Advertisment

ਇਸ ਵਜ੍ਹਾ ਕਰਕੇ ਪ੍ਰੇਮ ਚੋਪੜਾ ਨੇ ਕਰਵਾਇਆ ਕਈ ਵਾਰ ਵਿਆਹ, ਇਸ ਪੰਜਾਬੀ ਫ਼ਿਲਮ ਨਾਲ ਕੀਤੀ ਸੀ ਆਪਣੇ ਕਰੀਅਰ ਦੀ ਸ਼ੁਰੂਆਤ

author-image
By Shaminder
New Update
ਇਸ ਵਜ੍ਹਾ ਕਰਕੇ ਪ੍ਰੇਮ ਚੋਪੜਾ ਨੇ ਕਰਵਾਇਆ ਕਈ ਵਾਰ ਵਿਆਹ, ਇਸ ਪੰਜਾਬੀ ਫ਼ਿਲਮ ਨਾਲ ਕੀਤੀ ਸੀ ਆਪਣੇ ਕਰੀਅਰ ਦੀ ਸ਼ੁਰੂਆਤ
Advertisment
ਪ੍ਰੇਮ ਚੋਪੜਾ ਦਾ ਜਨਮ 23 ਸਤੰਬਰ 1935 ‘ਚ ਹੋਇਆ ਸੀ । ਉਨ੍ਹਾਂ ਦਾ ਪਰਿਵਾਰ ਲਹੌਰ ਦਾ ਰਹਿਣ ਵਾਲਾ ਸੀ । ਉਨ੍ਹਾਂ ਨੇ ਕੁਝ ਸਾਲ ਥਿਏਟਰ ਵੀ ਕੀਤਾ ਸੀ ਅਤੇ ਉਨ੍ਹਾਂ ਦਾ ਪਿਤਾ ਜੀ ਉਸ ਸਮੇਂ ਇੱਕ ਵੱਡੇ ਸਰਕਾਰੀ ਅਫ਼ਸਰ ਲੱਗੇ ਹੋਏ ਸਨ । ਉਹ ਚਾਹੁੰਦੇ ਸਨ ਕਿ ਪ੍ਰੇਮ ਚੋਪੜਾ ਡਾਕਟਰ ਬਣਨ ਜਾਂ ਫਿਰ ਕੋਈ ਹੋਰ ਅਫ਼ਸਰ ਪਰ ਪ੍ਰੇਮ ਚੋਪੜਾ ਦੇ ਅੰਦਰ ਅਦਾਕਾਰੀ ਦੇ ਖੇਤਰ ‘ਚ ਕੁਝ ਕਰਨ ਦੀ ਇੱਛਾ ਸੀ, ਪਰ ਪਿਤਾ ਨੇ ਕਿਹਾ ਸੀ ਕਿ ਪੜ੍ਹਾਈ ਕਰਨ ਤੋਂ ਬਾਅਦ ਹੀ ਇਸ ਫੀਲਡ ‘ਚ ਜਾਣ । ਹੋਰ ਵੇਖੋ:ਪੰਜਾਬ ਯੂਨੀਵਰਸਿਟੀ ਵਿੱਚ ਪ੍ਰੇਮ ਚੋਪੜਾ ਨੂੰ ਲੱਗਿਆ ਸੀ ਅਦਾਕਾਰੀ ਦਾ ਚਸਕਾ, ਇਸ ਬੰਦੇ ਨੇ ਦਿੱਤੀ ਸੀ ਵਿਲੇਨ ਬਣਨ ਦੀ ਸਲਾਹ
Advertisment
