ ਵਿਖਾਇਆ ਹੈ ਦਿਨੇਸ਼ ਮੋਹਨ ਨੇ । ਜੋ ਕਦੇ ਜਿੰਦਾ ਲਾਸ਼ ਬਣ ਕੇ ਜਿਉਂ ਰਿਹਾ ਸੀ,ਪਰ ਅੱਜ ਕਈ ਗੀਤਾਂ ਅਤੇ ਫ਼ਿਲਮਾਂ 'ਚ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤ ਰਿਹਾ ਹੈ । ਇਹ ਸ਼ਖਸ ਅੱਜ ਕਈ ਲੋਕਾਂ ਲਈ ਪ੍ਰੇਰਣਾ ਸਰੋਤ ਬਣ ਚੁੱਕਿਆ ਹੈ ।ਦਿਨੇਸ਼ ਮੋਹਨ ਇੱਕ ਅਜਿਹਾ ਸ਼ਖਸ ਜੋ ਕਦੇ ਮਾਨਸਿਕ ਬੀਮਾਰੀ ਨਾਲ ਜੂਝ ਰਿਹਾ ਸੀ ਅਤੇ ਬੈੱਡ ਤੋਂ ਉੱਠ ਤੱਕ ਨਹੀਂ ਸੀ ਸਕਦਾ । ਪਰ ਅੱਜ ਉਹ ਰੈਂਪ 'ਤੇ ਵਾਕ ਕਰਦਾ ਹੋਇਆ ਦਿਖਾਈ ਦਿੰਦਾ ਹੈ । ਹੋਰ ਵੇਖੋ:ਦੁਨੀਆ ਦੇ ਸਭ ਤੋਂ ਵੱਡੇ ਫੈਸ਼ਨ ਸ਼ੋਅ ‘ਚ ਰੋਣ ਲੱਗੀ ਸੁਪਰਮਾਡਲ , ਜਾਣੋਂ ਕਿਉਂ ਜੀ ਹਾਂ ਇਸ ਕਲਾਕਾਰ ਨੂੰ ਤੁਸੀਂ ਪੰਜਾਬੀ ਗੀਤਾਂ 'ਚ ਅਕਸਰ ਵੇਖਿਆ ਹੋਣਾ ਹੈ । ਅੱਜ ਅਸੀਂ ਤੁਹਾਨੂੰ ਇਸੇ ਅਦਾਕਾਰ ਬਾਰੇ ਦੱਸਣ ਜਾ ਰਹੇ ਹਾਂ । ਉਨ੍ਹਾਂ ਨੇ ਇੱਕ ਇੰਟਰਵਿਊ ਦੌਰਾਨ ਆਪਣੀਆਂ ਗੱਲਾਂ ਸਾਂਝੀਆਂ ਕਰਦੀਆਂ ਹੋਇਆਂ ਦੱਸਿਆ ਕਿ ਉਹ ਮਿਡਲ ਕਲਾਸ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਉਨ੍ਹਾਂ ਦੇ ਮਾਪੇ ਵੀ ਨੌਕਰੀ ਕਰਦੇ ਸਨ ।ਮਾਪਿਆਂ ਨੇ ਉਨ੍ਹਾਂ ਨੂੰ ਪੜ੍ਹਾਇਆ ਲਿਖਾਇਆ ਅਤੇ ਹਰਿਆਣਾ 'ਚ ਕੁਝ ਸਾਲ ਅਧਿਆਪਕ ਦੀ ਨੌਕਰੀ ਕੀਤੀ ।ਜਿਸ ਤੋਂ ਬਾਅਦ ਉਹ ਦਫ਼ਤਰ 'ਚ ਕੰਮ ਕਰਨ ਲੱਗ ਪਏ । https://www.facebook.com/1551875555027470/photos/pcb.2575252016023147/2575251972689818/?type=3&theater ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਜ਼ਿੰਦਗੀ ਸੈਟਲ ਕਰਨ ਦੀ ਸੋਚੀ ਪਰ ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਆਉਣ ਵਾਲਾ ਸਮਾਂ ਉਨ੍ਹਾਂ ਲਈ ਕਿਸ ਦਾ ਹੋਵੇਗਾ।ਉਨ੍ਹਾਂ ਖਿਲਾਫ ਅਜਿਹਾ ਮਹੌਲ ਬਣ ਗਿਆ ਕਿ ਉਨ੍ਹਾਂ ਨੂੰ ਆਪਣੀ ਨੌਕਰੀ ਵੀ ਛੱਡਣੀ ਪਈ । ਪਰ ਇਸ ਤੋਂ ਪਹਿਲਾਂ ਉਹ ਕਈ ਮਾਨਸਿਕ ਬੀਮਾਰੀਆਂ ਨਾਲ ਜੂਝ ਰਿਹਾ ਸੀ ਅਤੇ ਸਮਾਜਿਕ ਦਾਇਰੇ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਸੀ ਅਤੇ ਇਸੇ ਕਾਰਨ ਉਨ੍ਹਾਂ ਦਾ ਭਾਰ125 ਕਿਲੋ ਹੋ ਗਿਆ ਸੀ ।ਪਰਿਵਾਰ ਵਾਲਿਆਂ ਨੇ ਵੀ ਪੂਰਾ ਸਾਥ ਦਿੱਤਾ 2009 'ਚ ਅਜਿਹਾ ਸਮਾਂ ਵੀ ਆਇਆ ਸੀ ਜਦੋਂ ਉਹ ਚੱਲਣ ਤੋਂ ਵੀ ਅਸਮਰਥ ਹੋ ਗਿਆ ਸੀ । [embed]https://www.facebook.com/1551875555027470/photos/pcb.2575252016023147/2575251919356490/?type=3&theater[/embed] ਮਾਨਸਿਕ ਬੀਮਾਰੀ ਕਾਰਨ ਉਹ ਕਈ ਵਾਰ ਖੁਦ ਨੂੰ ਵੀ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਸੀ ।2014  ਤੱਕ ਮੇਰੀ ਹਾਲਤ ਖਰਾਬ ਰਹੀ,ਇਸ ਬੀਮਾਰੀ ਚੋਂ ਉੱਭਰਨ 'ਚ  ਉਨ੍ਹਾਂ ਦੀ ਭੈਣ ਅਤੇ ਜੀਜੇ ਦੇ ਨਾਲ ਬਹੁਤ ਮਦਦ ਕੀਤੀ ।ਉਨ੍ਹਾਂ ਦੀ ਮਦਦ ਨਾਲ ਹੀ ਉਹ ਜ਼ਿੰਦਗੀ 'ਚ ਮੁੜ ਜਿਉਣਾ ਸਿੱਖੇ ਅਤੇ  ਡਾਈਟੀਸ਼ੀਅਨ ਨਾਲ ਮੁਲਾਕਾਤ ਕੀਤੀ ਅਤੇ ਜਿੰਮ ਜੁਆਇਨ ਕੀਤਾ।ਅੱਠ ਮਹੀਨਿਆਂ 'ਚ ਉਨ੍ਹਾਂ ਨੇ 78 ਕਿਲੋ ਭਾਰ ਘਟਾ ਲਿਆ ਅਤੇ ਇਕ ਪੱਤਰਕਾਰ ਨੇ ਉਨ੍ਹਾਂ ਦੀਆਂ ਪਹਿਲਾਂ ਅਤੇ ਬਾਅਦ ਦੀਆਂ ਤਸਵੀਰਾਂ ਦੇ ਨਾਲ ਇੱਕ ਆਰਟੀਕਲ ਲਿਖਿਆ ਅਤੇ ਜਿਸ ਤੋਂ ਬਾਅਦ ਉਨ੍ਹਾਂ ਨੂੰ ਮਾਡਲਿੰਗ ਦਾ ਆਫਰ ਆਇਆ । ਉਨ੍ਹਾਂ ਨੇ ਪਹਿਲਾਂ ਤਾਂ ਮਨਾ ਕਰ ਦਿੱਤਾ ਪਰ ਭੈਣ ਅਤੇ ਜੀਜੇ ਦੀ ਹੱਲਾਸ਼ੇਰੀ ਤੋਂ ਬਾਅਦ ਉਹ ਆਡੀਸ਼ਨ ਦੇਣ ਲਈ ਗਿਆ ।ਕੁਝ ਦਿਨ ਬਾਅਦ ਮਾਡਲਿੰਗ ਏਜੰਸੀ ਨੇ ਆਫਰ ਕੀਤਾ ਅਤੇ ਉਸ ਤੋਂ ਬਾਅਦ ਵੱਡੇ ਵੱਡੇ ਬ੍ਰਾਂਡਾਂ ਲਈ ਮਾਡਲਿੰਗ ਕੀਤੀ ਹੈ ।ਉਨ੍ਹਾਂ ਦਾ ਕਹਿਣਾ ਹੈ ਕਿ ਉਹ ਜੇ ਪਹਿਲਾ ਕਦਮ ਨਾ ਚੁੱਕਦੇ ਤਾਂ ਉਨ੍ਹਾਂ ਨੂੰ ਅੱਜ ਇਹ ਮੌਕਾ ਨਹੀਂ ਸੀ ਮਿਲਣਾ ।

0 Comments
0

You may also like