ਜਾਣੋ ਖੀਰਾ ਖਾਣ ਨਾਲ ਸਿਹਤ ਨੂੰ ਮਿਲਦੇ ਨੇ ਕਿਹੜੇ ਗੁਣਕਾਰੀ ਫਾਇਦੇ

written by Lajwinder kaur | December 18, 2020

ਖੀਰਾ ਖਾਣਾ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ । ਹਰੇ ਰੰਗ ਦਾ ਦਿਖਣ ਵਾਲੇ ਖੀਰੇ ‘ਚ ਪੋਸ਼ਕ ਤੱਤਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਨਾਲ ਹੀ ਐਂਟੀ ਆਕਸੀਡੈਂਟ ਵੀ ਪਾਏ ਜਾਂਦੇ ਹਨ । ਜੋ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਣ ਵਿੱਚ ਸਹਾਇਤਾ ਕਰਦੇ ਹਨ । ਖੀਰੇ ਵਿੱਚ ਬਹੁਤ ਹੀ ਘੱਟ ਕੈਲੋਰੀ ਹੁੰਦੀ ਹੈ । ਇਸ ਵਿੱਚ ਪਾਣੀ ਦੀ ਮਾਤਰਾ ਅਤੇ ਫਾਈਬਰ ਜ਼ਿਆਦਾ ਹੁੰਦਾ ਹੈ । ਇਸ ਲਈ ਇਹ ਵਜ਼ਨ ਘੱਟ ਕਰਨ ਲਈ ਵੀ ਬਹੁਤ ਫਾਇਦੇਮੰਦ ਹੈ । ਲੋਕੀਂ ਇਸ ਦਾ ਸੇਵਨ ਸਲਾਦ, ਸੈਂਡਵਿਚ, ਰਾਇਤਾ ਅਤੇ ਨਮਕ ਲਗਾ ਕੇ ਕਰਦੇ ਨੇ । ਆਓ ਜਾਣਦੇ ਹਾਂ ਖੀਰੇ ਦੇ ਫਾਇਦੇ- benefits of cucumber   ਸਰੀਰ ‘ਚ ਪਾਣੀ ਦੀ ਕਮੀ ਨੂੰ ਦੂਰ ਕਰਦਾ ਹੈ- ਖੀਰੇ ਵਿੱਚ 95% ਪਾਣੀ ਹੁੰਦਾ ਹੈ । ਇਸ ਲਈ ਇਹ ਸਰੀਰ ‘ਚ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦਾ ਜਿਸ ਨਾਲ ਸਰੀਰ ਨੂੰ  ਵਿੱਚ ਬਹੁਤ ਫਾਇਦੇਮੰਦੇ ਮਿਲਦੇ ਨੇ । ਇਸ ਦੇ ਸੇਵਨ ਦੇ ਨਾਲ ਸਰੀਰ ਵਿਚ ਪਾਣੀ ਦੀ ਕਮੀ ਨਹੀਂ ਹੁੰਦੀ ਹੈ । cucumber picture ਭਾਰ ਘਟਾਓ- ਖੀਰੇ ਵਿੱਚ ਕੈਲੋਰੀ ਘੱਟ ਅਤੇ ਫਾਈਬਰ ਜ਼ਿਆਦਾ ਹੁੰਦਾ ਹੈ । ਇਸ ਲਈ ਜਦੋਂ ਵੀ ਭੁੱਖ ਲੱਗੇ ਖੀਰੇ ਦਾ ਸੇਵਨ ਕਰੋ ਪੇਟ ਭਰਿਆ ਹੋਇਆ ਰਹੇਗਾ । ਇਸ ਲਈ ਜੇ ਤੁਸੀਂ ਵਜ਼ਨ ਘਟ ਕਰਨਾ ਚਾਹੁੰਦੇ ਹੋ ਤਾਂ ਖੀਰੇ ਨੂੰ ਆਪਣੀ ਡਾਇਟ ‘ਚ ਸ਼ਾਮਿਲ ਕਰੋ । cucumber pic 1 ਬਲੱਡ ਪ੍ਰੈਸ਼ਰ ਕੰਟਰੋਲ- ਖੀਰੇ ਦਾ ਸੇਵਨ ਹਾਈ ਬਲੱਡ ਪ੍ਰੈਸ਼ਰ ਤੋਂ ਛੁਟਕਾਰਾ ਪਾਉਣ ਲਈ ਬਹੁਤ ਵਧੀਆ ਹੈ। ਇਸ ਵਿਚ ਬਹੁਤ ਸਾਰਾ ਪਾਣੀ ਹੁੰਦਾ ਹੈ ਅਤੇ ਇਹ ਸਰੀਰ ਨੂੰ ਠੰਡਾ ਰੱਖਦਾ ਹੈ। ਜਿਸ ਦੇ ਕਰਕੇ ਬਲੱਡ ਪ੍ਰੈਸ਼ਰ ਕੰਟਰੋਲ ਚ ਰਹਿੰਦਾ ਹੈ । inside pic of cucumber for skin ਚਮੜੀ ਦੀ ਸਮੱਸਿਆਵਾਂ ਦੂਰ ਕਰਦਾ ਹੈ-  ਹਰ ਰੋਜ਼ ਖੀਰਾ ਖਾਣ ਨਾਲ ਰੁੱਖੀ ਸਕੀਨ ਵਿੱਚ ਨਮੀ ਆ ਜਾਂਦੀ ਹੈ । ਖੀਰਾ ਚਮੜੀ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਦਾ ਹੈ ਜਿਵੇਂ ਸਨਬਰਨ, ਟੈਨਿੰਗ। ਇਹ ਇਕ ਨੈਚੁਰਲ ਮਾਇਸਚਰਾਈਜ਼ ਦਾ ਕੰਮ ਕਰਦਾ ਹੈ।ਇਸ ਨੂੰ ਕੱਦੂਕੱਸ ਕਰਕੇ ਚਿਹਰੇ ਤੇ ਲਗਾਉਣ ਨਾਲ ਨਿਖਾਰ ਤੇ ਚਮਕ ਆਉਂਦੀ ਹੈ।

0 Comments
0

You may also like