ਕਿੰਨਾ ਬਦਲ ਗਈ ਗੀਤਾਂ 'ਚ ਮਾਡਲਿੰਗ ਅਤੇ ਅਦਾਕਾਰੀ ਕਰਨ ਵਾਲੀ ਸੁੱਖੀ ਪਵਾਰ ਉਰਫ਼ ਮੰਨਤ ਸਿੰਘ !

written by Shaminder | October 18, 2019

ਸੁੱਖੀ ਪਵਾਰ ਉਰਫ਼ ਮੰਨਤ ਸਿੰਘ ਦਾ ਪੰਜਾਬੀ ਇੰਡਸਟਰੀ 'ਚ ਵੱਡਾ ਯੋਗਦਾਨ ਹੈ।ਉਨ੍ਹਾਂ ਨੇ ਮਾਡਲਿੰਗ ਦੇ ਨਾਲ-ਨਾਲ ਐਂਕਰਿੰਗ,ਅਦਾਕਾਰੀ ਅਤੇ ਗਾਇਕੀ ਦੇ ਖੇਤਰ 'ਚ ਵੀ ਮੱਲਾਂ ਮਾਰੀਆਂ ਨੇ ।ਉਨ੍ਹਾਂ ਨੇ ਕਈ ਫ਼ਿਲਮਾਂ 'ਚ ਕੰਮ ਕੀਤਾ ਹੈ । ਅਰਸ਼ੋ ਫ਼ਿਲਮ ਸੁੱਖੀ ਪਵਾਰ ਅਤੇ ਉਨ੍ਹਾਂ ਦੇ ਪਤੀ ਨੇ ਬਣਾਈ ਸੀ । ਉਨ੍ਹਾਂ ਦੇ ਪਤੀ ਦਾ ਨਾਂਅ ਦਕਸ਼ ਅਜੀਤ ਸਿੰਘ ਹੈ ।ਸੁੱਖੀ ਪਵਾਰ ਨੇ ਨਾਂ ਸਿਰਫ਼ ਕਈ ਗੀਤ ਗਾਏ ਬਲਕਿ ਹੋਰਨਾਂ ਗਾਇਕਾਂ ਦੇ ਗੀਤਾਂ 'ਚ ਮਾਡਲਿੰਗ ਵੀ ਕੀਤੀ ।

ਹੋਰ ਵੇਖੋ:ਅੱਜ ਦੇ ਪੰਜਾਬ ਦੀ ਅਸਲ ਤਸਵੀਰ ਦਿਖਾਏਗੀ ਫ਼ਿਲਮ ਸੱਗੀ ਫੁੱਲ

ਇਸ ਦੇ ਨਾਲ ਹੀ ਅਦਾਕਾਰੀ ਦੇ ਖੇਤਰ 'ਚ ਵੀ ਨਾਮ ਕਮਾਇਆ ਹੈ । ਦੱਸ ਦਈਏ ਕਿ ਉਨ੍ਹਾਂ ਦੇ ਪਤੀ ਵੀ ਉਨ੍ਹਾਂ ਵਾਂਗ ਹੀ ਬਹੁਮੁਖੀ ਪ੍ਰਤਿਭਾ ਦੇ ਮਾਲਕ ਹਨ ।

ਸੁੱਖੀ ਪਵਾਰ ਹੁਣ ਕਾਫੀ ਬਦਲ ਗਈ ਹੈ ਉਨ੍ਹਾਂ ਨੂੰ ਵੇਖ ਕੇ ਕਈ ਵਾਰ ਪਛਾਨਣਾ ਵੀ ਮੁਸ਼ਕਿਲ ਹੋ ਜਾਂਦਾ ਹੈ । ਉਂਝ ਉਹ ਸੋਸ਼ਲ ਮੀਡੀਆ 'ਤੇ ਉਹ ਕਾਫੀ ਸਰਗਰਮ ਰਹਿੰਦੇ ਹਨ ।

ਆਪਣੇ ਕਾਲਜ ‘ਚ ਯੂਥ ਫੈਸਟੀਵਲ ਦੌਰਾਨ ਉਨ੍ਹਾਂ ਨੇ ਐਕਟਿੰਗ ਦੀ ਸ਼ੁਰੂਆਤ ਕਰ ਦਿੱਤੀ ਸੀ । ਇਸ ਤੋਂ ਬਾਅਦ ਉਸ ਨੇ ਥਿਏਟਰ ‘ਚ ਹਰਪਾਲ ਟਿਵਾਣਾ ਵਰਗੇ ਵੱਡੇ ਕਲਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ । ਪਹਿਲਾ ਗੀਤ “ਮਾਂ ਮੈਂ ਸਹੁਰੇ ਜਾਂ ਆਈ ਹਾਂ” ਆਇਆ ਸੀ ਜੋ ਕਿ ਦੇਬੀ ਮਖਸੂਸਪੁਰੀ ਨੇ ਗਾਇਆ ਸੀ ਅਤੇ ਇਹ ਮੌਕਾ ਗੁਰਪ੍ਰੀਤ ਘੁੱਗੀ ਨੇ ਦਿਵਾਇਆ ਸੀ ।

ਸੁੱਖੀ ਨੇ ਅੰਮ੍ਰਿਤਸਰ ‘ਚ ਹੀ ਗਿਆਨੀ ਜੀਵਨ ਸਿੰਘ ਤੋਂ ਗਾਇਕੀ ਦੇ ਗੁਰ ਸਿੱਖੇ । ਇਸ ਤੋਂ ਇਲਾਵਾ ਸੁਰਿੰਦਰ ਬਚਨ ਜੀ ਤੋਂ ਵੀ ਗਾਇਕੀ ਦੀਆਂ ਬਾਰੀਕੀਆਂ ਸਿੱਖੀਆਂ। ਸੁਰਿੰਦਰ ਬਚਨ ਨੇ ਉਨ੍ਹਾਂ ਦੇ ਸੰਗੀਤਕ ਕਰੀਅਰ ‘ਚ ਬਹੁਤ ਮਦਦ ਕੀਤੀ ।

0 Comments
0

You may also like