ਹੰਸਰਾਜ ਹੰਸ ਦੀ ਕਾਮਯਾਬੀ ਪਿੱਛੇ ਇਸ ਸ਼ਖਸ ਦਾ ਸੀ ਵੱਡਾ ਹੱਥ ,ਜਾਣੋ ਪੂਰੀ ਕਹਾਣੀ 

written by Shaminder | January 08, 2019

ਪੰਜਾਬ ਦੀ ਜਰਖੇਜ਼ ਧਰਤੀ ਨੇ ਕਈ ਫਨਕਾਰਾਂ ਨੂੰ ਜਨਮ ਦਿੱਤਾ ਹੈ। ਇਸੇ ਧਰਤੀ 'ਤੇ ਕਈ ਸੰਤ ਮਹਾਂਪੁਰਸ਼ ਹੋਏ ਜਿਨਾਂ ਨੇ ਪੂਰੀ ਮਨੁੱਖਤਾ ਨੂੰ ਇੱਕਜੁਟਤਾ ਦਾ ਸੁਨੇਹਾ ਦਿੱਤਾ।ਰੰਗਲੇ ਪੰਜਾਬ ਦੀ ਇਸ ਧਰਤੀ 'ਤੇ ਹੀ ਵੱਡੀ ਗਿਣਤੀ 'ਚ ਕਲਾਕਾਰ 'ਤੇ ਫਨਕਾਰ ਹੋਏ । ਜਿਸ 'ਚੋਂ ਇੱਕ ਹਨ ਹੰਸ ਰਾਜ ਹੰਸ ...ਹੰਸ  ਰਾਜ ਹੰਸ ਨੇ ਗਾਇਕੀ ਨੂੰ ਇੱਕ ਨਵੀਂ ਪਹਿਚਾਣ ਦਿੱਤੀ । ਉਨਾਂ ਦਾ ਜਨਮ ਪੰਜਾਬ ਦੇ ਜਲੰਧਰ ਜ਼ਿਲੇ 'ਚ ਸ਼ਫੀਪੁਰ 'ਚ 9 ਅਪ੍ਰੈਲ 1964 'ਚ ਹੋਇਆ ।ਪਿਤਾ ਰਸ਼ਪਾਲ ਸਿੰਘ 'ਤੇ ਮਾਤਾ ਸਿਰਜਨ ਕੌਰ ਦੇ ਘਰ ਜਨਮ ਲੈਣ ਵਾਲੇ ਹੰਸਰਾਜ ਹੰਸ ਦਾ ਪਿਛੋਕੜ  ਗਾਇਕੀ ਦਾ ਨਹੀਂ ਸੀ ।

ਹੋਰ ਵੇਖੋ : ਹੁਣ ਸਪਨਾ ਚੌਧਰੀ ਦੇ ਠੁਮਕਿਆਂ ਨੇ ਦੀਵਾਨੇ ਕੀਤੇ ਪੰਜਾਬੀ, ਦੇਖੋ ਵੀਡਿਓ

https://www.youtube.com/watch?v=qxelyFbeLg4

ਪਰ ਨਿੱਕੀ ਉਮਰੇ ਉਨਾਂ ਦੀ ਗਲੀ 'ਚ ਸਿਤਾਰਾ ਸਿੰਘ ਨਾਂਅ ਦਾ ਵਿਅਕਤੀ ਗਾਉਣ ਲਈ ਆਉਂਦਾ ਸੀ ਜੋ ਧਾਰਮਿਕ ਗੀਤ ਗਾਉਂਦਾ ਸੀ ।ਹੰਸ ਰਾਜ ਉਸ ਨੂੰ ਰੋਜ ਸੁਣਦੇ ਸਨ ।ਇਸੇ ਤੋਂ ਹੀ ਉਨ੍ਹਾਂ ਨੂੰ ਗਾਇਕ ਬਣਨ ਦੀ ਪ੍ਰੇਰਣਾ ਮਿਲੀ । ਉਸ ਤੋਂ ਬਾਅਦ ਉਹ ਉਸਤਾਦ ਪੂਰਨ ਸ਼ਾਹ ਕੋਟੀ ਦੇ ਸ਼ਾਗਿਰਦ ਬਣ ਗਏ। ਉਨਾਂ ਨੇ ਪੂਰਨ ਸ਼ਾਹ ਕੋਟੀ ਨੂੰ ਗੁਰੂ ਧਾਰਿਆਂ 'ਤੇ ਉਨਾਂ ਤੋਂ ਸੰਗੀਤ ਦੀ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ ।ਪੂਰਨ ਸ਼ਾਹ ਕੋਟੀ ਉਨਾਂ ਦੀ ਅਵਾਜ਼ ਤੋਂ ਬਹੁਤ ਪ੍ਰਭਾਵਿਤ ਹੋਏ 'ਤੇ ਉਨਾਂ ਨੂੰ  'ਹੰਸ' ਦਾ ਖਿਤਾਬ ਦਿੱਤਾ ।

ਹੋਰ ਵੇਖੋ :ਜਸਵਿੰਦਰ ਭੱਲਾ ਨੇ ਦਿਖਾਈ ਜ਼ਿੰਦਾਦਿਲੀ ,ਆਪਣੇ ਫੈਨ ਦਾ ਕੁਝ ਇਸ ਤਰ੍ਹਾਂ ਕੀਤਾ ਸਵਾਗਤ ,ਵੇਖੋ ਵੀਡਿਓ

https://www.youtube.com/watch?v=v6O_3hZAj3c

ਇਸ ਤੋਂ ਇਲਾਵਾ ਉਨਾਂ ਨੇ ਮਿਊਜਿਕ ਡਾਇਰੈਕਟਰ ਚਰਨਜੀਤ ਆਹੂਜਾ ਤੋਂ ਵੀ ਸੰਗੀਤ ਦੀਆਂ ਬਰੀਕੀਆਂ ਸਿੱਖੀਆਂ।ਜਿਸ ਤੋਂ ਬਾਅਦ ਉਨਾਂ ਨੇ ਲੋਕ ਗਾਇਕੀ ਵੱਲ ਆਪਣਾ ਰੁਖ ਕੀਤਾ ਅਤੇ ਧਾਰਮਿਕ 'ਤੇ ਲੋਕ ਗੀਤ ਗਾਉਣੇ ਸ਼ੁਰੂ ਕੀਤੇ । ਉਨਾਂ ਨੇ ਫਿਲਮ 'ਕੱਚੇ ਧਾਗੇ'  'ਚ ਵੀ ਕੰਮ ਕੀਤਾ ਅਮਰੀਕਾ ਦੇ ਵਾਸ਼ਿੰਗਟਨ ਡੀਸੀ 'ਚ ਉਨਾਂ ਨੂੰ ਆਨਰੇਰੀ ਮਿਊਜਿਕ ਪ੍ਰੋਫੈਸਰ ਦਾ ਸਨਮਾਨ ਹਾਸਲ ਹੋਇਆ ।

ਹੋਰ ਵੇਖੋ :ਮਨਵੀਰ ਚੰਨੀ ਦਾ ਵਿਆਹ ਹੋਣ ਵਾਲਾ ਹੈ ਬੇਹੱਦ ਖਾਸ ,ਲੋਕਾਂ ਕੋਲੋਂ ਗੱਡੀਆਂ ਨੀ ਗਿਣ ਹੋਣੀਆਂ ,ਵੇਖੋ ਵੀਡਿਓ

hans raaj hans hans raaj hans

ਉਨਾਂ ਨੂੰ ਪੰਜਾਬ  ਸਰਕਾਰ ਵਲੋਂ ਰਾਜ ਗਾਇਕ ਹੋਣ ਦਾ ਮਾਣ ਵੀ ਹਾਸਲ ਹੋਇਆ। ਉਨਾਂ ਦੀ ਲੋਕਪ੍ਰਿਯਤਾ ਉਦੋਂ ਸ਼ੁਰੂ ਹੋਈ ਜਦੋਂ ਉਨਾਂ ਦਾ ਗੀਤ ਆਇਆ 'ਨੀ ਵਣਜਾਰਨ ਕੁੜੀਏ' ਇਸ ਗੀਤ ਦੀਆਂ  ਧੁੰਮਾਂ ਦੂਰ ਦੂਰ ਤੱਕ ਪਈਆਂ 'ਤੇ ਇਹ ਗੀਤ ਉਨਾਂ ਦੇ ਕੈਰੀਅਰ 'ਚ ਮੀਲ ਦਾ ਪੱਥਰ ਸਾਬਤ ਹੋਇਆ ।

hans raaj hans hans raaj hans

੧੯੮੩ ਤੋਂ ਉਨਾਂ ਦੀ 'ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾ' ,ਆਸ਼ਕਾਂ ਦੀ ਕਾਹਦੀ ਜ਼ਿੰਦਗੀ ੧੯੯੦ 'ਚ 'ਤੇਰਾ ਮੇਰਾ ਪਿਆਰ ' ਨੇ ਤਾਂ ਸਾਰੇ  ਰਿਕਾਰਡ ਹੀ ਤੋੜ ਦਿੱਤੇ ਸਨ । ਉਨਾਂ ਨੇ ਕਈ ਫਿਲਮਾਂ ਲਈ ਵੀ ਗਾਇਆ ਜਿਸ 'ਚ ਮਾਨਸੂਨ ਵੈਡਿੰਗ,ਬਿੱਛੂ ਅਤੇ ਕੱਚੇ ਧਾਗੇ ਪ੍ਰਮੁੱਖ ਤੋਰ 'ਤੇ ਸ਼ਾਮਿਲ ਹਨ । ਇਸ ਤੋਂ ਇਲਾਵਾ ਉਨਾਂ ਨੇ 'ਪੱਤਾ ਪੱਤਾ ਸਿੰਘਾਂ ਦਾ ਵੈਰੀ' ਜਿਸ 'ਚ ਧਾਰਮਿਕ ਗੀਤ ਸਨ ਵੀ ਕਾਫੀ ਮਕਬੂਲ ਹੋਏ ।

Watch: PTC Studio’s New Song ‘Punjab Nahi Disda’ By Hans Raj Hans Is Out Now Watch: PTC Studio’s New Song ‘Punjab Nahi Disda’ By Hans Raj Hans Is Out Now

ਉਨਾਂ ਵਲੋਂ ਸੰਗੀਤ ਜਗਤ ਨੂੰ ਦਿੱਤੇ ਗਏ ਸਹਿਯੋਗ ਕਰਕੇ ਉਨਾਂ ਨੂੰ ਪਦਮ ਸ਼੍ਰੀ ਐਵਾਰਡ ਨਾਲ ਨਵਾਜਿਆ ਗਿਆ । ਉਨਾਂ ਨੇ ਉਸਤਾਦ ਨੁਸਰਤ ਫਤਿਹ ਅਲੀ ਖਾਨ ਨਾਲ ਵੀ ਕੰਮ ਕੀਤਾ ।ਹੰਸ ਰਾਜ ਹੰਸ ਨੇ ਆਪਣੀ ਅਵਾਜ਼ ਨਾਲ ਹਰ ਕਿਸੇ ਦਾ ਮਨ ਮੋਹਿਆ । ਉਨਾਂ ਦੀ ਅਵਾਜ਼ 'ਚ ਏਨੀ ਕਸ਼ਿਸ਼ ਹੈ ਕਿ ਉਹ ਅੱਜ ਵੀ ਉਨਾਂ ਨੂੰ ਸੁਣਨ ਵਾਲੇ ਉਨਾਂ ਦੇ ਆਉਣ ਵਾਲੇ ਗਾਣਿਆਂ ਦਾ ਬੜੀ ਸ਼ਿੱਦਤ ਨਾਲ ਇੰਤਜ਼ਾਰ ਕਰਦੇ ਹਨ । ਉਨਾਂ ਨੇ ਪੰਜਾਬੀ ਲੋਕ ਗੀਤਾਂ 'ਤੇ ਸੂਫੀ ਸੰਗੀਤ ਨੂੰ ਨਵੀਆਂ ਬੁਲੰਦੀਆਂ 'ਤੇ ਪਹੁੰਚਾਇਆ ।

You may also like