ਕੋਰੋਨਾ ਮਹਾਮਾਰੀ ਨੇ ਪੂਰੀ ਤਰ੍ਹਾਂ ਬਦਲ ਦਿੱਤਾ ਲਾਈਫ਼ ਸਟਾਈਲ, ਹੁਣ ਟ੍ਰੈਵਲਿੰਂਗ ਕਰਦੇ ਹੋਏ ਰੱਖਣਾ ਪਵੇਗਾ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ

Written by  Shaminder   |  September 01st 2020 02:05 PM  |  Updated: September 01st 2020 02:05 PM

ਕੋਰੋਨਾ ਮਹਾਮਾਰੀ ਨੇ ਪੂਰੀ ਤਰ੍ਹਾਂ ਬਦਲ ਦਿੱਤਾ ਲਾਈਫ਼ ਸਟਾਈਲ, ਹੁਣ ਟ੍ਰੈਵਲਿੰਂਗ ਕਰਦੇ ਹੋਏ ਰੱਖਣਾ ਪਵੇਗਾ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ

ਕੋਰੋਨਾ ਮਹਾਮਾਰੀ ਦੇ ਚੱਲਦੇ ਸਾਡਾ ਲਾਈਫ ਸਟਾਈਲ ਵੀ ਪੂਰੀ ਤਰ੍ਹਾਂ ਬਦਲ ਚੁੱਕਿਆ ਹੈ ।ਯਾਤਰਾ ਦੇ ਦੌਰਾਨ ਵੀ ਹੁਣ ਸਾਨੂੰ ਖ਼ਾਸ ਸਾਵਧਾਨੀਆਂ ਰੱਖਣੀਆਂ ਪੈਣਗੀਆਂ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕੋਰੋਨਾ ਕਾਲ ਨੇ ਕਿਸ ਤਰ੍ਹਾਂ ਸਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ ਹੈ । ਇਸ ਦੌਰਾਨ ਹੁਣ ਸਾਡੀ ਯਾਤਰਾ ਲਈ ਵੀ ਖ਼ਾਸ ਨਿਯਮ ਹੋਣਗੇ ।ਹੁਣ ਅਸੀਂ ਜਦੋਂ ਵੀ ਘਰੋਂ ਬਾਹਰ ਨਿਕਲਣਾ ਹੈ ਤਾਂ ਸਾਡੇ ਲਈ ਮਾਸਕ ਪਾਉਣਾ ਲਾਜ਼ਮੀ ਹੋਵੇਗਾ ।

Indian Airline Indian Airline

ਜੇ ਤੁਸੀਂ ਵੀ ਕਿਸੇ ਯਾਤਰਾ ‘ਤੇ ਚੱਲੇ ਹੋ ਤਾਂ ਇੱਕ ਵਾਰ ਤੁਹਾਨੂੰ ਨਵੇਂ ਨਿਯਮਾਂ ਦੇ ਨਾਲ ਜਾਣੂ ਹੋ ਲੈਣਾ ਚਾਹੀਦਾ ਹੈ । ਜੇ ਤੁਸੀਂ ਹਵਾਈ ਯਾਤਰਾ ‘ਤੇ ਜਾ ਰਹੇ ਹੋ ਤਾਂ ਇਸ ਲਈ ਟਿਕਟ ਲੈਣਾ ਚਾਹੁੰਦੇ ਹੋ ਤਾਂ ਟਿਕਟ ਤੁਹਾਨੂੰ ਫਲਾਈਟ ਉੱਡਣ ਤੋਂ ਇੱਕ ਦੋ ਦਿਨ ਪਹਿਲਾਂ ਹੀ ਮਿਲ ਸਕਦੀ ਹੇ । ਕਿਉਂਕਿ ਐਡਵਾਂਸ ‘ਚ ਟਿਕਟ ਬੁੱਕ ਕਰਨ ਅਤੇ ਡਿਸਕਾਊਂਟ ਦੀ ਉਮੀਦ ਨਾ ਕਰੋ ।

