ਜਦੋਂ ਐਕਟਿੰਗ 'ਚ ਮਿਲੀ ਟਰਾਫੀ ਨੂੰ ਇਸ ਅਦਾਕਾਰਾ ਦੇ ਪਿਤਾ ਨੇ ਸੁੱਟਣ ਲਈ ਕਿਹਾ 

written by Shaminder | July 04, 2019

ਮੰਨਤ ਸਿੰਘ ਉਰਫ਼ ਸੁੱਖੀ ਪਵਾਰ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਇੰਡਸਟਰੀ ਤੋਂ ਦੂਰ ਹੈ ਪਰ ਹੁਣ ਮੁੜ ਤੋਂ ਪੰਜਾਬੀ ਇੰਡਸਟਰੀ 'ਚ ਸਰਗਰਮ ਹੈ । ਪਿੱਛੇ ਜਿਹੇ ਨਿਰਦੇਸ਼ਕ ਸ਼ਿਤਿਜ ਚੌਧਰੀ ਦੀ ਫ਼ਿਲਮ 'ਤੂੰ ਮੇਰੀ ਮੈਂ ਤੇਰਾ' ਵਿੱਚ ਨਜ਼ਰ ਆਈ ਸੀ । ਅੱਜ ਅਸੀਂ ਤੁਹਾਨੂੰ ਇਸ ਅਦਾਕਾਰਾ ਅਤੇ ਗਾਇਕਾ ਬਾਰੇ ਦੱਸਾਂਗੇ ।ਸੁੱਖੀ ਪਵਾਰ ਨੇ ਆਪਣੀ ਐਕਟਿੰਗ ਦੀ ਸ਼ੁਰੂਆਤ ਥਿਏਟਰ ਤੋਂ ਕੀਤੀ ਸੀ ।


ਆਪਣੇ ਕਾਲਜ 'ਚ ਯੂਥ ਫੈਸਟੀਵਲ ਦੌਰਾਨ ਉਨ੍ਹਾਂ ਨੇ ਐਕਟਿੰਗ ਦੀ ਸ਼ੁਰੂਆਤ ਕਰ ਦਿੱਤੀ ਸੀ । ਇਸ ਤੋਂ ਬਾਅਦ ਉਸ ਨੇ ਥਿਏਟਰ 'ਚ ਹਰਪਾਲ ਟਿਵਾਣਾ ਵਰਗੇ ਵੱਡੇ ਕਲਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ । ਪਹਿਲਾ ਗੀਤ "ਮਾਂ ਮੈਂ ਸਹੁਰੇ ਜਾਂ ਆਈ ਹਾਂ" ਆਇਆ  ਸੀ ਜੋ ਕਿ ਦੇਬੀ ਮਖਸੂਸਪੁਰੀ ਨੇ ਗਾਇਆ ਸੀ ਅਤੇ ਇਹ ਮੌਕਾ ਗੁਰਪ੍ਰੀਤ ਘੁੱਗੀ ਨੇ ਦਿਵਾਇਆ ਸੀ ।


ਸੁੱਖੀ ਨੇ ਅੰਮ੍ਰਿਤਸਰ 'ਚ ਹੀ ਗਿਆਨੀ ਜੀਵਨ ਸਿੰਘ ਤੋਂ ਗਾਇਕੀ ਦੇ ਗੁਰ ਸਿੱਖੇ । ਇਸ ਤੋਂ ਇਲਾਵਾ ਸੁਰਿੰਦਰ ਬਚਨ ਜੀ ਤੋਂ ਵੀ ਗਾਇਕੀ ਦੀਆਂ ਬਾਰੀਕੀਆਂ ਸਿੱਖੀਆਂ। ਸੁਰਿੰਦਰ ਬਚਨ ਨੇ ਉਨ੍ਹਾਂ ਦੇ ਸੰਗੀਤਕ ਕਰੀਅਰ 'ਚ ਬਹੁਤ ਮਦਦ ਕੀਤੀ ।ਮੈਨੂੰ ਯੂਥ ਫੈਸਟੀਵਲ 'ਚ ਪਰਫਾਰਮ ਕੀਤਾ ਤਾਂ ਪਿਤਾ ਨੇ ਟਰਾਫੀ ਨੂੰ ਘਰ ਤੋਂ ਬਾਹਰ ਚੁੱਕ ਕੇ ਮਾਰਨ ਜਾ ਰਹੇ ਸੀ । ਮੀ ਐਂਡ ਮਾਹੀ ਐਲਬਮ ਵੀ ਕੀਤੀ ਮੰਨਤ ਸਿੰਘ ਉਰਫ ਸੁੱਖੀ ਪਵਾਰ ਨੇ ।

ਨਵਰਾਜ ਹੰਸ  ਉਨ੍ਹਾਂ ਦੇ ਬਹੁਤ ਵਧੀਆ ਦੋਸਤ ਹਨ ,ਉਹ ਸੁਰਿੰਦਰ ਬਚਨ ਨੂੰ ਆਪਣੇ ਗੁਰੂ ਮੰਨਦੇ ਹਨ । ਦਕਸ਼ ਉਨ੍ਹਾਂ ਦੇ ਪਤੀ ਦਾ ਨਾਂਅ ਹੈ ਸੁੱਖੀ ਪਵਾਰ ਨੂੰ ਪਰਮਿੰਦਰ ਸੰਧੂ,ਸਤਵਿੰਦਰ ਬਿੱਟੀ,ਅਮਰ ਨੂਰੀ ਸਣੇ ਕਈ ਗਾਇਕਾਵਾਂ ਪਸੰਦ ਹਨ ।

[embed]https://www.youtube.com/watch?v=WN0MwiXEPnY[/embed]

ਸੁੱਖੀ ਪਵਾਰ ਨੂੰ ਆਪਣਾ ਗੀਤ ਖੋਰੇ ਕਿਹੜੀ ਗੱਲੋਂ ਮਾਹੀ ਮੇਰਾ ਰੁੱਸਿਆ ਫਿਰੇ ਬੇਹੱਦ ਪਸੰਦ ਹੈ । ਹਿੰਦੀ ਫ਼ਿਲਮ ਬੂੜਾ ਮਰ ਗਿਆ 'ਚ ਰੋਲ ਕੀਤਾ ਸੀ।

ਰਾਜ਼ ਪਿਛਲੇ ਜਨਮ ਕਾ ਲਈ ਵੀ ਉਨ੍ਹਾਂ ਨੇ ਕੰਮ ਕੀਤਾ ਹੈ ।ਆਪਣੀ ਕਾਮਯਾਬੀ ਪਿੱਛੇ ਉਹ ਆਪਣੇ ਮਾਪਿਆਂ,ਸੁਰਿੰਦਰ ਬਚਨ ਅਤੇ ਪਤੀ ਦਾ ਮੰਨਦੇ ਹਨ । ਬਾਲੀਵੁੱਡ ਫ਼ਿਲਮ 'ਆਈ ਲਵ ਦੇਸੀ' 'ਚ ਵੀ ਕੰਮ ਕੀਤਾ ਹੈ । ਲੰਬੇ ਸਮੇਂ ਬਾਅਦ ਉਹ ਹੁਣ ਮੁੜ ਤੋਂ ਪੰਜਾਬੀ ਇੰਡਸਟਰੀ 'ਚ ਸਰਗਰਮ ਹੈ ।

0 Comments
0

You may also like