ਇਸ ਗੀਤ ਲਈ ਮਿੰਟੂ ਹੇਅਰ ਨੂੰ ਮਿਲਿਆ ਸੰਤ ਬਲਬੀਰ ਸਿੰਘ ਸੀਚੇਂਵਾਲ ਕੋਲੋਂ ਸਨਮਾਨ,ਕਈ ਹਿੱਟ ਗੀਤ ਲਿਖੇ ਮਿੰਟੂ ਨੇ 

Written by  Shaminder   |  May 02nd 2019 04:32 PM  |  Updated: May 02nd 2019 04:32 PM

ਇਸ ਗੀਤ ਲਈ ਮਿੰਟੂ ਹੇਅਰ ਨੂੰ ਮਿਲਿਆ ਸੰਤ ਬਲਬੀਰ ਸਿੰਘ ਸੀਚੇਂਵਾਲ ਕੋਲੋਂ ਸਨਮਾਨ,ਕਈ ਹਿੱਟ ਗੀਤ ਲਿਖੇ ਮਿੰਟੂ ਨੇ 

ਮਿੰਟੂ ਹੇਅਰ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣੇ ਗੀਤਾਂ ਰਾਹੀਂ ਅਮਿੱਟ ਛਾਪ ਛੱਡਣ ਵਾਲੇ ਇਸ ਗੀਤਕਾਰ ਨੇ ਕਈ ਹਿੱਟ ਗੀਤ ਲਿਖੇ ਹਨ । ਜਿਨ੍ਹਾਂ ਨੂੰ ਕਈ ਗਾਇਕਾਂ ਨੇ ਆਪੋ ਆਪਣੀ ਅਵਾਜ਼ ਦੇ ਨਾਲ ਸ਼ਿੰਗਾਰਿਆ ਹੈ । ਮਿੰਟੂ ਹੇਅਰ ਜ਼ਿਲ੍ਹਾ ਜਲੰਧਰ ਦੇ ਨਜ਼ਦੀਕ ਪੈਂਦੇ ਪਿੰਡ ਹੇਰਾਂ ਦਾ ਜੰਮਪਲ ਹੈ । ਪਿਤਾ ਮਹਿੰਦਰ ਸਿੰਘ ਹੇਅਰ ਅਤੇ ਮਾਤਾ ਗੁਰਬਖਸ਼ ਕੋਰ ਦੇ ਹੋਣਹਾਰ ਪੁੱਤਰ ਮਿੰਟੂ ਹੇਅਰ ਦੋ ਭੈਣਾਂ ਦਾ ਵੱਡਾ ਭਰਾ ਹੈ । ਜ਼ਿਮੀਂਦਾਰ ਪਰਿਵਾਰ ਨਾਲ ਸਬੰਧ ਰੱਖਣ ਵਾਲਾ ਮਿੰਟੂ ਸੁਬਾਅ ਦਾ ਵੀ ਸਿੱਧਾ ਸਾਦਾ ਹੈ । ਆਪਣੇ ਸਮੇਂ 'ਚ ਮਿੰਟੂ ਕਬੱਡੀ ਦਾ ਵੀ ਹੋਣਹਾਰ ਖਿਡਾਰੀ ਰਿਹਾ ਹੈ ।

