ਅਮਿਤ ਭੱਲਾ ਤੋਂ ਕਿਵੇਂ ਬਣਿਆ ਨਿੰਜਾ, ਜਨਮ ਦਿਨ 'ਤੇ ਜਾਣੋ ਨਿੰਜਾ ਦੇ ਗਾਇਕੀ ਅਤੇ ਫ਼ਿਲਮੀ ਸਫ਼ਰ ਬਾਰੇ

Written by  Aaseen Khan   |  March 06th 2019 06:27 PM  |  Updated: March 06th 2019 06:27 PM

ਅਮਿਤ ਭੱਲਾ ਤੋਂ ਕਿਵੇਂ ਬਣਿਆ ਨਿੰਜਾ, ਜਨਮ ਦਿਨ 'ਤੇ ਜਾਣੋ ਨਿੰਜਾ ਦੇ ਗਾਇਕੀ ਅਤੇ ਫ਼ਿਲਮੀ ਸਫ਼ਰ ਬਾਰੇ

ਅਮਿਤ ਭੱਲਾ ਤੋਂ ਕਿਵੇਂ ਬਣਿਆ ਨਿੰਜਾ, ਜਨਮ ਦਿਨ 'ਤੇ ਜਾਣੋ ਨਿੰਜਾ ਦੇ ਗਾਇਕੀ ਅਤੇ ਫ਼ਿਲਮੀ ਸਫ਼ਰ ਬਾਰੇ : ਅਮਿਤ ਭੱਲਾ ਤੋਂ ਨਿੰਜਾ ਬਣੇ ਗਾਇਕ ਅਤੇ ਅਦਾਕਾਰ ਅੱਜ ਆਪਣਾ 28 ਵਾਂ ਜਨਮਦਿਨ ਮਨਾ ਰਹੇ ਹਨ। ਨਿੰਜਾ ਦੀ ਮਿਹਨਤ ਦਾ ਅੰਦਾਜ਼ਾ ਉਹਨਾਂ ਦੀਆਂ ਪੁਰਾਣੀਆਂ ਤਸਵੀਰਾਂ ਨੂੰ ਦੇਖ ਕੇ ਲਗਾਇਆ ਜਾ ਸਕਦਾ ਹੈ। ਉਹਨਾਂ ਦਾ ਸੁਪਨਾ ਕਦੇ ਗਾਇਕ ਬਣਨਾ ਦਾ ਨਹੀਂ ਸੀ ਉਹ ਐਮ ਬੀ ਏ ਕਰ ਚੰਗੀ ਨੌਕਰੀ ਹਾਸਿਲ ਕਰਕੇ ਸੈੱਟ ਹੋਣਾ ਚਾਹੁੰਦੇ ਸੀ। ਪਰ ਸਕੂਲ ਦੇ ਸਮੇਂ ਤੋਂ ਹੀ ਨਿੰਜਾ ਨੂੰ ਗਾਉਣ ਦੀ ਚਿਟਕ ਅਜਿਹੀ ਲੱਗੀ ਕਿ ਉਹਨਾਂ ਕਦੇ ਫਿਰ ਪਿੱਛੇ ਮੁੜ ਕਰ ਨਹੀਂ ਦੇਖਿਆ। ਉਸ ਤੋਂ ਬਾਅਦ ਨਿੰਜਾ ਨੇ ਕਾਫੀ ਸਮਾਂ ਗਾਇਕੀ ਸਿੱਖੀ ਅਤੇ ਪਹਿਲਾ ਗਾਣਾ ਅੰਡ ਮੰਡ ਕਾ ਟੋਲਾ ਰਿਲਜ਼ੀ ਕੀਤਾ ਗਾਣਾ ਬੁਰੀ ਤਰਾਂ ਫਲੌਪ ਰਿਹਾ ਹੈ।

know about ninja success journey on his 28th birthday ninja

ਉਸ ਤੋਂ ਬਾਅਦ ਕਈ ਕੰਪਨੀਆਂ ਤੱਕ ਪਹੁੰਚ ਕੀਤੀ ਪਰ ਸਭ ਨੇ ਵੱਡੀ ਰਕਮ ਦੀ ਡਿਮਾਂਡ ਕੀਤੀ। ਪਰ ਜਦੋਂ ਨਿੰਜਾ ਦਾ ਗਾਣਾ 'ਠੋਕਦਾ ਰਿਹਾ' ਆਇਆ ਤਾਂ ਉਹਨਾਂ ਦੀ ਜ਼ਿੰਦਗੀ 'ਚ ਨਵਾਂ ਮੋੜ ਆ ਗਿਆ। ਗਾਣਾ ਬੇਹਿਸਾਬ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ। ਉਸ ਤੋਂ ਬਾਅਦ ਤਾਂ ਨਿੰਜਾ ਨੇ ਹਿੱਟ ਗਾਣਿਆਂ ਦੀ ਝੜੀ ਲਗਾ ਦਿੱਤੀ। ਛੱਲਾ, ਉਹ ਕਿਉਂ ਨੀ ਜਾਣ ਸਕੇ, ਜੱਟਾਂ ਦਾ ਪੁੱਟ ਮਾੜਾ ਹੋ ਗਿਆ, ਐਵਰ ਗ੍ਰੀਨ, ਗੱਲ ਜੱਟਾਂ ਵਾਲੀ, ਠੋਕਦਾ ਰਿਹਾ ਵਰਗੇ ਕਈ ਹਿੱਟ ਗਾਣੇ ਦਿੱਤੇ।

know about ninja success journey on his 28th birthday ninja

2017 'ਚ ਨਿੰਜਾ ਨੇ ਫ਼ਿਲਮੀ ਦੁਨੀਆਂ 'ਚ ਵੀ ਕਦਮ ਰੱਖਿਆ ਅਤੇ ਉਸ 'ਚ ਵੀ ਕਾਮਯਾਬੀ ਹਾਸਿਲ ਕੀਤੀ। ਉਹਨਾਂ ਦੀ ਫਿਲਮ ਚੰਨਾ ਮੇਰਿਆ ਨੂੰ ਬਾਕਸ ਆਫਿਸ 'ਤੇ ਚੰਗਾ ਰਿਸਪਾਂਸ ਮਿਲਿਆ। ਹਾਲ ਹੀ 'ਚ ਆਈ ਉਹਨਾਂ ਦੀ ਫਿਲਮ ਹਾਈ ਐਂਡ ਯਾਰੀਆਂ ਜਿਸ 'ਚ ਨਿੰਜਾ ਦੇ ਨਾਲ ਜੱਸੀ ਗਿੱਲ ਅਤੇ ਰਣਜੀਤ ਬਾਵਾ ਵੀ ਮੁੱਖ ਭੂਮਿਕਾ 'ਚ ਹਨ। ਫਿਲਮ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਹੋਰ ਵੇਖੋ : 'ਹਾਲੇ ਨਾ ਘਬਰਾ ਦਿਲਾ ਦਿਨ ਹੋਰ ਵੀ ਮਾੜੇ ਆਉਣਗੇ' ਸਿੱਧੂ ਮੂਸੇ ਵਾਲੇ ਦਾ 'ਕੱਟ ਆਫ' ਗਾਣਾ ਹੋਇਆ ਰਿਲੀਜ਼, ਸੁਣ ਹੋ ਜਾਓਗੇ ਭਾਵੁਕ, ਦੇਖੋ ਵੀਡੀਓ

know about ninja success journey on his 28th birthday ninja

ਇਸ ਤੋਂ ਇਲਾਵਾ ਨਿੰਜਾ ਅਤੇ ਜੱਸ ਬਾਜਵਾ ਦੀ ਫਿਲਮ ਦੂਰਬੀਨ ਦਾ ਸ਼ੂਟ ਚੱਲ ਰਿਹਾ ਹੈ ਅਤੇ ਇਸ ਵਾਰ ਉਹਨਾਂ ਆਪਣਾ ਜਨਮ ਦਿਨ ਦੂਰਬੀਨ ਦੇ ਸੈੱਟ 'ਤੇ ਹੀ ਮਨਾਇਆ ਹੈ ਜਿਸ ਦੀਆਂ ਤਸਵੀਰਾਂ ਉਹਨਾਂ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਚ ਸਾਂਝੀਆਂ ਕੀਤੀਆਂ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network