ਗਾਇਕੀ 'ਚ ਇਸ ਤਰ੍ਹਾਂ ਕੌਰ ਬੀ ਨੇ ਬਣਾਇਆ ਨਾਂਅ,ਇਨ੍ਹਾਂ ਸ਼ਖਸੀਅਤਾਂ ਨੂੰ ਮੰਨਦੀ ਹੈ ਆਪਣਾ ਗੁਰੂ

written by Shaminder | January 10, 2020

ਕੌਰ ਬੀ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ 'ਚ ਆਪਣੇ ਗੀਤਾਂ ਨਾਲ ਵੱਖਰੀ ਪਛਾਣ ਬਣਾਈ ਹੋਈ ਹੈ ।ਉਨ੍ਹਾਂ ਨੇ ਗਾਇਕੀ 'ਚ ਆਉਣ ਲਈ ਲੰਮਾ ਸੰਘਰਸ਼ ਕੀਤਾ ਅਤੇ ਪੀਟੀਸੀ ਪੰਜਾਬੀ ਦੇ ਸ਼ੋਅ ਵਾਇਸ ਆਫ਼ ਪੰਜਾਬ 'ਚ ਵੀ ਉਹ ਦੋ ਵਾਰ ਆਏ ਸਨ ।ਪਿੰਡ 'ਚ ਕੋਈ ਵੀ ਪ੍ਰੋਗਰਾਮ ਹੁੰਦਾ ਸੀ ਤਾਂ ਕੌਰ ਬੀ ਹਮੇਸ਼ਾ ਹੀ ਆਪਣੀ ਪਰਫਾਰਮੈਂਸ ਦੇਣ ਲਈ ਜਾਂਦੇ ਹੁੰਦੇ ਸਨ ਅਤੇ ਅਕਸਰ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਸ਼ਬਦ ਗਾਇਆ ਕਰਦੇ ਸਨ ਅਤੇ ਗਾਇਕੀ ਦਾ ਸ਼ੌਂਕ ਉਨ੍ਹਾਂ ਨੂੰ ਬਚਪਨ ਤੋਂ ਹੀ ਸੀ ਹੋਰ ਵੇਖੋ:ਗੁਰਲੇਜ਼ ਅਖ਼ਤਰ ਤੇ ਕੌਰ ਬੀ ਨੇ ਸਤਿੰਦਰ ਸੱਤੀ ਨੂੰ ਜਨਮ ਦਿਨ ‘ਤੇ ਦਿੱਤਾ ਸਰਪ੍ਰਾਈਜ਼, ਸੱਤੀ ਨੇ ਪੋਸਟ ਪਾ ਕੀਤਾ ਸ਼ੁਕਰਾਨਾ
ਇੱਕ ਸਮਾਂ ਸੀ ਜਦੋਂ ਕੌਰ ਬੀ ਖੁਦ ਰਿਆਲਿਟੀ ਸ਼ੋਅ ਭਾਗ ਲੈਣ ਲਈ ਲਾਈਨਾਂ 'ਚ ਲੱਗਦੇ ਸੀ,ਪਰ ਹੁਣ ਉਨ੍ਹਾਂ ਨੁੰ ਮਿਲਣ ਲਈ ਫੈਨਸ ਦੀਆਂ ਕਤਾਰਾਂ ਲੱਗ ਜਾਂਦੀਆਂ ਹਨ ।ਪਰ ਕੌਰ ਬੀ ਦਾ ਕਹਿਣਾ ਹੈ ਕਿ ਇਹ ਦਿਨ ਉਨ੍ਹਾਂ ਨੂੰ ਸੰਘਰਸ਼ ਤੋਂ ਬਾਅਦ ਮਿਲੇ ਨੇ ਉਹ ਕਦੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਕਰਦੇ ਅਤੇ ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਆਪਣੇ ਹਰੇਕ ਪ੍ਰਸ਼ੰਸਕ ਨਾਲ ਉਹ ਤਸਵੀਰਾਂ ਖਿਚਵਾਉਣ ਅਤੇ ਮਿਲਣ। ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ 'ਚ ਉਨ੍ਹਾਂ ਨੇ ਸੁਰਿੰਦਰ ਕੌਰ,ਪ੍ਰਕਾਸ਼ ਕੌਰ ਅਤੇ ਹੋਰ ਪੁਰਾਣੀਆਂ ਗਾਇਕਾਂ ਨੂੰ ਸੁਣਨਾ ਸ਼ੁਰੂ ਕੀਤਾ ।'ਏਨਾਂ ਅੱਖੀਆਂ 'ਚ ਪਾਵਾਂ ਕਿਵੇਂ ਕੱਜਲਾ' ਬੇਹੱਦ ਪਸੰਦ ਹੈ ।ਉਹ ਗਾਉਣ ਦੇ ਨਾਲ-ਨਾਲ ਨੱਚਣ ਦਾ ਵੀ ਸ਼ੌਂਕ ਰੱਖਦੇ ਹਨ ।ਬਾਲੀਵੁੱਡ 'ਚ ਉਨ੍ਹਾਂ ਨੂੰ ਐਸ਼ਵਰਿਆ ਰਾਏ,ਰਾਣੀ ਮੁਖਰਜੀ ਬੇਹੱਦ ਪਸੰਦ ਹਨ । ਪਾਲੀਵੁੱਡ 'ਚ ਸੁਰਵੀਨ ਚਾਵਲਾ,ਪ੍ਰੀਤੀ ਸੱਪਰੂ ਬੇਹੱਦ ਉਨ੍ਹਾਂ ਨੁੰ ਪਸੰਦ ਹਨ।ਜੈਜ਼ੀ ਬੀ ਦੇ ਨਾਲ ਡਿਊਟ ਸੌਂਗ ਕਰਨ ਵਾਲੀ ਕੌਰ ਬੀ ਮਹਿਜ਼ ਇਕਲੌਤੀ ਗਾਇਕਾ ਹੈ ਜਿਨ੍ਹਾਂ ਨੇ ਉਨ੍ਹਾਂ ਨਾਲ ਗੀਤ ਕੀਤਾ 'ਮਿੱਤਰਾਂ ਦੇ ਬੂਟ' ਜੋ ਕਿ ਇੱਕ ਹਿੱਟ ਗੀਤ ਬਣ ਗਿਆ । ਦੱਸ ਦਈਏ ਕਿ ਜੈਜ਼ੀ ਬੀ ਨੇ ਕਦੇ ਵੀ ਕਿਸੇ ਨਾਲ ਕੋਈ ਡਿਊਟ ਸੌਂਗ ਨਹੀਂ ਸੀ ਕੀਤਾ ।ਪੀਟੀਸੀ ਪੰਜਾਬੀ ਦੇ ਸ਼ੋਅ 'ਚ ਉਨ੍ਹਾਂ ਨੇ ਕਈ ਗੱਲਾਂ ਸਾਂਝੀਆਂ ਕੀਤੀਆਂ ।ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਪੀਜ਼ਾ ਹੱਟ,ਮਿੱਤਰਾਂ ਦੇ ਬੁਟ,ਬਜਟ,ਕਾਫ਼ਿਰ ਸਣੇ ਕਈ ਗੀਤ ਹਨ ਜੋ ਹਰ ਕਿਸੇ ਦੀ ਜ਼ੁਬਾਨ 'ਤੇ ਚੜ੍ਹੇ ਹੋਏ ਹਨ ।  
 

0 Comments
0

You may also like