ਜਾਣੋ ਹਰੇ ਧਨੀਏ ਦੇ ਗੁਣਕਾਰੀ ਫਾਇਦਿਆਂ ਬਾਰੇ, ਦੂਰ ਕਰਦਾ ਹੈ ਇਹ ਬਿਮਾਰੀਆਂ

Written by  Lajwinder kaur   |  October 23rd 2020 10:08 AM  |  Updated: October 23rd 2020 10:08 AM

ਜਾਣੋ ਹਰੇ ਧਨੀਏ ਦੇ ਗੁਣਕਾਰੀ ਫਾਇਦਿਆਂ ਬਾਰੇ, ਦੂਰ ਕਰਦਾ ਹੈ ਇਹ ਬਿਮਾਰੀਆਂ

ਹਰੀਆਂ ਸਬਜ਼ੀਆਂ ਸਿਹਤ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦੀਆਂ ਨੇ, ਜਿਨ੍ਹਾਂ ‘ਚੋਂ ਇੱਕ ਹਰਾ ਧਨੀਆ । ਹਰੇ ਧਨੀਏ ਦਾ ਸੇਵਨ ਸਲਾਦ, ਰਾਇਤੇ ਤੇ ਸਬਜ਼ੀਆਂ ਨੂੰ ਗਾਰਨਿਸ਼ ਕਰਨ ਦੇ ਲਈ ਕੀਤਾ ਜਾਂਦਾ ਹੈ । ਇਸ ਤੋਂ ਇਲਾਵਾ ਹਰੇ ਧਨੀਏ ਦਾ ਪ੍ਰਯੋਗ ਚਟਨੀ ਦੇ ਰੂਪ ‘ਚ ਵੀ ਕੀਤੀ ਜਾਂਦੀ ਹੈ ।   coriander pic   ਹੋਰ ਪੜ੍ਹੋ : ਜਾਣੋ ਗੁਲਕੰਦ ਦੇ ਗੁਣਕਾਰੀ ਫਾਇਦਿਆਂ ਬਾਰੇ

ਧਨੀਆ ਵਿਟਾਮਿਨ ਏ, ਵਿਟਾਮਿਨ ਦੇ, ਵਿਟਾਮਿਨ ਸੀ, ਫੋਲਿਕ ਐਸਿਡ, ਪੋਟਾਸ਼ੀਅਮ, ਆਇਰਨ ਅਤੇ ਮੈਗਨੀਸ਼ੀਅਮ ਵਰਗੇ ਤੱਤਾਂ ਨਾਲ ਭਰਪੂਰ ਹੁੰਦਾ ਹੈ । ਆਉ ਜਾਣਦੇ ਹਾਂ ਧਨੀਏ ਦੇ ਫਾਇਦਿਆਂ ਬਾਰੇ-

coriander benefits

ਸ਼ੂਗਰ -ਧਨੀਏ ਦੇ ਬੀਜ ਦੇ ਸੇਵਨ ਨਾਲ ਖ਼ੂਨ ਵਿੱਚ ਗਲੂਕੋਜ ਦਾ ਪੱਧਰ ਘਟਦਾ ਹੈ। ਡਾਇਬਟੀਜ਼ ਅਤੇ ਕੋਲੈਸਟ੍ਰਾਲ ਦੀ ਸਮੱਸਿਆ ਤੋਂ ਜੂਝ ਰਹੇ ਲੋਕਾਂ ਨੂੰ ਰੋਜ਼ਾਨਾ ਧਨੀਏ ਦੇ ਬੀਜ ਦਾ ਸੇਵਨ ਕਰਨਾ ਚਾਹੀਦਾ ਹੈ ।

