ਇਹ ਹੈ ਬਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ ਜੂਹੀ ਚਾਵਲਾ ਦੀ ਧੀ, ਲਾਈਮ ਲਾਈਟ ਤੋਂ ਰਹਿੰਦੀ ਹੈ ਦੂਰ

Written by  Shaminder   |  June 02nd 2020 12:20 PM  |  Updated: June 02nd 2020 12:20 PM

ਇਹ ਹੈ ਬਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ ਜੂਹੀ ਚਾਵਲਾ ਦੀ ਧੀ, ਲਾਈਮ ਲਾਈਟ ਤੋਂ ਰਹਿੰਦੀ ਹੈ ਦੂਰ

ਜੂਹੀ ਚਾਵਲਾ ਇੱਕ ਅਜਿਹੀ ਅਦਾਕਾਰਾ ਜਿਸ ਨੇ ਲੰਮਾ ਸਮਾਂ ਬਾਲੀਵੁੱਡ ‘ਤੇ ਰਾਜ ਕੀਤਾ ।ਇਸ ਅਦਾਕਾਰਾ ਨੇ ਕਯਾਮਤ ਸੇ ਕਯਾਮਤ ਤੱਕ, ਬੋਲ ਰਾਧਾ ਬੋਲ, ਇਸ਼ਕ ਸਣੇ ਕਈ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ ।ਪਰ ਅੱਜ ਅਸੀਂ ਤੁਹਾਨੂੰ ਇਸ ਅਦਾਕਾਰਾ ਦੀ ਧੀ ਬਾਰੇ ਦੱਸਣ ਜਾ ਰਹੇ ਹਾਂ । ਜੋ ਕਿ ਲਾਈਮ ਲਾਈਟ ਤੋਂ ਕਾਫੀ ਦੂਰ ਰਹਿੰਦੀ ਹੈ ।ਬਹੁਤ ਘੱਟ ਲੋਕ ਹੋਣਗੇ ਜੋ ਇਸ ਮਸ਼ਹੂਰ ਅਦਾਕਾਰਾ ਦੇ ਬੱਚਿਆਂ ਬਾਰੇ ਜਾਣਦੇ ਹੋਣਗੇ ।

https://www.instagram.com/p/BwCEJDxJd22/?utm_source=ig_embed

ਮੀਡੀਆ ਰਿਪੋਰਟਸ ਮੁਤਾਬਕ ਜੂਹੀ ਚਾਵਲਾ ਦੀ ਧੀ ਧੀਰੂ ਭਾਈ ਅੰਬਾਨੀ ਸਕੂਲ ‘ਚ ਪੜਦੀ ਹੈ ।ਜੂਹੀ ਚਾਵਲਾ ਦੀ ਧੀ ਦੀ ਮੁਸਕਰਾਹਟ ਬਿਲਕੁਲ ਉਨ੍ਹਾਂ ਵਰਗੀ ਹੈ ।ਜੂਹੀ ਚਾਵਲਾ ਦਾ ਇੱਕ ਪੁੱਤਰ ਅਰਜੁਨ ਵੀ ਹੈ ਅਤੇ ਦੋਵੇਂ ਸੋਸ਼ਲ ਮੀਡੀਆ ‘ਤੇ ਘੱਟ ਹੀ ਵੇਖੇ ਜਾਂਦੇ ਹਨ ।

https://www.instagram.com/p/B00UsLeAhHN/

ਦੱਸ ਦਈਏ ਜੂਹੀ ਚਾਵਲਾ ਨੇ 1995 ‘ਚ ਬਿਜਨੇਸਮੈਨ ਜਯ ਮਹਿਤਾ ਨਾਲ ਵਿਆਹ ਕਰਵਾਇਆ ਸੀ।ਜੂਹੀ ਸਮੇਂ ਸਮੇਂ ‘ਤੇ ਕਈ ਫ਼ਿਲਮਾਂ ‘ਚ ਨਜ਼ਰ ਆੳਂੁਦੇ ਹਨ ।ਜੂਹੀ ਚਾਵਲਾ ਨੂੰ ਪਿਛਲੇ ਦਿਨੀਂ ਸੋਨਮ ਕਪੂਰ, ਅਨਿਲ ਕਪੂਰ ਅਤੇ ਰਾਜਕੁਮਰ ਰਾਵ ਸਟਾਰਰ ਫ਼ਿਲਮ ‘ਏਕ ਲੜਕੀ ਕੋ ਦੇਖਾ ਤੋ ਐਸਾ ਲਗਾ’ ‘ਚ ਨਜ਼ਰ ਆਏ ਸਨ ।

https://www.instagram.com/p/CAXFYOEpuX4/

ਕੋਈ ਸਮਾਂ ਸੀ ਜਦੋਂ ਇਸ ਅਦਾਕਾਰਾ ਦੇ ਹੁਸਨ ਅਤੇ ਅਦਾਵਾਂ ਦੇ ਜਲਵੇ ਹਰ ਪਾਸੇ ਹੁੰਦੇ ਸਨ । ਪਰ ਅੱਜ ਕੱਲ੍ਹ ਉਹ ਇੱਕਾ ਦੁੱਕਾ ਫ਼ਿਲਮਾਂ ‘ਚ ਹੀ ਨਜ਼ਰ ਆਉਂਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network