ਕੀ ਤੁਹਾਨੂੰ ਪਤਾ ਹੈ ਸੰਧਾਰਾ ਕੀ ਹੁੰਦਾ ਹੈ ਅਤੇ ਕਿਸ ਮੌਕੇ ਦਿੱਤਾ ਜਾਂਦਾ ਹੈ ! By Shaminder 03 Aug 2019 | Updated On 03 Aug 2019 16:39 IST in Punjabi Virsa New Update Advertisment ਪੰਜਾਬ 'ਚ ਮੇਲਿਆਂ ਅਤੇ ਤਿਉਹਾਰਾ ਦਾ ਖ਼ਾਸ ਮਹੱਤਵ ਹੈ ।ਮੇਲਿਆਂ ਅਤੇ ਤਿਉਹਾਰਾਂ ਦਾ ਇਹ ਕਾਫਲਾ ਤੁਰਿਆ ਚਲਿਆ ਆਉਂਦਾ ਹੈ ਅਤੇ ਅਜਿਹਾ ਹੀ ਇੱਕ ਤਿਉਹਾਰ ਆਉਂਦਾ ਹੈ ਸਾਉਣ ਦੇ ਮਹੀਨੇ 'ਚ । ਅਸੀਂ ਗੱਲ ਕਰ ਰਹੇ ਹਾਂ ਤੀਆਂ ਦੀ । ਇਸ ਤਿਉਹਾਰ ਦੇ ਮੌਕੇ 'ਤੇ ਨਵੀਆਂ ਵਿਆਂਦੜ ਕੁੜੀਆਂ ਆਪਣੇ ਪੇਕੇ ਆਉਂਦੀਆਂ ਨੇ ਅਤੇ ਕਈ-ਕਈ ਦਿਨ ਪੇਕੇ ਘਰ ਰਹਿੰਦੀਆਂ ਨੇ ।ਤੀਆਂ ਦਾ ਤਿਉਹਾਰ ਮਨਾਉਣ ਮਗਰੋਂ ਜਦੋਂ ਉਹ ਘਰੋਂ ਆਪਣੇ ਸਹੁਰੇ ਘਰ ਜਾਂਦੀਆਂ ਨੇ ਤਾਂ ਉਨ੍ਹਾਂ ਨੂੰ ਸੰਧਾਰਾ ਦਿੱਤਾ ਜਾਂਦਾ ਹੈ । ਹੋਰ ਵੇਖੋ:ਪੰਜਾਬੀਸ ਦਿਸ ਵੀਕ ‘ਚ ਇਸ ਵਾਰ ਜਾਣੋਂ ਗੁਰਦੁਆਰਾ ਚੋਆ ਸਾਹਿਬ ਬਾਰੇ Advertisment ਇਸ 'ਚ ਮਹਿੰਦੀ,ਕੱਪੜੇ ਲੱਤੇ,ਚੂੜੀਆਂ ਅਤੇ ਖਾਣ ਲਈ ਸਮਾਨ ਦਿੱਤਾ ਜਾਂਦਾ ਹੈ ਅਤੇ ਕੋਈ-ਕੋਈ ਪੁੱਗਦਾ ਪਰਿਵਾਰ ਗਹਿਣਾ ਗੱਟਾ ਵੀ ਤੁਰਨ ਲੱਗਿਆਂ ਆਪਣੀ ਧੀ ਨੂੰ ਦਿੰਦਾ ਹੈ ਅਤੇ ਜੋ ਧੀਆਂ ਆਪਣੇ ਪੇਕੇ ਨਹੀਂ ਆਉਂਦੀਆਂ ਉਨ੍ਹਾਂ ਨੂੰ ਪੇਕਿਆਂ ਵੱਲੋਂ ਸੰਧਾਰਾ ਦਿੱਤਾ ਜਾਂਦਾ ਹੈ ।ਧੀਆਂ ਨੂੰ ਸੰਧਾਰੇ ਦੇ ਰੂਪ ਵਿੱਚ ਮੱਠੀਆਂ, ਬਿਸਕੁਟ ਤੇ ਹੋਰ ਮਠਿਆਈਆਂ ਲੈ ਕੇ ਜਾਂਦੇ ਹਨ, ਉੱਥੇ ਸਹੁਰੇ ਘਰ ਬੈਠੀਆਂ ਸਜ-ਵਿਆਹੀਆਂ ਦੇ ਮਨਾਂ ਅੰਦਰ ਆਪਣੇ ਪੇਕੇ ਘਰ ਜਾ ਕੇ ਆਪਣੀਆਂ ਹਾਣੀ ਕੁੜੀਆਂ ਨੂੰ ਮਿਲਣ ਦੀ ਤਾਂਘ ਵੀ ਪ੍ਰਗਟ ਹੁੰਦੀ ਹੈ । ਅੱਜ ਤੋਂ ਤਿੰਨ-ਚਾਰ ਦਹਾਕੇ ਪਹਿਲਾਂ ਪਿੰਡਾਂ ਵਿੱਚ ਸਾਉਣ ਮਹੀਨੇ ਕੁੜੀਆਂ ਪਿੰਡ ਤੋਂ ਬਾਹਰ ਇਕੱਠੀਆਂ ਹੋ ਕੇ ਪੀਂਘਾਂ ਝੂਟਦੀਆਂ ਗਿੱਧਾ ਪਾਉਂਦੀਆਂ ਹੋਈਆਂ ਇੱਕ-ਦੂਜੀ ਨਾਲ ਦੁੱਖ ਸਾਂਝੇ ਕਰਦੀਆਂ ਸਨ।ਹਾਲਾਂਕਿ ਹੁਣ ਤੀਆਂ ਦਾ ਤਿਉਹਾਰ ਮਨਾਉਣ ਦਾ ਰਿਵਾਜ਼ ਕਾਫੀ ਘਟ ਗਿਆ ਹੈ ।ਪੱਛਮੀ ਪ੍ਰਭਾਵ ਨੇ ਪਿੰਡਾਂ ਚੋਂ ਤੀਆਂ ਦੇ ਰੁੱਖ ਅਤੇ ਪਿੜ ਗਾਇਬ ਕਰ ਦਿੱਤੇ ਨੇ । ਪਰ ਟਾਵੇਂ-ਟਾਵੇਂ ਪਿੰਡਾਂ 'ਚ ਇਸ ਤਿਉਹਾਰ ਨੂੰ ਬੜੇ ਹੀ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ । #festival #sandhara #teej Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article