ਨਿਡਰ ਸਿੰਘ ਨਿਹੰਗ ਬ੍ਰਿਟਿਸ਼ ਸੈਨਾ ‘ਚ ਕੋਚ ਵੱਜੋਂ ਦੇ ਰਹੇ ਨੇ ਸੇਵਾਵਾਂ

Written by  Shaminder   |  April 20th 2020 01:30 PM  |  Updated: April 20th 2020 01:30 PM

ਨਿਡਰ ਸਿੰਘ ਨਿਹੰਗ ਬ੍ਰਿਟਿਸ਼ ਸੈਨਾ ‘ਚ ਕੋਚ ਵੱਜੋਂ ਦੇ ਰਹੇ ਨੇ ਸੇਵਾਵਾਂ

ਸਿੱਖਾਂ ਨੇ ਹਰ ਥਾਂ ‘ਤੇ ਆਪਣਾ ਲੋਹਾ ਮਨਵਾਇਆ ਹੈ । ਭਾਵੇਂ ਉਹ ਆਪਣੇ ਦੇਸ਼ ਦੀ ਗੱਲ ਹੋਵੇ ਜਾਂ ਫਿਰ ਸੱਤ ਸਮੁੰਦਰ ਪਾਰ ਵਿਦੇਸ਼ ਦੀ । ਸਿੱਖਾਂ ਨੇ ਆਪਣੀ ਮਿਹਨਤ ਨਾਲ ਵੱਖਰਾ ਹੀ ਮੁਕਾਮ ਸਥਾਪਿਤ ਕੀਤਾ ਹੋਇਆ ਹੈ । ਅੱਜ ਇੱਕ ਅਜਿਹੇ ਹੀ ਨਿਹੰਗ ਸਿੰਘ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ । ਜੋ ਕਿ ਬ੍ਰਿਟਿਸ਼ ਆਰਮੀ ‘ਚ ਕੋਚ ਦੇ ਤੌਰ ‘ਤੇ ਕੰਮ ਕਰ ਰਿਹਾ ਹੈ ਅਤੇ ਆਰਮੀ ‘ਚ ਸ਼ਾਮਿਲ ਹੋਣ ਵਾਲੇ ਜਵਾਨਾਂ ਨੂੰ ਟ੍ਰੇਨਿੰਗ ਦੇ ਰਿਹਾ ਹੈ ।

ਹੋਰ ਵੇਖੋ:ਇਸ ਨਿਹੰਗ ਸਿੰਘ ਦੀ ਬਹਾਦਰੀ ਦਾ ਨਹੀਂ ਕੋਈ ਤੋੜ, 8 ਮੋਟਰਸਾਈਕਲਾਂ ਦੀ ਤਾਕਤ ਇੱਕ ਹੱਥ ਅੱਗੇ ਹੋਈ ਫੇਲ, ਵੇਖੋ ਵੀਡਿਓ

ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਨਿਡਰ ਸਿੰਘ ਨਿਹੰਗ ਨਾਂਅ ਦਾ ਇਹ ਸ਼ਖਸ ਆਰਮੀ ਦੇ ਜਵਾਨਾਂ ਨੂੰ ਯੁੱਧ ਕਲਾ ਦੇ ਗੁਰ ਸਿਖਾ ਰਿਹਾ ਹੈ ।

ਇਸ ਵੀਡੀਓ ਨੂੰ ਕਈ ਲੋਕਾਂ ਨੇ ਆਪਣੇ ਫੇਸਬੁੱਕ ਪੇਜਾਂ ‘ਤੇ ਵੀ ਸਾਂਝਾ ਕੀਤਾ ਹੈ ਅਤੇ ਲੋਕਾਂ ਵੱਲੋਂ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network