Advertisment

ਰਾਣੀ ਮੁਖਰਜੀ ਦਾ ਹੈ ਅੱਜ ਜਨਮ ਦਿਨ, ਇੱਕ ਸਾਲ ਦੀ ਬੇਟੀ ਨੂੰ ਇਸ ਲਈ ਰੱਖਦੀ ਹੈ ਮੀਡੀਆ ਤੋਂ ਦੂਰ

author-image
By Rupinder Kaler
New Update
ਰਾਣੀ ਮੁਖਰਜੀ ਦਾ ਹੈ ਅੱਜ ਜਨਮ ਦਿਨ, ਇੱਕ ਸਾਲ ਦੀ ਬੇਟੀ ਨੂੰ ਇਸ ਲਈ ਰੱਖਦੀ ਹੈ ਮੀਡੀਆ ਤੋਂ ਦੂਰ
Advertisment
ਰਾਣੀ ਮੁਖਰਜੀ ਅੱਜ ਆਪਣਾ 42ਵਾਂ ਜਨਮ ਦਿਨ ਮਨਾ ਰਹੀ ਹੈ । ਰਾਣੀ ਨੂੰ ਇਸ ਖ਼ਾਸ ਦਿਨ ਤੇ ਵਧਾਈਆਂ ਮਿਲ ਰਹੀਆਂ ਹਨ । ਰਾਣੀ ਦਾ ਜਨਮ ਹਿੰਦੀ ਤੇ ਬੰਗਾਲੀ ਸਿਨੇਮਾ ਨੇ ਮੰਨੇ ਪ੍ਰਮੰਨੇ ਡਾਇਰੈਕਟਰ ਤੇ ਰਾਈਟਰ ਰਾਮ ਮੁਖਰਜੀ ਦੇ ਘਰ ਵਿੱਚ ਹੋਇਆ ਸੀ । ਰਾਣੀ ਦੇ ਫ਼ਿਲਮੀ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਫ਼ਿਲਮਾਂ ਵਿੱਚ ਕਦਮ ਰੱਖਣ ਵਿੱਚ ਕੋਈ ਮੁਸ਼ਕਿਲ ਪੇਸ਼ ਨਹੀਂ ਆਈ ਕਿਉਂਕਿ ਉਹ ਇੱਕ ਡਾਇਰੈਕਟਰ ਦੀ ਧੀ ਹੈ । publive-image ਰਾਣੀ ਦੇ ਪਿਤਾ ਸਫ਼ਲ ਡਾਇਰੈਕਟਰ ਹੋਣ ਦੇ ਨਾਲ ਨਾਲ ਹਿਮਾਲਿਆ ਸਟੂਡੀਓ ਦੇ ਫਾਊਂਡਰ ਵੀ ਹਨ । ਰਾਣੀ ਦੀ ਮਾਂ ਕ੍ਰਿਸ਼ਨਾ ਪਲੇਬੈਕ ਸਿੰਗਰ ਰਹੀ ਹੈ ਤੇ ਉਹਨਾਂ ਦੇ ਭਰਾ ਰਾਜਾ ਅਦਾਕਾਰ ਤੇ ਡਾਇਰੈਕਟਰ ਹਨ । 1997 ਵਿੱਚ ਆਈ ਫ਼ਿਲਮ ਰਾਜਾ ਕੀ ਆਏਗੀ ਬਰਾਤ ਦੇ ਡਾਇਰੈਕਟਰ ਰਾਮ ਮੁਖਰਜੀ ਹੀ ਸਨ । ਸਾਲ 2017 ਵਿੱਚ ਰਾਮ ਮੁਖਰਜੀ ਦਾ ਦਿਹਾਂਤ ਹੋ ਗਿਆ ਸੀ ।
Advertisment
publive-image ਰਾਣੀ ਮੁਖਰਜੀ ਉਦੋਂ ਸੁਰਖੀਆਂ ਵਿੱਚ ਆਈ ਸੀ ਜਦੋਂ ਉਸ ਨੇ ਇਟਲੀ ਵਿੱਚ ਗੁਪਤ ਤਰੀਕੇ ਨਾਲ ਵਿਆਹ ਕਰ ਲਿਆ ਸੀ । ਸਾਲ 2014 ਵਿੱਚ ਫ਼ਿਲਮਕਾਰ ਅਦਿਤਿਆ ਚੋਪੜਾ ਨਾਲ ਵਿਆਹ ਕਰ ਲਿਆ ਸੀ । publive-image ਵਿਆਹ ਤੋਂ ਇੱਕ ਸਾਲ ਬਾਅਦ ਰਾਣੀ ਦੀ ਬੇਟੀ ਆਦਿਰਾ ਦਾ ਜਨਮ ਹੋਇਆ । ਰਾਣੀ ਆਪਣੀ ਬੇਟੀ ਤੋਂ ਮੀਡੀਆ ਨੂੰ ਦੂਰ ਰੱਖਦੀ ਹੈ ਇਸੇ ਕਰਕੇ ਰਾਣੀ ਦੀ ਬੇਟੀ ਦੀ ਇੱਕ ਵੀ ਤਸਵੀਰ ਸੋਸ਼ਲ ਮੀਡੀਆ ਤੇ ਨਹੀਂ ਹੈ । publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment