Advertisment

ਹਰਜੀਤ ਹਰਮਨ ਨੇ ਇਸ ਗਾਇਕ ਨਾਲ ਕੀਤਾ ਸੀ ਖੁੱਲਾ ਅਖਾੜਾ,ਸਟੇਜ 'ਤੇ ਪਰਫਾਰਮੈਂਸ ਦੌਰਾਨ ਬੁਰੀ ਤਰ੍ਹਾਂ ਕੰਬ ਰਹੇ ਸਨ ਹਰਜੀਤ ਹਰਮਨ 

author-image
By Shaminder
New Update
ਹਰਜੀਤ ਹਰਮਨ ਨੇ ਇਸ ਗਾਇਕ ਨਾਲ ਕੀਤਾ ਸੀ ਖੁੱਲਾ ਅਖਾੜਾ,ਸਟੇਜ 'ਤੇ ਪਰਫਾਰਮੈਂਸ ਦੌਰਾਨ ਬੁਰੀ ਤਰ੍ਹਾਂ ਕੰਬ ਰਹੇ ਸਨ ਹਰਜੀਤ ਹਰਮਨ 
Advertisment
ਹਰਜੀਤ ਹਰਮਨ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤਾਂ ਦੇ ਨਾਲ ਨਵਾਜ਼ਿਆ ।ਆਪਣੇ ਗੀਤਾਂ 'ਚ ਖੇਤਾਂ,ਪਿੰਡਾਂ ਅਤੇ ਜੱਟੀਆਂ ਦੀ ਗੱਲ ਕਰਨ ਵਾਲੇ ਹਰਜੀਤ ਹਰਮਨ ਖੁਦ ਵੀ ਪਿੰਡ ਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਪਿੰਡ ਨਾਲ ਵੀ ਖਾਸਾ ਮੋਹ ਹੈ । ਉਨ੍ਹਾਂ ਦਾ ਮੰਨਣਾ ਹੈ ਕਿ ਉਹ ਦੁਨੀਆ ਦੇ ਕਿਸੇ ਵੀ ਕੋਨੇ 'ਚ ਚਲੇ ਜਾਣ ਪਰ ਪਿੰਡ ਦੀ ਮਹਿਕ ਉਨ੍ਹਾਂ ਨੂੰ ਕਿਤੇ ਵੀ ਨਹੀਂ ਮਿਲਦੀ । ਹੋਰ ਵੇਖੋ:ਗੀਤਕਾਰ ਪ੍ਰਗਟ ਸਿੰਘ ਦੇ ਜਨਮ ਦਿਨ ‘ਤੇ ਹਰਜੀਤ ਹਰਮਨ ਨੇ ਦਿੱਤਾ ਭਾਵੁਕ ਸੰਦੇਸ਼, ਵੀਡਿਓ ਵਾਇਰਲ
Advertisment
publive-image ਆਪਣੀ ਸਾਫ਼ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਹਰਜੀਤ ਹਰਮਨ ਨੇ ਕਈ ਹਿੱਟ ਗੀਤ ਗਾਏ ਜਿਸ 'ਚ ਮਿੱਤਰਾਂ ਦਾ ਨਾਂਅ ਚੱਲਦਾ,ਚਰਖਾ ਕੱਤਦੀ,ਜੱਟੀ, ਵੰਡੇ ਗਏ ਪੰਜਾਬ ਦੀ ਤਰ੍ਹਾਂ ਵਰਗੇ ਅਨੇਕਾਂ ਹੀ ਗੀਤ ਸ਼ਾਮਿਲ ਹਨ । ਹਰਜੀਤ ਹਰਮਨ ਨੇ ਜਿੰਨੇ ਵੀ ਗੀਤ ਗਾਏ ਪ੍ਰਗਟ ਸਿੰਘ ਦੇ ਲਿਖੇ ਹੋਏ ਹਨ । ਹਰਜੀਤ ਹਰਮਨ ਦੇ ਜੀਵਨ ਦੀ ਗੱਲ ਕਰੀਏ ਤਾਂ ਉਹ ਬਹੁਤ ਹੀ ਸਾਦਗੀ ਭਰਪੂਰ ਜ਼ਿੰਦਗੀ ਜੀਉਂਦੇ ਹਨ । https://www.instagram.com/p/BzUn4QEJ2nG/ ਉਨ੍ਹਾਂ ਨੂੰ ਕੁੜਤਾ ਪਜਾਮਾ ਅਤੇ ਟੀ ਸ਼ਰਟ ਪਾਉਣਾ ਚੰਗਾ ਲੱਗਦਾ ਹੈ ਅਤੇ ਇਸ ਤੋਂ ਇਲਾਵਾ ਦੇਸੀ ਖਾਣਾ ਹੀ ਪਸੰਦ ਹੈ ਘਰ ਦੀ ਦਾਲ ਰੋਟੀ ,ਸਾਗ ਅਤੇ ਮੱਕੀ ਦੀ ਰੋਟੀ ਦੇ ਸ਼ੁਕੀਨ ਹਨ ਹਰਜੀਤ ਹਰਮਨ । ਹਰਜੀਤ ਹਰਮਨ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ ਅਤੇ ਸਕੂਲ 'ਚ ਹੋਣ ਵਾਲੇ ਸੱਭਿਆਚਾਰਕ ਪ੍ਰੋਗਰਾਮਾਂ 'ਚ ਉਹ ਅਕਸਰ ਕੁਲਦੀਪ ਮਾਣਕ ਦਾ ਇੱਕ ਗੀਤ ਗਾਇਆ ਕਰਦੇ ਸਨ 'ਰਾਜਾ 'ਤੇ ਰਾਣੀ ਪੁੱਤ ਨੂੰ ਆਰੇ ਨਾਲ ਚੀਰਦੇ' ।
Advertisment
harjit harman with family के लिए इमेज परिणाम ਉਨ੍ਹਾਂ ਦੀ ਦਿਲੀ ਇੱਛਾ ਸੀ ਕਿ ਉਹ ਕੁਲਦੀਪ ਮਾਣਕ ਨਾਲ ਗੀਤ ਕਰਨ ਪਰ ਵਕਤ ਨੂੰ ਸ਼ਾਇਦ ਇਹ ਮਨਜ਼ੂਰ ਨਹੀਂ ਸੀ । ਹਰਜੀਤ ਹਰਮਨ ਆਪਣੀ ਇੱਕ ਆਦਤ ਤੋਂ ਬਹੁਤ ਪ੍ਰੇਸ਼ਾਨ ਹਨ ਕਿ ਉਹ ਅਕਸਰ ਵਾਅਦੇ ਕਰਕੇ ਭੁੱਲ ਜਾਂਦੇ ਹਨ। ਉਹ ਆਪਣੇ ਪਰਿਵਾਰ ਦੇ ਬੇਹੱਦ ਕਰੀਬ ਹਨ ਅਤੇ ਵਿਹਲਾ ਸਮਾਂ ਉਹ ਆਪਣੇ ਪਰਿਵਾਰ ਨਾਲ ਬਿਤਾਉਣਾ ਹੀ ਪਸੰਦ ਕਰਦੇ ਹਨ । https://www.instagram.com/p/Bv6nUJtpm7K/ ਉਨ੍ਹਾਂ ਦੀ  ਜ਼ਿੰਦਗੀ ਦੀਆਂ ਦੋ ਅਮਿੱਟ ਯਾਦਾਂ ਹਨ ਜਿਨ੍ਹਾਂ ਨੂੰ ਉਹ ਕਦੇ ਵੀ ਨਹੀਂ ਭੁਲਾ ਸਕਦੇ ਅੱਜ ਬੇਸ਼ੱਕ ਉਨ੍ਹਾਂ ਦੇ ਕਈ ਹਿੱਟ ਗੀਤ ਆਏ ਹਨ ਪਰ ਜੋ ਸਰੂਰ ਅਤੇ ਮਜ਼ਾ ਉਨ੍ਹਾਂ ਨੂੰ ਆਪਣੇ ਪਹਿਲੇ ਗਾਣੇ ਅਤੇ ਉਨ੍ਹਾਂ ਦੇ ਪਹਿਲੇ ਪੋਸਟਰ ਤੋਂ ਆਇਆ ਸੀ ਉਸ ਨੂੰ ਬੇਹੱਦ ਮਿਸ ਕਰਦੇ ਹਨ । ਉਨ੍ਹਾਂ ਨੂੰ ਮਿਊਜ਼ਿਕ ਤੋਂ ਇਲਾਵਾ ਖੇਤੀ ਕਰਨਾ ਬਹੁਤ ਪਸੰਦ ਹੈ । ਹਰਜੀਤ ਹਰਮਨ ਨੇ ਪਹਿਲੀ ਵਾਰ ਗਾਇਕ ਸੁਰਿੰਦਰ ਛਿੰਦਾ ਨਾਲ ਖੁੱਲੇ ਅਖਾੜੇ 'ਚ ਪਰਫਾਰਮ ਕੀਤਾ ਸੀ ਸੰਗਰੂਰ ਦੇ ਪਿੰਡ ਨਾਗਰਾ 'ਚ । https://www.instagram.com/p/BvVrZwXpqpq/ ਪਰ ਇਸ ਪਰਫਾਰਮੈਂਸ ਦੌਰਾਨ ਉਨ੍ਹਾਂ ਦੀਆਂ ਲੱਤਾਂ ਕੰਬਣ ਲੱਗ ਪਈਆਂ ਸਨ ਉਹ ਗੀਤ ਸੀ ਮਰਹੂਮ ਗਾਇਕ ਦਿਲਸ਼ਾਦ ਅਖਤਰ ਦਾ ਗਾਇਆ ਹੋਇਆ ਸਾਨੂੰ ਪ੍ਰਦੇਸੀਆਂ ਨੂੰ ਯਾਦ ਕਰਕੇ ਕਾਹਨੂੰ ਅੱਥਰੂ ਵਹਾਉਂਦੀ ਏਂ,ਪਰ ਹਰਜੀਤ ਹਰਮਨ ਉਦੋਂ ਸਹਿਜ ਹੋਏ ਜਦੋਂ ਅਖਾੜੇ ਨੂੰ ਵੇਖਣ ਆਏ ਲੋਕਾਂ ਨੇ ਤਾੜੀਆਂ ਵਜਾਈਆਂ ਤਾਂ ਉਨ੍ਹਾਂ ਦਾ ਹੌਂਸਲਾ ਵਧ ਗਿਆ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਉਹ ਲਗਾਤਾਰ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਹਿੱਟ ਗੀਤ ਦੇ ਰਹੇ ਨੇ । ਇਸ ਤੋਂ ਇਲਾਵਾ ਕਈ ਪੰਜਾਬੀ ਫ਼ਿਲਮਾਂ 'ਚ ਵੀ ਨਜ਼ਰ ਆ ਚੁੱਕੇ ਹਨ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਖੂਬ ਸਰਾਹਿਆ ਗਿਆ ਹੈ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment