Advertisment

ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ 'ਚ ਵੀ ਚੱਲਦਾ ਹੈ ਪੰਜਾਬ ਦੇ ਪੁੱਤਰ ਗੁਰਪ੍ਰੀਤ ਪਲਹੇੜੀ ਦਾ ਸਿੱਕਾ

author-image
By Shaminder
New Update
ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ 'ਚ ਵੀ ਚੱਲਦਾ ਹੈ ਪੰਜਾਬ ਦੇ ਪੁੱਤਰ ਗੁਰਪ੍ਰੀਤ ਪਲਹੇੜੀ ਦਾ ਸਿੱਕਾ
Advertisment
ਪੰਜਾਬੀ ਫ਼ਿਲਮ ਅਤੇ ਮਿਊਜ਼ਿਕ ਇੰਡਸਟਰੀ ਲਗਾਤਾਰ ਕਾਮਯਾਬੀ ਦੀ ਨਵੀਂ ਇਬਾਰਤ ਲਿਖ ਰਹੀ ਹੈ । ਪੰਜਾਬ ਦੀ ਧਰਤੀ 'ਤੇ ਕਈ ਕਲਕਾਰ,ਲੇਖਕ ਹੋਏ ਹਨ । ਜੋ ਨਿੱਤ ਨਵੇਂ ਰਿਕਾਰਡ ਕਾਇਮ ਕਰ ਰਹੇ ਹਨ । ਉਨ੍ਹਾਂ ਵਿੱਚੋਂ ਹੀ ਇੱਕ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ । ਦਰਅਸਲ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਗੁਰਪ੍ਰੀਤ ਸਿੰਘ ਪਲਹੇੜੀ ਦੀ । ਜੋ ਪਰਦੇ 'ਤੇ ਤਾਂ ਕਦੇ ਨਹੀਂ ਆਏ ਪਰ ਉਨ੍ਹਾਂ ਨੇ ਪਰਦੇ ਦੇ ਪਿੱਛੇ ਰਹਿ ਕੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਹ ਨਾਂਅ ਹੈ ਗੁਰਪ੍ਰੀਤ ਸਿੰਘ ਪਲਹੇੜੀ ਦਾ । ਹੋਰ ਵੇਖੋ :
Advertisment
ਜੁੱਤੀਆਂ ਦੀ ਕੀਮਤ ਸੁਣਕੇ ਰਿਸ਼ੀ ਕਪੂਰ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ, ਕੀਤਾ ਮਜ਼ੇਦਾਰ ਟਵੀਟ ਜਿਨ੍ਹਾਂ ਦਾ ਲੋਹਾ ਪਾਲੀਵੁੱਡ ਹੀ ਨਹੀਂ ਬਾਲੀਵੁੱਡ ਵੀ ਮੰਨਦਾ ਹੈ । ਮੋਹਾਲੀ ਦੇ ਪਿੰਡ ਪਲਹੇੜੀ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਪਲਹੇੜੀ ਨੂੰ ਫ਼ਿਲਮ ਇੰਡਸਟਰੀ ਦੇ ਲੋਕ ਗਿਆਨੀ ਜੀ ਦੇ ਨਾਂਅ ਨਾਲ ਜਾਣਦੇ ਹਨ । ਉਨ੍ਹਾਂ ਨੇ ਕਈ ਫ਼ਿਲਮਾਂ ਲਿਖੀਆਂ ਹਨ ਅਤੇ ਇਸ ਤੋਂ ਇਲਾਵਾ ਕਈ ਪ੍ਰੋਜੈਕਟਸ 'ਤੇ ਕੰਮ ਵੀ ਕੀਤਾ ਹੈ । ਦਿਲਜੀਤ ਦੋਸਾਂਝ ਦੀ ਫ਼ਿਲਮ ਸੱਜਣ ਸਿੰਘ ਰੰਗਰੂਟ ਵੀ ਉਨ੍ਹਾਂ ਨੇ ਹੀ ਲਿਖੀ ਸੀ ।
