ਇਸ ਤਰ੍ਹਾਂ ਦਾ ਹੈ ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਦਾ ਲਾਈਫ ਸਟਾਈਲ, ਇਸ ਤਰ੍ਹਾਂ ਦੀ ਜਿਉਂਦੇ ਹਨ ਜ਼ਿੰਦਗੀ

written by Shaminder | February 20, 2020

ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਪੰਜਾਬ ਦੀ ਪ੍ਰਸਿੱਧ ਗਾਇਕ ਜੋੜੀ ਹੈ । ਉਨ੍ਹਾਂ ਦੇ ਗੀਤਾਂ ਦਾ ਇੰਤਜ਼ਾਰ ਹਰ ਕਿਸੇ ਨੂੰ ਬੜੀ ਹੀ ਬੇਸਬਰੀ ਦੇ ਨਾਲ ਰਹਿੰਦਾ ਹੈ । ਇਹ ਜੋੜੀ ਜਿੰਨਾ ਵਧੀਆ ਗਾਉਂਦੀ ਹੈ ਓਨੀ ਹੀ ਵਧੀਆ ਤਰੀਕੇ ਨਾਲ ਜ਼ਿੰਦਗੀ ਜਿਉਂਦੀ ਹੈ । ਜੈਸਮੀਨ ਜੱਸੀ ਅਤੇ ਦੀਪ ਢਿੱਲੋਂ ਸਮੇਂ ਦੇ ਨਾਲ ਚੱਲਣ ਵਾਲੀ ਅਜਿਹੀ ਜੋੜੀ ਹੈ, ਜਿਨ੍ਹਾਂ ਨੇ ਹਰ ਤਰ੍ਹਾਂ ਦੇ ਗੀਤ ਗਾਏ ਹਨ ।
Deep dhillon h Deep dhillon h
ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਘਰ ਦੀਆਂ ਕੁਝ ਤਸਵੀਰਾਂ ਵਿਖਾਉਣ ਜਾ ਰਹੇ ਹਾਂ । ਜਿਸ 'ਚ ਹਰ ਤਰ੍ਹਾਂ ਦੀ ਸੁੱਖ ਸੁਵਿਧਾ ਮੌਜੂਦ ਹੈ, ਇਸ ਦੇ ਨਾਲ ਹੀ ਇਸ ਆਲੀਸ਼ਾਨ ਘਰ ਦੀ ਇੱਕ ਖ਼ਾਸ ਗੱਲ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਇਸ ਘਰ 'ਚ ਦੀਪ ਢਿੱਲੋਂ ਨੇ ਆਪਣੇ ਗੀਤ 'ਸਤਿਕਾਰ ਬਜ਼ੁਰਗਾਂ ਦਾ' ਦੀ ਸ਼ੂਟਿੰਗ ਆਪਣੇ ਇਸੇ ਘਰ 'ਚ ਕੀਤੀ ਸੀ ।
Deep Dhillon House Deep Dhillon House
ਇਸ ਆਰਟੀਕਲ 'ਚ ਅਸੀਂ ਤੁਹਾਨੂੰ ਉਨ੍ਹਾਂ ਦੇ ਘਰ ਦੀਆਂ ਕੁਝ ਅਣਵੇਖੀਆਂ ਤਸਵੀਰਾਂ ਵਿਖਾਉਣ ਜਾ ਰਹੇ ਹਾਂ ।

ਦੱਸ ਦਈਏ ਕਿ ਇਸ ਜੋੜੀ ਨੇ ਕੁਝ ਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀ ਅਤੇ ਦੀਪ ਢਿੱਲੋਂ ਦੇ ਮਾਪਿਆਂ ਨੂੰ ਵੀ ਦੋਨਾਂ ਦੀ ਜੋੜੀ ਬਹੁਤ ਵਧੀਆ ਲੱਗਦੀ ਹੈ ।

 

You may also like