ਹੋਰ ਵੇਖੋ:ਸੁਨੰਦਾ ਸ਼ਰਮਾ ਸੈਂਡਲ ਨਾਲ ਕਿਸ ਦੀ ਕਰ ਰਹੀ ਹੈ ਤੁਲਨਾ,ਵੇਖੋ ਵੀਡੀਓ

Image may contain: 2 people, people smiling, beard

ਨੈਸ਼ਨਲ ਕਾਲਜ ਨਕੋਦਰ 'ਚ ਪੜ੍ਹਾਈ ਕਰਦੇ ਸਮੇਂ ਉਸ ਨੇ ਹੌਲੀ ਹੌਲੀ ਕਲਮ ਫੜੀ ਅਤੇ ਗੀਤ ਲਿਖਣੇ ਸ਼ੁਰੂ ਕਰ ਦਿੱਤੇ । ਮਿੰਟੂ ਹੇਅਰ ਦਾ ਲਿਖਿਆ ਪਹਿਲਾ ਗੀਤ ਦੋ ਹਜ਼ਾਰ ਚਾਰ 'ਚ ਕੇ.ਐੱਸ ਮੱਖਣ ਦੀ ਅਵਾਜ਼ 'ਚ ਆਇਆ 'ਏਰੀਏ 'ਚ ਮਿੱਤਰਾਂ ਦੀ ਬੱਲੇ-ਬੱਲੇ ਨੀਂ' ਆਇਆ ਸੀ । ਇਸ ਗੀਤ ਨੇ ਹੀ ਮਿੰਟੂ ਨੂੰ ਚੰਗੇ ਗੀਤਕਾਰਾਂ ਦੀ ਕਤਾਰ 'ਚ ਲਿਆ ਕੇ ਖੜਾ ਕਰ ਦਿੱਤਾ ਸੀ ।

ਹੋਰ ਵੇਖੋ:ਅੰਮ੍ਰਿਤ ਮਾਨ ਨੇ ਕੇ.ਐੱਸ ਮੱਖਣ ਦਾ ਗੀਤ ‘ਜੱਟ ਵਰਗਾ ਯਾਰ ਨੀ ਲੱਭਣਾ’ ਗਾ ਕੇ ਲਾਈਆਂ ਰੌਣਕਾਂ, ਦਰਸ਼ਕਾਂ ਨੇ ਪਾਏ ਭੰਗੜੇ, ਦੇਖੋ ਵੀਡੀਓ

https://www.youtube.com/watch?v=iMz31mRcb2Y

ਇਸ ਤੋਂ ਬਾਅਦ ਮਿੰਟੂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ।

ਹੋਰ ਵੇਖੋ:ਡੇਰਾ ਬਾਬਾ ਨਾਨਕ ਪਹੁੰਚ ਕੇ ਸੰਨੀ ਦਿਓਲ ਨੇ ਗੁਰਦੁਆਰਾ ਸਾਹਿਬ ਦੇ ਕੀਤੇ ਦਰਸ਼ਨ

https://www.youtube.com/watch?v=j7TjBQsI_tM

ਉਨ੍ਹਾਂ ਦੇ ਗੀਤਾਂ ਨੂੰ ਕਈ ਗਾਇਕਾਂ ਨੇ ਗਾਇਆ ਗਾਇਕ ਕਲੇਰ ਕੰਠ ਦੀ ਆਵਾਜ਼ ਵਿੱਚ “ਰਹਿਣ ਵਸਦੀਆਂ ਰੱਬਾ ਮੇਰੇ ਪਿੰਡ ਦੀਆਂ ਕੁੜੀਆਂ”, ਇੱਕ ਮੇਰਾ ਦਿਲ ਇੱਕ ਮੇਰੇ ਨੈਣ,ਫਨਾਹ ਹੋ ਗਏ ,ਮਰਦੇ ਤਾਂ ਤੇਰੇ ਉੱਤੇ ਕਈ ਹੋਣਗੇ ਅਸੀਂ ਯਾਰਾ ਤੇਰੇ ਨਾਲ ਜਿਉਣਾ ਚਾਹੁੰਦੇ ਹਾਂ,ਕੇ ਐਸ ਮੱਖਣ ਦੀ ਆਵਾਜ਼ ਵਿੱਚ ਇਲਾਕਾ ਸ਼ੇਰਾਂ ਦਾ, ਮਿੱਤਰਾਂ ਦੀ ਹਿੱਕ ਵਿੱਚ ਜ਼ੋਰ, ਰੰਗਲਾ ਪੰਜਾਬ ਬਦਨਾਮ ਕਰਤਾ, ਭਾਬੋ ਨੱਚਦੀ ਵੀਰੇ ਨਾਲ, ‘ਲੇਹਿੰਬਰ ਹੁਸੈਨਪੁਰੀ’ ਨੇ ਸਰਦਾਰ,ਬਲਰਾਜ ਨੇ ‘ਕੀਮਤ’ ਗੀਤ ਗਾਇਆ ।

ਹੋਰ ਵੇਖੋ:ਬਾਲੀਵੁੱਡ ਦੇ ਇਸ ਅਦਾਕਾਰ ਨਾਲ ਰੋਮਾਂਟਿਕ ਸੀਨ ਕਰਨ ਤੋਂ ਡਰਦੀਆਂ ਸਨ ਮਾਧੁਰੀ ਤੇ ਡਿੰਪਲ ਕਪਾਡੀਆ, ਇਹ ਸੀ ਵੱਡਾ ਕਾਰਨ

https://www.youtube.com/watch?v=_cR_Hp1ribg

ਇਨ੍ਹਾਂ ਤੋਂ ਇਲਾਵਾ ਬਾਈ ਅਮਰਜੀਤ, ਮਾਣਕ ਈ, ਮਿਸ ਪੂਜਾ, ਮਿਸ ਨੀਲਮ, ਦਿਲਰਾਜ, ਸਾਰਥੀ ਕੇ,ਬੂਟਾ ਮੁਹੰਮਦ, ਪ੍ਰਸਿੱਧ ਢਾਡੀ ਤਰਸੇਮ ਸਿੰਘ ਮੋਰਾਂਵਾਲੀ ਨੇ ਧਾਰਮਿਕ ਗੀਤ ਵੀ ਗਾਏ।ਆਉਣ ਵਾਲੇ ਦਿਨਾਂ ਵਿੱਚ ਬੈਨੀ ਧਾਲੀਵਾਲ, ਕਮਲ ਖਾਨ, ਗੁਰਨਾਮ ਭੁੱਲਰ, ਨਛੱਤਰ ਗਿੱਲ ,ਰਾਜਵੀਰ ਜਵੰਦਾ, ਸੁਖਸ਼ਿੰਦਰ ਸ਼ਿੰਦਾ, ਰਾਜੂ ਦੀਨੇਵਾਲਾ, ਗੀਤਾ ਜ਼ੈਲਦਾਰ ,ਸੁਖਵਿੰਦਰ ਪੰਛੀ ਦੇ ਗਾਏ ਹੋਏ ਹੋਰ ਵੀ ਮਿੰਟੂ ਹੇਅਰ ਦੇ ਲਿਖੇ ਗੀਤ  ਨੇ।

https://www.youtube.com/watch?v=qUNmV3RaigE

ਮਿੰਟੂ ਹੇਅਰ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦਾ ਬਹੁਤ ਸ਼ੌਕ ਹੈ।ਲਿਖਣ ਦੇ ਨਾਲ ਨਾਲ ਮਿੰਟੂ ਹੁਣ ਗਾਇਕੀ ਵਿੱਚ ਵੀ ਹੋਲੀ – ਹੋਲੀ ਪੈਰ ਧਰ ਰਿਹਾ ਹੈ।ਵਾਤਾਵਰਣ ਲਈ ਇੱਕ ਸੁਨੇਹਾ ‘ਰੁੱਖਾਂ ਤੇ ਪਾਣੀ’ ਗੀਤ ਮਿੰਟੂ ਦੇ ਲਿਖੇ ਗੀਤ ਨੂੰ “ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ” ਵਿਸ਼ੇਸ਼ ਸਨਮਾਨ ਵੀ ਮਿਲਿਆ।

https://www.youtube.com/watch?v=1pKVhFL3DqY

ਉਮੀਦ ਹੈ ਕਿ ਜਿਸ ਤਰ੍ਹਾਂ ਗੀਤਕਾਰੀ ਵਿੱਚ ਉਸ ਨੇ ਸਰੋਤਿਆਂ ਦੇ ਦਿਲਾਂ ਵਿੱਚ ਜਗ੍ਹਾ ਬਣਾਈ ਇਸੇ ਤਰ੍ਹਾਂ ਗਾਇਕੀ ਵਿੱਚ ਵੀ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਵੀ ਗੀਤਕਾਰ “ਮਿੰਟੂ ਹੇਅਰ” ਗਾਇਕ ਵਜੋਂ ਜਲਦ ਹੀ ਹਾਸਲ ਕਰੇਗਾ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network