ਜਾਣੋਂ ਕਿਵੇਂ ਸ਼ੁਰੂ ਹੋਈ ਸੀ ਕਪਿਲ ਸ਼ਰਮਾ ਅਤੇ ਗਿੰਨੀ ਦੀ ਲਵ ਸਟੋਰੀ, ਦੋਵਾਂ ਦੇ ਪਿਆਰ ‘ਚ ਗਰੀਬੀ ਬਣੀ ਸੀ ਰੋੜਾ

written by Shaminder | January 10, 2022

ਮਸ਼ਹੂਰ ਕਾਮੇਡੀਅਨ (Comedian )ਕਪਿਲ ਸ਼ਰਮਾ (Kapil Sharma)  ਅਤੇ ਗਿੰਨੀ (Ginni Chathrath)  ਦੀ ਲਵ ਸਟੋਰੀ ਕਿਸੇ ਤੋਂ ਛਿਪੀ ਨਹੀਂ ਹੈ । ਕਪਿਲ ਨੂੰ ਗਿੰਨੀ ਦੇ ਨਾਲ ਵਿਆਹ ਕਰਵਾਉਣ ਦੇ ਲਈ ਕਈ ਪਾਪੜ ਵੇਲਣੇ ਪਏ ਸਨ । ਕਿਉਂਕਿ ਗਿੰਨੀ ਦਾ ਪਰਿਵਾਰ ਆਰਥਿਕ ਤੌਰ ‘ਤੇ ਕਾਫੀ ਮਜ਼ਬੂਤ ਪਰਿਵਾਰ ਸੀ । ਜਿਸ ਕਾਰਨ ਕਪਿਲ ਸ਼ਰਮਾ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ । ਹਾਲ ਹੀ ‘ਚ ਕਪਿਲ ਸ਼ਰਮਾ ਨੇ ਇੱਕ ਇੰਟਰਵਿਊ ਦੌਰਾਨ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਦਿਆਂ ਆਪਣੀ ਜ਼ਿੰਦਗੀ ਦੇ ਕਈ ਰਾਜ਼ ਖੋਲ੍ਹੇ । ਗਿੰਨੀ ਚਤਰਥ ਦੇ ਨਾਲ ਉਨ੍ਹਾਂ ਦੀ ਲਵ ਸਟੋਰੀ ਉਦੋਂ ਸ਼ੁਰੂ ਹੋਈ ਸੀ ਜਦੋਂ ਉਹ ਕਾਲਜ ‘ਚ ਪੜ੍ਹਦੇ ਸਨ ।

Ginni-and-Kapil , image From instagram

ਹੋਰ ਪੜ੍ਹੋ :  ਰੈਪਰ ਬੋਹੇਮੀਆ ਤੇ ਬੱਬੂ ਮਾਨ ਜਲਦ ਲੈ ਕੇ ਆ ਰਹੇ ਨੇ ਨਵਾਂ ਪ੍ਰੋਜੈਕਟ

ਗਿੰਨੀ ਕਪਿਲ ਤੋਂ ਜੂਨੀਅਰ ਸੀ ਅਤੇ ਉਸ ਸਮੇਂ ਕਪਿਲ ਆਰਥਿਕ ਤੌਰ ‘ਤੇ ਕਾਫੀ ਕਮਜ਼ੋਰ ਸਨ । ਗੁਜ਼ਾਰੇ ਲਈ ਉਹ ਕਾਲਜ ਦੇ ਨਾਲ-ਨਾਲ ਕੰਮ ਵੀ ਕਰਦੇ ਸਨ । ਕਪਿਲ ਸ਼ਰਮਾ ਨੇ ਅਜਿਹਾ ਸਮਾਂ ਵੀ ਦੇਖਿਆ ਜਦੋਂ ਉਨ੍ਹਾਂ ਕੋਲ ਪੈਸੇ ਨਹੀਂ ਸਨ। ਆਰਥਿਕ ਤੰਗੀ 'ਚੋਂ ਗੁਜ਼ਰ ਚੁੱਕੇ ਕਪਿਲ ਅੱਜ ਕਈ ਫਿਲਮੀ ਸਿਤਾਰਿਆਂ ਤੋਂ ਵੀ ਵੱਧ ਕਮਾਈ ਕਰਦੇ ਹਨ। ਉਹ ਟੀਵੀ ਇੰਡਸਟਰੀ ਦਾ ਇੱਕ ਵੱਡਾ ਨਾਮ ਹੈ। ਕਪਿਲ ਨੇ ਕਦੇ ਸੁਫਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਉਹ ਗਿੰਨੀ ਦੇ ਨਾਲ ਵਿਆਹ ਕਰਵਾ ਪਾਉਣਗੇ ।

kapil-sharma-and-ginni,, image From instagram

ਆਪਣੇ ਇੰਟਰਵਿਊ 'ਚ  ਉਨ੍ਹਾਂ ਨੇ ਕਿਹਾ, 'ਜਦੋਂ ਮੈਨੂੰ ਪਤਾ ਲੱਗਾ ਕਿ ਗਿੰਨੀ ਉਨ੍ਹਾਂ ਨੂੰ ਪਸੰਦ ਕਰਦੀ ਹੈ ਤਾਂ ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਜਿਸ ਕਾਰ 'ਚ ਆਉਂਦੇ ਹੋ, ਉਸ ਦੀ ਕੀਮਤ ਮੇਰੇ ਪਰਿਵਾਰ ਦੀ ਕਮਾਈ ਤੋਂ ਜ਼ਿਆਦਾ ਹੈ, ਇਸ ਲਈ ਅਸੀਂ ਇਹ ਰਿਸ਼ਤਾ ਨਹੀਂ ਰੱਖ ਸਕਦੇ।

 

View this post on Instagram

 

A post shared by Ginni Chatrath (@ginnichatrath)

ਜਿਸ ਕਾਰਨ ਕਪਿਲ ਨੇ ਗਿੰਨੀ ਨੂੰ ਆਪਣੀ ਸਹਾਇਕ ਦੇ ਤੌਰ ‘ਤੇ ਰੱਖ ਲਿਆ ਸੀ । ਜਿਸ ਤੋਂ ਬਾਅਦ ਦੋਵਾਂ ਦੀ ਦੋਸਤੀ ਕਈ ਸਾਲ ਤੱਕ ਚੱਲੀ ਅਤੇ ਆਖਿਰਕਾਰ ਦੋਨਾਂ ਦਾ ਸੱਚਾ ਪਿਆਰ ਰੰਗ ਲਿਆਇਆ ਅਤੇ ਦੋਵੇਂ ਵਿਆਹ ਦੇ ਬੰਧਨ ‘ਚ ਬੱਝ ਗਏ । ਹੁਣ ਦੋਵਾਂ ਦੇ ਦੋ ਬੱਚੇ ਹਨ ਇੱਕ ਬੇਟਾ ਅਤੇ ਇੱਕ ਬੇਟੀ । ਕਪਿਲ ਸ਼ਰਮਾ ਆਪਣੇ ਕਾਮੇਡੀ ਸ਼ੋਅ ਨੂੰ ਲੈ ਕੇ ਕਾਫੀ ਚਰਚਾ ‘ਚ ਹਨ ਅਤੇ ਜਲਦ ਹੀ ਉਹ ਨੈਟਫਲਿਕਸ ‘ਤੇ ਡੈਬਿਊ ਕਰਨ ਜਾ ਰਹੇ ਹਨ ।

 

 

You may also like