pet gass toh relief

ਗੈਸ ਤੋਂ ਛੁਟਕਾਰਾ- ਸਾਡੇ ਖਾਣ-ਪੀਣ ਦੇ ਬਿਗੜੇ ਹੋਏ ਲਾਈਫ ਸਟਾਈਲ ਕਰਕੇ ਬਹੁਤ ਸਾਰੇ ਲੋਕ ਪੇਟ ਦੀ ਗੜਬੜੀ ਤੋਂ ਪ੍ਰੇਸ਼ਾਨ ਰਹਿੰਦੇ ਨੇ । ਜਿਸ ਨਾਲ ਪੇਟ ‘ਚ ਗੈਸ ਬਣੀ ਰਹਿੰਦੀ ਹੈ। ਸੋ ਪੇਟ ਦੀ ਗੈਸ ਤੋਂ ਰਾਹਤ ਪਾਉਣ ਦੇ ਲਈ ਖਾਣੇ ‘ਚ ਹਰਾ ਧਨੀਆ ਸ਼ਾਮਿਲ ਕਰਨਾ ਚਾਹੀਦਾ ਹੈ । ਇਸ ਦੇ ਸੇਵਨ ਦੇ ਨਾਲ ਪੇਟ ਗੈਸ ਤੋਂ ਰਾਹਤ ਮਿਲਦੀ ਹੈ ।

cold

ਸਰਦੀ-ਖਾਂਸੀ ਤੋਂ ਰਾਹਤ -ਧਨੀਆ ਦੇ ਬੀਜ ਵਿੱਚ ਸਮਰੱਥ ਮਾਤਰਾ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਹੈ। ਇਸ ਦੇ ਸੇਵਨ ਨਾਲ ਸਰਦੀ ਅਤੇ ਜ਼ੁਕਾਮ ਤੋਂ ਰਾਹਤ ਮਿਲਦੀ ਹੈ।

coriander good for face

ਚਿਹਰੇ ਲਈ ਲਾਭਕਾਰੀ- ਚਿਹਰੇ ’ਤੇ ਕਿੱਲ ਹੋਣ ਉੱਤੇ ਹਰ ਰੋਜ਼ ਹਰੇ ਧਨੀਏ ਦੇ ਪੱਤਿਆਂ ਨੂੰ ਰਗੜਨ ਨਾਲ ਲਾਭ ਮਿਲਦਾ ਹੈ।

good for eyes

ਅੱਖਾਂ ਲਈ ਫਾਇਦੇਮੰਦ- ਹਰਾ ਧਨੀਆ ਵਿਟਾਮਿਨ-ਏ ਨਾਲ ਭਰਪੂਰ ਹੁੰਦਾ ਹੈ। ਇਸ ਕਰਕੇ ਅੱਖਾਂ ਲਈ ਬਹੁਤ ਲਾਭਕਾਰੀ ਹੁੰਦਾ ਹੈ ।

hare dhaniye ki chatni

ਪੱਥਰੀ ਤੋਂ ਰਾਹਤ- ਗੁਰਦੇ ਵਿੱਚ ਪੱਥਰੀ ਹੋਣ ’ਤੇ ਧਨੀਏ ਦਾ ਪ੍ਰਯੋਗ ਕਰੋ। ਇਸ ਦੇ ਸੇਵਨ ਦੇ ਨਾਲ ਪੱਥਰੀ ਤੋਂ ਰਾਹਤ ਤੋਂ ਮਿਲਦਾ ਹੈ ।

good for sleep

ਨੀਂਦ ਲਈ ਹੈ ਫਾਇਦੇ - ਨੀਂਦ ਨਾ ਆਉਣ ’ਤੇ ਹਰੇ ਧਨੀਏ ਵਿੱਚ ਮਿਸ਼ਰੀ ਮਿਲਾ ਕੇ ਚਾਸ਼ਣੀ ਬਣਾਓ। ਦੋ ਚਮਚ ਸਵੇਰੇ-ਸ਼ਾਮ ਪਾਣੀ ਦੇ ਨਾਲ ਪੀਓ । ਇਸ ਤਰ੍ਹਾਂ ਕਰਨ ਦੇ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਠੀਕ ਹੋ ਜਾਂਦੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network