indian airlines coronavirus indian airlines coronavirus

ਆਪਣੇ ਨਾਲ ਘੱਟ ਤੋਂ ਘੱਟ ਸਮਾਨ ਲੈ ਕੇ ਯਾਤਰਾ ਕਰੋ ਅਤੇ ਤੁਹਾਨੂੰ ਆਪਣੇ ਨਾਲ ਇਕ ਕੈਬਿਨ ਲਗੇਜ ਅਤੇ ਇੱਕ ਚੈਕ ਇਨ ਬੈਗ ਲੈ ਕੇ ਜਾਣ ਦੀ ਹੀ ਇਜਾਜ਼ਤ ਹੋਵੇਗੀ । ਆਪਣੇ ਨਾਲ ਖਾਣਪੀਣ ਦਾ ਸਮਾਨ ਲੈ ਕੇ ਜਾਓ ਕਿਉਂਕਿ ਜ਼ਿਆਦਾਤਰ ਏਅਰਲਾਈਨਸ ਖਾਣਾ ਆਫਰ ਨਹੀਂ ਕਰ ਰਹੀਆਂ। ਕੁਝ ਲੰਬੇ ਰੂਟ ਦੀਆਂ ਫਲਾਈਟਸ ‘ਚ ਸਨੈਕਸ ਪੈਕਟ ਜ਼ਰੂਰ ਮਿਲ ਰਹੇ ਹਨ, ਪਰ ਖਾਣਾ ਨਹੀਂ।

airline airline

ਜਹਾਜ਼ ਦੇ ਵਿੱਚ ਵੀ ਤੁਹਾਨੂੰ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਣਾ ਪਵੇਗਾ। ਇਸ ਦੇ ਨਾਲ ਹੀ ਕੈਬਿਨ ਲਗੇਜ ਹੁਣ ਇੱਕ ਪਾਲੀਬੈਗ ਦੇ ਅੰਦਰ ਰੱਖ ਕੇ ਤੁਹਾਡੀ ਸੀਟ ਦੇ ਥੱਲੇ ਹੀ ਰੱਖੇ ਜਾਣਗੇ ।ਜੇ ਤੁਸੀਂ ਟ੍ਰੇਨ ‘ਚ ਸਫ਼ਰ ਕਰਨਾ ਚਾਹੁੰਦੇ ਹੋ ਤਾਂ ਉਸ ਲਈ ਵੀ ਖ਼ਾਸ ਧਿਆਨ ਰੱਖਣਾ ਪਵੇਗਾ। ਟ੍ਰੇਨਾਂ ‘ਚ ਹੁਣ ਤੁਹਾਨੂੰ ਪਹਿਲਾਂ ਤੋਂ ਵੀ ਜ਼ਿਆਦਾ ਸਾਫ਼ ਸਫ਼ਾਈ ਵੇਖਣ ਨੂੰ ਮਿਲੇਗੀ ।ਖਾਣ-ਪੀਣ ਦੀ ਸਹੂਲਤ ਨਹੀ੍ਹ ਹੈ ਤਾਂ ਤੁਹਾਨੂੰ ਆਪਣੇ ਨਾਲ ਭੋਜਨ ਲੈ ਕੇ ਜਾਣਾ ਪਵੇਗਾ।

https://www.instagram.com/p/CAmNVTfj9He/

ਏ.ਸੀ. ਕੋਚ ‘ਚ ਏਨੀਂ ਦਿਨੀਂ ਚਾਦਰਾਂ, ਸਰਾਣੇ ਅਤੇ ਕੰਬਲ ਨਹੀਂ ਦਿੱਤੇ ਜਾ ਰਹੇ । ਇਸ ਲਈ ਆਪਣੇ ਨਾਲ ਖਾਸ ਕਰਕੇ ਰਾਤ ਦੇ ਲਈ ਕੰਬਲ ਜ਼ਰੂਰ ਰੱਖੋ । ਸਟੇਸ਼ਨ ‘ਤੇ 90 ਮਿੰਟ ਪਹਿਲਾਂ ਪਹੁੰਚਣਾ ਹੋਵੇਗਾ ਤਾਂ ਕਿ ਸਮੇਂ ‘ਤੇ ਥਰਮਲ ਸਕ੍ਰੀਨਿੰਗ ਅਤੇ ਹੋਰ ਪ੍ਰਕਿਰਿਆਵਾਂ ਪੂਰੀਆਂ ਹੋ ਸਕਣ।

https://www.instagram.com/p/CAKvURkjMb2/

ਯਾਤਰਾ ਦੌਰਾਨ ਤੁਹਾਨੂੰ ਫੇਸ ਸ਼ੀਲਡ ਪਾਉਣ ਲਈ ਵੀ ਕਿਹਾ ਜਾ ਸਕਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network