ਇਸ ਸਿੱਖ ਨੇ ਕੀਤੇ ਨੇ ਕਈ ਰਿਕਾਰਡ ਕਾਇਮ, ਸਰੀਰਕ ਕਮੀ ਦੇ ਬਾਵਜੂਦ ਚਮਕਾਇਆ ਵਿਸ਼ਵ ਭਰ 'ਚ ਦੇਸ਼ ਦਾ ਨਾਂਅ,ਪਰ ਨਹੀਂ ਮਿਲੀ ਸਰਕਾਰ ਤੋਂ ਕੋਈ ਮਦਦ,ਵੇਖੋ ਵੀਡੀਓ 

Written by  Shaminder   |  February 27th 2019 11:36 AM  |  Updated: February 27th 2019 12:11 PM

ਇਸ ਸਿੱਖ ਨੇ ਕੀਤੇ ਨੇ ਕਈ ਰਿਕਾਰਡ ਕਾਇਮ, ਸਰੀਰਕ ਕਮੀ ਦੇ ਬਾਵਜੂਦ ਚਮਕਾਇਆ ਵਿਸ਼ਵ ਭਰ 'ਚ ਦੇਸ਼ ਦਾ ਨਾਂਅ,ਪਰ ਨਹੀਂ ਮਿਲੀ ਸਰਕਾਰ ਤੋਂ ਕੋਈ ਮਦਦ,ਵੇਖੋ ਵੀਡੀਓ 

ਦਿਲ ਵਿੱਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ ਤਾਂ ਕੋਈ ਵੀ ਕੰਮ ਮੁਸ਼ਕਿਲ ਨਹੀਂ ਹੁੰਦਾ ਬਸ਼ਰਤੇ ਕਿ ਉਸ ਕੰਮ ਨੂੰ ਕਰਨ ਪ੍ਰਤੀ ਤੁਹਾਡੇ ਮਨ 'ਚ ਪੂਰੀ ਲਗਨ ਹੋਵੇ । ਅਜਿਹਾ ਹੀ ਸਾਬਿਤ ਕਰ ਵਿਖਾਇਆ ਹੈ ਵਰਲਡ ਚੈਂਪੀਅਨ ਚੰਨਦੀਪ ਸਿੰਘ ਨੇ । ਜਿਨ੍ਹਾਂ ਨੇ ਆਪਣੀ ਕਮਜ਼ੋਰੀ ਨੂੰ ਹੀ ਆਪਣੀ ਤਾਕਤ ਬਣਾ ਲਿਆ ਹੈ ।

Last day of Voice of Punjab Season 9 Voting! Have you voted yet? Click here, if Not.

chandeep singh chandeep singh

ਹੋਰ ਵੇਖੋ :ਕਿਸਾਨਾਂ ਦੇ ਦਰਦ ਨੂੰ ਰਵਿੰਦਰ ਗਰੇਵਾਲ ਨੇ ਕੁਝ ਇਸ ਤਰ੍ਹਾਂ ਕੀਤਾ ਬਿਆਨ, ਦੇਖੋ ਵੀਡਿਓ

ਜੰਮੂ ਕਸ਼ਮੀਰ ਦੇ ਇਸ ਸਿੱਖ ਨੌਜਵਾਨ ਨੇ ਜ਼ਿੰਦਗੀ ਦੀਆਂ ਔਕੜਾਂ ਔਖਿਆਈਆਂ ਦੇ ਬਾਵਜੂਦ ਜ਼ਿੰਦਗੀ 'ਚ ਅਜਿਹਾ ਮੁਕਾਮ ਹਾਸਲ ਕੀਤਾ ਹੈ ਜਿਸ ਨੂੰ ਕਿ ਇੱਕ ਆਮ ਇਨਸਾਨ ਨੂੰ ਵੀ ਕਰੜੀ ਮਿਹਨਤ ਤੋਂ ਬਾਅਦ ਮਿਲਦਾ ਹੈ । ਏਸ਼ੀਆਈ ਤਾਈਕਵਾਂਡੋ 'ਚ ਚੰਨਦੀਪ ਸਿੰਘ ਨੂੰ ਗੋਲਡ ਮੈਡਲ ਜਿੱਤਣ ਦਾ ਮਾਣ ਹਾਸਲ ਹੋਇਆ ਹੈ ।ਕੋਰੀਆ ਵਿੱਚ ਕਰਵਾਈ ਗਈ ਚੈਂਪੀਅਨਸ਼ਿਪ 'ਚ ਅਤੇ ਨੇਪਾਲ ਦੇ ਕਾਠਮਾਂਡੂ 'ਚ ਕਰਵਾਈ ਗਈ ਤਾਈਕਵਾਂਡੋ 'ਚ ਕੌਮਾਂਤਰੀ ਪੱਧਰ 'ਤੇ ਸੋਨ ਤਮਗਾ ਜਿੱਤਣ ਦਾ ਮਾਣ ਹਾਸਲ ਹੋਇਆ ਹੈ ।

ਹੋਰ ਵੇਖੋ : ਅਕਾਸ਼ ਅੰਬਾਨੀ ਅਤੇ ਸ਼ਲੋਕਾ ਮਹਿਤਾ ਦੇ ਪ੍ਰੀ-ਵੈਡਿੰਗ ਦਾ ਵੀਡੀਓ ਵਾਇਰਲ

chandeep and his mother chandeep and his mother

ਇਸ ਤੋਂ ਇਲਾਵਾ ਚੰਨਦੀਪ ਸਿੰਘ ਨੂੰ ਅਮਰੀਕਾ ਅਧਾਰਤ ਗੋਲਡਨ ਬੁੱਕ ਆਫ਼ ਵਰਲਡ ਰਿਕਾਰਡ ਦੀ ਅਸਿਸਟ ਬੁੱਕ ਵੱਲੋਂ ਵਿਸ਼ਵ ਦੇ ਸਭ ਤੋਂ ਤੇਜ਼ ਸਕੇਟਰ ਦੇ ਰੂਪ 'ਚ ਵੀ ਚੁਣਿਆ ਗਿਆ ਹੈ । ਚੰਨਦੀਪ ਸਿੰਘ ਨੇ ਦੋਵੇਂ ਬਾਹਵਾਂ ਨਹੀਂ ਹਨ, ਇੱਕ ਹਾਦਸੇ ਦੌਰਾਨ ਉਸ ਨੇ ਆਪਣੀਆਂ ਦੋਵੇਂ ਬਾਹਵਾਂ ਗੁਆ ਲਈਆਂ ਸਨ ।

ਹੋਰ ਵੇਖੋ :ਗਿੱਪੀ ਗਰੇਵਾਲ ਦਾ ਇਹ ਟਿੱਕ-ਟੋਕ ਤੁਹਾਨੂੰ ਵੀ ਆਵੇਗਾ ਪਸੰਦ, ਦੇਖੋ ਵੀਡਿਓ

https://www.youtube.com/watch?v=HZAPofBRw2M

ਪਰ ਉਸ ਨੇ ਕਦੇ ਵੀ ਆਪਣੇ ਮਾਪਿਆਂ ਨੂੰ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਸ ਦੀਆਂ ਬਾਹਵਾਂ ਨਹੀਂ ਹਨ ਅਤੇ ਨਾਂ ਹੀ ਮਾਪਿਆਂ ਨੇ ਉਸ ਨੂੰ ਕਦੇ ਕਿਸੇ ਤਰ੍ਹਾਂ ਦੀ ਕਮੀ ਮਹਿਸੂਸ ਹੋਣ ਦਿੱਤਾ ।

chandeep singh chandeep singh

ਚੰਨਦੀਪ ਦੇ ਇਸ ਹੌਸਲੇ ਨੂੰ ਵੇਖ ਕੇ ਤਾਂ ਇਹੀ ਕਿਹਾ ਜਾ ਸਕਦਾ ਹੈ ਕਿ "ਮੰਜ਼ਿਲ ਉਨ੍ਹੀਂ ਕੋ ਮਿਲਤੀ ਹੈ ਜਿਨ ਕੇ ਸਪਨੋ ਮੇਂ ਜਾਨ ਹੋਤੀ ਹੈ,ਪੰਖ ਸੇ ਕੁਛ ਨਹੀਂ ਹੋਤਾ ਹੌਸਲੋ ਸੇ ਉੜਾਣ ਹੋਤੀ ਹੈ"।

chandeep with milkha singh chandeep with milkha singh

ਚੰਨਦੀਪ ਸਿੰਘ ਨੂੰ ਇਹ ਮਲਾਲ ਹੈ ਕਿ ਵਿਸ਼ਵ ਪੱਧਰ 'ਤੇ ਦੇਸ਼ ਦਾ ਨਾਂਅ ਚਮਕਾਉਣ ਦੇ ਬਾਵਜੂਦ ਉਸ ਨੂੰ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਦਿੱਤੀ ਗਈ । ਪਰ ਮਿਲਖਾ ਸਿੰਘ ਵੱਲੋਂ ਉਸ ਨੂੰ ਮਦਦ ਮੁਹੱਈਆ ਕਰਵਾਈ ਗਈ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network