ਜੋ ਕੰਮ 'ਸ਼ੋਅਲੇ' ਫ਼ਿਲਮ 'ਚ ਹੇਮਾ ਮਾਲਿਨੀ ਤੋਂ ਨਹੀਂ ਹੋਇਆ ਉਸ ਨੂੰ ਕਰ ਵਿਖਾਇਆ ਸੀ ਰੇਸ਼ਮਾ ਪਠਾਣ ਨੇ

Written by  Shaminder   |  April 24th 2019 03:20 PM  |  Updated: April 24th 2019 03:27 PM

ਜੋ ਕੰਮ 'ਸ਼ੋਅਲੇ' ਫ਼ਿਲਮ 'ਚ ਹੇਮਾ ਮਾਲਿਨੀ ਤੋਂ ਨਹੀਂ ਹੋਇਆ ਉਸ ਨੂੰ ਕਰ ਵਿਖਾਇਆ ਸੀ ਰੇਸ਼ਮਾ ਪਠਾਣ ਨੇ

ਬਾਲੀਵੁੱਡ 'ਚ ਅਜਿਹੀਆਂ ਕਈ ਹਸਤੀਆਂ ਹੋਈਆਂ ਨੇ ਜੋ ਪਰਦੇ ਦੇ ਪਿੱਛੇ ਰਹਿ ਕੇ ਆਪਣਾ ਕਮਾਲ ਵਿਖਾਉਂਦੀਆਂ ਨੇ,ਅਜਿਹੇ 'ਚ ਉਨ੍ਹਾਂ ਦੀ ਪ੍ਰਤਿਭਾ ਅਕਸਰ ਛਿਪੀ ਰਹਿ ਜਾਂਦੀ ਹੈ ਅਤੇ ਲੋਕਾਂ ਦੇ ਸਾਹਮਣੇ ਨਹੀਂ ਆ ਪਾਉਂਦੀ । ਅੱਜ ਇੱਕ ਅਜਿਹੀ ਹੀ ਸ਼ਖਸੀਅਤ ਦੇ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਹਨ ਬਾਲੀਵੁੱਡ  ਦੀ ਪਹਿਲੀ ਸਟੰਟ ਵੂਮੈਨ ।ਜਿਨ੍ਹਾਂ ਨੇ ਬਾਲੀਵੁੱਡ 'ਚ ਅਨੇਕਾਂ ਹੀ ਸਟੰਟ ਕੀਤੇ ਹਨ । ਇਸ ਦੇ ਨਾਲ ਹੀ ਉਨ੍ਹਾਂ ਨੇ ਔਰਤਾਂ ਪ੍ਰਤੀ ਲੋਕਾਂ ਦੀ ਇਸ ਧਾਰਨਾ ਨੂੰ ਵੀ ਬਦਲਿਆ ਕਿ ਕਿਸ ਤਰ੍ਹਾਂ ਔਰਤਾਂ ਵੀ ਕਿਸੇ ਤੋਂ ਘੱਟ ਨਹੀਂ ਹਨ ।

ਹੋਰ ਵੇਖੋ :ਦੂਜੀ ਮਾਂ ਹੇਮਾ ਮਾਲਿਨੀ ਨਾਲ ਕਿਸ ਤਰ੍ਹਾਂ ਦੇ ਹੈ ਸੰਨੀ ਦਿਓਲ ਦਾ ਰਿਸ਼ਤਾ, ਹੇਮਾ ਮਾਲਿਨੀ ਨੇ ਕੀਤਾ ਖੁਲਾਸਾ

संबंधित इमेज

ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਰੇਸ਼ਮਾ ਦੀ ਜਿਨ੍ਹਾਂ ਨੇ ਸਟੰਟ ਨੂੰ ਅਪਣਾਇਆ ਅਤੇ ਇਸ ਖੇਤਰ 'ਚ ਆਪਣਾ ਨਾਂਅ ਬਣਾਇਆ । ਇਸ ਔਰਤ ਦਾ ਨਾਂਅ ਰੇਸ਼ਮਾ ਪਠਾਣ ਹੈ। ਇਹ ਉਹੀ ਹਨ ਜਿਨ੍ਹਾਂ ਨੇ ਸੁਪਰਹਿੱਟ ਸ਼ੋਅਲੇ ਫ਼ਿਲਮ 'ਚ ਐਕਸ਼ਨ ਸੀਨ ਕੀਤੇ ਸਨ । ਦਰਅਸਲ ਹੇਮਾ ਮਾਲਿਨੀ ਨੇ ਸ਼ੋਅਲੇ 'ਚ ਬਸੰਤੀ ਦਾ ਰੋਲ ਕੀਤਾ ਸੀ ,ਪਰ ਅਸਲ 'ਚ ਐਕਸ਼ਨ ਸੀਨ ਰੇਸ਼ਮਾ ਪਠਾਣ 'ਤੇ ਹੀ ਫ਼ਿਲਮਾਏ ਗਏ ਸਨ । ਸ਼ੋਅਲੇ ਫ਼ਿਲਮ ਦਾ ਉਹ ਸੀਨ ਤਾਂ ਤੁਹਾਨੂੰ ਯਾਦ ਹੀ ਹੋਏਗਾ ਜਿਸ 'ਚ ਹੇਮਾ ਮਾਲਿਨੀ ਕਹਿੰਦੀ ਹੈ 'ਭਾਗ ਧੰਨੋ ਆਜ ਤੇਰੀ ਬਸੰਤੀ ਕੀ ਇੱਜ਼ਤ ਕਾ ਸਵਾਲ ਹੈ'। ਜੀ ਹਾਂ ਇਸ ਸੀਨ 'ਚ ਅਸਲ 'ਚ ਰੇਸ਼ਮਾ ਪਠਾਣ ਸੀ ।

ਹੋਰ ਵੇਖੋ:ਧਰਮਿੰਦਰ ਨੇ ਹੇਮਾ ਮਾਲਿਨੀ ਲਈ ਕੀਤਾ ਚੋਣ ਪ੍ਰਚਾਰ, ਦੱਸਿਆ ਖੇਤਾਂ ਵਿੱਚ ਕਣਕ ਵੱਢਣ ਦਾ ਰਾਜ਼

https://www.youtube.com/watch?v=C2OzTe1_Tkk

ਜਿਸ ਨੂੰ ਡਬਲ ਬਾਡੀ ਰਾਹੀਂ ਇਸ ਸੀਨ 'ਚ ਦਿਖਾਇਆ ਗਿਆ ਸੀ । ਰੇਸ਼ਮਾ ਦਾ ਕਈ ਵਾਰ ਵਿਰੋਧ ਵੀ ਹੋਇਆ ਪਰ ਰੇਸ਼ਮਾ ਨੇ ਆਪਣੀ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਲਈ ਹੀ ਸਟੰਟ ਵੂਮੈਨ ਬਣਨ ਦਾ ਫ਼ੈਸਲਾ ਕੀਤਾ ਸੀ । ਉਨ੍ਹਾਂ ਨੇ ਚੌਦਾਂ ਸਾਲ ਦੀ ਉਮਰ 'ਚ ਹੀ ਸਟੰਟ ਕਰਨੇ ਸ਼ੁਰੂ ਕਰ ਦਿੱਤੇ ਸਨ । ਪਰ ਉਨ੍ਹਾਂ ਨੂੰ ਸੱਤਰ ਦੇ ਦਹਾਕੇ 'ਚ ਅਸਲ ਪਹਿਚਾਣ ਉਦੋਂ ਹੀ ਮਿਲੀ ਜਦੋਂ ਉਨ੍ਹਾਂ ਨੇ ਸ਼ੋਅਲੇ ਫ਼ਿਲਮ 'ਚ ਕੰਮ ਕੀਤਾ ।

