ਹਰੀ ਸਿੰਘ ਨਲੂਆ ਨੂੰ ਕਿਸ ਨੇ ਦਿੱਤਾ ਸੀ ਨਲੂਆ ਨਾਂਅ ਜਾਣੋ ਪੂਰੀ ਕਹਾਣੀ

written by Shaminder | January 31, 2019

ਸਿੱਖ ਕੌਮ ਆਪਣੀਆਂ ਲਾਸਾਨੀ ਕੁਰਬਾਨੀਆਂ ਕਰਕੇ ਜਾਣੀ ਜਾਂਦੀ ਹੈ । ਇਸ ਕੌਮ ਦੇ ਕਈ ਯੋਧਿਆਂ ਨੇ ਆਪਣੀਆਂ ਕਈ ਯੁੱਧਾਂ 'ਚ ਕੁਰਬਾਨੀਆਂ ਦਿੱਤੀਆਂ । ਗੁਰੁ ਸਾਹਿਬਾਨ ਨੇ ਦੇਸ਼ ਅਤੇ ਕੌਮ ਦੀ ਖਾਤਿਰ ਜੋ ਕੁਰਬਾਨੀਆਂ ਦਿੱਤੀਆਂ ਉਨ੍ਹਾਂ ਤੋਂ ਹਰ ਕੋਈ ਭਲੀ ਭਾਂਤ ਜਾਣੂ ਹੈ । ਜਿਨ੍ਹਾਂ ਨੇ ਦੇਸ਼ ਅਤੇ ਕੌਮ ਲਈ ਆਪਣਾ ਆਪ ਹੀ ਨਹੀਂ ਵਾਰਿਆ ਸਗੋਂ ਆਪਣਾ ਪੂਰਾ ਪਰਿਵਾਰ ਵੀ ਦੇਸ਼ ਅਤੇ ਕੌਮ ਦੇ ਲੇਖੇ ਲਾ ਦਿੱਤਾ ।ਇਸ ਤੋਂ ਇਲਾਵਾ ਹੋਰ ਵੀ ਕਈ ਯੋਧੇ ਹੋਏ ਨੇ ਜਿਨ੍ਹਾਂ ਨੇ ਦੇਸ਼ ਅਤੇ ਕੌਮ ਦੀ ਖਾਤਿਰ ਕਈ ਕੁਰਬਾਨੀਆਂ ਦਿੱਤੀਆਂ ਨੇ । ਉਨ੍ਹਾਂ ਵਿੱਚੋਂ ਹੀ ਇੱਕ ਹਨ ਹਰੀ ਸਿੰਘ ਨਲੂਆ ।

ਹੋਰ ਵੇਖੋ :ਪੀਟੀਸੀ ਪੰਜਾਬੀ ‘ਤੇ ਵਾਇਸ ਆਫ ਪੰਜਾਬ ਸੀਜ਼ਨ -9 ‘ਚ ਸੁਰਾਂ ਨਾਲ ਸੱਜੇਗੀ ਸੁਰੀਲੀ ਸ਼ਾਮ

hari singh nalwa haveli hari singh nalwa haveli

ਸਰਦਾਰ ਹਰੀ ਸਿੰਘ ਨਲੂਆ ਦਾ ਜਨਮ ਸਤਾਰਾਂ ਸੌ ਇਕਾਨਵੇਂ 'ਚ ਮਾਤਾ ਧਰਮ ਕੌਰ ਦੀ ਕੁੱਖੋਂ ਗੁਰਦਿਆਲ ਸਿੰਘ ਦੇ ਘਰ ਗੁੱਜਰਾਂਵਾਲਾ ਪਾਕਿਸਤਾਨ ਵਿਖੇ ਹੋਇਆ ਸੀ । ਹਰੀ ਸਿੰਘ ਨਲੂਆ ਅਜੇ ਬਾਲੜੀ ਉਮਰ 'ਚ ਹੀ ਸਨ ਕਿ ਪਿਤਾ ਦਾ ਸਾਇਆ ਹਰੀ ਸਿੰਘ ਨਲੂਆ ਦੇ ਸਿਰ ਤੋਂ ਉੱਠ ਗਿਆ ਸੀ । ਜਿਸ ਤੋਂ ਬਾਅਦ ਉਨ੍ਹਾਂ ਦਾ ਬਚਪਨ ਆਪਣੇ ਨਾਨਕੇ ਘਰ ਹੀ ਬੀਤਿਆ ।

ਹੋਰ ਵੇਖੋ :ਬਾਲੀਵੁੱਡ ਦੇ ਹੀ –ਮੈਨ ਧਰਮਿੰਦਰ ਕਰ ਰਹੇ ਨੇ ਪੁਰਾਣੀਆਂ ਯਾਦਾਂ ਤਾਜ਼ਾ ,ਵੇਖੋ ਤਸਵੀਰਾਂ

hari singh nalwa haveli hari singh nalwa haveli

ਉਨ੍ਹਾਂ ਦੀ ਸਿੱਖਿਆ ਅਤੇ ਯੁੱਧ ਸਬੰਧੀ ਵਿੱਦਿਆ ਲਈ ਕੋਈ ਵੀ ਪ੍ਰਬੰਧ ਨਾ ਹੋ ਸਕਿਆ । ਪਰ ਪ੍ਰਮਾਤਮਾ ਦੀ ਬਖਸ਼ਿਸ਼ ਸਦਕਾ ਬਾਲਕ ਹਰੀ ਸਿੰਘ ਨਲੂਆ ਦੀ ਬੁੱਧੀ ਏਨੀ ਤੇਜ਼ ਸੀ ਕਿ ਉਹ ਇੱਕ ਵਾਰ ਜਿਸ ਚੀਜ਼ ਨੂੰ ਵੇਖ ਲੈਂਦਾ ਸੀ ਉਸ ਨੂੰ ਯਾਦ ਕਰ ਲੈਂਦਾ ਸੀ । ਪੰਦਰਾਂ ਸਾਲ ਦੀ ਉਮਰ 'ਚ ਹੀ ਉਨ੍ਹਾਂ ਨੇ ਵੇਖ ਵੇਖ ਕੇ ਹੀ ਯੁੱਧ ਕਲਾਂ 'ਚ ਹਰ ਤਰ੍ਹਾਂ ਦੀ ਪ੍ਰਵੀਨਤਾ ਹਾਸਿਲ ਕਰ ਲਈ ਸੀ ।ਇਸ ਤੋਂ ਇਲਾਵਾ ਗੁਰਮੁਖੀ ਅਤੇ ਫਾਰਸੀ 'ਚ ਪੜਨ ਅਤੇ ਲਿਖਣ 'ਚ ਉਹ ਮਾਹਿਰ ਹੋ ਗਏ ਸਨ। ਅਠਾਰਾਂ ਸੌ ਪੰਜ 'ਚ ਸਿੱਖ ਫੌਜ 'ਚ ਭਰਤੀ ਲਈ ਪਰਖ ਹੋਈ ਤਾਂ ਹਰੀ ਸਿੰਘ ਨਲੂਆ ਦੀ ਹਥਿਆਰ ਚਲਾਉਣ 'ਚ ਏਨੀ ਮਹਾਰਤ ਵੇਖ ਕੇ ਮਹਾਰਾਜਾ ਰਣਜੀਤ ਸਿੰਘ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਿਆ ਅਤੇ ਉਨ੍ਹਾਂ ਨੇ ਹਰੀ ਸਿੰਘ ਨਲੂਆ ਨੂੰ ਆਪਣਾ ਨਿੱਜੀ ਸੇਵਾਦਾਰ ਨਿਯੁਕਤ ਕਰ ਲਿਆ ।

ਹੋਰ ਵੇਖੋ:ਗਾਣਾ ਸਹੀ ਗੈੱਸ ਕਰਨ ਵਾਲੇ ਨੂੰ ਸਿਮੀ ਚਾਹਲ ਦੇਵੇਗੀ ਚੀਜ਼ੀ ,ਵੇਖੋ ਵੀਡਿਓ

MAHARAJA RANJIT SINGH MAHARAJA RANJIT SINGH

ਹਰੀ ਸਿੰਘ ਨਲੂਆ ਦੀ ਬਹਾਦਰੀ ਦੇ ਕਿੱਸੇ ਵੀ ਮਸ਼ਹੂਰ ਨੇ । ਇੱਕ ਇਹੋ ਜਿਹਾ ਹੀ ਕਿੱਸਾ ਹੈ ਉਦੋਂ ਦਾ ਹੈ ਜਦੋਂ ਮਹਾਰਾਜਾ ਰਣਜੀਤ ਸਿੰਘ ਜੰਗਲ 'ਚ ਸ਼ਿਕਾਰ ਲਈ ਗਏ ਤਾਂ ਉਸੇ ਵੇਲੇ ਸ਼ੇਰ ਨੇ ਹਰੀ ਸਿੰਘ ਨਲੂਆ ਤੇ ਹਮਲਾ ਕਰ ਦਿੱਤਾ ,ਸ਼ੇਰ ਨੇ ਏਨੀ ਤੇਜ਼ੀ ਨਾਲ ਹਮਲਾ ਕੀਤਾ ਕਿ ਹਰੀ ਸਿੰਘ ਨੂੰ ਮਿਆਨ ਚੋਂ ਤਲਵਾਰ ਕੱਢਣ ਦਾ ਮੌਕਾ ਵੀ ਨਹੀਂ ਮਿਲਿਆ । ਜਿਸ ਤੋਂ ਬਾਅਦ ਉਸ ਨੇ ਆਪਣੀ ਨਿਡਰਤਾ ਅਤੇ ਬਹਾਦਰੀ ਨਾਲ ਸ਼ੇਰ ਨੂੰ ਜਬਾੜਿਆਂ ਤੋਂ ਫੜ ਕੇ ਧਰਤੀ 'ਤੇ ਪਟਕਾ ਮਾਰਿਆ ਅਤੇ ਤਲਵਾਰ ਨਾਲ ਸ਼ੇਰ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ ।

ਹੋਰ ਵੇਖੋ:ਕਪਿਲ ਸ਼ਰਮਾ ਨੂੰ ਸਾਨੀਆ ਮਿਰਜ਼ਾ ਨਾਲ ਫਲਰਟ ਕਰਨਾ ਪਿਆ ਮਹਿੰਗਾ, ਦੇਖੋ ਵੀਡਿਓ

https://www.youtube.com/watch?v=IjhY_tkHya4

ਬਸ ਫਿਰ ਕੀ ਸੀ ਹਰੀ ਸਿੰਘ ਨਲੂਆ ਦੀ ਇਸ ਬਹਾਦਰੀ ਨੂੰ ਵੇਖਦਿਆਂ ਹੋਇਆਂ ਹਰੀ ਸਿੰਘ ਦੇ ਨਾਂਅ ਨਾਲ ਨਲੂਆ ਜੋੜ ਦਿੱਤਾ ।ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਭਰੇ ਦਰਬਾਰ 'ਚ ਜੰਗਲ 'ਚ ਸ਼ੇਰ ਵਾਲੀ ਘਟਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੂੰ ਅੱਠ ਸੌ ਸੈਨਿਕਾਂ ਦਾ ਦਸਤਾ ਦੇ ਕੇ ਉਨ੍ਹਾਂ ਨੂੰ ਫੌਜੀ ਦਸਤੇ ਦਾ ਸਰਦਾਰ ਐਲਾਨ ਦਿੱਤਾ । ਹਰੀ ਸਿੰਘ ਨਲੂਆ ਦੀਆਂ ਪਾਕਿਸਤਾਨ 'ਚ ਕਈ ਯਾਦਗਾਰਾਂ ਬਣੀਆਂ ਹੋਈਆਂ ਨੇ ਅਤੇ ਕਈਆਂ ਨੂੰ ਸਾਂਭਣ ਦਾ ਉਪਰਾਲਾ ਵੀ ਪਾਕਿਸਤਾਨ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ।ਪਾਕਿਸਤਾਨ ਸਰਕਾਰ ਨੇ ਸੂਬਾ ਪਖਤੂਨਖਵਾ 'ਚ ਬਣੀ ਹਰੀ ਸਿੰਘ ਨਲੂਆ ਦੇ ਇਤਿਹਾਸਕ ਕਿਲ੍ਹੇ ਕਿਸ਼ਨਗੜ ਨੂੰ ਅਜਾਇਬ ਘਰ 'ਚ ਤਬਦੀਲ ਕਰਨ ਦਾ ਫੈਸਲਾ ਲਿਆ ਹੈ ।ਇਤਿਹਾਸਕ ਕਿਲ੍ਹੇ ਨੂੰ ਪੁਰਾਤਤਵ ਵਿਭਾਗ ਦੇ ਸਪੁਰਦ ਕਰਨ ਲਈ ਵਿਭਾਗ ਵਲੋਂ ਸੂਬੇ ਦੇ ਮੁੱਖ ਮੰਤਰੀ ਮਹਿਮੂਦ ਖ਼ਾਨ ਨੂੰ ਪੱਤਰ ਲਿਖਿਆ ਹੈ।

Hari Singh Nalwa - Gujranwala Hari Singh Nalwa - Gujranwala

ਪੁਰਾਤਤਵ ਵਿਭਾਗ ਨੇ ਸਿੱਖ ਰਾਜ ਦੀ ਇਸ ਧਰੋਹਰ ਨੂੰ ਅਜਾਇਬਘਰ 'ਚ ਤਬਦੀਲ ਕੀਤੇ ਜਾਣ ਦੀ ਮੰਗ ਕੀਤੀ ਸੀ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਸ: ਹਰੀ ਸਿੰਘ ਨਲਵਾ ਦੁਆਰਾ ਵਸਾਇਆ ਸ਼ਹਿਰ ਹਰੀਪੁਰ ਮੌਜੂਦਾ ਸਮੇਂ ਇਸਲਾਮਾਬਾਦ ਤੋਂ 65 ਕਿੱਲੋਮੀਟਰ ਦੀ ਦੂਰੀ 'ਤੇ ਆਬਾਦ ਹੈ। ਸ: ਨਲੂਆ ਨੇ ਸੰਨ 1822-23 'ਚ ਇਹ ਸ਼ਹਿਰ ਵਸਾਇਆ ਅਤੇ ਇਸ ਦੇ ਚਾਰੋਂ ਪਾਸੇ ਚਾਰ ਗਜ਼ ਚੌੜੀ ਅਤੇ 16 ਗਜ਼ ਉੱਚੀ ਪੱਕੀ ਫ਼ਸੀਲ ਬਣਵਾਈ, ਜਿਸ 'ਚ ਥੋੜ੍ਹੀ-ਥੋੜ੍ਹੀ ਦੂਰੀ 'ਤੇ ਚਾਰ ਦਰਵਾਜ਼ੇ ਵੀ ਬਣਵਾਏ ਗਏ ਸਨ।

You may also like