ਇਹ ਸੀ ਅਦਾਕਾਰ ਰਿਸ਼ੀ ਕਪੂਰ ਦਾ ਪਹਿਲਾ ਪਿਆਰ, ਰਿਸ਼ੀ ਕਪੂਰ ਦੀ ਪਹਿਲੀ ਪ੍ਰੇਮਿਕਾ ਦੀ ਅੰਗੂਠੀ ਨੂੰ ਇਸ ਕਰਕੇ ਰਾਜੇਸ਼ ਖੰਨਾ ਨੇ ਸੁੱਟਿਆ ਸੀ ਸਮੁੰਦਰ ‘ਚ

written by Shaminder | September 04, 2020

ਅੱਜ ਅਦਾਕਾਰ ਰਿਸ਼ੀ ਕਪੂਰ ਜਿਉੇਂਦੇ ਹੁੰਦੇ ਤਾਂ ਆਪਣਾ ਜਨਮ ਦਿਨ ਮਨਾ ਰਹੇ ਹੁੰਦੇ ।ਪਰ ਅੱਜ ਉਹ ਇਸ ਦੁਨੀਆ ‘ਚ ਨਹੀਂ ਹਨ ।ਪਰਿਵਾਰ ਉਨ੍ਹਾਂ ਦੇ ਜਨਮ ਦਿਨ ਨੂੰ ਜਯੰਤੀ ਦੇ ਰੂਪ ‘ਚ ਮਨਾ ਰਿਹਾ ਹੈ ।ਅੱਜ ਅਸੀਂ ਤੁਹਾਨੂੰ ਰਿਸ਼ੀ ਕਪੂਰ ਦੇ ਪਹਿਲੇ ਪਿਆਰ ਬਾਰੇ ਦੱਸਾਂਗੇ ।ਜੋ ਕਿ ਕਿਸੇ ਵੀ ਫ਼ਿਲਮੀ ਬੈਕਗਰਾਊਂਡ ਨਾਲ ਸਬੰਧ ਨਹੀਂ ਸਨ ਰੱਖਦੇ ।ਇਸ ਦਾ ਖੁਲਾਸਾ ਖੁਦ ਰਿਸ਼ੀ ਨੇ ਆਪਣੀ ਆਟੋਬਾਇਓਗ੍ਰਾਫੀ ‘ਚ ਕੀਤਾ ਸੀ ।ਦਰਅਸਲ ਇਹ ਉਹ ਸਮਾਂ ਸੀ ਜਦੋਂ ਰਿਸ਼ੀ ਆਪਣੀ ਪਹਿਲੀ ਹੀ ਫ਼ਿਲਮ ਦੀ ਤਿਆਰੀ ‘ਚ ਲੱਗੇ ਹੋਏ ਸਨ ਅਤੇ ਉਹ ਉਸ ਦੇ ਪਿਆਰ ‘ਚ ਪਾਗਲ ਹੋ ਗਏ ਸਨ । https://www.instagram.com/p/CEr0guSBiaF/ ਪਰ ਉਨ੍ਹਾਂ ‘ਤੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਵੀ ਇੱਕ ਤਾਂ ਉਨ੍ਹਾਂ ਨੂੰ ‘ਬੌਬੀ’ ਫ਼ਿਲਮ ਮਿਲੀ ਸੀ ਅਤੇ ਬਤੌਰ ਹੀਰੋ ਉਹ ਇਸ ਫ਼ਿਲਮ ‘ਚ ਆਉਣ ਵਾਲੇ ਸਨ । ਇਸ ਦੇ ਨਾਲ ਹੀ ਰਾਜ ਕਪੂਰ ਜੋ ਕਿ ਓਹਨੀਂ ਦਿਨੀਂ ਘਾਟੇ ‘ਚ ਚੱਲ ਰਹੇ ਸਨ ਅਜਿਹੇ ‘ਚ ਫ਼ਿਲਮ ਨੂੰ ਹਿੱਟ ਕਰਵਾਉਣ ਦਾ ਦਾਰਮੋਦਾਰ ਰਿਸ਼ੀ ਕਪੂਰ ਤੇ ਸੀ । ਜੇ ਇਹ ਫ਼ਿਲਮ ਹਿੱਟ ਨਾਂ ਹੁੰਦੀ ਤਾਂ ਰਾਜ ਕਪੂਰ ਸ਼ਾਇਦ ਬਰਬਾਦ ਹੋ ਜਾਂਦੇ । https://www.instagram.com/p/CErit3ohUMv/ ਰਿਸ਼ੀ ਕਪੂਰ ਵੀ ਇਸ ਫ਼ਿਲਮ ਨੂੰ ਹਿੱਟ ਕਰਨ ਲਈ ਕੋਈ ਵੀ ਕਸਰ ਨਹੀਂ ਸੀ ਛੱਡਣਾ ਚਾਹੁੰਦੇ । ਸ਼ੂਟਿੰਗ ਤੋਂ ਪਹਿਲਾਂ ਉਨ੍ਹਾਂ ਨੇ ਆਪਣਾ ਵਜ਼ਨ ਥੋੜਾ ਘੱਟ ਕਰਨਾ ਸੀ ਇਸ ਲਈ ਉਹ ਵੇਟ ਲੌਸ ਕਲੀਨਿਕ ‘ਚ ਜਾਣ ਲੱਗ ਪਏ ।ਪਰ ਉੱਥੇ ਯਾਸਮੀਨ ਮਹਿਤਾ ਜੋ ਕਿ ਫਿਟਨੈੱਸ ਟ੍ਰੇਨਰ ਸੀ ਉਹ ਬਹੁਤ ਹੀ ਖੂਬਸੂਰਤ ਸੀ ਅਤੇ ਪਾਰਸੀ ਖਾਨਦਾਨ ਨਾਲ ਸਬੰਧ ਰੱਖਦੀ ਸੀ । ਉਸ ਨੂੰ ਵੇਖਦੇ ਹੀ ਰਿਸ਼ੀ ਉਸ ਦੇ ਦੀਵਾਨੇ ਹੋ ਗਏ ਸਨ ।ਦੋਵੇਂ ਰੋਜ਼ ਮਿਲਣ ਲੱਗ ਪਏ ਅਤਟ ਦੋਵਾਂ ਦੀਆਂ ਨਜ਼ਦੀਕੀਆਂ ਵਧਣ ਲੱਗ ਗਈਆਂ । ਹਾਲਾਂਕਿ ਯਾਸਮੀਨ ਇੱਕ ਵੱਡੇ ਅਤੇ ਫ਼ਿਲਮੀ ਪਰਿਵਾਰ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਦੁਚਿੱਤੀ ‘ਚ ਵੀ ਸੀ । https://www.instagram.com/p/CEqLur3BAVY/ ਉਸ ਨੂੰ ਇਹ ਡਰ ਵੀ ਲੱਗ ਰਿਹਾ ਸੀ ਰਿਸ਼ੀ ਉਸ ਨਾਲ ਫਲਰਟ ਨਾ ਕਰ ਰਹੇ ਹੋਣ।ਪਰ ਰਿਸ਼ੀ ਦਾ ਲਗਾਅ ਦੇਖ ਕੇ ਉਹ ਇਨਕਾਰ ਵੀ ਨਹੀਂ ਸੀ ਕਰ ਸਕੀ । ਯਾਸਮੀਨ ਨੇ ਰਿਸ਼ੀ ਨੂੰ ਇੱਕ ਅੰਗੂਠੀ ਵੀ ਦਿੱਤੀ ਸੀ ਜਿਸ ਨੂੰ ਰਿਸ਼ੀ ਆਪਣੀ ਉਂਗਲੀ ‘ਚ ਹਮੇਸ਼ਾ ਪਾਈ ਰੱਖਦੇ ਸਨ । https://www.instagram.com/p/CEUpH1TJ3t1/ ਜਿਉਂ ਹੀ ਬੌਬੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਈ ਤਾਂ ਡਿੰਪਲ ਕਪਾਡੀਆ ਦੇ ਗਲੈਮਰਸ ਦੇ ਚਰਚੇ ਹਰ ਅਖਬਾਰ ਅਤੇ ਮੈਗਜ਼ੀਨ ‘ਚ ਹੋਣ ਲੱਗ ਪਏ ਇੱਧਰ ਰਾਜੇਸ਼ ਖੰਨਾ ਡਿੰਪਲ ਨੂੰ ਲੈ ਕੇ ਅਸੁਰੱਖਿਅਤ ਮਹਿਸੂਸ ਕਰਨ ਲੱਗ ਪਏ ਤਾਂ ਦੂਜੇ ਪਾਸੇ ਯਾਸਮੀਨ ਵੀ ਪਰੇਸ਼ਾਨ ਹੋ ਗਈ ।ਇੱਕ ਦਿਨ ਮਜ਼ਾਕ-ਮਜ਼ਾਕ ‘ਚ ਡਿੰਪਲ ਨੇ ਰਿਸ਼ੀ ਤੋਂ ਅੰਗੂਠੀ ਲੈ ਕੇ ਆਪਣੀ ਉਂਗਲੀ ‘ਚ ਪਾ ਲਈ । https://www.instagram.com/p/CD_3nRYhMom/ ਉੱਧਰ ਯਾਸਮੀਨ ਵੀ ਰਿਸ਼ੀ ਨਾਲ ਨਰਾਜ਼ ਰਹਿਣ ਲੱਗ ਪਈ ਸੀ ਅਤੇ ਰਿਸ਼ੀ ਦਾ ਵੇਟ ਲੌਸ ਕਲੀਨਿਕ ਆਉਣਾ ਵੀ ਘਟ ਗਿਆ ਸੀ । ਇਸ ਦੇ ਨਾਲ ਹੀ ਰਿਸ਼ੀ ਦੇ ਹੱਥ ‘ਚ ਅੰਗੂਠੀ ਨਾ ਵੇਖ ਉਸ ਦਾ ਗੁੱਸਾ ਹੋਰ ਵਧ ਗਿਆ ਸੀ । ਉੱਧਰ ਰਾਜੇਸ਼ ਖੰਨਾ ਨੇ ਆਪਣੇ ਬੰਗਲੇ ‘ਤੇ ਡਿੰਪਲ ਨੂੰ ਪ੍ਰਪੋਜ਼ ਕੀਤਾ ਅਤੇ ਅੰਗੂਠੀ ਪਾਉਣ ਲਈ ਜਦੋਂ ਡਿੰਪਲ ਦਾ ਹੱਥ ਫੜਿਆ ਤਾਂ ਉਸ ਦੇ ਹੱਥ ‘ਚ ਪਹਿਲਾਂ ਹੀ ਅੰਗੂਠੀ ਸੀ । ਜਿਸ ਬਾਰੇ ਰਾਜੇਸ਼ ਨੇ ਪੁੱਛਿਆ ਤਾਂ ਡਿੰਪਲ ਨੇ ਕਿਹਾ ਕਿ ਇਹ ਅੰਗੂਠੀ ਤਾਂ ਰਿਸ਼ੀ ਕਪੂਰ ਦੀ ਹੈ । ਜਿਸ ਨੂੰ ਉਤਾਰ ਕੇ ਰਾਜੇਸ਼ ਖੰਨਾ ਨੇ ਸਮੁੰਦਰ ‘ਚ ਸੁੱਟ ਦਿੱਤਾ ਸੀ ।

0 Comments
0

You may also like