ਪਿਤਾ ਦਾ ਕਹਿਣਾ ਮੰਨਦੇ ਹੋਏ ਪ੍ਰੇਮ ਚੋਪੜਾ ਨੇ ਬੀਏ ਦੀ ਪੜ੍ਹਾਈ ਪੂਰੀ ਕੀਤੀ ਅਤੇ ਫਿਰ ਇੱਕ ਅਖ਼ਬਾਰ ‘ਚ ਨੌਕਰੀ ਕਰਨ ਲੱਗ ਪਏ। ਇਨ੍ਹਾਂ ਦਾ ਸੰਘਰਸ਼ ਦੇ ਕਹਾਣੀ ਵੀ ਬੜੀ ਲੰਮੀ ਸੀ, ਪਰ ਉਨ੍ਹਾਂ ਨੇ ਕਦੇ ਵੀ ਅਦਾਕਾਰੀ ਤੋਂ ਮੂੰਹ ਨਹੀਂ ਸੀ ਮੋੜਿਆ।ਉਨ੍ਹਾਂ ਨੂੰ ਕੋਈ ਵੀ ਰੋਲ ਨਹੀਂ ਸੀ ਮਿਲ ਰਿਹਾ, ਇੱਕ ਵਾਰ ਉਹ ਲੋਕਲ ਟਰੇਨ ‘ਚ ਸਫ਼ਰ ਕਰ ਰਹੇ ਸਨ ।ਇਸੇ ਦੌਰਾਨ ਉਨ੍ਹਾਂ ਦੀ ਮੁਲਾਕਾਤ ਇੱਕ ਅਜਨਬੀ ਨਾਲ ਹੋਈ, ਜਿਸ ਨੇ ਉਨ੍ਹਾਂ ਨੂੰ ਫ਼ਿਲਮ ‘ਚ ਕੰਮ ਕਰਨ ਬਾਰੇ ਪੁੱਛਿਆ ਤਾਂ ਉਸ ਦੇ ਜ਼ਰੀਏ ਹੀ ਪੰਜਾਬੀ ਫ਼ਿਲਮ ਦੇ ਇੱਕ ਪ੍ਰੋਡਿਊਸਰ ਦੇ ਨਾਲ ਉਨ੍ਹਾਂ ਨਾਲ ਮੁਲਾਕਾਤ ਹੋਈ ।ਫਿਰ ਉਨ੍ਹਾਂ ਨੇ ਆਪਣੀ ਐਕਟਿੰਗ ਦੀ ਸ਼ੁਰੂਆਤ ਪੰਜਾਬੀ ਫ਼ਿਲਮ ਤੋਂ ਕੀਤੀ ।ਇਸ ਤੋਂ ਬਾਅਦ ਉਹ ਕਈ ਫ਼ਿਲਮਾਂ ‘ਚ ਬਤੌਰ ਹੀਰੋ ਕੰਮ ਕਰਦੇ ਨਜ਼ਰ ਆਏ । ‘ਮੈਂ ਸ਼ਾਦੀ ਕਰਨੇ ਚਲਾ’ ‘ਚ ਬਤੌਰ ਹੀਰੋ ਉਨ੍ਹਾਂ ਨੇ ਕੰਮ ਕੀਤਾ ਸੀ ।ਪਰ ਬਤੌਰ ਹੀਰੋ ਜ਼ਿਆਦਾ ਦੇਰ ਟਿਕ ਨਹੀਂ ਸਕੇ, ਪਰ ਹਾਲੇ ਵੀ ਉਨ੍ਹਾਂ ਨੇ ਅਖਬਾਰ ‘ਚ ਕੰਮ ਨਹੀਂ ਸੀ ਛੱਡਿਆ ।ਜਿਸ ਕਾਰਨ ਉਨ੍ਹਾਂ ਦਾ ਗੁਜ਼ਾਰਾ ਚੱਲ ਰਿਹਾ ਸੀ ।ਇਸੇ ਦੌਰਾਨ ਪ੍ਰੇਮ ਚੋਪੜਾ ਨੂੰ ਫ਼ਿਲਮ ‘ਸ਼ਹੀਦ’ ‘ਚ ਸ਼ਹੀਦ ਸੁਖਦੇਵ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ ।ਫ਼ਿਲਮ ਕਾਰਨ ਉਨ੍ਹਾਂ ਨੂੰ ਮਕਬੂਲੀਅਤ ਤਾਂ ਮਿਲੀ ਪਰ ਜ਼ਿਆਦਾ ਫ਼ਿਲਮਾਂ ਨਹੀਂ ਸੀ ਮਿਲ ਰਹੀਆਂ । ਹਾਲਾਤ ਇਹ ਨਹੀਂ ਸਨ ਕਿ ਇਹ ਆਪਣੀ ਨੌਕਰੀ ਛੱਡ ਸਕਦੇ ਇਸ ਲਈ ਗੁਜ਼ਾਰੇ ਲਈ ਇਹ ਨੌਕਰੀ ਜਾਰੀ ਰੱਖੀ ਅਤੇ ਨਾਲ ਹੀ ਆਪਣੇ ਫ਼ਿਲਮੀ ਕਰੀਅਰ ‘ਤੇ ਪੂਰਾ ਫੋਕਸ ਰੱਖਿਆ ਅਤੇ ਸ਼ੂਟਿੰਗ ਜਾਰੀ ਰੱਖੀ । ਆਪਣੀ ਫ਼ਿਲਮ ਦੀ ਸ਼ੂਟਿੰਗ ਲਈ ਉਹ ਅਕਸਰ ਦਫ਼ਤਰ ਵਾਲਿਆਂ ਨੂੰ ਬਹਾਨਾ ਮਾਰਦੇ ਹੁੰਦੇ ਸਨ ਕਿ ਮੇਰਾ ਖੁਦ ਦਾ ਵਿਆਹ ਹੈ ਅਤੇ ਮੈਨੂੰ 15 ਦਿਨ ਦੀ ਛੁੱਟੀ ਚਾਹੀਦੀ ਹੈ, ਪਰ ਦਫ਼ਤਰ ਜਦੋਂ ਸ਼ੂਟ ਪੂਰਾ ਕਰਕੇ ਵਾਪਸ ਆਉਂਦੇ ਤਾਂ ਨਾਲ ਦੇ ਕਰਮਚਾਰੀ ਵਧਾਈ ਦਿੰਦੇ ਤਾਂ ਪ੍ਰੁੇਮ ਚੋਪੜਾ ਕਹਿੰਦੇ ਕਿ ਨਹੀਂ ਵਿਆਹ ਨਹੀਂ ਹੋ ਸਕਿਆ ਕਿਉਂਕਿ ਲੜਕੀ ਠੀਕ ਨਹੀਂ ਸੀ। ਇਸ ਤਰ੍ਹਾਂ ਸ਼ੂਟਿੰਗ ਲਈ ਵਿਆਹ ਦਾ ਬਹਾਨਾ ਉਨ੍ਹਾਂ ਨੇ ਕਈ ਵਾਰ ਲਗਾਇਆ।‘ਉਪਕਾਰ’ ਫ਼ਿਲਮ ਨਾਲ ਉਨ੍ਹਾਂ ਨੂੰ ਬਹੁਤ ਮਕਬੂਲੀਅਤ ਹਾਸਲ ਹੋਈ ਅਤੇ ਇਸੇ ਤੋਂ ਬਾਅਦ ਉਨ੍ਹਾਂ ਨੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ । prem 7 prem 7 ਪ੍ਰੇਮ ਚੋਪੜਾ ਨੇ ਇਸ ਤੋਂ ਬਾਅਦ ‘ਵੋ ਕੌਣ ਥੀ’ ਫ਼ਿਲਮ ‘ਚ ਬਤੌਰ ਖਲਨਾਇਕ ਦੇ ਤੌਰ ‘ਤੇ ਨਜ਼ਰ ਆਏ । ਪਰ ਇਸ ਰੋਲ ਤੋਂ ‘ਮਦਰ ਇੰਡੀਆ’ ਫ਼ਿਲਮ ਬਨਾਉਣ ਵਾਲੇ ਮਹਿਬੂਬ ਖ਼ਾਨ ਕਾਫੀ ਨਾਰਾਜ਼ ਵਿਖਾਈ ਦਿੱਤੇ ।ਕਿਉਂਕਿ ਉਹ ਆਪਣੀ ਇਸ ਫ਼ਿਲਮ ‘ਚ ਪ੍ਰੇਮ ਚੋਪੜਾ ਨੂੰ ਲੈਣਾ ਚਾਹੁੰਦੇ ਸਨ ।ਪਰ ਐਨ ਮੌਕੇ ‘ਤੇ ਉਹ ਬੀਮਾਰ ਹੋ ਗਏ ਜਿਸ ਕਾਰਨ ਮਦਰ ਇੰਡੀਆ ਫ਼ਿਲਮ ਸ਼ੁਰੂ ਨਹੀਂ ਹੋ ਸਕੀ । prem-chopra5 prem-chopra5 ਉਹ ਪ੍ਰੇਮ ਚੋਪੜਾ ਨੂੰ ਹੀਰੋ ਦੇ ਤੌਰ ‘ਤੇ ਲੈਣਾ ਚਾਹੁੰਦੇ ਸਨ ਅਤੇ ਉਨ੍ਹਾਂ ਨੇ ਕਿਹਾ ਵੀ ਸੀ ਕਿ ਇਸ ਤੋਂ ਬਾਅਦ ਤੂੰ ਕਦੇ ਵੀ ਹੀਰੋ ਨਹੀਂ ਬਣ ਸਕੇਗਾ ‘ਤੇ ਇੰਝ ਹੋਇਆ ਵੀ । ਕਿਉਂਕਿ ਇਸ ਤੋਂ ਬਾਅਦ ਪ੍ਰੇਮ ਚੋਪੜਾ ਨੂੰ ਵਿਲੇਨ ਵਾਲੇ ਕਿਰਦਾਰ ਹੀ ਮਿਲਣ ਲੱਗ ਪਏ ਸਨ ।ਇਸ ਤੋਂ ਬਾਅਦ ਪ੍ਰੇਮ ਚੋਪੜਾ ਵਿਲੇਨ ਦੇ ਤੌਰ ‘ਤੇ ਵੱਡੇ ਵੱਡੇ ਨਾਇਕਾਂ ਨਾਲ ਟੱਕਰ ਲੈਣ ਲੱਗ ਪਏ ਸਨ।ਪ੍ਰੇਮ ਚੋਪੜਾ ਨੂੰ ਰਾਜ ਕਪੂਰ ਨੇ ਇੱਕ ਫ਼ਿਲਮ  ‘ਚ ਗੈਸਟ ਅਪੀਅੰਰੈਂਸ ਦੇ ਤੌਰ ‘ਤੇ ਇੱਕ ਡਾਇਲਾਗ ਬੋਲਣ ਲਈ ਕਿਹਾ ਸੀ ਜੋ ਕਿ ਬਹੁਤ ਹੀ ਪ੍ਰਸਿੱਧ ਹੋਇਆ ਉਹ ਸੀ ‘ਪ੍ਰੇਮ, ਪ੍ਰੇਮ ਨਾਮ ਹੈ ਮੇਰਾ’ ਅਤੇ ਇਸ ਫ਼ਿਲਮ ਤੋਂ ਬਾਅਦ ਇਹ ਨਾਮ ਬੱਚੇ ਬੱਚੇ ਦੀ ਜ਼ੁਬਾਨ ‘ਤੇ ਸੀ । ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਰਾਜ ਕਪੂਰ ਦੀ ਸਾਲੀ ਨਾਲ ਉਨ੍ਹਾਂ ਦਾ ਵਿਆਹ ਹੋਇਆ ਸੀ ।ਪ੍ਰੇਮ ਚੋਪੜਾ ਦੀਆਂ ਤਿੰਨ ਧੀਆਂ ਹਨ ਜਿਨ੍ਹਾਂ ਦੇ ਵਿਆਹ ਹੋ ਚੁੱਕੇ ਹਨ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment