ਦੱਸੋ ਕਿਸ-ਕਿਸ ਨੇ ਖੇਡੀ ਹੈ ਇਹ ਖੇਡ, ਕੀ ਹੈ ਇਸ ਖੇਡ ਦਾ ਨਾਂਅ,ਵੇਖੋ ਵੀਡਿਓ

Written by  Shaminder   |  February 06th 2019 11:10 AM  |  Updated: February 06th 2019 11:10 AM

ਦੱਸੋ ਕਿਸ-ਕਿਸ ਨੇ ਖੇਡੀ ਹੈ ਇਹ ਖੇਡ, ਕੀ ਹੈ ਇਸ ਖੇਡ ਦਾ ਨਾਂਅ,ਵੇਖੋ ਵੀਡਿਓ

ਪੰਜਾਬ ਦੀਆਂ ਲੋਕ ਖੇਡਾਂ ਅੱਜ ਕੱਲ ਪੂਰੀ ਤਰ੍ਹਾਂ ਲੁਪਤ ਹੋ ਚੁੱਕੀਆਂ ਹਨ । ਕੰਪਿਊਟਰ ਦੇ ਇਸ ਯੁੱਗ 'ਚ ਬੱਚੇ ਜ਼ਿਆਦਾਤਰ ਸਮਾਂ ਵੀਡਿਓ ਗੇਮਸ ,ਕੰਪਿਊਟਰ ਅਤੇ ਮੋਬਾਈਲ ਫੋਨ 'ਤੇ ਹੀ ਸਮਾਂ ਗੁਜ਼ਾਰਦੇ ਨੇ । ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਖੇਡ ਬਾਰੇ ਦੱਸਣ ਜਾ ਰਹੇ ਹਾਂ ਜੋ ਸ਼ਾਇਦ ਇਸ ਤੋਂ ਪਹਿਲਾਂ ਨਹੀਂ ਖੇਡੀਆਂ ਹੋਣਗੀਆਂ । ਇਹ ਖੇਡਾਂ ਗੁਜ਼ਰੇ ਜ਼ਮਾਨੇ ਦੀ ਯਾਦ ਹੋ ਨਿੱਬੜੀਆਂ ਨੇ । ਸ਼ਾਇਦ ਟਾਵੇਂ ਟਾਵੇਂ ਪਿੰਡਾਂ 'ਚ ਇਨ੍ਹਾਂ ਖੇਡਾਂ ਨੂੰ ਖੇਡਿਆ ਵੀ ਜਾਂਦਾ ਹੋਵੇ ਪਰ ਇਨ੍ਹਾਂ ਖੇਡਾਂ ਨੂੰ ਲੋਕ ਲੱਗਪੱਗ ਵਿਸਾਰ ਹੀ ਚੁੱਕੇ ਨੇ ।ਤੁਸੀਂ ਸ਼ਾਇਦ ਕਦੇ ਆਪਣੇ ਬਚਪਨ 'ਚ ਇਨ੍ਹਾਂ ਖੇਡਾਂ ਨੂੰ ਖੇਡਿਆ ਹੋਵੇਗਾ ।

ਹੋਰ ਵੇਖੋ: ਜਸਬੀਰ ਜੱਸੀ ਪੰਜਾਬੀ ਦੇ ਨਾਲ ਭੋਜਪੂਰੀ ਗਾਣੇ ਵੀ ਗਾਉਂਦੇ ਹਨ, ਬਿਹਾਰ ‘ਚ ਭੋਜਪੂਰੀ ਗਾਣਿਆਂ ਨਾਲ ਬੰਨਿਆ ਰੰਗ, ਦੇਖੋ ਵੀਡਿਓ

bandar killa bandar killa

ਪੇਂਡੂ ਖੇਡਾਂ 'ਚ ਇਸ ਖੇਡ ਨੂੰ ਬਾਂਦਰ ਕਿੱਲਾ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ । ਜੀ ਹਾਂ ਇਸ ਖੇਡ 'ਚ ਇੱਕ ਬੱਚਾ ਖੇਡ ਟੋਲੀ ਦੇ ਰੂਪ ਵਿੱਚ ਖੇਡੀ ਜਾਂਦੀ ਹੈ। ਇਸ ਟੋਲੀ ਵਿੱਚ ਖਿਡਾਰੀਆਂ ਦੀ ਗਿਣਤੀ ਨਿਸ਼ਚਿਤ ਨਹੀਂ ਹੁੰਦੀ। ਖੇਡਣ ਤੋਂ ਪਹਿਲਾਂ ਇਸ ਖੇਡ ਦਾ ਗਰਾਊਂਡ ਤਿਆਰ ਕੀਤਾ ਜਾਂਦਾ ਹੈ। ਕੋਈ ਲਗਪਗ ਤਿੰਨ ਫੁੱਟ ਅਰਧ ਵਿਆਸ ਦਾ ਇੱਕ ਚੱਕਰ ਵਾਹਿਆ ਜਾਂਦਾ ਹੈ। ਚੱਕਰ ਦੇ ਕੇਂਦਰ ਵਿੱਚ ਇੱਕ ਲੱਕੜ ਦਾ ਕਿੱਲਾ ਠੋਕਿਆ ਜਾਂਦਾ ਹੈ। ਇੱਕ ਕਿੱਲੇ ਨਾਲ ਇੱਕ ਰੱਸੀ ਬੰਨ੍ਹੀ ਜਾਂਦੀ ਹੈ। ਰੱਸੀ ਦੀ ਲੰਬਾਈ ਇੰਨੀ ਹੁੰਦੀ ਹੈ ਕਿ ਜਿਸ ਨੂੰ ਫੜ ਕੇ ਵਾਰੀ ਦਾਈ ਦੇਣ ਵਾਲਾ ਖਿਡਾਰੀ ਚੱਕਰ ਤੋਂ ਬਾਹਰ ਨਹੀਂ ਨਿਕਲ ਸਕਦਾ।

ਹੋਰ ਵੇਖੋ: ਗਾਇਕ ਰਣਜੀਤ ਬਾਵਾ ਦੀ ਬਾਲੀਵੁੱਡ ‘ਚ ਐਂਟਰੀ, ਦੇਖੋ ਪਹਿਲੇ ਗਾਣੇ ਦੀ ਵੀਡਿਓ

bandar killa bandar killa

ਸਭ ਤੋਂ ਪਹਿਲਾਂ ਵਾਰੀ ਕੌਣ ਦੇਵੇਗਾ, ਇਸ ਦਾ ਫੈਸਲਾ ਇੱਕ ਛੋਟੇ ਜਿਹੇ ਟੈਸਟ ਰਾਹੀਂ ਕੀਤਾ ਜਾਂਦਾ ਹੈ। ਜਦੋਂ ਸਾਰੇ ਬੱਚੇ ਇਕੱਠੇ ਹੋ ਜਾਂਦੇ ਹਨ ਤਾਂ ਉਹ ਸਾਰੇ ਜਣੇ ਆਪਣੀਆਂ ਜੁੱਤੀਆਂ, ਚੱਪਲਾਂ ਆਦਿ ਲਾਹ ਕੇ ਚੱਕਰ ਵਿੱਚ ਕਿੱਲੇ ਦੇ ਨਾਲ ਰੱਖ ਦਿੰਦੇ ਹਨ। ਵਾਰੀ ਦੇਣ ਵਾਲਾ ਰੱਸੀ ਨੂੰ ਫੜ ਕੇ ਚੱਕਰ ਵਿੱਚ ਘੁੰਮਦਾ ਰਹਿੰਦਾ ਹੈ। ਵਾਰੀ ਦੇਣ ਵਾਲੇ ਦਾ ਮੁੱਖ ਕੰਮ ਇਹ ਹੁੰਦਾ ਹੈ, ਕਿ ਉਸ ਨੇ ਹਰ ਤਰੀਕੇ ਨਾਲ ਜੁੱਤੀਆਂ ਨੂੰ ਚੱਕਰ ਤੋਂ ਬਾਹਰ ਜਾਣ ਤੋਂ ਰੋਕਣਾ ਅਤੇ ਇਸ ਦੇ ਉਲਟ ਜੋ ਬੱਚੇ ਚੱਕਰ ਦੇ ਬਾਹਰ ਹੁੰਦੇ ਹਨ, ਉਹ ਵਾਰੀ ਦੇਣ ਵਾਲੇ ਨੂੰ ਭੁਲੇਖੇ ਵਿੱਚ ਪਾ ਕੇ ਜੁੱਤੀਆਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਹਨ।

ਹੋਰ ਵੇਖੋ: ਕਿਸਾਨਾਂ ਦੇ ਹੱਕ ‘ਚ ਅੱਗੇ ਆਏ ਕਰਮਜੀਤ ਅਨਮੋਲ ,ਦਿੱਤਾ ਇਹ ਸੁਨੇਹਾ,ਵੇਖੋ ਵੀਡਿਓ

ਜੇ ਜੁੱਤੀਆਂ ਨੂੰ ਬਾਹਰ ਕੱਢਦੇ ਸਮੇਂ ਵਾਰੀ ਦੇਣ ਵਾਲਾ ਕਿਸੇ ਬੱਚੇ ਨੂੰ ਛੂਹ ਲਵੇ ਤਾਂ ਉਸ ਨੂੰ ਵਾਰੀ ਦੇਣੀ ਪੈਂਦੀ ਹੈ। ਜੇ ਬਾਹਰਲੇ ਬੱਚੇ ਸਾਰੀਆਂ ਜੁੱਤੀਆਂ ਚੁੱਕ ਕੇ ਚੱਕਰ ਤੋਂ ਪਾਰ ਕਰ ਲੈਂਦੇ ਹਨ ਤਾਂ ਉਸ ਨੂੰ ਹੀ ਦੁਬਾਰਾ ਦਾਈ ਦੇਣੀ ਪੈਂਦੀ ਹੈ। ਇਸ ਵਿੱਚ ਦਾਈ ਵਾਲੇ ਨੂੰ ਹੋਰ ਵੀ ਸਜ਼ਾ ਮਿਲਦੀ ਹੈ। ਉਸ ਨੂੰ ਇੱਕ ਨਿਸਚਿਤ ਦੂਰੀ ਤੱਕ ਭੱਜਣਾ ਪੈਂਦਾ ਹੈ ਅਤੇ ਬਾਹਰਲੇ ਬੱਚੇ ਉਸ ਨੂੰ ਉਹ ਜੁੱਤੀਆਂ ਮਾਰਦੇ ਹਨ, ਜੋ ਉਨ੍ਹਾਂ ਚੱਕਰ ਤੋਂ ਬਾਹਰ ਕੱਢੀਆਂ ਹੁੰਦੀਆਂ ਹਨ। ਇਸ ਤਰ੍ਹਾਂ ਇਹ ਖੇਡ ਲਗਾਤਾਰ ਚਲਦੀ ਰਹਿੰਦੀ ਹੈ। ਇਹ ਖੇਡ ਜਿੱਥੇ ਸਰੀਰਕ ਵਿਕਾਸ ਕਰਦੀ ਹੈ, ਉੱਥੇ ਦਿਮਾਗੀ ਸੰਤੁਲਨ ਬਣਾਉਣਾ ਵੀ ਸਿਖਾਉਂਦੀ ਹੈ।ਅੱਜ ਬੇਸ਼ੱਕ ਅਸੀਂ ਕੰਪਿਊਟਰ ਦੇ ਯੁੱਗ 'ਚ ਪਹੁੰਚ ਗਏ ਹਾਂ ਪਰ ਇਸ ਕੰਪਿਊਟਰ ਅਤੇ ਮੋਬਾਈਲ ਦੇ ਯੁੱਗ 'ਚ ਬੱਚੇ ਜਿੱਥੇ ਆਪਣੀਆਂ ਰਿਵਾਇਤੀ ਖੇਡਾਂ ਤੋਂ ਦੂਰ ਹੁੰਦੇ ਜਾ ਰਹੇ ਨੇ , ਉਥੇ ਹੀ ਹਰ ਵੇਲੇ ਕੰਪਿਊਟਰ ਤੇ ਕੰਮ ਕਰਦੇ ਰਹਿਣ ਨਾਲ ਉਨ੍ਹਾਂ ਦੀ ਸਿਹਤ 'ਤੇ ਵੀ ਬੁਰਾ ਅਸਰ ਪਿਆ ਹੈ । ਜ਼ਰੂਰਤ ਹੈ ਉਨ੍ਹਾਂ ਪੁਰਾਣੀਆਂ ਖੇਡਾਂ ਨੂੰ ਮੁੜ ਤੋਂ ਸੁਰਜਿਤ ਕਰਨ ਦੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network