12 ਸਾਲ ਤੱਕ ਬੈੱਡ ‘ਤੇ ਰਿਹਾ ਇਹ ਬੰਦਾ, ਹੁਣ 60 ਦੀ ਉਮਰ ‘ਚ ਸੁਪਰ ਮਾਡਲ ਬਣ ਕੇ ਜਿੱਤ ਰਿਹਾ ਹਰ ਕਿਸੇ ਦਾ ਦਿਲ

Written by  Shaminder   |  May 13th 2020 03:22 PM  |  Updated: May 13th 2020 03:22 PM

12 ਸਾਲ ਤੱਕ ਬੈੱਡ ‘ਤੇ ਰਿਹਾ ਇਹ ਬੰਦਾ, ਹੁਣ 60 ਦੀ ਉਮਰ ‘ਚ ਸੁਪਰ ਮਾਡਲ ਬਣ ਕੇ ਜਿੱਤ ਰਿਹਾ ਹਰ ਕਿਸੇ ਦਾ ਦਿਲ

ਦਿਨੇਸ਼ ਮੋਹਨ ਇੱਕ ਅਜਿਹਾ ਨਾਂਅ ਜੋ ਕਈ ਪੰਜਾਬੀ ਗੀਤਾਂ ‘ਚ ਨਜ਼ਰ ਆ ਚੁੱਕੇ ਹਨ । ਇਸ ਦੇ ਨਾਲ ਹੀ ਕਈ ਐਡ ‘ਚ ਵੀ ਉਹ ਨਜ਼ਰ ਆ ਚੁੱਕੇ ਨੇ । ਉੁਹ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਇਸ ਮੁਕਾਮ ‘ਤੇ ਪਹੁੰਚਣ ਲਈ ਬੜਾ ਲੰਮਾ ਸੰਘਰਸ਼ ਕੀਤਾ ਹੈ । ਦਿਨੇਸ਼ ਮੋਹਨ ਕਦੇ ਜਿੰਦਾ ਲਾਸ਼ ਬਣ ਕੇ ਜਿਉਂ ਰਿਹਾ ਸੀ,ਪਰ ਅੱਜ ਕਈ ਗੀਤਾਂ ਅਤੇ ਫ਼ਿਲਮਾਂ 'ਚ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤ ਰਿਹਾ ਹੈ । ਇਹ ਸ਼ਖਸ ਅੱਜ ਕਈ ਲੋਕਾਂ ਲਈ ਪ੍ਰੇਰਣਾ ਸਰੋਤ ਬਣ ਚੁੱਕਿਆ ਹੈ ।

https://www.facebook.com/1551875555027470/videos/189339658815155/

ਦਿਨੇਸ਼ ਮੋਹਨ ਇੱਕ ਅਜਿਹਾ ਸ਼ਖਸ ਜੋ ਕਦੇ ਮਾਨਸਿਕ ਬੀਮਾਰੀ ਨਾਲ ਜੂਝ ਰਿਹਾ ਸੀ ਅਤੇ ਬੈੱਡ ਤੋਂ ਉੱਠ ਤੱਕ ਨਹੀਂ ਸੀ ਸਕਦਾ । ਪਰ ਅੱਜ ਉਹ ਰੈਂਪ 'ਤੇ ਵਾਕ ਕਰਦਾ ਹੋਇਆ ਦਿਖਾਈ ਦਿੰਦਾ ਹੈ । ਜੀ ਹਾਂ ਇਸ ਕਲਾਕਾਰ ਨੂੰ ਤੁਸੀਂ ਪੰਜਾਬੀ ਗੀਤਾਂ 'ਚ ਅਕਸਰ ਵੇਖਿਆ ਹੋਣਾ ਹੈ । ਅੱਜ ਅਸੀਂ ਤੁਹਾਨੂੰ ਇਸੇ ਅਦਾਕਾਰ ਬਾਰੇ ਦੱਸਣ ਜਾ ਰਹੇ ਹਾਂ । ਉਨ੍ਹਾਂ ਨੇ ਇੱਕ ਇੰਟਰਵਿਊ ਦੌਰਾਨ ਆਪਣੀਆਂ ਗੱਲਾਂ ਸਾਂਝੀਆਂ ਕਰਦੀਆਂ ਹੋਇਆਂ ਦੱਸਿਆ ਕਿ ਉਹ ਮਿਡਲ ਕਲਾਸ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਉਨ੍ਹਾਂ ਦੇ ਮਾਪੇ ਵੀ ਨੌਕਰੀ ਕਰਦੇ ਸਨ ।

https://www.facebook.com/1551875555027470/videos/236028487663186/

ਮਾਪਿਆਂ ਨੇ ਉਨ੍ਹਾਂ ਨੂੰ ਪੜ੍ਹਾਇਆ ਲਿਖਾਇਆ ਅਤੇ ਹਰਿਆਣਾ 'ਚ ਕੁਝ ਸਾਲ ਅਧਿਆਪਕ ਦੀ ਨੌਕਰੀ ਕੀਤੀ ।ਜਿਸ ਤੋਂ ਬਾਅਦ ਉਹ ਦਫ਼ਤਰ 'ਚ ਕੰਮ ਕਰਨ ਲੱਗ ਪਏ ।ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਜ਼ਿੰਦਗੀ ਸੈਟਲ ਕਰਨ ਦੀ ਸੋਚੀ ਪਰ ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਆਉਣ ਵਾਲਾ ਸਮਾਂ ਉਨ੍ਹਾਂ ਲਈ ਕਿਸ ਦਾ ਹੋਵੇਗਾ।ਉਨ੍ਹਾਂ ਖਿਲਾਫ ਅਜਿਹਾ ਮਹੌਲ ਬਣ ਗਿਆ ਕਿ ਉਨ੍ਹਾਂ ਨੂੰ ਆਪਣੀ ਨੌਕਰੀ ਵੀ ਛੱਡਣੀ ਪਈ । ਪਰ ਇਸ ਤੋਂ ਪਹਿਲਾਂ ਉਹ ਕਈ ਮਾਨਸਿਕ ਬੀਮਾਰੀਆਂ ਨਾਲ ਜੂਝ ਰਿਹਾ ਸੀ ਅਤੇ ਸਮਾਜਿਕ ਦਾਇਰੇ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਸੀ ਅਤੇ ਇਸੇ ਕਾਰਨ ਉਨ੍ਹਾਂ ਦਾ ਭਾਰ125 ਕਿਲੋ ਹੋ ਗਿਆ ਸੀ ।ਪਰਿਵਾਰ ਵਾਲਿਆਂ ਨੇ ਵੀ ਪੂਰਾ ਸਾਥ ਦਿੱਤਾ 2009 'ਚ ਅਜਿਹਾ ਸਮਾਂ ਵੀ ਆਇਆ ਸੀ ਜਦੋਂ ਉਹ ਚੱਲਣ ਤੋਂ ਵੀ ਅਸਮਰਥ ਹੋ ਗਿਆ ਸੀ ।

https://www.facebook.com/1551875555027470/photos/a.1716706701877687/2671753159706365/?type=3&theater

ਮਾਨਸਿਕ ਬੀਮਾਰੀ ਕਾਰਨ ਉਨ੍ਹਾਂ ਕਈ ਵਾਰ ਖੁਦ ਨੂੰ ਵੀ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਸੀ । 2014  ਤੱਕ ਮੇਰੀ ਹਾਲਤ ਖਰਾਬ ਰਹੀ,ਇਸ ਬੀਮਾਰੀ ਚੋਂ ਉੱਭਰਨ 'ਚ  ਉਨ੍ਹਾਂ ਦੀ ਭੈਣ ਅਤੇ ਜੀਜੇ ਦੇ ਨਾਲ ਬਹੁਤ ਮਦਦ ਕੀਤੀ ।ਉਨ੍ਹਾਂ ਦੀ ਮਦਦ ਨਾਲ ਹੀ ਉਹ ਜ਼ਿੰਦਗੀ 'ਚ ਮੁੜ ਜਿਉਣਾ ਸਿੱਖੇ ਅਤੇ  ਡਾਈਟੀਸ਼ੀਅਨ ਨਾਲ ਮੁਲਾਕਾਤ ਕੀਤੀ ਅਤੇ ਜਿੰਮ ਜੁਆਇਨ ਕੀਤਾ।ਅੱਠ ਮਹੀਨਿਆਂ 'ਚ ਉਨ੍ਹਾਂ ਨੇ 78 ਕਿਲੋ ਭਾਰ ਘਟਾ ਲਿਆ ਅਤੇ ਇਕ ਪੱਤਰਕਾਰ ਨੇ ਉਨ੍ਹਾਂ ਦੀਆਂ ਪਹਿਲਾਂ ਅਤੇ ਬਾਅਦ ਦੀਆਂ ਤਸਵੀਰਾਂ ਦੇ ਨਾਲ ਇੱਕ ਆਰਟੀਕਲ ਲਿਖਿਆ ਅਤੇ ਜਿਸ ਤੋਂ ਬਾਅਦ ਉਨ੍ਹਾਂ ਨੂੰ ਮਾਡਲਿੰਗ ਦਾ ਆਫਰ ਆਇਆ । ਜਿਸ ਤੋਂ ਬਾਅਦ ਉਨ੍ਹਾਂ ਨੇ ਆਡੀਸ਼ਨ ਦਿੱਤਾ ਅਤੇ ਆਡੀਸ਼ਨ ‘ਚ ਪਾਸ ਹੋਣ ਤੋਂ ਬਾਅਦ ਉਨ੍ਹਾਂ ਨੂੰ ਮਾਡਲਿੰਗ ਦੇ ਕਈ ਆਫਰ ਮਿਲੇ ਅਤੇ ਅੱਜ ਉਨ੍ਹਾਂ ਦੀ ਗਿਣਤੀ ਕਾਮਯਾਬ ਮਾਡਲਾਂ ‘ਚ ਹੁੰਦੀ ਹੈ ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network