ਰੋਪੜ ਦੇ ਜੰਮਪਲ ਹਰੀਸ਼ ਵਰਮਾ ਨੇ ਆਪਣੀ ਪਹਿਲੀ ਫ਼ਿਲਮ ‘ਚ ਨਿਭਾਇਆ ਸੀ ਨੈਗਟਿਵ ਕਿਰਦਾਰ, ਕਈ ਹਿੰਦੀ ਲੜੀਵਾਰਾਂ ‘ਚ ਵੀ ਆ ਚੁੱਕੇ ਹਨ ਨਜ਼ਰ

written by Shaminder | March 13, 2020

ਹਰੀਸ਼ ਵਰਮਾ ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ । ਉਨ੍ਹਾਂ ਨੇ ਆਪਣੀ ਐਕਟਿੰਗ ਦੇ ਦਮ ‘ਤੇ ਹੀ ਪੰਜਾਬੀ ਇੰਡਸਟਰੀ ‘ਚ ਕਦਮ ਰੱਖਿਆ ਸੀ । ਕਿਉਂਕਿ ਉਨ੍ਹਾਂ ਦਾ ਪਰਿਵਾਰਿਕ ਕਦੇ ਵੀ ਗਾਇਕੀ ਜਾਂ ਫ਼ਿਲਮੀ ਲਾਈਨ ਨਾਲ ਸਬੰਧਤ ਨਹੀਂ ਸੀ ਅਤੇ ਐਕਟਿੰਗ ਨਾਲ ਉਨ੍ਹਾਂ ਦੇ ਪਰਿਵਾਰ ਦਾ ਦੂਰ-ਦੂਰ ਤੱਕ ਕੋਈ ਵੀ ਨਾਤਾ ਨਹੀਂ ਸੀ ਫ਼ਿਲਮ ‘ਯਾਰ ਅਣਮੁੱਲੇ’ ਜੋ ਕਿ ਅਕਤੂਬਰ 2011 ‘ਚ ਆਈ ਸੀ ਦੇ ਨਾਲ ਆਪਣੀ ਖ਼ਾਸ ਪਛਾਣ ਬਣਾਈ ਅਤੇ ਉਨ੍ਹਾਂ ਵੱਲੋਂ ਨਿਭਾਇਆ ਗਿਆ ਸ਼ੇਰ ਸਿੰਘ ਦੇ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ । ਹੋਰ ਵੇਖੋ:ਹਰੀਸ਼ ਵਰਮਾ ਆਪਣੇ ਨਵੇਂ ਗੀਤ ‘ਸ਼ਰਮ’ ਦੇ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ https://www.instagram.com/p/5TxtPXJMwT/ ਹੁਣ ਉਹ ਆਪਣੀ ਇਸੇ ਫ਼ਿਲਮ ਯਾਨੀ ਕਿ ਯਾਰ ਅਣਮੁੱਲੇ ਰਿਟਰਨਜ਼ ਨੂੰ ਲੈ ਕੇ ਚਰਚਾ ‘ਚ ਹਨ, ਜੋ ਕਿ ਇਸੇ ਫ਼ਿਲਮ ਦਾ ਸੀਕਵੇਲ ਹੈ । ਅੱਜ ਅਸੀਂ ਤੁਹਾਨੂੰ ਹਰੀਸ਼ ਵਰਮਾ ਦੀ ਜ਼ਿੰਦਗੀ ਉਨ੍ਹਾਂ ਦੇ ਫ਼ਿਲਮੀ ਸਫ਼ਰ ਬਾਰੇ ਦੱਸਾਂਗੇ । ਇਹ ਵੀ ਦੱਸਾਂਗੇ ਕਿ ਉਨ੍ਹਾਂ ਨੂੰ ਇਸ ਲਾਈਨ ‘ਚ ਸਥਾਪਿਤ ਹੋਣ ‘ਚ ਕਿਸ ਨੇ ਉਨ੍ਹਾਂ ਦੀ ਮਦਦ ਕੀਤੀ । ਹਰੀਸ਼ ਵਰਮਾ ਦਾ ਜਨਮ ਰੋਪੜ ‘ਚ 1982 ‘ਚ ਹੋਇਆ । ਉਨ੍ਹਾਂ ਦੀ ਪਤਨੀ ਦਾ ਨਾਂਅ ਅਮਨ ਖਹਿਰਾ ਹੈ। https://www.instagram.com/p/5ZijYVpM4a/ ਉਨ੍ਹਾਂ ਨੇ 70 ਦੇ ਕਰੀਬ ਨਾਟਕ ਕੀਤੇ ਸਨ, ਇਸ ਤੋਂ ਇਲਾਵਾ ਜਿਸ ਸੀਰੀਅਲ ਨਾਲ ਉਨ੍ਹਾਂ ਦੀ ਪਛਾਣ ਬਣੀ ਉਹ ਇੱਕ ਨਿੱਜੀ ਚੈਨਲ ‘ਤੇ ਆਉਣ ਵਾਲਾ ਸੀਰੀਅਲ ਸੀ ‘ਨਾਂ ਆਉਣਾ ਇਸ ਦੇਸ ਲਾਡੋ’ ਜਿਸ ‘ਚ ਅਵਤਾਰ ਨਾਂਅ ਦੇ ਸ਼ਖਸ ਦਾ ਕਿਰਦਾਰ ਹਰੀਸ਼ ਵਰਮਾ ਨੇ ਨਿਭਾਇਆ ਸੀ । ਗੁਰਸ਼ਰਨ ਸਿੰਘ ਨੇ ਹੀ ਉਨ੍ਹਾਂ ਨੂੰ ਐਕਟਿੰਗ ਦੀ ਦੁਨੀਆ ‘ਚ ਸਥਾਪਿਤ ਕਰਨ ‘ਚ ਮਦਦ ਕੀਤੀ । https://www.instagram.com/p/2X7LtPJM6o/ ਹਰੀਸ਼ 2010 ‘ਚ ਪੰਜਾਬੀ ਫ਼ਿਲਮਾਂ ‘ਚ ਐਂਟਰੀ ਕੀਤੀ ਉਨ੍ਹਾਂ ਦੀ ਪਹਿਲੀ ਫ਼ਿਲਮ ‘ਪੰਜਾਬਣ’ ਸੀ ਜੋ ਕਿ ਮਿਸ ਪੂਜਾ ਦੇ ਨਾਲ ਆਈ ਸੀ ਅਤੇ ਇਸ ‘ਚ ਉਨ੍ਹਾਂ ਵੱਲੋਂ ਨਿਭਾਏ ਗਏ ਨੈਗਟਿਵ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ ਸੀ । ਪਰ ‘ਯਾਰ ਅਣਮੁੱਲੇ’ ਨੇ ਉਨ੍ਹਾਂ ਨੂੰ ਪਾਲੀਵੁੱਡ ‘ਚ ਸਥਾਪਿਤ ਕੀਤਾ ਸੀ । ਪੀਟੀਸੀ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਸੀ ।ਉਨ੍ਹਾਂ ਨੇ ਹੁਣ ਤੱਕ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਜਿਸ ‘ਚ ‘ਯਾਰ ਅਣਮੁੱਲੇ’, ‘ਮੁੰਡਾ ਹੀ ਚਾਹੀਦਾ’, ‘ਨਾਢੂ ਖਾਂ’ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।  

0 Comments
0

You may also like