stunt women reshma के लिए इमेज परिणाम

ਇਸ ਤੋਂ ਬਾਅਦ ਜਦੋਂ ਉਹ ਡਾਇਰੈਕਟਰਾਂ ਦਰਮਿਆਨ ਕਾਫੀ ਮਸ਼ਹੂਰ ਹੋ ਗਈ ਤਾਂ ਕਈ ਸਟੰਟ ਕਰਨ ਵਾਲਿਆਂ ਨੇ ਉਸ ਦਾ ਵਿਰੋਧ ਵੀ ਕਰਨਾ ਸ਼ੁਰੂ ਕਰ ਦਿੱਤਾ । ਜਿਸ ਕਾਰਨ ਉਹ ਸ਼ੋਅਲੇ ਗਰਲ ਦੇ ਨਾਂਅ ਨਾਲ ਵੀ ਮਸ਼ਹੂਰ ਹੋ ਗਈ ਸੀ । ਰੇਸ਼ਮਾ  ਮੂਵੀ ਸਟੰਟ ਆਰਟਿਸਟ ਐਸੋਸੀਏਸ਼ਨ ਦੀ ਮੈਂਬਰਸ਼ਿਪ ਹਾਸਲ ਕਰਨ ਵਾਲੀ ਪਹਿਲੀ ਮਹਿਲਾ ਹੈ । ਹੁਣ ਉਨ੍ਹਾਂ ਤੇ ਬਾਇਓਪਿਕ ਬਣ ਰਹੀ ਹੈ 'ਦ ਸ਼ੋਲੇ ਗਰਲ' ਇਹ ਇੱਕ ਵੈੱਬ ਸੀਰੀਜ਼ ਹੋਵੇਗੀ ਅਤੇ ਉਨ੍ਹਾਂ ਦਾ ਕਿਰਦਾਰ ਨਿਭਾਏਗੀ ਬਦਿਤਾ ਬਾਗ ਇਹ ਫ਼ਿਲਮ ਕੌਮਾਂਤਰੀ ਵਿਮੈਨਸ ਡੇ 'ਤੇ ਰਿਲੀਜ਼ ਹੋਵੇਗੀ ।

संबंधित इमेज

ਰੇਸ਼ਮਾ ਨੇ ਸ਼ੋਅਲੇ ਫ਼ਿਲਮ 'ਚ ਟਾਂਗੇ ਵਾਲੇ ਸੀਨ ਨੂੰ ਫ਼ਿਲਮਾਉਣ ਦੌਰਾਨ ਹੀ ਗੰਭੀਰ ਤੌਰ 'ਤੇ ਜ਼ਖਮੀ ਹੋ ਗਈ ਸ਼ੀ ।ਸਾਰੇ ਉਸ ਦੀ ਸਿਹਤ ਨੂੰ ਲੈ ਕੇ ਚਿੰਤਾ 'ਚ ਸਨ । ਪਰ ਉਹ ਆਪਣਾ ਸੀਨ ਪੂਰਾ ਕਰਨ ਤੋਂ ਬਾਅਦ ਹੀ ਹਸਪਤਾਲ ਗਈ ਸੀ । ਇੱਥੋਂ ਤੱਕ ਕਿ ਉਨ੍ਹਾਂ ਨੇ ਪ੍ਰੈਗਨੇਂਸੀ ਦੇ ਬਾਵਜੂਦ ਵੀ ਉਨ੍ਹਾਂ ਨੇ ਕਈ ਸਟੰਟ ਸੀਨ ਕੀਤੇ ਸਨ । ਡਾਕਟਰਾਂ ਨੇ ਅਜਿਹਾ ਕਰਨ 'ਤੇ ਉਨ੍ਹਾਂ ਨੂੰ ਜਾਨ ਦਾ ਖ਼ਤਰਾ ਵੀ ਦੱਸਿਆ,ਪਰ ਡਿਲੀਵਰੀ ਹੋਣ ਤੋਂ ਬਾਅਦ ਉਹ ਤੁਰੰਤ ਹੀ ਆਪਣੇ ਕੰਮ 'ਤੇ ਵਾਪਸ ਆ ਗਏ ਸਨ । ਉਨ੍ਹਾਂ ਨੇ ਮੀਨਾਕਸ਼ੀ ਸ਼ੇਸ਼ਾਦਰੀ,ਡਿੰਪਲ ਕਪਾਡੀਆ,ਹੇਮਾ ਮਾਲਿਨੀ ਸਣੇ ਕਈ ਅਭਿਨੇਤਰੀਆਂ ਲਈ ਸਟੰਟ ਸੀਨ ਕੀਤੇ ਪਰ ਉਨ੍ਹਾਂ ਦਾ ਟੈਲੇਂਟ ਹਮੇਸ਼ਾ ਹੀ ਛੁਪਿਆ ਰਿਹਾ । ਪਰ ਸ਼ੋਅਲੇ ਗਰਲ ਦੇ ਜ਼ਰੀਏ ਉਨ੍ਹਾਂ ਦੀ ਕਹਾਣੀ ਪੂਰੀ ਦੁਨੀਆਂ ਦੇ ਸਾਹਮਣੇ ਆ ਰਹੀ ਹੈ ।

stunt women reshma के लिए इमेज परिणाम


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network