Advertisment
ਇਸ ਤੋਂ ਇਲਾਵਾ ਵੀਤ ਬਲਜੀਤ ਦਾ ਲਿਖਿਆ ਗੀਤ 'ਬਾਬੇ ਨਾਨਕ ਦੇ ਖੇਤਾਂ ਵਿੱਚੋਂ ਬਰਕਤ ਨਹੀਂ ਜਾ ਸਕਦੀ" ਲਈ ਵੀ ਕੰਮ ਕੀਤਾ । 'ਅੰਬਰਸਰੀਆ' ਅਤੇ ਬਾਲੀਵੁੱਡ ਫ਼ਿਲਮ ਕਿਸਾਨ ਲਈ ਵੀ ਕੰਮ ਕੀਤਾ । 'ਸੱਜਣ ਸਿੰਘ ਰੰਗਰੂਟ' ਫ਼ਿਲਮ ਉਨ੍ਹਾਂ ਨੇ ਦਿਲਜੀਤ ਦੋਸਾਂਝ ਦੇ ਕਹਿਣ 'ਤੇ ਹੀ ਲਿਖੀ ਸੀ ।ਦਿਲਜੀਤ ਦੋਸਾਂਝ ਵੱਲੋਂ 2018 'ਚ ਆਰ ਨਾਨਕ ਪਾਰ ਨਾਨਕ ਗੁਰਪ੍ਰੀਤ ਪਲਹੇੜੀ ਦਾ ਹੀ ਕਨਸੈਪਟ ਅਤੇ ਪ੍ਰੋਜੈਕਟ ਸੀ । ਜੋ ਕਿ ਬਹੁਤ ਹੀ ਖ਼ੂਬਸੂਰਤ ਤਰੀਕੇ ਨਾਲ ਬਣਾਇਆ ਗਿਆ ਸੀ ।ਉਨ੍ਹਾਂ ਨੇ ਸਲਮਾਨ ਖ਼ਾਨ ਦੇ ਪ੍ਰੋਡਕਸ਼ਨ ਹਾਊਸ ਲਈ ਬਾਲੀਵੁੱਡ ਫ਼ਿਲਮ 'ਕਿਸਾਨ' ਲਈ ਕੰਮ ਕੀਤਾ।ਸੰਨੀ ਦਿਓਲ, ਬੌਬੀ ਤੇ ਧਰਮਿੰਦਰ ਦੀ ਯਮਲਾ ਪਗਲਾ ਦੀਵਾਨਾ ਫ਼ਿਲਮ ਬਤੌਰ ਲਾਈਨ ਪ੍ਰੋਡਿਊਸਰ।ਗੁਰਨਾਮ ਭੁੱਲਰ ਤੇ ਸੋਨਮ ਬਾਜਵਾ ਦੀ 3 ਅਪ੍ਰੈਲ 2020 ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ 'ਕਬੂਤਰ' ਨੂੰ ਗੁਰਪ੍ਰੀਤ ਨੇ ਜਗਦੀਪ ਸਿੱਧੂ ਨਾਲ ਮਿਲ ਕੇ ਲਿਖਿਆ ਹੈ। ਐਮੀ ਵਿਰਕ ਦੀ ਨਿੱਕਾ ਜ਼ੈਲਦਾਰ-3ਦੇ ਸਹਾਇਕ ਲੇਖਕ ਗੁਰਪ੍ਰੀਤ ਹੀ ਹਨ। ਐਮੀ ਵਿਰਕ  ਦੀ ਸਾਬ ਬਹਾਦਰ ਦਾ ਸਕਰੀਨ ਪਲੇਅ ਗੁਰਪ੍ਰੀਤ ਨੇ ਜੱਸ ਗਰੇਵਾਲ ਨਾਲ ਮਿਲ ਕੇ ਲਿਖਿਆ।ਗੁਰਪ੍ਰੀਤ ਸਿੰਘ ਬੇਸ਼ੱਕ ਪਰਦੇ ਦੇ ਪਿੱਛੇ ਰਹਿ ਕੇ ਕੰਮ ਕਰ ਰਹੇ ਨੇ ਪਰ ਗੋਦੜੀ ਦੇ ਲਾਲ ਕਦੇ ਛਿਪੇ ਨਹੀਂ ਰਹਿੰਦੇ ਅਤੇ ਆਪਣੇ ਗੁਣਾਂ ਕਾਰਨ ਉਹ ਹਰ ਇੱਕ ਦੇ ਜ਼ਹਿਨ 'ਤੇ ਛਾਅ ਜਾਂਦੇ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment