ਪੰਜਾਬੀ ਫ਼ਿਲਮਾਂ ਦੀ ਇਹ ਮਸ਼ਹੂਰ ਅਦਾਕਾਰਾ ਪਾਲੀਵੁੱਡ ਤੋਂ ਹੈ ਦੂਰ,ਜਾਣੋ ਕਿੱਥੇ ਹੈ ਅੱਜਕੱਲ੍ਹ 

Written by  Shaminder   |  May 03rd 2019 03:09 PM  |  Updated: May 03rd 2019 03:09 PM

ਪੰਜਾਬੀ ਫ਼ਿਲਮਾਂ ਦੀ ਇਹ ਮਸ਼ਹੂਰ ਅਦਾਕਾਰਾ ਪਾਲੀਵੁੱਡ ਤੋਂ ਹੈ ਦੂਰ,ਜਾਣੋ ਕਿੱਥੇ ਹੈ ਅੱਜਕੱਲ੍ਹ 

ਕਿੰਮੀ ਵਰਮਾ ਜਿਨ੍ਹਾਂ ਨੇ ਪੰਜਾਬੀ ਫ਼ਿਲਮ ਇੰਡਸਟਰੀ 'ਚ ਆਪਣੀ ਅਦਾਕਾਰੀ ਨਾਲ ਖ਼ਾਸ ਜਗ੍ਹਾ ਬਣਾਈ ਹੈ ।ਅੱਜਕੱਲ੍ਹ ਪੰਜਾਬੀ ਫ਼ਿਲਮ ਇੰਡਸਟਰੀ ਤੋਂ ਦੂਰ ਹਨ । ਉਨ੍ਹਾਂ ਨੇ ਕਈ ਪੰਜਾਬੀ ਹਿੱਟ ਫ਼ਿਲਮਾਂ 'ਚ ਕੰਮ ਕੀਤਾ । ਪਰ ਕੀ ਤੁਸੀਂ ਜਾਣਦੇ ਹੋ ਲੰਮੇ ਅਰਸੇ ਤੋਂ ਪੰਜਾਬੀ ਫ਼ਿਲਮ ਇੰਡਸਟਰੀ ਤੋਂ ਦੂਰੀ ਬਣਾ ਕੇ ਰੱਖਣ ਵਾਲੀ ਇਹ ਅਦਾਕਾਰਾ ਹੁਣ ਤੱਕ ਕਿੱਥੇ ਗਾਇਬ ਰਹੀ । ਇਸ ਸਭ ਤੋਂ  ਜਾਨਣ ਤੋਂ ਪਹਿਲਾਂ ਅਸੀਂ ਤੁਹਾਨੂੰ ਉਨ੍ਹਾਂ ਦੇ ਜੀਵਨ ਬਾਰੇ ਦੱਸਾਂਗੇ ।

ਹੋਰ ਵੇਖੋ :ਕਿਸ ਕਿਸ ਨੂੰ ਯਾਦ ਹੈ ਨਾਟਕ ‘ਬਿਕਰਮ ਤੇ ਬੇਤਾਲ’, ਇਸ ਨਾਟਕ ‘ਚ ਬੇਤਾਲ ਦੀ ਭੂਮਿਕਾ ਨਿਭਾਉਣ ਵਾਲੇ ਸੱਜਣ ਨੇ ਬਾਲੀਵੁੱਡ ਨੂੰ ਦਿੱਤੀਆਂ ਸਨ ਕਈ ਹਿੱਟ ਫ਼ਿਲਮਾਂ

https://www.youtube.com/watch?v=x4pXCbVq0nU

ਕਿੰਮੀ ਵਰਮਾ ਦਾ ਪਿਛੋਕੜ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਜਗਰਾਓਂ ਨਾਲ ਹੈ । ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਜਗਰਾਓਂ 'ਚ ਹੀ ਪੂਰੀ ਕੀਤੀ । ਉਨ੍ਹਾਂ ਦੇ ਪਿਤਾ ਇੱਕ ਮਸ਼ਹੂਰ ਫੋਟੋਗ੍ਰਾਫ਼ਰ ਹਨ ਅਤੇ ਉਨ੍ਹਾਂ ਦਾ ਇੱਕ ਫੋਟੋ ਸਟੂਡੀਓ ਵੀ ਲੁਧਿਆਣਾ 'ਚ ਹੈ । ਕਿੰਮੀ  ਜਿੱਥੇ ਅਦਾਕਾਰੀ 'ਚ ਤਾਂ ਮਾਹਿਰ ਹੀ ਨੇ ਉੱਥੇ ਹੀ ਪੜ੍ਹਾਈ ਅਤੇ ਖੇਡਾਂ 'ਚ ਵੀ ਕਾਫੀ ਹੁਸ਼ਿਆਰ ਸਨ ।

ਹੋਰ ਵੇਖੋ:ਪੰਜਾਬੀਆਂ ਨੇ ਦੇਸ਼ ਲਈ ਦਿੱਤੀਆਂ ਹਨ ਸਭ ਤੋਂ ਵੱਧ ਕੁਰਬਾਨੀਆਂ, ਬਾਬਾ ਹਰਭਜਨ ਸਿੰਘ ਦੀ ਕੁਰਬਾਨੀ ਨੂੰ ਅੱਜ ਵੀ ਕੀਤਾ ਜਾਂਦਾ ਹੈ ਯਾਦ

https://www.youtube.com/watch?v=RWawCNVQvRA

ਪ੍ਰਸਿੱਧ ਫ਼ਿਲਮ ਡਾਇਰੈਕਟਰ ਮਨਮੋਹਨ ਸਿੰਘ ਜੋ ਕਿ ਉਨ੍ਹਾਂ ਦੇ ਪਿਤਾ ਦੇ ਦੋਸਤ ਸਨ ਅਤੇ ਅਕਸਰ ਕਿੰਮੀ ਵਰਮਾ ਦੇ ਘਰ ਆਉਂਦੇ ਸਨ । ਉਨ੍ਹਾਂ ਨੇ ਹੀ ਕਿੰਮੀ ਦੇ ਚਿਹਰੇ ਨੂੰ ਵੇਖਿਆ ਅਤੇ ਕਿਹਾ ਕਿ ਉਨ੍ਹਾਂ ਦਾ ਚਿਹਰਾ ਕਾਫੀ ਫੋਟੋਜੈਨਿਕ ਚਿਹਰਾ ਹੈ । ਜਿਸ ਤੋਂ ਬਾਅਦ ਉਨ੍ਹਾਂ ਨੇ ਫ਼ਿਲਮਾਂ ਵੱਲ ਪ੍ਰੇਰਿਆ । ਜਦੋਂ ਉਨ੍ਹਾਂ ਨੂੰ ਪਹਿਲੀ ਫ਼ਿਲਮ ਨਸੀਬੋ ਲਈ ਆਫ਼ਰ ਮਿਲਿਆ ਉਦੋਂ ਉਨ੍ਹਾਂ ਨੇ ਦਸਵੀਂ ਜਮਾਤ ਦੇ ਪੇਪਰ ਦਿੱਤੇ ਸਨ ।

ਹੋਰ ਵੇਖੋ:ਮੋਗਾ ਦੇ ਪਿੰਡ ਬੱਡੂਵਾਲ ਦਾ ਸੰਦੀਪ ਸਿੰਘ ਕੈਲਾ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ‘ਚ ਲਗਾਤਾਰ ਤੀਜੀ ਵਾਰ ਨਾਂਅ ਦਰਜ ਕਰਵਾਉਣ ਵਾਲਾ ਪਹਿਲਾ ਪੰਜਾਬੀ ਬਣਿਆ

https://www.youtube.com/watch?v=KorG_ZDJYZ4

ਉਨ੍ਹਾਂ ਨੇ ਹਰਭਜਨ ਮਾਨ ਨਾਲ ਕਈ ਫ਼ਿਲਮਾਂ ਕੀਤੀਆਂ । 'ਅਸਾਂ ਨੂੰ ਮਾਣ ਵਤਨਾਂ ਦਾ',ਅੱਜ ਦੇ ਰਾਂਝੇ ,ਇੱਕ ਕੁੜੀ ਪੰਜਾਬ ਦੀ ,ਮੇਰਾ ਪਿੰਡ ਮਾਈ ਹੋਮ ,ਸਤਿ ਸ਼੍ਰੀ ਅਕਾਲ ,ਜੀ ਆਇਆਂ ਨੂੰ,ਸ਼ਹੀਦ ਉਧਮ ਸਿੰਘ,ਕਹਿਰ, ਖ਼ੂਨ ਦਾ ਦਾਜ ਸਣੇ ਕਈ ਫ਼ਿਲਮਾਂ ਕੀਤੀਆਂ ।

https://www.instagram.com/p/BwIzCjtlIpE/

ਜਿਨ੍ਹਾਂ 'ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ । ਅੱਜ ਕੱਲ੍ਹ ਕਿੰਮੀ ਵਰਮਾ ਅਮਰੀਕਾ ਦੇ ਲਾਸ ਏਂਜਲਸ 'ਚ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network